ਦਸਮ ਗਰੰਥ । दसम ग्रंथ ।

Page 407

ਦੋਹਰਾ ॥

दोहरा ॥

ਸ੍ਯੰਦਨ ਪੈ ਹਰਿ ਸੋਭਿਯੈ; ਅਮਿਤ ਤੇਜ ਕੀ ਖਾਨ ॥

स्यंदन पै हरि सोभियै; अमित तेज की खान ॥

ਕੁਮਦਿਨ ਜਾਨਿਓ ਚੰਦ੍ਰਮਾ; ਕੰਜਨ ਮਾਨਿਓ ਭਾਨ ॥੧੨੬੮॥

कुमदिन जानिओ चंद्रमा; कंजन मानिओ भान ॥१२६८॥

ਸਵੈਯਾ ॥

सवैया ॥

ਘਨ ਜਾਨ ਕੈ ਮੋਰ ਨਚਿਓ ਬਨ ਮਾਝ; ਚਕੋਰ ਲਖਿਯੋ ਸਸਿ ਕੇ ਸਮ ਹੈ ॥

घन जान कै मोर नचिओ बन माझ; चकोर लखियो ससि के सम है ॥

ਮਨਿ ਕਾਮਿਨ ਕਾਮ ਸਰੂਪ ਭਯੋ; ਪ੍ਰਭ ਦਾਸਨ ਜਾਨਿਯੋ ਨਰੋਤਮ ਹੈ ॥

मनि कामिन काम सरूप भयो; प्रभ दासन जानियो नरोतम है ॥

ਬਰ ਜੋਗਨ ਜਾਨਿ ਜੁਗੀਸੁਰ ਈਸੁਰ; ਰੋਗਨ ਮਾਨਿਯੋ ਸਦਾ ਛਮ ਹੈ ॥

बर जोगन जानि जुगीसुर ईसुर; रोगन मानियो सदा छम है ॥

ਹਰਿ ਬਾਲਨ ਬਾਲਕ ਰੂਪ ਲਖਿਯੋ; ਜੀਯ ਦੁਜਨ ਜਾਨਿਯੋ ਮਹਾ ਜਮ ਹੈ ॥੧੨੬੯॥

हरि बालन बालक रूप लखियो; जीय दुजन जानियो महा जम है ॥१२६९॥

ਚਕਵਾਨ ਦਿਨੇਸ ਗਜਾਨ ਗਨੇਸ; ਗਨਾਨ ਮਹੇਸ ਮਹਾਤਮ ਹੈ ॥

चकवान दिनेस गजान गनेस; गनान महेस महातम है ॥

ਮਘਵਾ ਧਰਨੀ ਹਰਿ ਜਿਉ ਹਰਿਨੀ; ਉਪਮਾ ਬਰਨੀ ਨ ਕਛੂ ਸ੍ਰਮ ਹੈ ॥

मघवा धरनी हरि जिउ हरिनी; उपमा बरनी न कछू स्रम है ॥

ਮ੍ਰਿਗ ਜੂਥਨ ਨਾਦ ਸਰੂਪ ਭਯੋ; ਜਿਨ ਕੇ ਨ ਬਿਬਾਦ ਤਿਨੈ ਦਮ ਹੈ ॥

म्रिग जूथन नाद सरूप भयो; जिन के न बिबाद तिनै दम है ॥

ਨਿਜ ਮੀਤਨ ਮੀਤ ਹ੍ਵੈ ਚੀਤਿ ਬਸਿਓ; ਹਰਿ ਸਤ੍ਰਨਿ ਜਾਨਿਯੋ ਮਹਾ ਜਮ ਹੈ ॥੧੨੭੦॥

निज मीतन मीत ह्वै चीति बसिओ; हरि सत्रनि जानियो महा जम है ॥१२७०॥

ਦੋਹਰਾ ॥

दोहरा ॥

ਦ੍ਵੈ ਸੈਨਾ ਇਕਠੀ ਭਈ; ਅਤਿ ਮਨਿ ਕੋਪ ਬਢਾਇ ॥

द्वै सैना इकठी भई; अति मनि कोप बढाइ ॥

ਜੁਧੁ ਕਰਤ ਹੈ ਬੀਰ ਬਰ; ਰਨ ਦੁੰਦਭੀ ਬਜਾਇ ॥੧੨੭੧॥

जुधु करत है बीर बर; रन दुंदभी बजाइ ॥१२७१॥

ਸਵੈਯਾ ॥

सवैया ॥

ਧੂਮ ਧੁਜ ਮਨ ਧਉਰ ਧਰਾ; ਧਰ ਸਿੰਘ ਸਬੈ ਰਨਿ ਕੋਪ ਕੈ ਆਏ ॥

धूम धुज मन धउर धरा; धर सिंघ सबै रनि कोप कै आए ॥

ਲੈ ਕਰਵਾਰਨ ਢਾਲ ਕਰਾਲ; ਹ੍ਵੈ ਸੰਕ ਤਜੀ ਹਰਿ ਸਾਮੁਹੇ ਧਾਏ ॥

लै करवारन ढाल कराल; ह्वै संक तजी हरि सामुहे धाए ॥

ਦੇਖਿ ਤਿਨੈ ਤਬ ਹੀ ਬ੍ਰਿਜ ਰਾਜ; ਹਲੀ ਸੋ ਕਹਿਯੋ, ਸੁ ਕਰੋ ਮਨਿ ਭਾਏ ॥

देखि तिनै तब ही ब्रिज राज; हली सो कहियो, सु करो मनि भाए ॥

ਧਾਇ ਬਲੀ ਬਲਿ ਲੈ ਕਰ ਮੈ; ਹਲਿ ਪਾਚਨ ਕੇ ਸਿਰ ਕਾਟਿ ਗਿਰਾਏ ॥੧੨੭੨॥

धाइ बली बलि लै कर मै; हलि पाचन के सिर काटि गिराए ॥१२७२॥

ਦੋਹਰਾ ॥

दोहरा ॥

ਦ੍ਵੈ ਅਛੂਹਨੀ ਦਲ ਨ੍ਰਿਪਤਿ; ਪਾਚੋ ਹਨੇ ਰਿਸਾਇ ॥

द्वै अछूहनी दल न्रिपति; पाचो हने रिसाइ ॥

ਏਕ ਦੋਇ ਜੀਵਤ ਬਚੇ; ਰਨ ਤਜਿ ਗਏ ਪਰਾਇ ॥੧੨੭੩॥

एक दोइ जीवत बचे; रन तजि गए पराइ ॥१२७३॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਪਾਚ ਭੂਪ ਦੋ ਅਛੂਹਨੀ ਦਲ ਸਹਿਤ ਬਧਹ ਧਯਾਹਿ ਸਮਾਪਤੰ ॥

इति स्री बचित्र नाटक ग्रंथे क्रिसनावतारे जुध प्रबंधे पाच भूप दो अछूहनी दल सहित बधह धयाहि समापतं ॥


ਅਥ ਦ੍ਵਾਦਸ ਭੂਪ ਜੁਧ ਕਥਨ ॥

अथ द्वादस भूप जुध कथन ॥

ਸਵੈਯਾ ॥

सवैया ॥

ਦ੍ਵਾਦਸ ਭੂਪ ਨਿਹਾਰਿ ਦਸਾ; ਤਿਹ ਦਾਤਨ ਪੀਸ ਕੈ ਕੋਪ ਕੀਯੋ ॥

द्वादस भूप निहारि दसा; तिह दातन पीस कै कोप कीयो ॥

ਧਰੀਆ ਸਬ ਹੀ ਬਰ ਅਤ੍ਰਨ ਕੇ; ਬਹੁ ਸਸਤ੍ਰਨ ਕੈ ਦਲ ਬਾਟਿ ਦੀਯੋ ॥

धरीआ सब ही बर अत्रन के; बहु ससत्रन कै दल बाटि दीयो ॥

ਮਿਲਿ ਆਪ ਬਿਖੈ ਤਿਨ ਮੰਤ੍ਰ ਕੀਯੋ; ਕਰਿ ਕੈ ਅਤਿ ਛੋਭ ਸੋ ਤਾਤੋ ਹੀਯੋ ॥

मिलि आप बिखै तिन मंत्र कीयो; करि कै अति छोभ सो तातो हीयो ॥

ਲਰਿ ਹੈ ਮਰਿ ਹੈ ਭਵ ਕੋ ਤਰਿ ਹੈ; ਜਸ ਸਾਥ ਭਲੋ ਪਲ ਏਕ ਜੀਯੋ ॥੧੨੭੪॥

लरि है मरि है भव को तरि है; जस साथ भलो पल एक जीयो ॥१२७४॥

ਯੌ ਮਨ ਮੈ ਧਰਿ ਆਇ ਅਰੇ; ਸੁ ਘਨੋ ਦਲੁ ਲੈ, ਹਰਿ ਪੇਖਿ ਹਕਾਰੋ ॥

यौ मन मै धरि आइ अरे; सु घनो दलु लै, हरि पेखि हकारो ॥

ਯਾਹੀ ਹਨੇ ਨ੍ਰਿਪ ਪਾਂਚ, ਅਬੈ; ਹਮ ਸੰਗ ਲਰੋ ਹਰਿ ! ਭ੍ਰਾਤਿ ਤੁਮਾਰੋ ॥

याही हने न्रिप पांच, अबै; हम संग लरो हरि ! भ्राति तुमारो ॥

ਨਾਤਰ ਆਇ ਭਿਰੋ ਤੁਮ ਹੂੰ; ਨਹਿ, ਆਯੁਧ ਛਾਡ ਕੈ ਧਾਮਿ ਸਿਧਾਰੋ ॥

नातर आइ भिरो तुम हूं; नहि, आयुध छाड कै धामि सिधारो ॥

ਜੋ ਤੁਮ ਮੈ ਬਲੁ ਹੈ, ਘਟਿਕਾ; ਲਰਿ ਕੈ ਲਖਿ ਲੈ ਪੁਰਖਤ ਹਮਾਰੋ ॥੧੨੭੫॥

जो तुम मै बलु है, घटिका; लरि कै लखि लै पुरखत हमारो ॥१२७५॥

TOP OF PAGE

Dasam Granth