ਦਸਮ ਗਰੰਥ । दसम ग्रंथ ।

Page 350

ਦੋਹਰਾ ॥

दोहरा ॥

ਕ੍ਰਿਸਨ ਹਲੀ ਧਨੁ ਟੂਕ ਸੋ; ਘਨ ਦਲ ਦਯੋ ਨਿਘਾਇ ॥

क्रिसन हली धनु टूक सो; घन दल दयो निघाइ ॥

ਤਿਨ ਸੁਨ ਕੈ ਬਧ ਸ੍ਰਉਨਿ ਨ੍ਰਿਪ; ਅਉ ਪੁਨਿ ਦਯੋ ਪਠਾਇ ॥੮੩੮॥

तिन सुन कै बध स्रउनि न्रिप; अउ पुनि दयो पठाइ ॥८३८॥

ਸਵੈਯਾ ॥

सवैया ॥

ਬੀਚ ਚਮੂੰ ਧਸਿ ਬੀਰਨ ਕੀ; ਧਨ ਟੂਕਨ ਸੋ ਬਹੁ ਬੀਰ ਸੰਘਾਰੇ ॥

बीच चमूं धसि बीरन की; धन टूकन सो बहु बीर संघारे ॥

ਭਾਗਿ ਗਏ ਸੁ ਬਚੇ ਤਿਨ ਤੇ; ਜੋਊ ਫੇਰਿ ਲਰੇ ਸੋਊ ਫੇਰਿ ਹੀ ਮਾਰੇ ॥

भागि गए सु बचे तिन ते; जोऊ फेरि लरे सोऊ फेरि ही मारे ॥

ਜੂਝਿ ਪਰੀ ਚਤੁਰੰਗ ਚਮੂੰ; ਤਹ ਸ੍ਰਉਨਤ ਕੈ ਸੁ ਚਲੇ ਪਰਨਾਰੇ ॥

जूझि परी चतुरंग चमूं; तह स्रउनत कै सु चले परनारे ॥

ਯੌ ਉਪਜੀ ਉਪਮਾ ਜੀਯ ਮੈ; ਰਨ ਭੂਮਿ ਮਨੋ ਤਨ ਭੂਖਨ ਧਾਰੇ ॥੮੩੯॥

यौ उपजी उपमा जीय मै; रन भूमि मनो तन भूखन धारे ॥८३९॥

ਜੁਧ ਕਰਿਯੋ ਅਤਿ ਕੋਪ ਦੁਹੂੰ; ਰਿਪੁ ਬੀਰ ਕੇ ਬੀਰ ਘਨੇ ਹਨਿ ਦੀਨੇ ॥

जुध करियो अति कोप दुहूं; रिपु बीर के बीर घने हनि दीने ॥

ਹਾਨਿ ਬਿਖੈ ਜੋਊ ਜ੍ਵਾਨ ਹੁਤੇ; ਸਜਿ ਆਏ ਹੁਤੇ ਜੋਊ ਸਾਜ ਨਵੀਨੇ ॥

हानि बिखै जोऊ ज्वान हुते; सजि आए हुते जोऊ साज नवीने ॥

ਸੋ ਝਟਿ ਭੂਮਿ ਗਿਰੇ ਰਨ ਕੀ; ਤਿਹ ਠਉਰ ਬਿਖੈ ਅਤਿ ਸੁੰਦਰ ਚੀਨੇ ॥

सो झटि भूमि गिरे रन की; तिह ठउर बिखै अति सुंदर चीने ॥

ਯੌ ਉਪਮਾ ਉਪਜੀ ਜੀਯ ਮੈ; ਰਨ ਭੂਮੀ ਕੋ ਮਾਨਹੁ ਭੂਖਨ ਦੀਨੇ ॥੮੪੦॥

यौ उपमा उपजी जीय मै; रन भूमी को मानहु भूखन दीने ॥८४०॥

ਧਨੁ ਟੂਕਨ ਸੋ ਰਿਪੁ ਮਾਰਿ ਘਨੇ; ਚਲ ਕੈ ਸੋਊ ਨੰਦ ਬਬਾ ਪਹਿ ਆਏ ॥

धनु टूकन सो रिपु मारि घने; चल कै सोऊ नंद बबा पहि आए ॥

ਆਵਤ ਹੀ ਸਭ ਪਾਇ ਲਗੇ; ਅਤਿ ਆਨੰਦ ਸੋ ਤਿਹ ਕੰਠਿ ਲਗਾਏ ॥

आवत ही सभ पाइ लगे; अति आनंद सो तिह कंठि लगाए ॥

ਗੇ ਥੇ ਕਹਾ? ਪੁਰ ਦੇਖਨ ਕੋ; ਬਚਨਾ ਉਨ ਪੈ ਇਹ ਭਾਂਤਿ ਸੁਨਾਏ ॥

गे थे कहा? पुर देखन को; बचना उन पै इह भांति सुनाए ॥

ਰੈਨ ਪਰੀ ਗ੍ਰਿਹ ਸੋਇ ਰਹੇ; ਅਤਿ ਹੀ ਮਨ ਭੀਤਰ ਆਨੰਦ ਪਾਏ ॥੮੪੧॥

रैन परी ग्रिह सोइ रहे; अति ही मन भीतर आनंद पाए ॥८४१॥

ਦੋਹਰਾ ॥

दोहरा ॥

ਸੁਪਨ ਪਿਖਾ ਇਕ ਕੰਸ ਨੇ; ਅਤੈ ਭਯਾਨਕ ਰੂਪ ॥

सुपन पिखा इक कंस ने; अतै भयानक रूप ॥

ਅਤਿ ਬਿਆਕੁਲ ਜੀਯ ਹੋਇ ਕੈ; ਭ੍ਰਿਤ ਬੁਲਾਏ ਭੂਪਿ ॥੮੪੨॥

अति बिआकुल जीय होइ कै; भ्रित बुलाए भूपि ॥८४२॥

ਕੰਸ ਬਾਚ ਭ੍ਰਿਤਨ ਸੋ ॥

कंस बाच भ्रितन सो ॥

ਸਵੈਯਾ ॥

सवैया ॥

ਭ੍ਰਿਤ ਬੁਲਾਇ ਕੈ ਰਾਜੇ ਕਹੀ; ਇਕ ਖੇਲਨ ਕੋ ਰੰਗ ਭੂਮਿ ਬਨਾਵਹੁ ॥

भ्रित बुलाइ कै राजे कही; इक खेलन को रंग भूमि बनावहु ॥

ਗੋਪਨ ਕੋ ਇਕਠਾ ਰਖੀਏ; ਹਮਰੇ ਸਬ ਹੀ ਦਲ ਕੋ ਸੁ ਬੁਲਾਵਹੁ ॥

गोपन को इकठा रखीए; हमरे सब ही दल को सु बुलावहु ॥

ਕਾਰਜ ਸੀਘ੍ਰ ਕਰੋ ਸੁ ਇਹੈ; ਹਮਰੇ ਇਕ ਪੈ ਗਨ ਕਉ ਤਿਸਿਟਾਵਹੁ ॥

कारज सीघ्र करो सु इहै; हमरे इक पै गन कउ तिसिटावहु ॥

ਖੇਲ ਬਿਖੈ ਤੁਮ ਮਲਨ ਠਾਂਢਿ ਕੈ; ਆਪ ਸਬੈ ਕਸਿ ਕੈ ਕਟਿ ਆਵਹੁ ॥੮੪੩॥

खेल बिखै तुम मलन ठांढि कै; आप सबै कसि कै कटि आवहु ॥८४३॥

ਭ੍ਰਿਤ ਸਭੈ ਨ੍ਰਿਪ ਕੀ ਬਤੀਯਾ; ਸੁਨ ਕੈ ਉਠ ਕੈ ਸੋਊ ਕਾਰਜ ਕੀਨੋ ॥

भ्रित सभै न्रिप की बतीया; सुन कै उठ कै सोऊ कारज कीनो ॥

ਠਾਢਿ ਕੀਯੋ ਗਜ ਪਉਰ ਬਿਖੈ; ਸੁ ਰਚਿਯੋ ਰੰਗ ਭੂਮਿ ਕੋ ਠਉਰ ਨਵੀਨੋ ॥

ठाढि कीयो गज पउर बिखै; सु रचियो रंग भूमि को ठउर नवीनो ॥

ਮਲ ਜਹਾ ਰਿਪੁ ਬੀਰ ਘਨੇ; ਪਿਖਿਏ ਰਿਪੁ ਆਵਤ ਜਾਹਿ ਪਸੀਨੋ ॥

मल जहा रिपु बीर घने; पिखिए रिपु आवत जाहि पसीनो ॥

ਐਸੀ ਬਨਾਇ ਕੈ ਠਉਰ ਸੋਊ; ਹਰਿ ਕੇ ਗ੍ਰਿਹ ਮਾਨਸ ਭੇਜਿ ਸੁ ਦੀਨੋ ॥੮੪੪॥

ऐसी बनाइ कै ठउर सोऊ; हरि के ग्रिह मानस भेजि सु दीनो ॥८४४॥

ਨ੍ਰਿਪ ਸੇਵਕ ਲੈ ਇਨ ਸੰਗ ਚਲਿਯੋ; ਚਲਿ ਕੈ ਨ੍ਰਿਪ ਕੰਸ ਕੇ ਪਉਰ ਪੈ ਆਯੋ ॥

न्रिप सेवक लै इन संग चलियो; चलि कै न्रिप कंस के पउर पै आयो ॥

ਐ ਕੈ ਕਹਿਯੋ ਨ੍ਰਿਪ ਕੋ ਘਰੁ ਹੈ; ਤਿਹ ਤੇ ਸਭ ਗ੍ਵਾਰਨ ਸੀਸ ਝੁਕਾਯੋ ॥

ऐ कै कहियो न्रिप को घरु है; तिह ते सभ ग्वारन सीस झुकायो ॥

ਆਗੇ ਪਿਖਿਯੋ ਗਜ ਮਤ ਮਹਾ; ਕਹਿਯੋ ਦੂਰ ਕਰੋ, ਗਜਵਾਨ ਰਿਸਾਯੋ ॥

आगे पिखियो गज मत महा; कहियो दूर करो, गजवान रिसायो ॥

ਧਾਇ ਪਰਿਯੋ ਹਰਿ ਊਪਰਿ ਯੌ; ਮਨੋ ਪੁਨ ਕੇ ਊਪਰਿ ਪਾਪ ਸਿਧਾਯੋ ॥੮੪੫॥

धाइ परियो हरि ऊपरि यौ; मनो पुन के ऊपरि पाप सिधायो ॥८४५॥

TOP OF PAGE

Dasam Granth