ਦਸਮ ਗਰੰਥ । दसम ग्रंथ ।

Page 307

ਚਾਦਨੀ ਸੁੰਦਰ ਰਾਤਿ ਬਿਖੈ; ਕਬਿ ਸ੍ਯਾਮ ਕਹੈ ਸੁ ਬਿਖੈ ਰੁਤ ਸਾਵਨ ॥

चादनी सुंदर राति बिखै; कबि स्याम कहै सु बिखै रुत सावन ॥

ਗ੍ਵਾਰਨਿਯਾ ਤਜਿ ਕੈ ਪੁਰ ਕੋ; ਮਿਲਿ ਖੇਲਿ ਕਰੈ ਰਸ ਨੀਕਨਿ ਠਾਵਨ ॥੫੨੨॥

ग्वारनिया तजि कै पुर को; मिलि खेलि करै रस नीकनि ठावन ॥५२२॥

ਸੁੰਦਰ ਠਉਰ ਬਿਖੈ ਕਬਿ ਸ੍ਯਾਮ; ਕਹੈ ਮਿਲਿ ਗ੍ਵਾਰਿਨ ਖੇਲ ਕਰਿਯੋ ਹੈ ॥

सुंदर ठउर बिखै कबि स्याम; कहै मिलि ग्वारिन खेल करियो है ॥

ਮਾਨਹੁ ਆਪ ਹੀ ਤੇ ਬ੍ਰਹਮਾ; ਸੁਰ ਮੰਡਲ ਸੁਧਿ ਬਨਾਇ ਧਰਿਯੋ ਹੈ ॥

मानहु आप ही ते ब्रहमा; सुर मंडल सुधि बनाइ धरियो है ॥

ਜਾ ਪਿਖ ਕੇ ਖਗ ਰੀਝ ਰਹੈ; ਮ੍ਰਿਗ ਤਿਆਗ ਤਿਸੈ ਨਹੀ ਚਾਰੋ ਚਰਿਯੋ ਹੈ ॥

जा पिख के खग रीझ रहै; म्रिग तिआग तिसै नही चारो चरियो है ॥

ਅਉਰ ਕੀ ਬਾਤ ਕਹਾ ਕਹੀਯੇ; ਜਿਹ ਕੇ ਪਿਖਏ ਭਗਵਾਨ ਛਰਿਯੋ ਹੈ ॥੫੨੩॥

अउर की बात कहा कहीये; जिह के पिखए भगवान छरियो है ॥५२३॥

ਇਤ ਤੇ ਨੰਦਲਾਲ ਸਖਾ ਲੀਏ ਸੰਗਿ; ਉਤੈ ਫੁਨਿ ਗ੍ਵਾਰਿਨ ਜੂਥ ਸਬੈ ॥

इत ते नंदलाल सखा लीए संगि; उतै फुनि ग्वारिन जूथ सबै ॥

ਬਹਸਾ ਬਹਸੀ ਤਹ ਹੋਨ ਲਗੀ; ਰਸ ਬਾਤਨ ਸੋ ਕਬਿ ਸ੍ਯਾਮ ਤਬੈ ॥

बहसा बहसी तह होन लगी; रस बातन सो कबि स्याम तबै ॥

ਜਿਹ ਕੋ ਬ੍ਰਹਮਾ ਨਹੀ ਅੰਤ ਲਖੈ; ਨਹ ਨਾਰਦ ਪਾਵਤ ਜਾਹਿ ਛਬੈ ॥

जिह को ब्रहमा नही अंत लखै; नह नारद पावत जाहि छबै ॥

ਮ੍ਰਿਗ ਜਿਉ ਮ੍ਰਿਗਨੀ ਮਹਿ ਰਾਜਤ ਹੈ; ਹਰਿ ਤਿਉ ਗਨ ਗ੍ਵਾਰਿਨ ਬੀਚ ਫਬੈ ॥੫੨੪॥

म्रिग जिउ म्रिगनी महि राजत है; हरि तिउ गन ग्वारिन बीच फबै ॥५२४॥

ਨੰਦ ਲਾਲ ਲਲਾ ਇਤ ਗਾਵਤ ਹੈ; ਉਤ ਤੇ ਸਭ ਗ੍ਵਾਰਨਿਯਾ ਮਿਲਿ ਗਾਵੈ ॥

नंद लाल लला इत गावत है; उत ते सभ ग्वारनिया मिलि गावै ॥

ਫਾਗੁਨ ਕੀ ਰੁਤਿ ਊਪਰਿ ਆਬਨ; ਮਾਨਹੁ ਕੋਕਿਲਕਾ ਕੁਕਹਾਵੈ ॥

फागुन की रुति ऊपरि आबन; मानहु कोकिलका कुकहावै ॥

ਤੀਰ ਨਦੀ ਸੋਊ ਗਾਵਤ ਗੀਤ; ਜੋਊ ਉਨ ਕੇ ਮਨ ਭੀਤਰ ਭਾਵੈ ॥

तीर नदी सोऊ गावत गीत; जोऊ उन के मन भीतर भावै ॥

ਨੈਨ ਨਛਤ੍ਰ ਪਸਾਰਿ ਪਿਖੈ; ਸੁਰ ਦੇਵ ਬਧੂ ਮਿਲਿ ਦੇਖਨਿ ਆਵੈ ॥੫੨੫॥

नैन नछत्र पसारि पिखै; सुर देव बधू मिलि देखनि आवै ॥५२५॥

ਮੰਡਲ ਰਾਸ ਬਚਿਤ੍ਰ ਮਹਾ; ਸਮ ਜੇ ਹਰਿ ਕੀ ਭਗਵਾਨ ਰਚਿਯੋ ਹੈ ॥

मंडल रास बचित्र महा; सम जे हरि की भगवान रचियो है ॥

ਤਾਹੀ ਕੇ ਬੀਚ ਕਹੈ ਕਬਿ ਇਉ; ਰਸ ਕੰਚਨ ਕੀ ਸਮਤੁਲਿ ਮਚਿਯੋ ਹੈ ॥

ताही के बीच कहै कबि इउ; रस कंचन की समतुलि मचियो है ॥

ਤਾ ਸੀ ਬਨਾਇਬੇ ਕੋ ਬ੍ਰਹਮਾ; ਨ ਬਨੀ, ਕਰਿ ਕੈ ਜੁਗ ਕੋਟਿ ਪਚਿਯੋ ਹੈ ॥

ता सी बनाइबे को ब्रहमा; न बनी, करि कै जुग कोटि पचियो है ॥

ਕੰਚਨ ਕੇ ਤਨਿ ਗੋਪਨਿ ਕੋ; ਤਿਹ ਮਧਿ ਮਨੀ ਮਨ ਤੁਲਿ ਗਚਿਯੋ ਹੈ ॥੫੨੬॥

कंचन के तनि गोपनि को; तिह मधि मनी मन तुलि गचियो है ॥५२६॥

ਜਲ ਮੈ ਸਫਰੀ ਜਿਮ ਕੇਲ ਕਰੈ; ਤਿਮ ਗ੍ਵਾਰਨਿਯਾ ਹਰਿ ਕੇ ਸੰਗਿ ਡੋਲੈ ॥

जल मै सफरी जिम केल करै; तिम ग्वारनिया हरि के संगि डोलै ॥

ਜਿਉ ਜਨ ਫਾਗ ਕੋ ਖੇਲਤ ਹੈ; ਤਿਹ ਭਾਂਤਿ ਹੀ ਕਾਨ੍ਹ ਕੇ ਸਾਥ ਕਲੋਲੈ ॥

जिउ जन फाग को खेलत है; तिह भांति ही कान्ह के साथ कलोलै ॥

ਕੋਕਿਲਕਾ ਜਿਮ ਬੋਲਤ ਹੈ; ਤਿਮ ਗਾਵਤ ਤਾ ਕੀ ਬਰਾਬਰ ਬੋਲੈ ॥

कोकिलका जिम बोलत है; तिम गावत ता की बराबर बोलै ॥

ਸ੍ਯਾਮ ਕਹੈ ਸਭ ਗ੍ਵਾਰਨਿਯਾ; ਇਹ ਭਾਤਨ ਸੋ ਰਸ ਕਾਨ੍ਹਿ ਨਿਚੋਲੈ ॥੫੨੭॥

स्याम कहै सभ ग्वारनिया; इह भातन सो रस कान्हि निचोलै ॥५२७॥

ਰਸ ਕੀ ਚਰਚਾ ਤਿਨ ਸੋ ਭਗਵਾਨ; ਕਰੀ ਹਿਤ ਸੋ, ਨ ਕਛੂ ਕਮ ਕੈ ॥

रस की चरचा तिन सो भगवान; करी हित सो, न कछू कम कै ॥

ਇਹ ਭਾਂਤਿ ਕਹਿਯੋ ਕਬਿ ਸ੍ਯਾਮ ਕਹੈ; ਤੁਮਰੇ ਮਾਹਿ ਖੇਲ ਬਨਿਓ ਹਮ ਕੈ ॥

इह भांति कहियो कबि स्याम कहै; तुमरे माहि खेल बनिओ हम कै ॥

ਕਹਿ ਕੈ ਇਹ ਬਾਤ ਦੀਯੋ ਹਸਿ ਕੈ; ਸੁ ਪ੍ਰਭਾ ਸੁਭ ਦੰਤਨ ਯੌ ਦਮਕੈ ॥

कहि कै इह बात दीयो हसि कै; सु प्रभा सुभ दंतन यौ दमकै ॥

ਜਨੁ ਦਿਉਸ ਭਲੇ ਰੁਤਿ ਸਾਵਨ ਕੀ; ਅਤਿ ਅਭ੍ਰਨ ਮੈ ਚਪਲਾ ਚਮਕੈ ॥੫੨੮॥

जनु दिउस भले रुति सावन की; अति अभ्रन मै चपला चमकै ॥५२८॥

ਐਹੋ ਲਲਾ ਨੰਦ ਲਾਲ ਕਹੈ; ਸਭ ਗ੍ਵਾਰਨਿਯਾ ਅਤਿ ਮੈਨ ਭਰੀ ॥

ऐहो लला नंद लाल कहै; सभ ग्वारनिया अति मैन भरी ॥

ਹਮਰੇ ਸੰਗ ਆਵਹੁ ਖੇਲ ਕਰੋ; ਨ ਕਛੂ ਮਨ ਭੀਤਰ ਸੰਕ ਕਰੀ ॥

हमरे संग आवहु खेल करो; न कछू मन भीतर संक करी ॥

ਨੈਨ ਨਚਾਇ ਕਛੂ ਮੁਸਕਾਇ ਕੈ; ਭਉਹ ਦੁਊ ਕਰਿ ਟੇਢਿ ਧਰੀ ॥

नैन नचाइ कछू मुसकाइ कै; भउह दुऊ करि टेढि धरी ॥

ਮਨ ਯੌ ਉਪਜੀ ਉਪਮਾ ਰਸ ਕੀ; ਮਨੋ ਕਾਨ੍ਹ ਕੇ ਕੰਠਹਿ ਫਾਸਿ ਡਰੀ ॥੫੨੯॥

मन यौ उपजी उपमा रस की; मनो कान्ह के कंठहि फासि डरी ॥५२९॥

TOP OF PAGE

Dasam Granth