ਦਸਮ ਗਰੰਥ । दसम ग्रंथ ।

Page 267

ਮੀਚ ਲਏ ਦ੍ਰਿਗ ਜਉ ਸਭ ਹੀ ਨਰ; ਪਾਨ ਕਰਿਯੋ ਹਰਿ ਜੀ ਹਰਿਦੌ ਤਉ ॥

मीच लए द्रिग जउ सभ ही नर; पान करियो हरि जी हरिदौ तउ ॥

ਦੋਖ ਮਿਟਾਇ ਦਯੋ ਪੁਰ ਕੋ; ਸਭ ਹੀ ਜਨ ਕੇ ਮਨ ਕੋ ਹਨਿ ਦਯੋ ਭਉ ॥

दोख मिटाइ दयो पुर को; सभ ही जन के मन को हनि दयो भउ ॥

ਚਿੰਤ ਕਛੂ ਨਹਿ ਹੈ ਤਿਹ ਕੋ; ਜਿਨ ਕੋ ਕਰੁਨਾਨਿਧਿ ਦੂਰ ਕਰੈ ਖਉ ॥

चिंत कछू नहि है तिह को; जिन को करुनानिधि दूर करै खउ ॥

ਦੂਰ ਕਰੀ ਤਪਤਾ ਤਿਹ ਕੀ; ਜਨੁ ਡਾਰ ਦਯੋ ਜਲ ਕੋ ਛਲ ਕੈ ਰਉ ॥੨੨੩॥

दूर करी तपता तिह की; जनु डार दयो जल को छल कै रउ ॥२२३॥

ਕਬਿਤੁ ॥

कबितु ॥

ਆਖੈ ਮਿਟਵਾਇ, ਮਹਾ ਬਪੁ ਕੋ ਬਢਾਇ ਅਤਿ; ਸੁਖ ਮਨਿ ਪਾਇ ਆਗਿ ਖਾਇ ਗਯੋ ਸਾਵਰਾ ॥

आखै मिटवाइ, महा बपु को बढाइ अति; सुख मनि पाइ आगि खाइ गयो सावरा ॥

ਲੋਕਨ ਕੀ ਰਛਨ ਕੇ, ਕਾਜ ਕਰੁਨਾ ਕੇ ਨਿਧਿ; ਮਹਾ ਛਲ ਕਰਿ ਕੈ ਬਚਾਇ ਲਯੋ ਗਾਵਰਾ ॥

लोकन की रछन के, काज करुना के निधि; महा छल करि कै बचाइ लयो गावरा ॥

ਕਹੈ ਕਬਿ ਸ੍ਯਾਮ, ਤਿਨ ਕਾਮ ਕਰਿਓ ਦੁਖੁ ਕਰਿ; ਤਾ ਕੋ ਫੁਨਿ ਫੈਲ ਰਹਿਓ ਦਸੋ ਦਿਸ ਨਾਵਰਾ ॥

कहै कबि स्याम, तिन काम करिओ दुखु करि; ता को फुनि फैल रहिओ दसो दिस नावरा ॥

ਦਿਸਟਿ ਬਚਾਇ, ਸਾਥ ਦਾਤਨ ਚਬਾਇ; ਸੋ ਤੋ ਗਯੋ ਹੈ ਪਚਾਇ, ਜੈਸੇ ਖੇਲੇ ਸਾਂਗ ਬਾਵਰਾ ॥੨੨੪॥

दिसटि बचाइ, साथ दातन चबाइ; सो तो गयो है पचाइ, जैसे खेले सांग बावरा ॥२२४॥

ਇਤਿ ਸ੍ਰੀ ਕ੍ਰਿਸਨਾਵਤਾਰੇ ਦਾਵਾਨਲ ਤੇ ਬਚੈਬੋ ਬਰਨਨੰ ॥

इति स्री क्रिसनावतारे दावानल ते बचैबो बरननं ॥


ਅਥ ਗੋਪਿਨ ਸੋ ਹੋਲੀ ਖੇਲਬੋ ॥

अथ गोपिन सो होली खेलबो ॥

ਸਵੈਯਾ ॥

सवैया ॥

ਮਾਘ ਬਿਤੀਤ ਭਏ ਰੁਤਿ ਫਾਗੁਨ; ਆਇ ਗਈ ਸਭ ਖੇਲਤ ਹੋਰੀ ॥

माघ बितीत भए रुति फागुन; आइ गई सभ खेलत होरी ॥

ਗਾਵਤ ਗੀਤ ਬਜਾਵਤ ਤਾਲ; ਕਹੈ ਮੁਖ ਤੇ ਭਰੂਆ ਮਿਲਿ ਹੋਰੀ ॥

गावत गीत बजावत ताल; कहै मुख ते भरूआ मिलि होरी ॥

ਡਾਰਤ ਹੈ ਅਲਿਤਾ ਬਨਿਤਾ; ਛਟਿਕਾ ਸੰਗਿ ਮਾਰਤ ਬੈਸਨ ਥੋਰੀ ॥

डारत है अलिता बनिता; छटिका संगि मारत बैसन थोरी ॥

ਖੇਲਤ ਸ੍ਯਾਮ ਧਮਾਰ ਅਨੂਪ; ਮਹਾ ਮਿਲਿ ਸੁੰਦਰਿ ਸਾਵਲ ਗੋਰੀ ॥੨੨੫॥

खेलत स्याम धमार अनूप; महा मिलि सुंदरि सावल गोरी ॥२२५॥

ਅੰਤ ਬਸੰਤ ਭਏ ਰੁਤਿ ਗ੍ਰੀਖਮ; ਆਇ ਗਈ ਹਰ ਖੇਲ ਮਚਾਇਓ ॥

अंत बसंत भए रुति ग्रीखम; आइ गई हर खेल मचाइओ ॥

ਆਵਹੁ ਮਿਕ ਦੁਹੂੰ ਦਿਸ ਤੇ ਤੁਮ; ਕਾਨ੍ਹ ਭਏ ਧਨਠੀ ਸੁਖ ਪਾਯੋ ॥

आवहु मिक दुहूं दिस ते तुम; कान्ह भए धनठी सुख पायो ॥

ਦੈਤ ਪ੍ਰਲੰਬ ਬਡੋ ਕਪਟੀ ਤਬ; ਬਾਲਕ ਰੂਪ ਧਰਿਯੋ ਨ ਜਨਾਯੋ ॥

दैत प्रल्मब बडो कपटी तब; बालक रूप धरियो न जनायो ॥

ਕੰਧ ਚੜਾਇ ਹਲੀ ਕੋ ਉਡਿਓ; ਤਿਨਿ ਮੂਕਨ ਸੋ ਧਰਿ ਮਾਰਿ ਗਿਰਾਯੋ ॥੨੨੬॥

कंध चड़ाइ हली को उडिओ; तिनि मूकन सो धरि मारि गिरायो ॥२२६॥

ਕੇਸਵ ਰਾਮ ਭਏ ਧਨਠੀ ਮਿਕ; ਬਾਲ ਕਏ ਤਬ ਹੀ ਸਭ ਪਿਆਰੇ ॥

केसव राम भए धनठी मिक; बाल कए तब ही सभ पिआरे ॥

ਦੈਤ ਮਿਕਿਯੋ ਸੁਤ ਨੰਦਹਿ ਕੇ ਸੰਗਿ; ਖੇਲਿ ਜਿਤ੍ਯੋ ਮੁਸਲੀ, ਹਰਿ ਹਾਰੇ ॥

दैत मिकियो सुत नंदहि के संगि; खेलि जित्यो मुसली, हरि हारे ॥

ਆਵ ਚੜੋ ਨ ਚੜਿਓ ਸੁ ਕਹਿਯੋ; ਇਨ ਪੈ ਤਿਹ ਕੇ ਬਪੁ ਕੋ ਪਗ ਧਾਰੇ ॥

आव चड़ो न चड़िओ सु कहियो; इन पै तिह के बपु को पग धारे ॥

ਮਾਰਿ ਗਿਰਾਇ ਦਯੋ ਧਰਨੀ ਪਰ; ਬੀਰ ਬਡੋ ਉਨ ਮੂਕਨ ਮਾਰੇ ॥੨੨੭॥

मारि गिराइ दयो धरनी पर; बीर बडो उन मूकन मारे ॥२२७॥

ਇਤਿ ਸ੍ਰੀ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਪ੍ਰਲੰਬ ਦੈਤ ਬਧਹਿ ॥

इति स्री बचित्र नाटके क्रिसनावतारे प्रल्मब दैत बधहि ॥


ਅਥ ਲੁਕ ਮੀਚਨ ਖੇਲ ਕਥਨੰ ॥

अथ लुक मीचन खेल कथनं ॥

ਸਵੈਯਾ ॥

सवैया ॥

ਮਾਰਿ ਪ੍ਰਲੰਬ ਲਯੋ ਮੁਸਲੀ ਜਬ; ਯਾਦ ਕਰੀ ਹਰਿ ਜੀ ਤਬ ਗਾਈ ॥

मारि प्रल्मब लयो मुसली जब; याद करी हरि जी तब गाई ॥

ਚੂਮਨ ਲਾਗ ਤਬੈ ਬਛਰਾ ਮੁਖ; ਧੇਨ ਵਹੈ ਉਨ ਕੀ ਅਰੁ ਮਾਈ ॥

चूमन लाग तबै बछरा मुख; धेन वहै उन की अरु माई ॥

ਹੋਇ ਪ੍ਰਸੰਨ੍ਯ ਤਬੈ ਕਰੁਨਾਨਿਧ; ਤਉ ਲੁਕ ਮੀਚਨ ਖੇਲ ਮਚਾਈ ॥

होइ प्रसंन्य तबै करुनानिध; तउ लुक मीचन खेल मचाई ॥

ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਕੇ ਮਨ ਮੈ ਬਹੁ ਭਾਂਤਿਨ ਭਾਈ ॥੨੨੮॥

ता छबि की अति ही उपमा; कबि के मन मै बहु भांतिन भाई ॥२२८॥

TOP OF PAGE

Dasam Granth