ਦਸਮ ਗਰੰਥ । दसम ग्रंथ ।

Page 265

ਕਾਨ੍ਹਿ ਲਪੇਟ ਬਡੋ ਵਹ ਪੰਨਗ; ਫੂਕਤ ਹੈ ਕਰਿ ਕ੍ਰੁਧਹਿ ਕੈਸੇ ॥

कान्हि लपेट बडो वह पंनग; फूकत है करि क्रुधहि कैसे ॥

ਜਿਉ ਧਨ ਪਾਤ੍ਰ ਗਏ ਧਨ ਤੇ; ਅਤਿ ਝੂਰਤ ਲੇਤ ਉਸਾਸਨ ਤੈਸੇ ॥

जिउ धन पात्र गए धन ते; अति झूरत लेत उसासन तैसे ॥

ਬੋਲਤ ਜਿਉ ਧਮੀਆ ਹਰਿ ਮੈ; ਸੁਰ ਕੈ ਮਧਿ ਸਵਾਸ ਭਰੇ ਵਹ ਐਸੇ ॥

बोलत जिउ धमीआ हरि मै; सुर कै मधि सवास भरे वह ऐसे ॥

ਭੂਭਰ ਬੀਚ ਪਰੇ ਜਲ ਜਿਉ; ਤਿਹ ਤੇ ਫੁਨਿ ਹੋਤ ਮਹਾ ਧੁਨਿ ਜੈਸੇ ॥੨੧੦॥

भूभर बीच परे जल जिउ; तिह ते फुनि होत महा धुनि जैसे ॥२१०॥

ਚਕ੍ਰਤ ਹੋਇ ਰਹੇ ਬ੍ਰਿਜ ਬਾਲਕ; ਮਾਰ ਲਏ ਹਰਿ ਜੀ ਇਹ ਨਾਗੈ ॥

चक्रत होइ रहे ब्रिज बालक; मार लए हरि जी इह नागै ॥

ਦਛਨ ਤੀਅ ਭੁਜਾ ਗਹਿ ਕੈ; ਇਹ ਮਤਿ ਲਗੈ ਦੁਖ ਅਉ ਸੁਖ ਭਾਗੈ ॥

दछन तीअ भुजा गहि कै; इह मति लगै दुख अउ सुख भागै ॥

ਖੋਜਤ ਖੋਜਤ ਸਭੈ ਬ੍ਰਿਜ ਕੇ ਜਨ; ਕਉਤਕ ਦੇਖਿ ਲਯੋ ਇਹ ਆਗੈ ॥

खोजत खोजत सभै ब्रिज के जन; कउतक देखि लयो इह आगै ॥

ਸ੍ਯਾਮਹਿ ਸ੍ਯਾਮ ਬਡੋ ਅਹਿ ਕਾਟਤ; ਜਿਉ ਰੁਚ ਕੈ ਨਰ ਖਾਵਤ ਸਾਗੈ ॥੨੧੧॥

स्यामहि स्याम बडो अहि काटत; जिउ रुच कै नर खावत सागै ॥२११॥

ਰੋਵਨ ਲਾਗ ਜਬੈ ਜਸੁਦਾ; ਚੁਪ ਤਾਹਿ ਕਰਾਵਤ ਪੈ ਜੁ ਅਲੀ ਹੈ ॥

रोवन लाग जबै जसुदा; चुप ताहि करावत पै जु अली है ॥

ਦੈਤ ਤ੍ਰਿਨਾਵ੍ਰਤ ਅਉਰ ਬਕੀ; ਵ ਬਕਾਸੁਰ ਹਨੇ ਇਹ ਕਾਨ੍ਹ ਬਲੀ ਹੈ ॥

दैत त्रिनाव्रत अउर बकी; व बकासुर हने इह कान्ह बली है ॥

ਆਇ ਹੈ ਮਾਰ ਅਬੈ ਇਹ ਸਾਪਹਿ; ਬੋਲਿ ਉਠਿਓ ਇਹ ਭਾਤ ਹਲੀ ਹੈ ॥

आइ है मार अबै इह सापहि; बोलि उठिओ इह भात हली है ॥

ਤੋਰ ਡਰੈ ਸਭ ਹੀ ਇਹ ਕੇ ਫਨਿ; ਪੈ ਕਰੁਨਾ ਨਿਧਿ ਜੋਰ ਛਲੀ ਹੈ ॥੨੧੨॥

तोर डरै सभ ही इह के फनि; पै करुना निधि जोर छली है ॥२१२॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਜਾਨਿ ਦੁਖੀ ਅਪਨ੍ਯੋ ਜਨ ਕੌ; ਅਪਨੋ ਤਨ ਤਾ ਤੈ ਛਡਾਇ ਲਯੋ ਹੈ ॥

जानि दुखी अपन्यो जन कौ; अपनो तन ता तै छडाइ लयो है ॥

ਬਕਤ੍ਰ ਬਿਲੋਕ ਬਡੋ ਵਹ ਪੰਨਗ; ਪੈ ਮਨ ਭੀਤਰ ਕ੍ਰੁਧ ਭਯੋ ਹੈ ॥

बकत्र बिलोक बडो वह पंनग; पै मन भीतर क्रुध भयो है ॥

ਸਉ ਫਨ ਕੋ ਸੁ ਫੁਲਾਇ ਉਚਾਇ; ਕੈ ਸਾਮੁਹਿ ਤਾਹਿ ਕੇ ਧਾਇ ਗਯੋ ਹੈ ॥

सउ फन को सु फुलाइ उचाइ; कै सामुहि ताहि के धाइ गयो है ॥

ਕੂਦ ਕੈ ਕਾਨ੍ਹ ਬਚਾਇ ਕੈ ਦਾਵਹਿ; ਉਪਰਿ ਮਾਥ ਜੁ ਠਾਂਢੋ ਭਯੋ ਹੈ ॥੨੧੩॥

कूद कै कान्ह बचाइ कै दावहि; उपरि माथ जु ठांढो भयो है ॥२१३॥

ਕੂਦਤ ਹੈ ਚੜਿ ਸਿਰ ਊਪਰਿ; ਸ੍ਰਉਨ ਸੰਬੂਹ ਚਲੈ ਸਿਰ ਤਾ ਤੇ ॥

कूदत है चड़ि सिर ऊपरि; स्रउन स्मबूह चलै सिर ता ते ॥

ਪ੍ਰਾਨ ਲਗੇ ਛੁਟਨੇ ਜਬ ਹੀ; ਛਿਨ ਮੈਨ ਗਈ ਉਡ ਕੈ ਮੁਖਰਾ ਤੇ ॥

प्रान लगे छुटने जब ही; छिन मैन गई उड कै मुखरा ते ॥

ਤਉ ਹਰਿ ਜੀ ਬਲਿ ਕੈ ਤਨ ਕੋ; ਸਰ ਤੀਰ ਨਿਕਾਸ ਲਯੋ ਬਹੁ ਭਾਤੇ ॥

तउ हरि जी बलि कै तन को; सर तीर निकास लयो बहु भाते ॥

ਜਾਤ ਬਡੋ ਸਰ ਤੀਰ ਬਹਿਯੋ; ਰਸਰੇ ਬੰਧ ਖੈਚਤ ਹੈ ਚਹੂੰ ਘਾਤੇ ॥੨੧੪॥

जात बडो सर तीर बहियो; रसरे बंध खैचत है चहूं घाते ॥२१४॥

ਕਾਲੀ ਨਾਗ ਕੀ ਤ੍ਰਿਯੋ ਬਾਚ ॥

काली नाग की त्रियो बाच ॥

ਸਵੈਯਾ ॥

सवैया ॥

ਤਉ ਤਿਹ ਕੀ ਤ੍ਰਿਯਾ ਸਭ ਹੀ; ਸੁਤ ਅੰਜੁਲ ਜੋਰ ਕੈ ਯੌ ਘਿਘਯਾਵੈ ॥

तउ तिह की त्रिया सभ ही; सुत अंजुल जोर कै यौ घिघयावै ॥

ਰਛ ਕਰੋ ਇਹ ਕੀ ਹਰਿ ਜੀ ! ਤੁਮ; ਪੈ ਬਰੁ ਦਾਨ ਇਹੈ ਹਮ ਪਾਵੈ ॥

रछ करो इह की हरि जी ! तुम; पै बरु दान इहै हम पावै ॥

ਅੰਮ੍ਰਿਤ ਦੇਤ, ਵਹੈ ਹਮ ਲਿਆਵਤ; ਬਿਖ ਦਈ, ਵਹ ਹੀ ਹਮ ਲਿਆਵੈ ॥

अम्रित देत, वहै हम लिआवत; बिख दई, वह ही हम लिआवै ॥

ਦੋਸ ਨਹੀ ਹਮਰੇ ਪਤਿ ਕੋ ਕਛੁ; ਬਾਤ ਕਹੈ ਅਰੁ ਸੀਸ ਝੁਕਾਵੈ ॥੨੧੫॥

दोस नही हमरे पति को कछु; बात कहै अरु सीस झुकावै ॥२१५॥

ਤ੍ਰਾਸ ਬਡੋ ਅਹਿ ਕੇ ਰਿਪੁ ਕੋ ਕਰਿ; ਭਾਗਿ ਸਰਾ ਮਧਿ ਆਇ ਛਪੇ ਥੇ ॥

त्रास बडो अहि के रिपु को करि; भागि सरा मधि आइ छपे थे ॥

ਗਰਬੁ ਬਡੋ ਹਮਰੇ ਪਤਿ ਮੈ; ਅਬ ਜਾਨਿ ਹਮੈ ਹਰਿ ਨਾਹਿ ਜਪੇ ਥੇ ॥

गरबु बडो हमरे पति मै; अब जानि हमै हरि नाहि जपे थे ॥

ਹੇ ਜਗ ਕੇ ਪਤਿ ! ਹੇ ਕਰੁਨਾ ਨਿਧਿ ! ਤੈ ਦਸ ਰਾਵਨ ਸੀਸ ਕਪੇ ਥੇ ॥

हे जग के पति ! हे करुना निधि ! तै दस रावन सीस कपे थे ॥

ਮੂਰਖ ਬਾਤ ਜਨੀ ਨ ਕਛੂ; ਪਰਵਾਰ ਸਨੈ ਹਮ ਇਉ ਹੀ ਖਪੇ ਥੇ ॥੨੧੬॥

मूरख बात जनी न कछू; परवार सनै हम इउ ही खपे थे ॥२१६॥

TOP OF PAGE

Dasam Granth