ਦਸਮ ਗਰੰਥ । दसम ग्रंथ ।

Page 263

ਰੂਪ ਬਿਰਾਜਤ ਹੈ ਅਤਿ ਹੀ; ਜਿਨ ਕੋ ਪਿਖ ਕੈ ਮਨ ਆਨੰਦ ਬਾਢੇ ॥

रूप बिराजत है अति ही; जिन को पिख कै मन आनंद बाढे ॥

ਖੇਲਤ ਕਾਨ੍ਹ ਫਿਰੈ ਤਿਹ ਜਾਇ; ਬਨੈ ਜਿਹ ਠਉਰ ਬਡੇ ਸਰ ਗਾਢੇ ॥

खेलत कान्ह फिरै तिह जाइ; बनै जिह ठउर बडे सर गाढे ॥

ਗਵਾਲ ਹਲੀ ਹਰਿ ਕੇ ਸੰਗ ਰਾਜਤ; ਦੇਖਿ ਦੁਖੀ ਮਨ ਕੋ ਦੁਖ ਕਾਢੇ ॥

गवाल हली हरि के संग राजत; देखि दुखी मन को दुख काढे ॥

ਕਉਤੁਕ ਦੇਖਿ ਧਰਾ ਹਰਖੀ; ਤਿਹ ਤੇ ਤਰੁ ਰੋਮ ਭਏ ਤਨਿ ਠਾਢੇ ॥੧੯੪॥

कउतुक देखि धरा हरखी; तिह ते तरु रोम भए तनि ठाढे ॥१९४॥

ਕਾਨ੍ਹ ਤਰੈ ਤਰੁ ਕੇ ਮੁਰਲੀ ਸੁ; ਬਜਾਇ ਉਠਿਯੋ ਤਨ ਕੋ ਕਰਿ ਐਡਾ ॥

कान्ह तरै तरु के मुरली सु; बजाइ उठियो तन को करि ऐडा ॥

ਮੋਹ ਰਹੀ ਜਮੁਨਾ ਖਗ ਅਉ ਹਰਿ; ਜਛ ਸਭੈ ਅਰਨਾ ਅਰੁ ਗੈਡਾ ॥

मोह रही जमुना खग अउ हरि; जछ सभै अरना अरु गैडा ॥

ਪੰਡਿਤ ਮੋਹਿ ਰਹੇ ਸੁਨ ਕੈ; ਅਰੁ ਮੋਹਿ ਗਏ ਸੁਨ ਕੈ ਜਨ ਜੈਡਾ ॥

पंडित मोहि रहे सुन कै; अरु मोहि गए सुन कै जन जैडा ॥

ਬਾਤ ਕਹੀ ਕਬਿ ਨੈ ਮੁਖ ਤੇ; ਮੁਰਲੀ ਇਹ ਨਾਹਿਨ ਰਾਗਨ ਪੈਡਾ ॥੧੯੫॥

बात कही कबि नै मुख ते; मुरली इह नाहिन रागन पैडा ॥१९५॥

ਆਨਨ ਦੇਖਿ ਧਰਾ ਹਰਿ ਕੋ; ਅਪਨੇ ਮਨ ਮੈ ਅਤਿ ਹੀ ਲਲਚਾਨੀ ॥

आनन देखि धरा हरि को; अपने मन मै अति ही ललचानी ॥

ਸੁੰਦਰ ਰੂਪ ਬਨਿਯੋ ਇਹ ਕੋ; ਤਿਹ ਤੇ ਪ੍ਰਿਤਮਾ ਅਤਿ ਤੇ ਅਤਿ ਭਾਨੀ ॥

सुंदर रूप बनियो इह को; तिह ते प्रितमा अति ते अति भानी ॥

ਸ੍ਯਾਮ ਕਹੀ ਉਪਮਾ ਤਿਹ ਕੀ; ਅਪੁਨੇ ਮਨ ਮੈ ਫੁਨਿ ਜੋ ਪਹਿਚਾਨੀ ॥

स्याम कही उपमा तिह की; अपुने मन मै फुनि जो पहिचानी ॥

ਰੰਗਨ ਕੇ ਪਟ ਲੈ ਤਨ ਪੈ; ਜੁ ਮਨੋ ਇਹ ਕੀ ਹੁਇਬੇ ਪਟਰਾਨੀ ॥੧੯੬॥

रंगन के पट लै तन पै; जु मनो इह की हुइबे पटरानी ॥१९६॥

ਗੋਪ ਬਾਚ ॥

गोप बाच ॥

ਸਵੈਯਾ ॥

सवैया ॥

ਗ੍ਵਾਰ ਕਹੀ ਬਿਨਤੀ ਹਰਿ ਪੈ; ਇਕ ਤਾਲ ਬਡੋ ਤਿਹ ਪੈ ਫਲ ਹਛੇ ॥

ग्वार कही बिनती हरि पै; इक ताल बडो तिह पै फल हछे ॥

ਲਾਇਕ ਹੈ ਤੁਮਰੇ ਮੁਖ ਕੀ; ਕਰੂਆ ਜਹ ਦਾਖ ਦਸੋ ਦਿਸ ਗੁਛੇ ॥

लाइक है तुमरे मुख की; करूआ जह दाख दसो दिस गुछे ॥

ਧੇਨੁਕ ਦੈਤ ਬਡੋ ਤਿਹ ਜਾਇ; ਕਿਧੋ ਹਨਿ ਲੋਗਨ ਕੇ ਉਨ ਰਛੇ ॥

धेनुक दैत बडो तिह जाइ; किधो हनि लोगन के उन रछे ॥

ਪੁਤ੍ਰ ਮਨੋ ਮਧਰੇਂਦ ਪ੍ਰਭਾਤਿ; ਤਿਨੈ ਉਠਿ ਪ੍ਰਾਤ ਸਮੈ ਵਹ ਭਛੇ ॥੧੯੭॥

पुत्र मनो मधरेंद प्रभाति; तिनै उठि प्रात समै वह भछे ॥१९७॥

ਕਾਨ੍ਹ ਬਾਚ ॥

कान्ह बाच ॥

ਸਵੈਯਾ ॥

सवैया ॥

ਜਾਇ ਕਹੀ ਤਿਨ ਕੋ ਹਰਿ ਜੀ; ਜਹ ਤਾਲ ਵਹੈ ਅਰੁ ਹੈ ਫਲ ਨੀਕੇ ॥

जाइ कही तिन को हरि जी; जह ताल वहै अरु है फल नीके ॥

ਬੋਲਿ ਉਠਿਓ ਮੁਖ ਤੇ ਮੁਸਲੀ; ਸੁ ਤੋ ਅੰਮ੍ਰਿਤ ਕੇ ਨਹਿ ਹੈ ਫੁਨਿ ਫੀਕੇ ॥

बोलि उठिओ मुख ते मुसली; सु तो अम्रित के नहि है फुनि फीके ॥

ਮਾਰ ਹੈ ਦੈਤ ਤਹਾ ਚਲ ਕੈ; ਜਿਹ ਤੇ ਸੁਰ ਜਾਹਿ ਨਭੈ ਦੁਖ ਜੀ ਕੇ ॥

मार है दैत तहा चल कै; जिह ते सुर जाहि नभै दुख जी के ॥

ਹੋਇ ਪ੍ਰਸੰਨਿ ਚਲੇ ਤਹ ਕੋ ਮਿਲਿ; ਸੰਖ ਬਜਾਇ ਸਭੈ ਮੁਰਲੀ ਕੇ ॥੧੯੮॥

होइ प्रसंनि चले तह को मिलि; संख बजाइ सभै मुरली के ॥१९८॥

ਹੋਇ ਪ੍ਰਸੰਨਿ ਤਹਾ ਹਰਿ ਜੀ; ਜੁ ਗਏ ਮਿਲ ਕੈ ਤਟ ਪੈ ਸਰ ਭਾਰੇ ॥

होइ प्रसंनि तहा हरि जी; जु गए मिल कै तट पै सर भारे ॥

ਕੈ ਬਲ ਤੋ ਮੁਸਲੀ ਤਨ ਕੋ; ਤਰੁ ਤੇ ਫਰ ਬੂੰਦਨ ਜਿਉ ਧਰਿ ਡਾਰੇ ॥

कै बल तो मुसली तन को; तरु ते फर बूंदन जिउ धरि डारे ॥

ਧੇਨਕ ਕ੍ਰੋਧ ਮਹਾ ਕਰ ਕੈ; ਦੋਊ ਪਾਇ ਹ੍ਰਿਦੇ ਤਿਹ ਸਾਥ ਪ੍ਰਹਾਰੇ ॥

धेनक क्रोध महा कर कै; दोऊ पाइ ह्रिदे तिह साथ प्रहारे ॥

ਗੋਡਨ ਤੇ ਗਹਿ ਫੈਕ ਦਯੋ ਹਰਿ; ਜਿਉ ਸਿਰ ਤੇ ਗਹਿ ਕੂਕਰ ਮਾਰੇ ॥੧੯੯॥

गोडन ते गहि फैक दयो हरि; जिउ सिर ते गहि कूकर मारे ॥१९९॥

ਕ੍ਰੋਧ ਭਈ ਧੁਜਨੀ ਤਿਹ ਕੀ; ਪਤਿ ਜਾਨ ਹਤਿਓ ਇਨ ਊਪਰਿ ਆਈ ॥

क्रोध भई धुजनी तिह की; पति जान हतिओ इन ऊपरि आई ॥

ਗਾਇ ਕੋ ਰੂਪ ਧਰਿਓ ਸਭ ਹੀ; ਤਬ ਹੀ ਖੁਰ ਸੋ ਧਰਿ ਧੂਰਿ ਉਚਾਈ ॥

गाइ को रूप धरिओ सभ ही; तब ही खुर सो धरि धूरि उचाई ॥

ਕਾਨ੍ਹ ਹਲੀ ਬਲਿ ਕੈ ਤਬ ਹੀ; ਚਤੁਰੰਗ ਦਸੋ ਦਿਸ ਬੀਚ ਬਗਾਈ ॥

कान्ह हली बलि कै तब ही; चतुरंग दसो दिस बीच बगाई ॥

ਲੈ ਕਿਰਸਾਨ ਮਨੋ ਤੰਗੁਲੀ; ਖਲ ਦਾਨਨ ਜ੍ਯੋ ਨਭ ਬੀਚਿ ਉਡਾਈ ॥੨੦੦॥

लै किरसान मनो तंगुली; खल दानन ज्यो नभ बीचि उडाई ॥२००॥

ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਧੇਨਕ ਦੈਤ ਬਧਹਿ ॥

इति स्री दसम सिकंधे पुराणे बचित्र नाटक क्रिसनावतारे धेनक दैत बधहि ॥

TOP OF PAGE

Dasam Granth