ਦਸਮ ਗਰੰਥ । दसम ग्रंथ ।

Page 260

ਕਾਨ੍ਹ ਬਿਦਾਰ ਦਯੋ ਤਿਹ ਕੋ ਸਿਰ; ਪ੍ਰਾਨ ਭਯੋ ਬਿਨੁ, ਭ੍ਰਾਤ ਬਕੀ ਕੋ ॥

कान्ह बिदार दयो तिह को सिर; प्रान भयो बिनु, भ्रात बकी को ॥

ਗੂਦ ਪਰਿਓ ਤਿਹ ਕੋ ਇਮ ਜਿਉ; ਸਵਦਾਗਰ ਕੋ ਟੂਟਿ ਗਯੋ ਮਟੁ ਘੀ ਕੋ ॥੧੭੩॥

गूद परिओ तिह को इम जिउ; सवदागर को टूटि गयो मटु घी को ॥१७३॥

ਰਾਹ ਭਯੋ ਤਬ ਹੀ ਨਿਕਸੇ ਹਰਿ; ਗਵਾਰ ਸਭੈ ਨਿਕਸੇ ਤਿਹ ਨਾਰੇ ॥

राह भयो तब ही निकसे हरि; गवार सभै निकसे तिह नारे ॥

ਦੇਵ ਤਬੈ ਹਰਖੇ ਮਨ ਮੈ; ਪਿਖਿ ਕਾਨ੍ਹ ਬਚਿਓ ਹਰਿ ਪੰਨਗ ਭਾਰੇ ॥

देव तबै हरखे मन मै; पिखि कान्ह बचिओ हरि पंनग भारे ॥

ਗਾਵਤ ਗੀਤ ਸਬੈ ਗਣ ਗੰਧ੍ਰਬ; ਬ੍ਰਹਮ ਸਭੋ ਮੁਖ ਬੇਦ ਉਚਾਰੇ ॥

गावत गीत सबै गण गंध्रब; ब्रहम सभो मुख बेद उचारे ॥

ਆਨੰਦ ਸ੍ਯਾਮ ਭਯੋ ਮਨ ਮੈ; ਨਗ ਰਛਕ ਜੀਤਿ ਚਲੇ ਘਰਿ ਭਾਰੇ ॥੧੭੪॥

आनंद स्याम भयो मन मै; नग रछक जीति चले घरि भारे ॥१७४॥

ਕਾਨ੍ਹ ਕਢਿਯੋ ਸਿਰਿ ਕੇ ਮਗਿ ਹ੍ਵੈ; ਨ ਕਢਿਯੋ ਮੁਖ ਕੇ ਮਗੁ ਜੋਰ ਅੜੀ ਕੇ ॥

कान्ह कढियो सिरि के मगि ह्वै; न कढियो मुख के मगु जोर अड़ी के ॥

ਸ੍ਰਉਨ ਭਰਿਯੋ ਇਮ ਠਾਂਢਿ ਭਯੋ; ਪਹਰੇ ਪਟ ਜਿਉ ਮੁਨਿ ਸ੍ਰਿੰਗਮੜੀ ਕੇ ॥

स्रउन भरियो इम ठांढि भयो; पहरे पट जिउ मुनि स्रिंगमड़ी के ॥

ਏਕ ਕਹੀ ਇਹ ਕੀ ਉਪਮਾ; ਫੁਨਿ ਅਉ ਕਬਿ ਕੇ ਮਨ ਮਧਿ ਬੜੀ ਕੇ ॥

एक कही इह की उपमा; फुनि अउ कबि के मन मधि बड़ी के ॥

ਢੋਵਤ ਈਟ ਗੁਆਰ ਸਨੈ; ਹਰਿ ਦਉਰਿ ਚੜੇ ਜਨੁ ਸੀਸ ਗੜੀ ਕੇ ॥੧੭੫॥

ढोवत ईट गुआर सनै; हरि दउरि चड़े जनु सीस गड़ी के ॥१७५॥

ਇਤਿ ਅਘਾਸੁਰ ਦੈਤ ਬਧਹਿ ॥

इति अघासुर दैत बधहि ॥


ਅਥ ਬਛਰੇ ਗਵਾਰ ਬ੍ਰਹਮਾ ਚੁਰੈਬੋ ਕਥਨੰ ॥

अथ बछरे गवार ब्रहमा चुरैबो कथनं ॥

ਸਵੈਯਾ ॥

सवैया ॥

ਰਾਛਸ ਮਾਰਿ ਗਏ ਜਮੁਨਾ ਤਟਿ; ਜਾਇ ਸਭੋ ਮਿਲਿ ਅੰਨ ਮੰਗਾਯੋ ॥

राछस मारि गए जमुना तटि; जाइ सभो मिलि अंन मंगायो ॥

ਕਾਨ੍ਹ ਪ੍ਰਵਾਰ ਪਰਿਓ, ਮੁਰਲੀ ਕਟਿ; ਖੋਸ ਲਈ ਮਨ ਮੈ ਸੁਖ ਪਾਯੋ ॥

कान्ह प्रवार परिओ, मुरली कटि; खोस लई मन मै सुख पायो ॥

ਕੈ ਛਮਕਾ ਬਰਖੈ ਛਟਕਾ ਕਰ; ਬਾਮ ਹੂੰ ਸੋ ਸਭ ਹੂੰ ਵਹ ਖਾਯੋ ॥

कै छमका बरखै छटका कर; बाम हूं सो सभ हूं वह खायो ॥

ਮੀਠ ਲਗੇ ਤਿਹ ਕੀ ਉਪਮਾ ਕਰ; ਕੈ ਗਤਿ ਕੈ ਹਰਿ ਕੇ ਮੁਖ ਪਾਯੋ ॥੧੭੬॥

मीठ लगे तिह की उपमा कर; कै गति कै हरि के मुख पायो ॥१७६॥

ਕੋਊ ਡਰੈ ਹਰਿ ਕੇ ਮੁਖਿ ਗ੍ਰਾਸ; ਠਗਾਇ ਕੋਊ ਅਪਣੇ ਮੁਖਿ ਡਾਰੇ ॥

कोऊ डरै हरि के मुखि ग्रास; ठगाइ कोऊ अपणे मुखि डारे ॥

ਹੋਇ ਗਏ ਤਨਮੈ ਕਛੁ ਨਾਮਕ; ਖੇਲ ਕਰੋ ਸੰਗਿ ਕਾਨ੍ਹਰ ਕਾਰੇ ॥

होइ गए तनमै कछु नामक; खेल करो संगि कान्हर कारे ॥

ਤਾ ਛਿਨ ਲੈ ਬਛਰੇ ਬ੍ਰਹਮਾ; ਇਕਠੇ ਕਰਿ ਕੈ ਸੁ ਕੁਟੀ ਮਧਿ ਡਾਰੇ ॥

ता छिन लै बछरे ब्रहमा; इकठे करि कै सु कुटी मधि डारे ॥

ਢੂੰਢਿ ਫਿਰੇ ਨ ਲਹੇ ਸੁ ਕਰੈ; ਬਛਰੇ ਅਰੁ ਗ੍ਵਾਰ ਨਏ ਕਰਤਾਰੇ ॥੧੭੭॥

ढूंढि फिरे न लहे सु करै; बछरे अरु ग्वार नए करतारे ॥१७७॥

ਦੋਹਰਾ ॥

दोहरा ॥

ਜਬੈ ਹਰੇ ਬ੍ਰਹਮਾ ਇਹੈ; ਤਬ ਹਰਿ ਜੀ ਤਤਕਾਲੁ ॥

जबै हरे ब्रहमा इहै; तब हरि जी ततकालु ॥

ਕਿਧੋ ਬਨਾਏ ਛਿਨਕੁ ਮੈ; ਬਛਰੇ ਸੰਗਿ ਗਵਾਲ ॥੧੭੮॥

किधो बनाए छिनकु मै; बछरे संगि गवाल ॥१७८॥

ਸਵੈਯਾ ॥

सवैया ॥

ਰੂਪ ਉਹੀ ਪਟ ਕੇ ਰੰਗ ਹੈ; ਵਹ ਰੰਗ ਵਹੈ ਸਬ ਹੀ ਬਛਰਾ ਕੋ ॥

रूप उही पट के रंग है; वह रंग वहै सब ही बछरा को ॥

ਸਾਝਿ ਪਰੀ ਸੋ ਗਏ ਹਰਿ ਜੀ ਗ੍ਰਹਿ; ਕੋਈ ਲਖੈ ਇਤਨੋ ਬਲ ਕਾ ਕੋ ॥

साझि परी सो गए हरि जी ग्रहि; कोई लखै इतनो बल का को ॥

ਮਾਤ ਪਿਤਾ ਸੁ ਲਖੇ ਨ ਲਖੇ; ਇਕ ਆਦਿ ਕੋ ਨਾਮੁ ਮਨੀ ਮਨ ਜਾ ਕੋ ॥

मात पिता सु लखे न लखे; इक आदि को नामु मनी मन जा को ॥

ਬਾਤ ਇਹੀ ਸਮਝੀ ਮਨ ਮੈ; ਇਹ ਹੈ ਅਬ ਖੇਲ ਸਮਾਪਤਿ ਵਾ ਕੋ ॥੧੭੯॥

बात इही समझी मन मै; इह है अब खेल समापति वा को ॥१७९॥

ਚੂਮ ਲਯੋ ਜਸੁਦਾ ਸੁਤ ਕੋ ਸਿਰ; ਕਾਨ੍ਹ ਬਜਾਇ ਉਠੇ ਮੁਰਲੀ ਤੋ ॥

चूम लयो जसुदा सुत को सिर; कान्ह बजाइ उठे मुरली तो ॥

ਬਾਲ ਲਖੇ ਅਪੁਨੋ ਨ ਕਿਨੀ ਜਨ; ਗੋ ਦਵਰੀ ਤਿਹ ਸੋ ਹਿਤ ਕੀਤੋ ॥

बाल लखे अपुनो न किनी जन; गो दवरी तिह सो हित कीतो ॥

ਹੋਤ ਕੁਲਾਹਲ ਪੈ ਬ੍ਰਿਜ ਮੈ; ਨਹਿ ਹੋਤ ਇਤੇ ਸੁ ਕਹੂੰ ਕਿਮ ਬੀਤੋ ॥

होत कुलाहल पै ब्रिज मै; नहि होत इते सु कहूं किम बीतो ॥

ਗਾਵਤ ਗੀਤ ਸਨੇ ਹਰਿ ਗ੍ਵਾਰਨ; ਲੇਹ ਬਲਾਇ ਬਧੁ ਬ੍ਰਿਜ ਕੀਤੋ ॥੧੮੦॥

गावत गीत सने हरि ग्वारन; लेह बलाइ बधु ब्रिज कीतो ॥१८०॥

TOP OF PAGE

Dasam Granth