ਦਸਮ ਗਰੰਥ । दसम ग्रंथ ।

Page 257

ਘਾਸਿ ਭਲੋ ਦ੍ਰੁਮ ਛਾਹ ਭਲੀ; ਜਮੁਨਾ ਢਿਗ ਹੈ ਨਗ ਹੈ ਤਟਿ ਜਾ ਕੇ ॥

घासि भलो द्रुम छाह भली; जमुना ढिग है नग है तटि जा के ॥

ਕੋਟਿ ਝਰੈ ਝਰਨਾ ਤਿਹ ਤੇ; ਜਗ ਮੈ ਸਮਤੁਲਿ ਨਹੀ ਕਛੁ ਤਾ ਕੇ ॥

कोटि झरै झरना तिह ते; जग मै समतुलि नही कछु ता के ॥

ਬੋਲਤ ਹੈ ਪਿਕ ਕੋਕਿਲ ਮੋਰ; ਕਿਧੌ ਘਨ ਮੈ ਚਹੁੰ ਓਰਨ ਵਾ ਕੇ ॥

बोलत है पिक कोकिल मोर; किधौ घन मै चहुं ओरन वा के ॥

ਬੇਗ ਚਲੋ ਤੁਮ ਗੋਕੁਲ ਕੋ ਤਜਿ; ਪੁੰਨ ਹਜਾਰ ਅਬੈ ਤੁਮ ਗਾ ਕੇ ॥੧੫੦॥

बेग चलो तुम गोकुल को तजि; पुंन हजार अबै तुम गा के ॥१५०॥

ਦੋਹਰਾ ॥

दोहरा ॥

ਨੰਦ ਸਭੈ ਗੋਪਨ ਸਨੈ; ਬਾਤ ਕਹੀ ਇਹ ਠਉਰ ॥

नंद सभै गोपन सनै; बात कही इह ठउर ॥

ਤਜਿ ਗੋਕੁਲ ਬ੍ਰਿਜ ਕੋ ਚਲੇ; ਇਹ ਤੇ ਭਲੀ ਨ ਅਉਰ ॥੧੫੧॥

तजि गोकुल ब्रिज को चले; इह ते भली न अउर ॥१५१॥

ਲਟਪਟ ਬਾਧੇ ਉਠਿ ਚਲੇ; ਆਏ ਜਬ ਬ੍ਰਿਜਿ ਹੀਰ ॥

लटपट बाधे उठि चले; आए जब ब्रिजि हीर ॥

ਦੇਖਿਓ ਅਪਨੇ ਨੈਨ ਭਰਿ; ਬਹਿਤੋ ਜਮੁਨਾ ਤੀਰ ॥੧੫੨॥

देखिओ अपने नैन भरि; बहितो जमुना तीर ॥१५२॥

ਸਵੈਯਾ ॥

सवैया ॥

ਆਇਸ ਪਾਇ ਕੈ ਨੰਦਹਿ ਕੋ ਸਭ; ਗੋਪਨ ਜਾਇ ਭਲੇ ਰਥ ਸਾਜੇ ॥

आइस पाइ कै नंदहि को सभ; गोपन जाइ भले रथ साजे ॥

ਬੈਠਿ ਸਭੈ ਤਿਨ ਪੈ ਤਿਰੀਆ ਸੰਗਿ; ਗਾਵਤ ਜਾਤ ਬਜਾਵਤ ਬਾਜੇ ॥

बैठि सभै तिन पै तिरीआ संगि; गावत जात बजावत बाजे ॥

ਹੇਮ ਕੋ ਦਾਨੁ ਕਰੈ ਜੁ ਦੋਊ; ਹਰਿ ਗੋਦ ਲਏ ਜਸੁਦਾ ਇਮ ਰਾਜੈ ॥

हेम को दानु करै जु दोऊ; हरि गोद लए जसुदा इम राजै ॥

ਕੈਧਉ ਸੈਲ ਸੁਤਾ ਗਿਰਿ ਭੀਤਰ; ਊਚ ਮਨੋ ਮਨਿ ਨੀਲ ਬਿਰਾਜੈ ॥੧੫੩॥

कैधउ सैल सुता गिरि भीतर; ऊच मनो मनि नील बिराजै ॥१५३॥

ਗੋਪ ਗਏ ਤਜਿ ਗੋਕੁਲ ਕੋ ਬ੍ਰਿਜ; ਆਪਨੇ ਆਪਨੇ ਡੇਰਨ ਆਏ ॥

गोप गए तजि गोकुल को ब्रिज; आपने आपने डेरन आए ॥

ਡਾਰ ਦਈ ਲਸੀਆ ਅਰੁ ਅਛਤ; ਬਾਹਰਿ ਭੀਤਰਿ ਧੂਪ ਜਗਾਏ ॥

डार दई लसीआ अरु अछत; बाहरि भीतरि धूप जगाए ॥

ਤਾ ਛਬਿ ਕੋ ਜਸੁ ਊਚ ਮਹਾ; ਕਬਿ ਨੈ ਮੁਖ ਤੇ ਇਮ ਭਾਖਿ ਸੁਨਾਏ ॥

ता छबि को जसु ऊच महा; कबि नै मुख ते इम भाखि सुनाए ॥

ਰਾਜ ਬਿਭੀਛਨ ਦੈ ਕਿਧੌ ਲੰਕ ਕੋ; ਰਾਮ ਜੀ ਧਾਮ ਪਵਿਤ੍ਰ ਕਰਾਏ ॥੧੫੪॥

राज बिभीछन दै किधौ लंक को; राम जी धाम पवित्र कराए ॥१५४॥

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਗੋਪ ਸਭੈ ਬ੍ਰਿਜ ਪੁਰ ਬਿਖੈ; ਬੈਠੇ ਹਰਖ ਬਢਾਇ ॥

गोप सभै ब्रिज पुर बिखै; बैठे हरख बढाइ ॥

ਅਬ ਮੈ ਲੀਲਾ ਕ੍ਰਿਸਨ ਕੀ; ਮੁਖ ਤੇ ਕਹੋ ਸੁਨਾਇ ॥੧੫੫॥

अब मै लीला क्रिसन की; मुख ते कहो सुनाइ ॥१५५॥

ਸਵੈਯਾ ॥

सवैया ॥

ਸਾਤ ਬਿਤੀਤ ਭਏ ਜਬ ਸਾਲ; ਲਗੇ ਤਬ ਕਾਨ੍ਹ ਚਰਾਵਨ ਗਊਆ ॥

सात बितीत भए जब साल; लगे तब कान्ह चरावन गऊआ ॥

ਪਾਤ ਬਜਾਵਤ ਔ ਮੁਰਲੀ; ਮਿਲਿ ਗਾਵਤ ਗੀਤ ਸਭੈ ਲਰਕਊਆ ॥

पात बजावत औ मुरली; मिलि गावत गीत सभै लरकऊआ ॥

ਗੋਪਨ ਲੈ ਗ੍ਰਿਹ ਆਵਤ ਧਾਵਤ; ਤਾੜਤ ਹੈ ਸਭ ਕੋ ਮਨ ਭਊਆ ॥

गोपन लै ग्रिह आवत धावत; ताड़त है सभ को मन भऊआ ॥

ਦੂਧ ਪਿਆਵਤ ਹੈ ਜਸੁਦਾ; ਰਿਝ ਕੈ ਹਰਿ ਖੇਲ ਕਰੈ ਜੁ ਨਚਊਆ ॥੧੫੬॥

दूध पिआवत है जसुदा; रिझ कै हरि खेल करै जु नचऊआ ॥१५६॥

ਰੂਖ ਗਏ ਗਿਰ ਕੈ ਧਸਿ ਕੈ; ਸੰਗਿ ਦੈਤ ਚਲਾਇ ਦਯੋ ਹਰਿ ਜੀ ਜੋ ॥

रूख गए गिर कै धसि कै; संगि दैत चलाइ दयो हरि जी जो ॥

ਫੂਲ ਗਿਰੇ ਨਭ ਮੰਡਲ ਤੇ; ਉਪਮਾ ਤਿਹ ਕੀ ਕਬਿ ਨੈ ਸੁ ਕਰੀ ਜੋ ॥

फूल गिरे नभ मंडल ते; उपमा तिह की कबि नै सु करी जो ॥

ਧਨਿ ਹੀ ਧਨਿ ਭਯੋ ਤਿਹੂੰ ਲੋਕਨਿ; ਭੂਮਿ ਕੋ ਭਾਰੁ ਅਬੈ ਘਟ ਕੀਜੋ ॥

धनि ही धनि भयो तिहूं लोकनि; भूमि को भारु अबै घट कीजो ॥

ਸ੍ਯਾਮ ਕਥਾ ਸੁ ਕਹੀ ਇਸ ਕੀ; ਚਿਤ ਦੈ ਕਬਿ ਪੈ ਇਹ ਕੋ ਜੁ ਸੁਨੀਜੋ ॥੧੫੭॥

स्याम कथा सु कही इस की; चित दै कबि पै इह को जु सुनीजो ॥१५७॥

ਕਉਤਕਿ ਦੇਖਿ ਸਭੇ ਬ੍ਰਿਜ ਬਾਲਕ; ਡੇਰਨ ਡੇਰਨ ਜਾਇ ਕਹੀ ਹੈ ॥

कउतकि देखि सभे ब्रिज बालक; डेरन डेरन जाइ कही है ॥

ਦਾਨੋ ਕੀ ਬਾਤ ਸੁਨੀ ਜਸੁਦਾ ਗਰਿ; ਆਨੰਦ ਕੇ ਮਧਿ ਬਾਤ ਡਹੀ ਹੈ ॥

दानो की बात सुनी जसुदा गरि; आनंद के मधि बात डही है ॥

ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਨੇ ਮੁਖ ਤੇ ਸਰਤਾ ਜਿਉ ਕਹੀ ਹੈ ॥

ता छबि की अति ही उपमा; कबि ने मुख ते सरता जिउ कही है ॥

ਫੈਲਿ ਪਰਿਯੋ ਸੁ ਦਸੋ ਦਿਸ ਕੌ; ਗਨਤੀ ਮਨ ਕੀ ਇਹ ਮਧਿ ਬਹੀ ਹੈ ॥੧੫੮॥

फैलि परियो सु दसो दिस कौ; गनती मन की इह मधि बही है ॥१५८॥

TOP OF PAGE

Dasam Granth