ਦਸਮ ਗਰੰਥ । दसम ग्रंथ ।

Page 255

ਦੋਹਰਾ ॥

दोहरा ॥

ਜੇਰਜ ਸੇਤਜ ਉਤਭੁਜਾ; ਦੇਖੇ ਤਿਨ ਤਿਹ ਜਾਇ ॥

जेरज सेतज उतभुजा; देखे तिन तिह जाइ ॥

ਪੁਤ੍ਰ ਭਾਵ ਕੋ ਦੂਰ ਕਰਿ; ਪਾਇਨ ਲਾਗੀ ਧਾਇ ॥੧੩੪॥

पुत्र भाव को दूर करि; पाइन लागी धाइ ॥१३४॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮਾਤ ਜਸੁਦਾ ਕਉ ਮੁਖ ਪਸਾਰਿ ਬਿਸ੍ਵ ਰੂਪ ਦਿਖੈਬੋ ॥

इति स्री बचित्र नाटक ग्रंथे क्रिसनावतारे मात जसुदा कउ मुख पसारि बिस्व रूप दिखैबो ॥


ਅਥ ਤਰੁ ਤੋਰਿ ਜੁਮਲਾਰਜੁਨ ਤਾਰਬੋ ॥

अथ तरु तोरि जुमलारजुन तारबो ॥

ਸਵੈਯਾ ॥

सवैया ॥

ਫੇਰਿ ਉਠੀ ਜਸੁਦਾ ਪਰਿ ਪਾਇਨ; ਤਾ ਕੀ ਕਰੀ ਬਹੁ ਭਾਤ ਬਡਾਈ ॥

फेरि उठी जसुदा परि पाइन; ता की करी बहु भात बडाई ॥

ਹੇ ਜਗ ਕੇ ਪਤਿ ! ਹੇ ਕਰੁਨਾ ਨਿਧਿ ! ਹੋਇ ਅਜਾਨ ਕਹਿਓ ਮਮ ਮਾਈ ॥

हे जग के पति ! हे करुना निधि ! होइ अजान कहिओ मम माई ॥

ਸਾਰੇ ਛਿਮੋ ਹਮਰੋ ਤੁਮ ਅਉਗਨ; ਹੁਇ ਮਤਿਮੰਦਿ ਕਰੀ ਜੁ ਢਿਠਾਈ ॥

सारे छिमो हमरो तुम अउगन; हुइ मतिमंदि करी जु ढिठाई ॥

ਮੀਟ ਲਯੋ ਮੁਖ ਤਉ ਹਰਿ ਜੀ; ਤਿਹ ਪੈ ਮਮਤਾ ਡਰਿ ਬਾਤ ਛਿਪਾਈ ॥੧੩੫॥

मीट लयो मुख तउ हरि जी; तिह पै ममता डरि बात छिपाई ॥१३५॥

ਕਬਿਤੁ ॥

कबितु ॥

ਕਰੁਨਾ ਕੈ ਜਸੁਧਾ, ਕਹਿਯੋ ਹੈ ਇਮ ਗੋਪਿਨ ਸੋ; ਖੇਲਬੇ ਕੇ ਕਾਜ ਤੋਰਿ ਲਿਆਏ ਗੋਪ ਬਨ ਸੌ ॥

करुना कै जसुधा, कहियो है इम गोपिन सो; खेलबे के काज तोरि लिआए गोप बन सौ ॥

ਬਾਰਕੋ ਕੇ ਕਹੇ ਕਰਿ ਕ੍ਰੋਧ ਮਨ ਆਪਨੇ ਮੈ; ਸ੍ਯਾਮ ਕੋ ਪ੍ਰਹਾਰ ਤਨ ਲਾਗੀ ਛੂਛਕਨ ਸੌ ॥

बारको के कहे करि क्रोध मन आपने मै; स्याम को प्रहार तन लागी छूछकन सौ ॥

ਦੇਖਿ ਦੇਖਿ ਲਾਸਨ ਕੌ ਰੋਵੈ ਸੁਤ ਰੋਵੈ ਮਾਤ; ਕਹੈ ਕਬਿ ਸ੍ਯਾਮ ਮਹਾ ਮੋਹਿ ਕਰਿ ਮਨ ਸੌ ॥

देखि देखि लासन कौ रोवै सुत रोवै मात; कहै कबि स्याम महा मोहि करि मन सौ ॥

ਰਾਮ ਰਾਮ ਕਹਿ ਸਭੋ ਮਾਰਬੇ ਕੀ ਕਹਾ ਚਲੀ? ਸਾਮੁਹੇ ਨ ਬੋਲੀਐ ਰੀ ! ਐਸੇ ਸਾਧੁ ਜਨ ਸੌ ॥੧੩੬॥

राम राम कहि सभो मारबे की कहा चली? सामुहे न बोलीऐ री ! ऐसे साधु जन सौ ॥१३६॥

ਦੋਹਰਾ ॥

दोहरा ॥

ਖੀਰ ਬਿਲੋਵਨ ਕੌ ਉਠੀ; ਜਸੁਦਾ ਹਰਿ ਕੀ ਮਾਇ ॥

खीर बिलोवन कौ उठी; जसुदा हरि की माइ ॥

ਮੁਖ ਤੇ ਗਾਵੈ ਪੂਤ ਗੁਨ; ਮਹਿਮਾ ਕਹੀ ਨ ਜਾਇ ॥੧੩੭॥

मुख ते गावै पूत गुन; महिमा कही न जाइ ॥१३७॥

ਸਵੈਯਾ ॥

सवैया ॥

ਏਕ ਸਮੈ ਜਸੁਧਾ ਸੰਗਿ ਗੋਪਿਨ; ਖੀਰ ਮਥੇ ਕਰਿ ਲੈ ਕੈ ਮਧਾਨੀ ॥

एक समै जसुधा संगि गोपिन; खीर मथे करि लै कै मधानी ॥

ਊਪਰ ਕੋ ਕਟਿ ਸੌ ਕਸਿ ਕੈ; ਪਟਰੋ ਮਨ ਮੈ ਹਰਿ ਜੋਤਿ ਸਮਾਨੀ ॥

ऊपर को कटि सौ कसि कै; पटरो मन मै हरि जोति समानी ॥

ਘੰਟਕਾ ਛੁਦ੍ਰ ਕਸੀ ਤਿਹ ਊਪਰਿ; ਸ੍ਯਾਮ ਕਹੀ ਤਿਹ ਕੀ ਜੁ ਕਹਾਨੀ ॥

घंटका छुद्र कसी तिह ऊपरि; स्याम कही तिह की जु कहानी ॥

ਦਾਨ ਔ ਪ੍ਰਾਕ੍ਰਮ ਕੀ ਸੁਧਿ ਕੈ; ਮੁਖ ਤੈ ਹਰਿ ਕੀ ਸੁਭ ਗਾਵਤ ਬਾਨੀ ॥੧੩੮॥

दान औ प्राक्रम की सुधि कै; मुख तै हरि की सुभ गावत बानी ॥१३८॥

ਖੀਰ ਭਰਿਯੋ ਜਬ ਹੀ ਤਿਹ ਕੋ ਕੁਚਿ; ਤਉ ਹਰਿ ਜੀ ਤਬ ਹੀ ਫੁਨਿ ਜਾਗੇ ॥

खीर भरियो जब ही तिह को कुचि; तउ हरि जी तब ही फुनि जागे ॥

ਪਯ ਸੁ ਪਿਆਵਹੁ ਹੇ ਜਸੁਦਾ ! ਪ੍ਰਭੁ ਜੀ ਇਹ ਹੀ ਰਸਿ ਮੈ ਅਨੁਰਾਗੇ ॥

पय सु पिआवहु हे जसुदा ! प्रभु जी इह ही रसि मै अनुरागे ॥

ਦੂਧ ਫਟਿਯੋ ਹੁਇ ਬਾਸਨ ਤੇ; ਤਬ ਧਾਇ ਚਲੀ ਇਹ ਰੋਵਨ ਲਾਗੇ ॥

दूध फटियो हुइ बासन ते; तब धाइ चली इह रोवन लागे ॥

ਕ੍ਰੋਧ ਕਰਿਓ ਮਨ ਮੈ ਬ੍ਰਿਜ ਕੇ ਪਤਿ; ਪੈ ਘਰਿ ਤੇ ਉਠਿ ਬਾਹਰਿ ਭਾਗੇ ॥੧੩੯॥

क्रोध करिओ मन मै ब्रिज के पति; पै घरि ते उठि बाहरि भागे ॥१३९॥

ਦੋਹਰਾ ॥

दोहरा ॥

ਕ੍ਰੋਧ ਭਰੇ ਹਰਿ ਜੀ ਮਨੈ; ਘਰਿ ਤੇ ਬਾਹਰਿ ਜਾਇ ॥

क्रोध भरे हरि जी मनै; घरि ते बाहरि जाइ ॥

ਸੰਗ ਸਖਾ ਲੈ ਕਪਿ ਸਭੈ; ਆਏ ਸੈਨ ਬਨਾਇ ॥੧੪੦॥

संग सखा लै कपि सभै; आए सैन बनाइ ॥१४०॥

ਪਾਥਰ ਕੋ ਗਹਿ ਕੈ ਕਰੈ; ਦੀਨੋ ਮਟੁ ਸੁ ਭਗਾਇ ॥

पाथर को गहि कै करै; दीनो मटु सु भगाइ ॥

ਖੀਰ ਦਸੋ ਦਿਸ ਬਹਿ ਚਲਿਯੋ; ਅਉ ਪੀਨੋ ਹਰਿ ਧਾਇ ॥੧੪੧॥

खीर दसो दिस बहि चलियो; अउ पीनो हरि धाइ ॥१४१॥

ਸਵੈਯਾ ॥

सवैया ॥

ਸੈਨ ਬਨਾਇ ਭਲੋ ਹਰਿ ਜੀ; ਜਸੁਦਾ ਦਧਿ ਕੋ ਮਿਲਿ ਲੂਟਨ ਲਾਏ ॥

सैन बनाइ भलो हरि जी; जसुदा दधि को मिलि लूटन लाए ॥

ਹਾਥਨ ਮੈ ਗਹਿ ਕੈ ਸਭ ਬਾਸਨ; ਕੈ ਬਲ ਕੋ ਚਹੂੰ ਓਰਿ ਬਗਾਏ ॥

हाथन मै गहि कै सभ बासन; कै बल को चहूं ओरि बगाए ॥

TOP OF PAGE

Dasam Granth