ਦਸਮ ਗਰੰਥ । दसम ग्रंथ ।

Page 195

ਰਾਜੀਵ ਲੋਚਨ ਰਾਮ ਕੁਮਾਰ; ਚਲੇ ਬਨ ਕੱਉ ਸੰਗਿ ਭ੍ਰਾਤਿ ਸੁਹਾਯੋ ॥

राजीव लोचन राम कुमार; चले बन कउ संगि भ्राति सुहायो ॥

ਦੇਵ ਅਦੇਵ ਨਿਛੱਤ੍ਰ ਸਚੀਪਤ; ਚੱਉਕੇ ਚਕੇ ਮਨ ਮੋਦ ਬਢਾਯੋ ॥

देव अदेव निछत्र सचीपत; चउके चके मन मोद बढायो ॥

ਆਨਨ ਬਿੰਬ ਪਰਯੋ ਬਸੁਧਾ ਪਰ; ਫੈਲਿ ਰਹਿਯੋ ਫਿਰਿ ਹਾਥਿ ਨ ਆਯੋ ॥

आनन बि्मब परयो बसुधा पर; फैलि रहियो फिरि हाथि न आयो ॥

ਬੀਚ ਅਕਾਸ ਨਿਵਾਸ ਕੀਯੋ ਤਿਨ; ਤਾਹੀ ਤੇ ਨਾਮ ਮਯੰਕ ਕਹਾਯੋ ॥੨੬੧॥

बीच अकास निवास कीयो तिन; ताही ते नाम मयंक कहायो ॥२६१॥

ਦੋਹਰਾ ॥

दोहरा ॥

ਪਿਤ ਆਗਿਆ ਤੇ ਬਨ ਚਲੇ; ਤਜਿ ਗ੍ਰਹਿ ਰਾਮ ਕੁਮਾਰ ॥

पित आगिआ ते बन चले; तजि ग्रहि राम कुमार ॥

ਸੰਗ ਸੀਆ ਮ੍ਰਿਗ ਲੋਚਨੀ; ਜਾ ਕੀ ਪ੍ਰਭਾ ਅਪਾਰ ॥੨੬੨॥

संग सीआ म्रिग लोचनी; जा की प्रभा अपार ॥२६२॥

ਇਤਿ ਸ੍ਰੀ ਰਾਮ ਬਨਬਾਸ ਦੀਬੋ ॥

इति स्री राम बनबास दीबो ॥


ਅਥ ਬਨਬਾਸ ਕਥਨੰ ॥

अथ बनबास कथनं ॥

ਸੀਤਾ ਅਨੁਮਾਨ ਬਾਚ ॥

सीता अनुमान बाच ॥

ਬਿਜੈ ਛੰਦ ॥

बिजै छंद ॥

ਚੰਦ ਕੀ ਅੰਸ ਚਕੋਰਨ ਕੈ ਕਰਿ; ਮੋਰਨ ਬਿੱਦੁਲਤਾ ਅਨਮਾਨੀ ॥

चंद की अंस चकोरन कै करि; मोरन बिद्दुलता अनमानी ॥

ਮੱਤ ਗਇੰਦਨ ਇੰਦ੍ਰ ਬਧੂ; ਭੁਨਸਾਰ ਛਟਾ ਰਵਿ ਕੀ ਜੀਅ ਜਾਨੀ ॥

मत्त गइंदन इंद्र बधू; भुनसार छटा रवि की जीअ जानी ॥

ਦੇਵਨ ਦੋਖਨ ਕੀ ਹਰਤਾ; ਅਰ ਦੇਵਨ ਕਾਲ ਕ੍ਰਿਯਾ ਕਰ ਮਾਨੀ ॥

देवन दोखन की हरता; अर देवन काल क्रिया कर मानी ॥

ਦੇਸਨ ਸਿੰਧ ਦਿਸੇਸਨ ਬ੍ਰਿੰਧ; ਜੋਗੇਸਨ ਗੰਗ ਕੈ ਰੰਗ ਪਛਾਨੀ ॥੨੬੩॥

देसन सिंध दिसेसन ब्रिंध; जोगेसन गंग कै रंग पछानी ॥२६३॥

ਦੋਹਰਾ ॥

दोहरा ॥

ਉਤ ਰਘੁਬਰ ਬਨ ਕੋ ਚਲੇ; ਸੀਅ ਸਹਿਤ ਤਜਿ ਗ੍ਰੇਹ ॥

उत रघुबर बन को चले; सीअ सहित तजि ग्रेह ॥

ਇਤੈ ਦਸਾ ਜਿਹ ਬਿਧਿ ਭਈ; ਸਕਲ ਸਾਧ ! ਸੁਨਿ ਲੇਹ ॥੨੬੪॥

इतै दसा जिह बिधि भई; सकल साध ! सुनि लेह ॥२६४॥

ਮਾਤਾ ਬਾਚ ॥

माता बाच ॥

ਕਬਿੱਤ ॥

कबित ॥

ਸਭੈ ਸੁਖ ਲੈ ਕੇ ਗਏ, ਗਾੜੋ ਦੁਖ ਦੇਤ ਭਏ; ਰਾਜਾ ਦਸਰਥ ਜੂ ਕੱਉ ਕੈ ਕੈ ਆਜ ਪਾਤ ਹੋ ॥

सभै सुख लै के गए, गाड़ो दुख देत भए; राजा दसरथ जू कउ कै कै आज पात हो ॥

ਅਜ ਹੂੰ ਨ ਛੀਜੈ ਬਾਤ, ਮਾਨ ਲੀਜੈ ਰਾਜ ਕੀਜੈ; ਕਹੋ ਕਾਜ ਕਉਨ ਕੌ ਹਮਾਰੇ ਸ੍ਰੋਣ ਨਾਤ ਹੋ ॥

अज हूं न छीजै बात, मान लीजै राज कीजै; कहो काज कउन कौ हमारे स्रोण नात हो ॥

ਰਾਜਸੀ ਕੇ ਧਾਰੌ ਸਾਜ, ਸਾਧਨ ਕੈ ਕੀਜੈ ਕਾਜ; ਕਹੋ ਰਘੁਰਾਜ ! ਆਜ ਕਾਹੇ ਕੱਉ ਸਿਧਾਤ ਹੋ? ॥

राजसी के धारौ साज, साधन कै कीजै काज; कहो रघुराज ! आज काहे कउ सिधात हो? ॥

ਤਾਪਸੀ ਕੇ ਭੇਸ ਕੀਨੇ, ਜਾਨਕੀ ਕੌ ਸੰਗ ਲੀਨੇ; ਮੇਰੇ ਬਨਬਾਸੀ ! ਮੋ ਉਦਾਸੀ ਦੀਏ ਜਾਤ ਹੋ ॥੨੬੫॥

तापसी के भेस कीने, जानकी कौ संग लीने; मेरे बनबासी ! मो उदासी दीए जात हो ॥२६५॥

ਕਾਰੇ ਕਾਰੇ ਕਰਿ ਬੇਸ, ਰਾਜਾ ਜੂ ਕੌ ਛੋਰਿ ਦੇਸ; ਤਾਪਸੀ ਕੋ ਕੈ ਭੇਸ, ਸਾਥਿ ਹੀ ਸਿਧਾਰਿ ਹੌ ॥

कारे कारे करि बेस, राजा जू कौ छोरि देस; तापसी को कै भेस, साथि ही सिधारि हौ ॥

ਕੁਲ ਹੂੰ ਕੀ ਕਾਨ ਛੋਰੋਂ, ਰਾਜਸੀ ਕੇ ਸਾਜ ਤੋਰੋਂ; ਸੰਗਿ ਤੇ ਨ ਮੋਰੋਂ ਮੁਖ, ਐਸੋ ਕੈ ਬਿਚਾਰਿ ਹੌ ॥

कुल हूं की कान छोरों, राजसी के साज तोरों; संगि ते न मोरों मुख, ऐसो कै बिचारि हौ ॥

ਮੁੰਦ੍ਰਾ ਕਾਨ ਧਾਰੌ, ਸਾਰੇ ਮੁਖ ਪੈ ਬਿਭੂਤਿ ਡਾਰੌਂ; ਹਠਿ ਕੋ ਨ ਹਾਰੌਂ, ਪੂਤ ਰਾਜ ਸਾਜ ਜਾਰਿ ਹੌਂ ॥

मुंद्रा कान धारौ, सारे मुख पै बिभूति डारौं; हठि को न हारौं, पूत राज साज जारि हौं ॥

ਜੁਗੀਆ ਕੋ ਕੀਨੋ ਬੇਸ, ਕਉਸਲ ਕੇ ਛੋਰ ਦੇਸ; ਰਾਜਾ ਰਾਮਚੰਦ ਜੂ ਕੇ ਸੰਗਿ ਹੀ ਸਿਧਾਰਿ ਹੌਂ ॥੨੬੬॥

जुगीआ को कीनो बेस, कउसल के छोर देस; राजा रामचंद जू के संगि ही सिधारि हौं ॥२६६॥

ਅਪੂਰਬ ਛੰਦ ॥

अपूरब छंद ॥

ਕਾਨਨੇ ਗੇ ਰਾਮ ॥

कानने गे राम ॥

ਧਰਮ ਕਰਮੰ ਧਾਮ ॥

धरम करमं धाम ॥

ਲੱਛਨੈ ਲੈ ਸੰਗਿ ॥

लच्छनै लै संगि ॥

ਜਾਨਕੀ ਸੁਭੰਗਿ ॥੨੬੭॥

जानकी सुभंगि ॥२६७॥

ਤਾਤ ਤਿਆਗੇ ਪ੍ਰਾਨ ॥

तात तिआगे प्रान ॥

ਉੱਤਰੇ ਬਯੋਮਾਨ ॥

उतरे बयोमान ॥

ਬਿੱਚਰੇ ਬਿਚਾਰ ॥

बिच्चरे बिचार ॥

ਮੰਤ੍ਰੀਯੰ ਅਪਾਰ ॥੨੬੮॥

मंत्रीयं अपार ॥२६८॥

ਬੈਠਯੋ ਬਸਿਸਟਿ ॥

बैठयो बसिसटि ॥

ਸਰਬ ਬਿੱਪ ਇਸਟ ॥

सरब बिप्प इसट ॥

ਮੁਕੱਲਿਯੋ ਕਾਗਦ ॥

मुकलियो कागद ॥

ਪੱਠਏ ਮਾਗਧ ॥੨੬੯॥

पट्ठए मागध ॥२६९॥

TOP OF PAGE

Dasam Granth