ਦਸਮ ਗਰੰਥ । दसम ग्रंथ ।

Page 104

ਕੀਜੈ ਸੁ ਮਿਤ੍ਰ ॥

कीजै सु मित्र ॥

ਕਉਨੇ ਚਰਿਤ੍ਰ ॥

कउने चरित्र ॥

ਜਾਤੇ ਸੁ ਮਾਇ ॥

जाते सु माइ ॥

ਜੀਤੈ ਬਨਾਇ ॥੨੨॥੧੪੪॥

जीतै बनाइ ॥२२॥१४४॥

ਸਕਤੈ ਨਿਕਾਰ ॥

सकतै निकार ॥

ਭੇਜੋ ਅਪਾਰ ॥

भेजो अपार ॥

ਸਤ੍ਰਨ ਜਾਇ ॥

सत्रन जाइ ॥

ਹਨਿ ਹੈ ਰਿਸਾਇ ॥੨੩॥੧੪੫॥

हनि है रिसाइ ॥२३॥१४५॥

ਸੋਈ ਕਾਮ ਕੀਨ ॥

सोई काम कीन ॥

ਦੇਵਨ ਪ੍ਰਬੀਨ ॥

देवन प्रबीन ॥

ਸਕਤੈ ਨਿਕਾਰਿ ॥

सकतै निकारि ॥

ਭੇਜੀ ਅਪਾਰ ॥੨੪॥੧੪੬॥

भेजी अपार ॥२४॥१४६॥

ਬ੍ਰਿਧ ਨਰਾਜ ਛੰਦ ॥

ब्रिध नराज छंद ॥

ਚਲੀ ਸਕਤਿ ਸੀਘ੍ਰ ਸ੍ਰੀ; ਕ੍ਰਿਪਾਣਿ ਪਾਣਿ ਧਾਰ ਕੈ ॥

चली सकति सीघ्र स्री; क्रिपाणि पाणि धार कै ॥

ਉਠੇ ਸੁ ਗ੍ਰਿਧ ਬ੍ਰਿਧ ਡਉਰ; ਡਾਕਣੀ ਡਕਾਰ ਕੈ ॥

उठे सु ग्रिध ब्रिध डउर; डाकणी डकार कै ॥

ਹਸੇ ਸੁ ਰੰਗ ਕੰਕ ਬੰਕਯੰ; ਕਬੰਧ ਅੰਧ ਉਠਹੀ ॥

हसे सु रंग कंक बंकयं; कबंध अंध उठही ॥

ਬਿਸੇਖ ਦੇਵਤਾ ਰੁ ਬੀਰ; ਬਾਣ ਧਾਰ ਬੁਠਹੀ ॥੨੫॥੧੪੭॥

बिसेख देवता रु बीर; बाण धार बुठही ॥२५॥१४७॥

ਰਸਾਵਲ ਛੰਦ ॥

रसावल छंद ॥

ਸਬੈ ਸਕਤਿ ਐ ਕੈ ॥

सबै सकति ऐ कै ॥

ਚਲੀ ਸੀਸ ਨਿਐ ਕੈ ॥

चली सीस निऐ कै ॥

ਮਹਾ ਅਸਤ੍ਰ ਧਾਰੇ ॥

महा असत्र धारे ॥

ਮਹਾ ਬੀਰ ਮਾਰੇ ॥੨੬॥੧੪੮॥

महा बीर मारे ॥२६॥१४८॥

ਮੁਖੰ ਰਕਤ ਨੈਣੰ ॥

मुखं रकत नैणं ॥

ਬਕੈ ਬੰਕ ਬੈਣੰ ॥

बकै बंक बैणं ॥

ਧਰੇ ਅਸਤ੍ਰ ਪਾਣੰ ॥

धरे असत्र पाणं ॥

ਕਟਾਰੀ ਕ੍ਰਿਪਾਣੰ ॥੨੭॥੧੪੯॥

कटारी क्रिपाणं ॥२७॥१४९॥

ਉਤੈ ਦੈਤ ਗਾਜੇ ॥

उतै दैत गाजे ॥

ਤੁਰੀ ਨਾਦ ਬਾਜੇ ॥

तुरी नाद बाजे ॥

ਧਾਰੇ ਚਾਰ ਚਰਮੰ ॥

धारे चार चरमं ॥

ਸ੍ਰਜੇ ਕ੍ਰੂਰ ਬਰਮੰ ॥੨੮॥੧੫੦॥

स्रजे क्रूर बरमं ॥२८॥१५०॥

ਚਹੂੰ ਓਰ ਗਰਜੇ ॥

चहूं ओर गरजे ॥

ਸਬੈ ਦੇਵ ਲਰਜੇ ॥

सबै देव लरजे ॥

ਛੁਟੇ ਤਿਛ ਤੀਰੰ ॥

छुटे तिछ तीरं ॥

ਕਟੇ ਚਉਰ ਚੀਰੰ ॥੨੯॥੧੫੧॥

कटे चउर चीरं ॥२९॥१५१॥

ਰੁਸੰ ਰੁਦ੍ਰ ਰਤੇ ॥

रुसं रुद्र रते ॥

ਮਹਾ ਤੇਜ ਤਤੇ ॥

महा तेज तते ॥

ਕਰੀ ਬਾਣ ਬਰਖੰ ॥

करी बाण बरखं ॥

ਭਰੀ ਦੇਬਿ ਹਰਖੰ ॥੩੦॥੧੫੨॥

भरी देबि हरखं ॥३०॥१५२॥

ਇਤੇ ਦੇਬਿ ਮਾਰੈ ॥

इते देबि मारै ॥

ਉਤੈ ਸਿੰਘੁ ਫਾਰੈ ॥

उतै सिंघु फारै ॥

ਗਣੰ ਗੂੜ ਗਰਜੈ ॥

गणं गूड़ गरजै ॥

ਸਬੈ ਦੈਤ ਲਰਜੇ ॥੩੧॥੧੫੩॥

सबै दैत लरजे ॥३१॥१५३॥

ਭਈ ਬਾਣ ਬਰਖਾ ॥

भई बाण बरखा ॥

ਗਏ ਜੀਤਿ ਕਰਖਾ ॥

गए जीति करखा ॥

ਸਬੈ ਦੁਸਟ ਮਾਰੇ ॥

सबै दुसट मारे ॥

ਮਈਯਾ ਸੰਤ ਉਬਾਰੇ ॥੩੨॥੧੫੪॥

मईया संत उबारे ॥३२॥१५४॥

ਨਿਸੁੰਭੰ ਸੰਘਾਰਿਯੋ ॥

निसु्मभं संघारियो ॥

ਦਲੰ ਦੈਤ ਮਾਰਿਯੋ ॥

दलं दैत मारियो ॥

ਸਬੈ ਦੁਸਟ ਭਾਜੇ ॥

सबै दुसट भाजे ॥

ਇਤੈ ਸਿੰਘ ਗਾਜੇ ॥੩੩॥੧੫੫॥

इतै सिंघ गाजे ॥३३॥१५५॥

ਭਈ ਪੁਹਪ ਬਰਖਾ ॥

भई पुहप बरखा ॥

ਗਾਏ ਜੀਤ ਕਰਖਾ ॥

गाए जीत करखा ॥

ਜਯੰ ਸੰਤ ਜੰਪੇ ॥

जयं संत ज्मपे ॥

ਤ੍ਰਸੇ ਦੈਤ ਕੰਪੇ ॥੩੪॥੧੫੬॥

त्रसे दैत क्मपे ॥३४॥१५६॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਨਿਸੁੰਭ ਬਧਹ ਪੰਚਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੫॥

इति स्री बचित्र नाटके चंडी चरित्रे निसु्मभ बधह पंचमो धिआइ स्मपूरनम सतु सुभम सतु ॥५॥


ਅਥ ਸੁੰਭ ਜੁਧ ਕਥਨੰ ॥

अथ सु्मभ जुध कथनं ॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਲਘੁੰ ਭ੍ਰਾਤ ਜੁਝਿਯੋ, ਸੁਨਿਯੋ ਸੁੰਭ ਰਾਯੰ ॥

लघुं भ्रात जुझियो, सुनियो सु्मभ रायं ॥

ਸਜੈ ਸਸਤ੍ਰ ਅਸਤ੍ਰੰ, ਚੜਿਯੋ ਚਉਪ ਚਾਯੰ ॥

सजै ससत्र असत्रं, चड़ियो चउप चायं ॥

ਭਯੋ ਨਾਦ ਉਚੰ, ਰਹਿਯੋ ਪੂਰ ਗੈਣੰ ॥

भयो नाद उचं, रहियो पूर गैणं ॥

ਤ੍ਰਸੰ ਦੇਵਤਾ ਦੈਤ, ਕੰਪਿਯੋ ਤ੍ਰਿਨੈਣੰ ॥੧॥੧੫੭॥

त्रसं देवता दैत, क्मपियो त्रिनैणं ॥१॥१५७॥

ਡਰਿਯੋ ਚਾਰ ਬਕਤ੍ਰੰ, ਟਰਿਯੋ ਦੇਵ ਰਾਜੰ ॥

डरियो चार बकत्रं, टरियो देव राजं ॥

ਡਿਗੇ ਪਬ ਸਰਬੰ, ਸ੍ਰਜੇ ਸੁਭ ਸਾਜੰ ॥

डिगे पब सरबं, स्रजे सुभ साजं ॥

ਪਰੇ ਹੂਹ ਦੈ ਕੈ, ਭਰੇ ਲੋਹ ਕ੍ਰੋਹੰ ॥

परे हूह दै कै, भरे लोह क्रोहं ॥

ਮਨੋ ਮੇਰ ਕੋ, ਸਾਤਵੋ ਸ੍ਰਿੰਗ ਸੋਹੰ ॥੨॥੧੫੮॥

मनो मेर को, सातवो स्रिंग सोहं ॥२॥१५८॥

ਸਜਿਯੋ ਸੈਨ ਸੁਭੰ ਕੀਯੋ ਨਾਦ ਉਚੰ ॥

सजियो सैन सुभं कीयो नाद उचं ॥

ਸੁਣੈ ਗਰਭਣੀਆਨ ਕੇ ਗਰਭ ਮੁਚੰ ॥

सुणै गरभणीआन के गरभ मुचं ॥

ਪਰਿਯੋ ਲੋਹ ਕ੍ਰੋਹੰ ਉਠੀ ਸਸਤ੍ਰ ਝਾਰੰ ॥

परियो लोह क्रोहं उठी ससत्र झारं ॥

ਚਵੀ ਚਾਵਡੀ ਡਾਕਣੀਯੰ ਡਕਾਰੰ ॥੩॥੧੫੯॥

चवी चावडी डाकणीयं डकारं ॥३॥१५९॥

ਬਹੇ ਸਸਤ੍ਰ ਅਸਤ੍ਰੰ, ਕਟੇ ਚਰਮ ਬਰਮੰ ॥

बहे ससत्र असत्रं, कटे चरम बरमं ॥

ਭਲੇ ਕੈ ਨਿਬਾਹਿਯੋ, ਭਟੰ ਸੁਆਮਿ ਧਰਮੰ ॥

भले कै निबाहियो, भटं सुआमि धरमं ॥

ਉਠੀ ਕੂਹ ਜੂਹੰ, ਗਿਰੇ ਚਉਰ ਚੀਰੰ ॥

उठी कूह जूहं, गिरे चउर चीरं ॥

ਰੁਲੇ ਤਛ ਮੁਛੰ, ਪਰੀ ਗਛ ਤੀਰੰ ॥੪॥੧੬੦॥

रुले तछ मुछं, परी गछ तीरं ॥४॥१६०॥

TOP OF PAGE

Dasam Granth