ਦਸਮ ਗਰੰਥ । दसम ग्रंथ ।

Page 94

ਧੂਪ ਜਗਾਇ ਕੈ, ਸੰਖ ਬਜਾਇ ਕੈ; ਸੀਸ ਨਿਵਾਇ ਕੈ, ਬੈਨ ਸੁਨਾਇਓ ॥

धूप जगाइ कै, संख बजाइ कै; सीस निवाइ कै, बैन सुनाइओ ॥

ਹੇ ਜਗ ਮਾਇ ! ਸਦਾ ਸੁਖ ਦਾਇ; ਤੈ ਸੁੰਭ ਕੋ ਘਾਇ, ਬਡੋ ਜਸੁ ਪਾਇਓ ॥੨੨੮॥

हे जग माइ ! सदा सुख दाइ; तै सु्मभ को घाइ, बडो जसु पाइओ ॥२२८॥

ਸਕ੍ਰਹਿ ਸਾਜਿ ਸਮਾਜ ਦੈ ਚੰਡ ਸੁ; ਮੋਦ ਮਹਾ ਮਨ ਮਾਹਿ ਰਈ ਹੈ ॥

सक्रहि साजि समाज दै चंड सु; मोद महा मन माहि रई है ॥

ਸੂਰ ਸਸੀ ਨਭਿ ਥਾਪ ਕੈ ਤੇਜੁ ਦੇ; ਆਪ ਤਹਾ ਤੇ ਸੁ ਲੋਪ ਭਈ ਹੈ ॥

सूर ससी नभि थाप कै तेजु दे; आप तहा ते सु लोप भई है ॥

ਬੀਚ ਅਕਾਸ ਪ੍ਰਕਾਸ ਬਢਿਓ; ਤਿਹ ਕੀ ਉਪਮਾ ਮਨ ਤੇ ਨ ਗਈ ਹੈ ॥

बीच अकास प्रकास बढिओ; तिह की उपमा मन ते न गई है ॥

ਧੂਰਿ ਕੈ ਪੂਰ ਮਲੀਨ ਹੁਤੋ ਰਵਿ; ਮਾਨਹੁ ਚੰਡਿਕਾ ਓਪ ਦਈ ਹੈ ॥੨੨੯॥

धूरि कै पूर मलीन हुतो रवि; मानहु चंडिका ओप दई है ॥२२९॥

ਕਬਿਤੁ ॥

कबितु ॥

ਪ੍ਰਥਮ ਮਧੁ ਕੈਟ ਮਦ ਮਥਨ ਮਹਿਖਾਸੁਰੈ; ਮਾਨ, ਮਰਦਨ ਕਰਨ ਤਰੁਨਿ ਬਰ ਬੰਡਕਾ ॥

प्रथम मधु कैट मद मथन महिखासुरै; मान, मरदन करन तरुनि बर बंडका ॥

ਧੂਮ੍ਰ ਦ੍ਰਿਗ ਧਰਨਧਰਿ ਧੂਰਿ ਧਾਨੀ ਕਰਨ; ਚੰਡ ਅਰੁ ਮੁੰਡ ਕੇ, ਮੁੰਡ ਖੰਡ ਖੰਡਕਾ ॥

धूम्र द्रिग धरनधरि धूरि धानी करन; चंड अरु मुंड के, मुंड खंड खंडका ॥

ਰਕਤ ਬੀਰਜ ਹਰਨ, ਰਕਤ ਭਛਨ ਕਰਨ; ਦਰਨ ਅਨਸੁੰਭ ਰਨਿ, ਰਾਰ ਰਿਸ ਮੰਡਕਾ ॥

रकत बीरज हरन, रकत भछन करन; दरन अनसु्मभ रनि, रार रिस मंडका ॥

ਸੰਭ ਬਲੁ ਧਾਰ, ਸੰਘਾਰ ਕਰਵਾਰ ਕਰਿ; ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਿਕਾ ॥੨੩੦॥

स्मभ बलु धार, संघार करवार करि; सकल खलु असुर दलु जैत जै चंडिका ॥२३०॥

ਸ੍ਵੈਯਾ ॥

स्वैया ॥

ਦੇਹ ਸਿਵਾ, ਬਰੁ ਮੋਹਿ ਇਹੈ; ਸੁਭ ਕਰਮਨ ਤੇ ਕਬਹੂੰ ਨ ਟਰੋ ॥

देह सिवा, बरु मोहि इहै; सुभ करमन ते कबहूं न टरो ॥

ਨ ਡਰੋ ਅਰਿ ਸੋ, ਜਬ ਜਾਇ ਲਰੋ; ਨਿਸਚੈ ਕਰਿ ਅਪੁਨੀ ਜੀਤ ਕਰੋ ॥

न डरो अरि सो, जब जाइ लरो; निसचै करि अपुनी जीत करो ॥

ਅਰੁ ਸਿਖ ਹੌ ਆਪਨੇ ਹੀ ਮਨ ਕੋ; ਇਹ ਲਾਲਚ ਹਉ, ਗੁਨ ਤਉ ਉਚਰੋ ॥

अरु सिख हौ आपने ही मन को; इह लालच हउ, गुन तउ उचरो ॥

ਜਬ ਆਵ ਕੀ ਅਉਧ ਨਿਦਾਨ ਬਨੈ; ਅਤਿ ਹੀ ਰਨ ਮੈ ਤਬ ਜੂਝ ਮਰੋ ॥੨੩੧॥

जब आव की अउध निदान बनै; अति ही रन मै तब जूझ मरो ॥२३१॥

ਚੰਡਿ ਚਰਿਤ੍ਰ ਕਵਿਤਨ ਮੈ; ਬਰਨਿਓ ਸਭ ਹੀ ਰਸ ਰੁਦ੍ਰਮਈ ਹੈ ॥

चंडि चरित्र कवितन मै; बरनिओ सभ ही रस रुद्रमई है ॥

ਏਕ ਤੇ ਏਕ ਰਸਾਲ ਭਇਓ; ਨਖ ਤੇ ਸਿਖ ਲਉ ਉਪਮਾ ਸੁ ਨਈ ਹੈ ॥

एक ते एक रसाल भइओ; नख ते सिख लउ उपमा सु नई है ॥

ਕਉਤਕ ਹੇਤੁ ਕਰੀ ਕਵਿ ਨੇ; ਸਤਿਸਯ ਕੀ ਕਥਾ ਇਹ ਪੂਰੀ ਭਈ ਹੈ ॥

कउतक हेतु करी कवि ने; सतिसय की कथा इह पूरी भई है ॥

ਜਾਹਿ ਨਮਿਤ ਪੜੈ ਸੁਨਿ ਹੈ ਨਰ; ਸੋ ਨਿਸਚੈ ਕਰਿ ਤਾਹਿ ਦਈ ਹੈ ॥੨੩੨॥

जाहि नमित पड़ै सुनि है नर; सो निसचै करि ताहि दई है ॥२३२॥

ਦੋਹਰਾ ॥

दोहरा ॥

ਗ੍ਰੰਥ ਸਤਿ ਸਇਆ ਕੋ ਕਰਿਓ; ਜਾ ਸਮ ਅਵਰੁ ਨ ਕੋਇ ॥

ग्रंथ सति सइआ को करिओ; जा सम अवरु न कोइ ॥

ਜਿਹ ਨਮਿਤ ਕਵਿ ਨੇ ਕਹਿਓ; ਸੁ ਦੇਹ ਚੰਡਿਕਾ ! ਸੋਇ ॥੨੩੩॥

जिह नमित कवि ने कहिओ; सु देह चंडिका ! सोइ ॥२३३॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰੇ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੮॥

इति स्री मारकंडे पुराने स्री चंडी चरित्रे उकति बिलास देव सुरेस सहित जैकार सबद करा असटमो धिआइ समापतम सतु सुभम सतु ॥८॥ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ੴ स्री वाहिगुरू जी की फतह ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਅਥ ਚੰਡੀ ਚਰਿਤ੍ਰ ਲਿਖ੍ਯਤੇ ॥

अथ चंडी चरित्र लिख्यते ॥

ਨਰਾਜ ਛੰਦ ॥

नराज छंद ॥

ਮਹਿਖ ਦਈਤ ਸੂਰਯੰ ॥

महिख दईत सूरयं ॥

ਬਢਿਯੋ ਸੋ ਲੋਹ ਪੂਰਯੰ ॥

बढियो सो लोह पूरयं ॥

ਸੁ ਦੇਵ ਰਾਜ ਜੀਤਯੰ ॥

सु देव राज जीतयं ॥

ਤ੍ਰਿਲੋਕ ਰਾਜ ਕੀਤਯੰ ॥੧॥

त्रिलोक राज कीतयं ॥१॥

ਭਜੇ ਸੁ ਦੇਵਤਾ ਤਬੈ ॥

भजे सु देवता तबै ॥

ਇਕਤ੍ਰ ਹੋਇ ਕੈ ਸਬੈ ॥

इकत्र होइ कै सबै ॥

ਮਹੇਸੁਰਾਚਲੰ ਬਸੇ ॥

महेसुराचलं बसे ॥

ਬਿਸੇਖ ਚਿਤ ਮੋ ਤ੍ਰਸੇ ॥੨॥

बिसेख चित मो त्रसे ॥२॥

TOP OF PAGE

Dasam Granth