ਦਸਮ ਗਰੰਥ । दसम ग्रंथ ।

Page 92

ਖੇਤ ਭਇਓ ਤਹਾ ਚਾਰ ਸਉ ਕੋਸ ਲਉ; ਸੋ ਉਪਮਾ ਕਵਿ ਦੇਖਿ ਬਿਚਾਰੀ ॥

खेत भइओ तहा चार सउ कोस लउ; सो उपमा कवि देखि बिचारी ॥

ਪੂਰਨ ਏਕ ਘਰੀ ਨ ਪਰੀ; ਜਿ ਗਿਰੇ ਧਰਿ ਪੈ ਥਰ ਜਿਉ ਪਤਝਾਰੀ ॥੨੧੨॥

पूरन एक घरी न परी; जि गिरे धरि पै थर जिउ पतझारी ॥२१२॥

ਮਾਰਿ ਚਮੂੰ ਚਤੁਰੰਗ ਲਈ; ਤਬ ਲੀਨੋ ਹੈ ਸੁੰਭ ਚਮੁੰਡ ਕੋ ਆਗਾ ॥

मारि चमूं चतुरंग लई; तब लीनो है सु्मभ चमुंड को आगा ॥

ਚਾਲ ਪਰਿਓ ਅਵਨੀ ਸਿਗਰੀ; ਹਰ ਜੂ ਹਰਿ ਆਸਨ ਤੇ ਉਠਿ ਭਾਗਾ ॥

चाल परिओ अवनी सिगरी; हर जू हरि आसन ते उठि भागा ॥

ਸੂਖ ਗਇਓ ਤ੍ਰਸ ਕੈ ਹਰਿ ਹਾਰਿ ਸੁ; ਸੰਕਤਿ ਅੰਕ ਮਹਾ ਭਇਓ ਜਾਗਾ ॥

सूख गइओ त्रस कै हरि हारि सु; संकति अंक महा भइओ जागा ॥

ਲਾਗ ਰਹਿਓ ਲਪਟਾਇ ਗਰੇ; ਮਧਿ ਮਾਨਹੁ ਮੁੰਡ ਕੀ ਮਾਲ ਕੋ ਤਾਗਾ ॥੨੧੩॥

लाग रहिओ लपटाइ गरे; मधि मानहु मुंड की माल को तागा ॥२१३॥

ਚੰਡਿ ਕੇ ਸਾਮੁਹਿ ਆਇ ਕੈ ਸੁੰਭ; ਕਹਿਓ ਮੁਖਿ ਸੋ, ਇਹ ਮੈ ਸਭ ਜਾਨੀ ॥

चंडि के सामुहि आइ कै सु्मभ; कहिओ मुखि सो, इह मै सभ जानी ॥

ਕਾਲੀ ਸਮੇਤ ਸਭੈ ਸਕਤੀ ਮਿਲਿ; ਦੀਨੋ ਖਪਾਇ ਸਭੈ ਦਲੁ ਬਾਨੀ ॥

काली समेत सभै सकती मिलि; दीनो खपाइ सभै दलु बानी ॥

ਚੰਡਿ ਕਹਿਓ ਮੁਖ ਤੇ ਉਨ ਕੋ; ਤੇਊ, ਤਾ ਛਿਨ ਗਉਰ ਕੇ ਮਧਿ ਸਮਾਨੀ ॥

चंडि कहिओ मुख ते उन को; तेऊ, ता छिन गउर के मधि समानी ॥

ਜਿਉ ਸਰਤਾ ਕੇ ਪ੍ਰਵਾਹ ਕੇ ਬੀਚ; ਮਿਲੇ ਬਰਖਾ ਬਹੁ ਬੂੰਦਨ ਪਾਨੀ ॥੨੧੪॥

जिउ सरता के प्रवाह के बीच; मिले बरखा बहु बूंदन पानी ॥२१४॥

ਕੈ ਬਲਿ ਚੰਡਿ ਮਹਾ ਰਨ ਮਧਿ ਸੁ; ਲੈ ਜਮਦਾੜ ਕੀ ਤਾ ਪਰਿ ਲਾਈ ॥

कै बलि चंडि महा रन मधि सु; लै जमदाड़ की ता परि लाई ॥

ਬੈਠ ਗਈ ਅਰਿ ਕੇ ਉਰ ਮੈ; ਤਿਹ ਸ੍ਰਉਨਤ ਜੁਗਨਿ ਪੂਰਿ ਅਘਾਈ ॥

बैठ गई अरि के उर मै; तिह स्रउनत जुगनि पूरि अघाई ॥

ਦੀਰਘ ਜੁਧ ਬਿਲੋਕ ਕੈ ਬੁਧਿ; ਕਵੀਸ੍ਵਰ ਕੇ ਮਨ ਮੈ ਇਹ ਆਈ ॥

दीरघ जुध बिलोक कै बुधि; कवीस्वर के मन मै इह आई ॥

ਲੋਥ ਪੈ ਲੋਥ ਗਈ ਪਰ ਇਉ ਸੁ; ਮਨੋ ਸੁਰ ਲੋਗ ਕੀ ਸੀਢੀ ਬਨਾਈ ॥੨੧੫॥

लोथ पै लोथ गई पर इउ सु; मनो सुर लोग की सीढी बनाई ॥२१५॥

ਸੁੰਭ ਚਮੂੰ ਸੰਗ ਚੰਡਿਕਾ ਕ੍ਰੁਧ ਕੈ; ਜੁਧ ਅਨੇਕਨਿ ਵਾਰਿ ਮਚਿਓ ਹੈ ॥

सु्मभ चमूं संग चंडिका क्रुध कै; जुध अनेकनि वारि मचिओ है ॥

ਜੰਬੁਕ ਜੁਗਨਿ ਗ੍ਰਿਝ ਮਜੂਰ; ਰਕਤ੍ਰ ਕੀ ਕੀਚ ਮੈ ਈਸ ਨਚਿਓ ਹੈ ॥

ज्मबुक जुगनि ग्रिझ मजूर; रकत्र की कीच मै ईस नचिओ है ॥

ਲੁਥ ਪੈ ਲੁਥ ਸੁ ਭੀਤੈ ਭਈ ਸਿਤ; ਗੂਦ ਅਉ ਮੇਦ ਲੈ ਤਾਹਿ ਗਚਿਓ ਹੈ ॥

लुथ पै लुथ सु भीतै भई सित; गूद अउ मेद लै ताहि गचिओ है ॥

ਭਉਨ ਰੰਗੀਨ ਬਨਾਇ ਮਨੋ; ਕਰਿਮਾਵਿਸੁ ਚਿਤ੍ਰ ਬਚਿਤ੍ਰ ਰਚਿਓ ਹੈ ॥੨੧੬॥

भउन रंगीन बनाइ मनो; करिमाविसु चित्र बचित्र रचिओ है ॥२१६॥

ਸ੍ਵੈਯਾ ॥

स्वैया ॥

ਦੁੰਦ ਸੁ ਜੁਧ ਭਇਓ ਰਨ ਮੈ; ਉਤ ਸੁੰਭ ਇਤੈ ਬਰ ਚੰਡਿ ਸੰਭਾਰੀ ॥

दुंद सु जुध भइओ रन मै; उत सु्मभ इतै बर चंडि स्मभारी ॥

ਘਾਇ ਅਨੇਕ ਭਏ ਦੁਹੂੰ ਕੈ ਤਨਿ; ਪਉਰਖ ਗਯੋ ਸਭ ਦੈਤ ਕੋ ਹਾਰੀ ॥

घाइ अनेक भए दुहूं कै तनि; पउरख गयो सभ दैत को हारी ॥

ਹੀਨ ਭਈ ਬਲ ਤੇ ਭੁਜ ਕਾਂਪਤ; ਸੋ ਉਪਮਾ ਕਵਿ ਐਸਿ ਬਿਚਾਰੀ ॥

हीन भई बल ते भुज कांपत; सो उपमा कवि ऐसि बिचारी ॥

ਮਾਨਹੁ ਗਾਰੜੂ ਕੇ ਬਲ ਤੇ; ਲਈ ਪੰਚ ਮੁਖੀ ਜੁਗ ਸਾਪਨਿ ਕਾਰੀ ॥੨੧੭॥

मानहु गारड़ू के बल ते; लई पंच मुखी जुग सापनि कारी ॥२१७॥

ਕੋਪ ਭਈ ਬਰ ਚੰਡਿ ਮਹਾ; ਬਹੁ ਜੁਧੁ ਕਰਿਓ ਰਨ ਮੈ ਬਲ ਧਾਰੀ ॥

कोप भई बर चंडि महा; बहु जुधु करिओ रन मै बल धारी ॥

ਲੈ ਕੈ ਕ੍ਰਿਪਾਨ ਮਹਾ ਬਲਵਾਨ; ਪਚਾਰ ਕੈ ਸੁੰਭ ਕੇ ਊਪਰ ਝਾਰੀ ॥

लै कै क्रिपान महा बलवान; पचार कै सु्मभ के ऊपर झारी ॥

ਸਾਰ ਸੋ ਸਾਰ ਕੀ ਸਾਰ ਬਜੀ; ਝਨਕਾਰ ਉਠੀ ਤਿਹ ਤੇ ਚਿਨਗਾਰੀ ॥

सार सो सार की सार बजी; झनकार उठी तिह ते चिनगारी ॥

ਮਾਨਹੁ ਭਾਦਵ ਮਾਸ ਕੀ ਰੈਨਿ; ਲਸੈ ਪਟਬੀਜਨ ਕੀ ਚਮਕਾਰੀ ॥੨੧੮॥

मानहु भादव मास की रैनि; लसै पटबीजन की चमकारी ॥२१८॥

ਘਾਇਨ ਤੇ ਬਹੁ ਸ੍ਰਉਨ ਪਰਿਓ; ਬਲ ਛੀਨ ਭਇਓ ਨ੍ਰਿਪ ਸੁੰਭ ਕੋ ਕੈਸੇ ॥

घाइन ते बहु स्रउन परिओ; बल छीन भइओ न्रिप सु्मभ को कैसे ॥

ਜੋਤਿ ਘਟੀ ਮੁਖ ਕੀ ਤਨ ਕੀ; ਮਨੋ ਪੂਰਨ ਤੇ ਪਰਿਵਾ ਸਸਿ ਜੈਸੇ ॥

जोति घटी मुख की तन की; मनो पूरन ते परिवा ससि जैसे ॥

ਚੰਡਿ ਲਇਓ ਕਰਿ ਸੁੰਭ ਉਠਾਇ; ਕਹਿਓ ਕਵਿ ਨੇ ਮੁਖਿ ਤੇ ਜਸੁ ਐਸੇ ॥

चंडि लइओ करि सु्मभ उठाइ; कहिओ कवि ने मुखि ते जसु ऐसे ॥

ਰਛਕ ਗੋਧਨ ਕੇ ਹਿਤ ਕਾਨ੍ਹ; ਉਠਾਇ ਲਇਓ ਗਿਰਿ ਗੋਧਨੁ ਜੈਸੇ ॥੨੧੯॥

रछक गोधन के हित कान्ह; उठाइ लइओ गिरि गोधनु जैसे ॥२१९॥

TOP OF PAGE

Dasam Granth