ਦਸਮ ਗਰੰਥ । दसम ग्रंथ ।

Page 395

ਹਲੁ ਪਾਨਿ ਸੰਭਾਰਿ ਲਯੋ ਮੁਸਲੀ; ਰਨ ਮੈ ਅਰਿ ਕੋ ਹਯ ਚਾਰੋ ਹੀ ਘਾਏ ॥

हलु पानि स्मभारि लयो मुसली; रन मै अरि को हय चारो ही घाए ॥

ਬਾਨ ਕਮਾਨ ਗਹੀ ਬਸੁਦੇਵ; ਭਲੇ ਰਥ ਕੇ ਚਕ ਕਾਟਿ ਗਿਰਾਏ ॥

बान कमान गही बसुदेव; भले रथ के चक काटि गिराए ॥

ਸਾਤਕਿ ਸੂਤ ਕੋ ਸੀਸ ਕਟਿਯੋ; ਰਿਸਿ ਊਧਵ ਬਾਨ ਅਨੇਕ ਚਲਾਏ ॥

सातकि सूत को सीस कटियो; रिसि ऊधव बान अनेक चलाए ॥

ਫਾਧਿ ਪਰਿਯੋ ਰਥ ਤੇ ਤਤਕਾਲ; ਲਏ ਅਸਿ ਢਾਲ ਬਡੇ ਭਟ ਘਾਏ ॥੧੧੬੨॥

फाधि परियो रथ ते ततकाल; लए असि ढाल बडे भट घाए ॥११६२॥

ਠਾਂਢੋ ਹੁਤੋ ਭਟ ਸ੍ਰੀ ਜਦੁਬੀਰ ਕੋ; ਸੋ ਅਣਗੇਸ ਜੂ ਨੈਨ ਨਿਹਾਰਿਯੋ ॥

ठांढो हुतो भट स्री जदुबीर को; सो अणगेस जू नैन निहारियो ॥

ਪਾਇਨ ਕੀ ਕਰਿ ਚੰਚਲਤਾ ਬਰ; ਸੋ ਅਸਿ ਸਤ੍ਰ ਕੇ ਸੀਸ ਪ੍ਰਹਾਰਿਯੋ ॥

पाइन की करि चंचलता बर; सो असि सत्र के सीस प्रहारियो ॥

ਟੂਟਿ ਪਰਿਯੋ ਝਟਦੈ ਕਟਿਯੋ ਸਿਰ; ਤਾ ਛਬਿ ਕੋ ਕਬਿ ਭਾਉ ਉਚਾਰਿਯੋ ॥

टूटि परियो झटदै कटियो सिर; ता छबि को कबि भाउ उचारियो ॥

ਮਾਨਹੁ ਰਾਹੁ ਨਿਸਾਕਰ ਕੋ; ਨਭਿ ਮੰਡਲ ਤੇ ਹਨਿ ਕੈ, ਛਿਤਿ ਡਾਰਿਯੋ ॥੧੧੬੩॥

मानहु राहु निसाकर को; नभि मंडल ते हनि कै, छिति डारियो ॥११६३॥

ਕੂਦਿ ਚੜਿਯੋ ਅਰਿ ਕੇ ਰਥ ਊਪਰਿ; ਸਾਰਥੀ ਕਉ ਬਧ ਕੈ ਤਬ ਹੀ ॥

कूदि चड़ियो अरि के रथ ऊपरि; सारथी कउ बध कै तब ही ॥

ਧਨੁ ਬਾਨ ਕ੍ਰਿਪਾਨ ਗਦਾ ਬਰਛੀ; ਅਰਿ ਕੇ ਕਰਿ ਸਸਤ੍ਰ ਲਏ ਸਬ ਹੀ ॥

धनु बान क्रिपान गदा बरछी; अरि के करि ससत्र लए सब ही ॥

ਰਥ ਆਪ ਹੀ ਹਾਕ ਹੈ ਸ੍ਯਾਮ ਕਹੈ; ਮਧਿ ਜਾਦਵ ਸੈਨ ਪਰਿਯੋ ਜਬ ਹੀ ॥

रथ आप ही हाक है स्याम कहै; मधि जादव सैन परियो जब ही ॥

ਇਕ ਮਾਰਿ ਲਏ, ਇਕ ਭਾਜਿ ਗਏ; ਇਕ ਠਾਂਢਿ ਭਏ ਤੇਊ ਨ ਦਬਹੀ ॥੧੧੬੪॥

इक मारि लए, इक भाजि गए; इक ठांढि भए तेऊ न दबही ॥११६४॥

ਆਪਨ ਹੀ ਰਥ ਹਾਕਤ ਹੈ; ਅਰੁ ਆਪਨ ਹੀ ਸਰ ਜਾਲ ਚਲਾਵੈ ॥

आपन ही रथ हाकत है; अरु आपन ही सर जाल चलावै ॥

ਆਪਨ ਹੀ ਰਿਪੁ ਘਾਇ ਬਚਾਵਤ; ਆਪਨ ਹੀ ਅਰਿ ਘਾਇ ਲਗਾਵੈ ॥

आपन ही रिपु घाइ बचावत; आपन ही अरि घाइ लगावै ॥

ਏਕਨ ਕੇ ਧਨੁ ਬਾਨ ਕਟੇ; ਭਟ ਏਕਨ ਕੇ ਰਥ ਕਾਟਿ ਗਿਰਾਵੈ ॥

एकन के धनु बान कटे; भट एकन के रथ काटि गिरावै ॥

ਦਾਮਨਿ ਜਿਉ ਦਮਕੈ ਘਟ ਮੈ; ਕਰ ਮੈ ਕਰਵਾਰਹਿ ਤਿਉ ਚਮਕਾਵੈ ॥੧੧੬੫॥

दामनि जिउ दमकै घट मै; कर मै करवारहि तिउ चमकावै ॥११६५॥

ਮਾਰਿ ਕੈ ਬੀਰ ਘਨੇ ਰਨ ਮੈ; ਬਹੁ ਕੋਪ ਕੈ ਦਾਤਨ ਓਠ ਚਬਾਵੈ ॥

मारि कै बीर घने रन मै; बहु कोप कै दातन ओठ चबावै ॥

ਆਵਤ ਜੋ ਇਹ ਕੇ ਅਰਿ ਊਪਰਿ; ਬਾਨਨ ਸਿਉ ਤਿਹ ਕਾਟਿ ਗਿਰਾਵੈ ॥

आवत जो इह के अरि ऊपरि; बानन सिउ तिह काटि गिरावै ॥

ਧਾਇ ਪਰੈ ਰਿਪੁ ਕੇ ਦਲ ਮੈ; ਦਲ ਕੈ ਮਲ ਕੈ ਬਹੁਰੋ ਫਿਰਿ ਆਵੈ ॥

धाइ परै रिपु के दल मै; दल कै मल कै बहुरो फिरि आवै ॥

ਜੁਧੁ ਕਰੈ ਨ ਡਰੈ ਹਰਿ ਸੋ; ਅਰਿ ਕੇ ਰਥ ਕੋ ਬਲਿ ਓਰਿ ਚਲਾਵੈ ॥੧੧੬੬॥

जुधु करै न डरै हरि सो; अरि के रथ को बलि ओरि चलावै ॥११६६॥

ਦੋਹਰਾ ॥

दोहरा ॥

ਜਬ ਰਿਪੁ ਰਨ ਕੀਨੋ ਘਨੋ; ਬਢਿਯੋ ਕ੍ਰਿਸਨ ਤਬ ਤੇਹੁ ॥

जब रिपु रन कीनो घनो; बढियो क्रिसन तब तेहु ॥

ਜਾਦਵ ਪ੍ਰਤਿ ਹਰਿ ਯੌ ਕਹਿਯੋ; ਦੁਬਿਧਾ ਕਰਿ ਹਨਿ ਲੇਹੁ ॥੧੧੬੭॥

जादव प्रति हरि यौ कहियो; दुबिधा करि हनि लेहु ॥११६७॥

ਸਵੈਯਾ ॥

सवैया ॥

ਸਾਤਕਿ ਕਾਟਿ ਦਯੋ ਤਿਨ ਕੋ ਰਥ; ਕਾਨ੍ਹ ਤਬੈ ਹਯ ਕਾਟਿ ਕੈ ਡਾਰਿਯੋ ॥

सातकि काटि दयो तिन को रथ; कान्ह तबै हय काटि कै डारियो ॥

ਸੂਤ ਕੋ ਸੀਸ ਕਟਿਯੋ ਮੁਸਲੀ; ਬਰਮਾਕ੍ਰਿਤ ਅੰਗ ਪ੍ਰਤੰਗ ਪ੍ਰਹਾਰਿਯੋ ॥

सूत को सीस कटियो मुसली; बरमाक्रित अंग प्रतंग प्रहारियो ॥

ਬਾਨ ਅਕ੍ਰੂਰ ਹਨ੍ਯੋ ਉਰ ਮੈ; ਤਿਹ ਜੋਰ ਲਗਿਯੋ ਨਹਿ ਨੈਕੁ ਸੰਭਾਰਿਯੋ ॥

बान अक्रूर हन्यो उर मै; तिह जोर लगियो नहि नैकु स्मभारियो ॥

ਮੂਰਛ ਹ੍ਵੈ ਰਨਭੂਮਿ ਗਿਰਿਯੋ; ਅਸਿ ਲੈ ਕਰਿ ਊਧਵ ਸੀਸ ਉਤਾਰਿਯੋ ॥੧੧੬੮॥

मूरछ ह्वै रनभूमि गिरियो; असि लै करि ऊधव सीस उतारियो ॥११६८॥

ਦੋਹਰਾ ॥

दोहरा ॥

ਅਣਗ ਸਿੰਘ ਜਬ ਮਾਰਯੋ; ਖਟ ਸੁਭਟਨ ਮਿਲਿ ਠਉਰ ॥

अणग सिंघ जब मारयो; खट सुभटन मिलि ठउर ॥

ਜਰਾਸੰਧਿ ਕੀ ਸੈਨ ਤੇ; ਚਲੇ ਚਤ੍ਰ ਨ੍ਰਿਪ ਅਉਰ ॥੧੧੬੯॥

जरासंधि की सैन ते; चले चत्र न्रिप अउर ॥११६९॥

TOP OF PAGE

Dasam Granth