ਹਠਿਯੋ ਸਾਹਬੰ ਚੰਦ ਖੇਤੰ ਖਤ੍ਰੀਯਾਣੰ ॥ ਹਨੇ ਖਾਨ ਖੂਨੀ ਖੁਰਾਸਾਨ ਭਾਨੰ ॥ हठियो साहबं चंद खेतं खत्रीयाणं ॥ हने खान खूनी खुरासान भानं ॥ Sahib Chand, the valiant Kshatriya, killed a bloody Khan of Khorasan.
ਤਹਾਂ ਬੀਰ ਬੰਕੇ ਭਲੀ ਭਾਂਤਿ ਮਾਰੇ ॥ ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ ॥੧੦॥ तहां बीर बंके भली भांति मारे ॥ बचे प्रान लै के सिपाही सिधारे ॥१०॥ He slew several graceful warriors, with full force; the soldiers who survived, fled away in order to save their lives.10.
ਤਹਾਂ ਸਾਹ ਸੰਗ੍ਰਾਮ ਕੀਨੇ ਅਖਾਰੇ ॥ ਘਨੇ ਖੇਤ ਮੋ ਖਾਨ ਖੂਨੀ ਲਤਾਰੇ ॥ तहां साह संग्राम कीने अखारे ॥ घने खेत मो खान खूनी लतारे ॥ There (Sango) Shah exhibited his acts of bravery in the battlefield and trampled under feet many bloody Khans.
ਨ੍ਰਿਪੰ ਗੋਪਾਲਯੰ ਖਰੋ ਖੇਤ ਗਾਜੈ ॥ ਮ੍ਰਿਗਾ ਝੁੰਡ ਮਧਿਯੰ ਮਨੋ ਸਿੰਘ ਰਾਜੈ ॥੧੧॥ न्रिपं गोपालयं खरो खेत गाजै ॥ म्रिगा झुंड मधियं मनो सिंघ राजै ॥११॥ Gopal, the king of Guleria, stood firmly in the field and roared like a lion amidst a herd of deers.11.
ਤਹਾਂ ਏਕ ਬੀਰੰ ਹਰੀ ਚੰਦ ਕੋਪਯੋ ॥ ਭਲੀ ਭਾਂਤਿ ਸੋ ਖੇਤ ਮੋ ਪਾਵ ਰੋਪਯੋ ॥ तहां एक बीरं हरी चंद कोपयो ॥ भली भांति सो खेत मो पाव रोपयो ॥ There in great fury, a warrior Hari Chand, very skillfully took position in the battlefield.
ਮਹਾ ਕ੍ਰੋਧ ਕੈ ਤੀਰ ਤੀਖੇ ਪ੍ਰਹਾਰੇ ॥ ਲਗੈ ਜੌਨਿ ਕੇ ਤਾਹਿ ਪਾਰੇ ਪਧਾਰੇ ॥੧੨॥ महा क्रोध कै तीर तीखे प्रहारे ॥ लगै जौनि के ताहि पारे पधारे ॥१२॥ He discharged sharp arrows in great rage and whosoever was struck, left for the other world.12.
ਰਸਾਵਲ ਛੰਦ ॥ रसावल छंद ॥ RASAAVAL STANZA
ਹਰੀਚੰਦ ਕਰੁਧੰ ॥ ਹਨੇ ਸੂਰ ਸੁਧੰ ॥ हरीचंद करुधं ॥ हने सूर सुधं ॥ Hari Chand (Handooria) in great fury, killed significant heroes.
ਭਲੇ ਬਾਣ ਬਾਹੇ ॥ ਬਡੇ ਸੈਨ ਗਾਹੇ ॥੧੩॥ भले बाण बाहे ॥ बडे सैन गाहे ॥१३॥ He shot skillfully a volley of arrows and killed a lot of forces.13.
ਰਸੰ ਰੁਦ੍ਰ ਰਾਚੇ ॥ ਮਹਾ ਲੋਹ ਮਾਚੇ ॥ रसं रुद्र राचे ॥ महा लोह माचे ॥ He was absorbed in dreadful feat of arms.
ਹਨੇ ਸਸਤ੍ਰ ਧਾਰੀ ॥ ਲਿਟੇ ਭੂਪ ਭਾਰੀ ॥੧੪॥ हने ससत्र धारी ॥ लिटे भूप भारी ॥१४॥ Armed warriors were being killed and great kings were falling on the ground.14.
ਤਬੈ ਜੀਤਮੱਲੰ ॥ ਹਰੀਚੰਦ ਭਲੰ ॥ ਹ੍ਰਿਦੈ ਐਂਚ ਮਾਰਿਓ ॥ ਸੁ ਖੇਤ ਉਤਾਰਿਓ ॥੧੫॥ तबै जीतम्लं ॥ हरीचंद भलं ॥ ह्रिदै ऐंच मारिओ ॥ सु खेत उतारिओ ॥१५॥ Then Jit Mal aimed and struck Hari Chand down to the ground with his spear.15.
ਲਗੇ ਬੀਰ ਬਾਣੰ ॥ ਰਿਸਿਯੋ ਤੇਜਿ ਮਾਣੰ ॥ लगे बीर बाणं ॥ रिसियो तेजि माणं ॥ The warriors struck with arrows became red with blood.
ਸਮੁਹ ਬਾਜ ਡਾਰੇ ॥ ਸੁਵਰਗੰ ਸਿਧਾਰੇ ॥੧੬॥ समुह बाज डारे ॥ सुवरगं सिधारे ॥१६॥ Their horses feel and they left for heavens.16.
|
|