PreviousSri Dasam Granth Sahib; Displaying page of 2326   HomeNext

ਰਾਮ ਰਹੀਮ ਉਬਾਰ ਨ ਸਕਿ ਹੈ ਜਾ ਕਰ ਨਾਮ ਰਟੈ ਹੈ ॥ ਬ੍ਰਹਮਾ ਬਿਸ਼ਨ ਰੁਦ੍ਰ ਸੂਰਹ ਸਸਿ ਤੇ ਬਸਿ ਕਾਲ ਸਭੈ ਹੈ ॥੧
राम रहीम उबार न सकि है जा कर नाम रटै है ॥ ब्रहमा बिशन रुद्र सूरह ससि ते बसि काल सभै है ॥१
You cannot be save by repeating the Names of Ram and Rahim, Brahma, Vishnu Shiva, Sun and Moon, all are subject to the power of Death.1.

ਬੇਦ ਪੁਰਾਨ ਕੁਰਾਨ ਸਭੈ ਮਤ ਜਾਕਹ ਨੇਤਿ ਕਹੈ ਹੈ ॥
बेद पुरान कुरान सभै मत जाकह नेति कहै है ॥
Vedas, Puranas and holy Quran and all religious system proclaim Him as indescribeable,2.

ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਯਾਵਤ ਧਯਾਨ ਨ ਐ ਹੈ ॥੨॥
इंद्र फनिंद्र मुनिंद्र कलप बहु धयावत धयान न ऐ है ॥२॥
Indra, Sheshnaga and the Supreme sage meditated on Him for ages, but could not visualize Him.2.

ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ ॥
जा कर रूप रंग नहि जनियत सो किम सयाम कहै है ॥
He, whose form and colour are not, how can he be called black?

ਛੁਟਹੋ ਕਾਲ ਜਾਲ ਤੇ ਤਬ ਹੀ ਤਾਹਿ ਚਰਨ ਲਪਟੈ ਹੈ ॥੩॥੨॥
छुटहो काल जाल ते तब ही ताहि चरन लपटै है ॥३॥२॥
You can only be liberated from the noose of Death, when you cling to His feet.3.2.

ਮੁਖ ਭਗ 9
मुख भग 9
CHAPTER 9

੩੩ ਸਵੈਯੇ
३३ सवैये
THIRTY-THREE SWAYYAS

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ੴ स्री वाहिगुरू जी की फतह ॥
The Lord is One and the Victory is of the Lord.

ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥
स्री मुखवाक पातिशाही १०॥
The utterance from the holy mouth of the Tenth King :

ਸਵੈਯਾ ॥
सवैया ॥
SWAYYA

ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ॥
जागति जोत जपै निस बासुर एक बिना मन नैक न आनै ॥ पूरन प्रेम प्रतीत सजै ब्रत गोर मड़ी मट भूल न मानै ॥
He is the true Khalsa (Sikh), who remembers the ever-awakened Light throughout night and day and does not bring anyone else in the mind; he practices his vow with whole heated affection and does not believe in even by oversight, the graves, Hindu monuments and monasteries;

ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ॥ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ ॥੧॥
तीरथ दान दइआ तप संजम एक बिना नह एक पछानै ॥ पूरन जोत जगै घट मै तब खालस ताहि नखालस जानै ॥१॥
He does not recognize anyone else except One Lord, not even the bestowal of charities, performance of merciful acts, austerities and restraint on pilgrim-stations; the perfect light of the Lord illuminates his heart, then consider him as the immaculate Khalsa.1.

ਸੱਤਿ ਸਦੈਵ ਸਰੂਪ ਸਤਬ੍ਰਤ ਆਦਿ ਅਨਾਦਿ ਅਗਾਧ ਅਜੈ ਹੈ ॥ ਦਾਨ ਦਯਾ ਦਮ ਸੰਜਮ ਨੇਮ ਜੱਤ ਬ੍ਰਤ ਸੀਲ ਸੁਬ੍ਰਿਤ ਅਬੈ ਹੈ ॥
स्ति सदैव सरूप सतब्रत आदि अनादि अगाध अजै है ॥ दान दया दम संजम नेम ज्त ब्रत सील सुब्रित अबै है ॥
He is ever the Truth-incarnate, Pledged to truth, the Primal One Begnningless, Unfathomable and Unconquerable; He is comprehended thourgh His qualities of Charitableness, Mercifulness, Austerity, Restraint, Observances, Kindliness and Generosity;

ਆਦਿ ਅਨੀਲ ਅਨਾਦਿ ਅਨਾਹਦ ਆਪਿ ਅਦ੍ਵੈਖ ਅਭੇਵ ਅਭੈ ਹੈ ॥ ਰੂਪ ਅਰੂਪ ਅਰੇਖ ਜਰਾਰਦਨ ਦੀਨ ਦਯਾਲ ਕ੍ਰਿਪਾਲ ਭਏ ਹੈ ॥੨॥
आदि अनील अनादि अनाहद आपि अद्वैख अभेव अभै है ॥ रूप अरूप अरेख जरारदन दीन दयाल क्रिपाल भए है ॥२॥
He is Primal, Blemishless, Beginningless, Maliceless, Limitless, Indiscriminate and Fearless; He is the Formless, Markless, Lord Protector of the lowly and ever compassionate.2.

PreviousNext