ਦਸਮ ਗਰੰਥ । दसम ग्रंथ ।

Page 1337

ਅੜਿਲ ॥

अड़िल ॥

ਏਕ ਨਾਰ ਤਿਹ ਪਤਿ ਕੋ; ਰੂਪ ਨਿਹਾਰਿ ਬਰ ॥

एक नार तिह पति को; रूप निहारि बर ॥

ਰਹੀ ਮੁਬਤਲਾ ਹ੍ਵੈ ਇਮਿ; ਚਰਿਤ ਬਿਚਾਰਿ ਕਰਿ ॥

रही मुबतला ह्वै इमि; चरित बिचारि करि ॥

ਇਹ ਨਿਰਖੇ ਬਿਨੁ ਚੈਨ; ਨ ਮੋ ਕੌ ਪਲ ਪਰੈ ॥

इह निरखे बिनु चैन; न मो कौ पल परै ॥

ਹੋ ਜੌ ਨਿਰਖਤ ਹੌ ਤਾਹਿ; ਤੁ ਰਾਰਹਿ ਤ੍ਰਿਯ ਕਰੈ ॥੩॥

हो जौ निरखत हौ ताहि; तु रारहि त्रिय करै ॥३॥

ਚੌਪਈ ॥

चौपई ॥

ਤਿਸੀ ਤ੍ਰਿਯਾ ਕੇ ਧਾਮ ਸਿਧਾਈ ॥

तिसी त्रिया के धाम सिधाई ॥

ਬਹੁਤਕ ਭੇਟ ਅਸਰਫੀ ਲ੍ਯਾਈ ॥

बहुतक भेट असरफी ल्याई ॥

ਜੇਵਰ ਦੀਨੇ ਜਰੇ ਜਰਾਇਨ ॥

जेवर दीने जरे जराइन ॥

ਜਿਨ ਕੋ ਸਕਤ ਅੰਤ ਕੋਈ ਪਾਇਨ ॥੪॥

जिन को सकत अंत कोई पाइन ॥४॥

ਸੁ ਸਭ ਦਈ ਤਿਹ ਸਾਥਿ ਕਹਾ ਇਮਿ ॥

सु सभ दई तिह साथि कहा इमि ॥

ਸਾਥ ਖਾਦਿਮਾ ਬਾਨੋ ਕੇ ਤਿਮਿ ॥

साथ खादिमा बानो के तिमि ॥

ਏਕਹਿ ਆਸ ਹ੍ਯਾਂ ਮੈ ਆਈ ॥

एकहि आस ह्यां मै आई ॥

ਸੁ ਮੈ ਕਹਤ ਹੌ ਤੁਮੈ ਸੁਨਾਈ ॥੫॥

सु मै कहत हौ तुमै सुनाई ॥५॥

ਗ੍ਰਿਹ ਅਪਨੇ ਹੀ ਮਦਰੋ ਚ੍ਵਾਇ ॥

ग्रिह अपने ही मदरो च्वाइ ॥

ਖਾਨਾ ਅਨਿਕ ਭਾਂਤਿ ਕੇ ਲ੍ਯਾਇ ॥

खाना अनिक भांति के ल्याइ ॥

ਨਿਜੁ ਹਾਥਨ ਲੈ ਦੁਹੂੰ ਪਯਾਊ ॥

निजु हाथन लै दुहूं पयाऊ ॥

ਭੇਟ ਚੜਾਇ ਘਰਹਿ ਉਠਿ ਜਾਊ ॥੬॥

भेट चड़ाइ घरहि उठि जाऊ ॥६॥

ਸੋਈ ਮਦ ਲੈ ਤਹਾ ਸਿਧਾਈ ॥

सोई मद लै तहा सिधाई ॥

ਸਾਤ ਬਾਰ ਬਹੁ ਭਾਂਤਿ ਚੁਆਈ ॥

सात बार बहु भांति चुआई ॥

ਨਿਜੁ ਹਾਥਨ ਲੈ ਦੁਹੂੰ ਪਿਯਾਯੋ ॥

निजु हाथन लै दुहूं पियायो ॥

ਅਧਿਕ ਮਤ ਕਰਿ ਸੇਜ ਸੁਆਯੋ ॥੭॥

अधिक मत करि सेज सुआयो ॥७॥

ਸੋਈ ਲਖੀ ਪੀਰ ਤ੍ਰਿਯ ਜਬ ਹੀ ॥

सोई लखी पीर त्रिय जब ही ॥

ਨੈਨ ਸੈਨ ਦੈ ਤਿਹ ਪ੍ਰਤਿ ਤਬ ਹੀ ॥

नैन सैन दै तिह प्रति तब ही ॥

ਤਾ ਕੇ ਧਰਿ ਛਤਿਯਾ ਪਰੁ ਚੂਤ੍ਰਨ ॥

ता के धरि छतिया परु चूत्रन ॥

ਕਾਮ ਭੋਗ ਕੀਨਾ ਤਿਹ ਪਤਿ ਤਨ ॥੮॥

काम भोग कीना तिह पति तन ॥८॥

ਸੋਵਤ ਰਹੀ ਚੜੇ ਮਦ ਨਾਰੀ ॥

सोवत रही चड़े मद नारी ॥

ਭੇਦ ਅਭੇਦ ਕੀ ਗਤਿ ਨ ਬਿਚਾਰੀ ॥

भेद अभेद की गति न बिचारी ॥

ਚੀਠੀ ਏਕ ਲਿਖੀ ਨਿਜ ਅੰਗਾ ॥

चीठी एक लिखी निज अंगा ॥

ਬਾਧਿ ਗਈ ਤਾ ਕੇ ਸਿਰ ਸੰਗਾ ॥੯॥

बाधि गई ता के सिर संगा ॥९॥

ਜੋ ਤ੍ਰਿਯ ਖ੍ਯਾਲ ਤ੍ਰਿਯਨ ਕੇ ਪਰਿ ਹੈ ॥

जो त्रिय ख्याल त्रियन के परि है ॥

ਤਾ ਕੀ ਬਿਧਿ ਐਸੀ ਗਤਿ ਕਰਿ ਹੈ ॥

ता की बिधि ऐसी गति करि है ॥

ਤਾ ਤੇ ਤੁਮ ਤ੍ਰਿਯ ਐਸ ਨ ਕੀਜੈ ॥

ता ते तुम त्रिय ऐस न कीजै ॥

ਬੁਰੋ ਸੁਭਾਇ ਸਕਲ ਤਜਿ ਦੀਜੈ ॥੧੦॥

बुरो सुभाइ सकल तजि दीजै ॥१०॥

ਦੋਹਰਾ ॥

दोहरा ॥

ਕੇਸ ਪਾਸ ਤੇ ਛੋਰਿ ਕੈ; ਬਾਚਤ ਪਤਿਯਾ ਅੰਗ ॥

केस पास ते छोरि कै; बाचत पतिया अंग ॥

ਤਾ ਦਿਨ ਤੇ ਤ੍ਰਿਯ ਤਜਿ ਦਿਯਾ; ਬਾਦ ਤ੍ਰਿਯਨ ਕੇ ਸੰਗ ॥੧੧॥

ता दिन ते त्रिय तजि दिया; बाद त्रियन के संग ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੧॥੬੮੫੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ इकआसी चरित्र समापतम सतु सुभम सतु ॥३८१॥६८५८॥अफजूं॥


ਚੌਪਈ ॥

चौपई ॥

ਬਿਸਨ ਧੁਜਾ ਇਕ ਭੂਪ ਸੁਲਛਨ ॥

बिसन धुजा इक भूप सुलछन ॥

ਬਿਸਨਪੁਰੀ ਜਾ ਕੀ ਦਿਸਿ ਦਛਿਨ ॥

बिसनपुरी जा की दिसि दछिन ॥

ਸ੍ਰੀ ਮਨਿ ਨੀਲ ਮਤੀ ਤਿਹ ਰਾਨੀ ॥

स्री मनि नील मती तिह रानी ॥

ਸੁੰਦਰਿ ਸਕਲ ਭਵਨ ਮੌ ਜਾਨੀ ॥੧॥

सुंदरि सकल भवन मौ जानी ॥१॥

ਅਛਲੀ ਰਾਇ ਏਕ ਤਹ ਛਤ੍ਰੀ ॥

अछली राइ एक तह छत्री ॥

ਸੂਰਬੀਰ ਬਲਵਾਨ ਨਿਛਤ੍ਰੀ ॥

सूरबीर बलवान निछत्री ॥

ਬਦਨ ਪ੍ਰਭਾ ਤਿਹ ਜਾਤ ਨ ਭਾਖੀ ॥

बदन प्रभा तिह जात न भाखी ॥

ਜਨੁ ਮੁਖ ਚੀਰ ਚਾਂਦ ਕੀ ਰਾਖੀ ॥੨॥

जनु मुख चीर चांद की राखी ॥२॥

ਤ੍ਰਿਯ ਕੀ ਪ੍ਰੀਤਿ ਤਵਨ ਸੌ ਲਾਗੀ ॥

त्रिय की प्रीति तवन सौ लागी ॥

ਜਾ ਤੇ ਨੀਦ ਭੂਖਿ ਸਭ ਭਾਗੀ ॥

जा ते नीद भूखि सभ भागी ॥

ਜਿਯ ਤੇ ਨ੍ਰਿਪ ਰੋਗੀ ਠਹਰਾਯੋ ॥

जिय ते न्रिप रोगी ठहरायो ॥

ਊਚ ਨੀਚ ਸਭਹੀਨ ਸੁਨਾਯੋ ॥੩॥

ऊच नीच सभहीन सुनायो ॥३॥

ਖੀਂਧ ਏਕ ਰਾਜਾ ਪਰ ਧਰੀ ॥

खींध एक राजा पर धरी ॥

ਉਰ ਪਰ ਰਾਖਿ ਲੋਨ ਕੀ ਡਰੀ ॥

उर पर राखि लोन की डरी ॥

ਅਗਨਿ ਸਾਥ ਤਿਹ ਅਧਿਕ ਤਪਾਈ ॥

अगनि साथ तिह अधिक तपाई ॥

ਜੋ ਕਰ ਸਾਥ ਛੁਈ ਨਹਿ ਜਾਈ ॥੪॥

जो कर साथ छुई नहि जाई ॥४॥

TOP OF PAGE

Dasam Granth