ਦਸਮ ਗਰੰਥ । दसम ग्रंथ ।

Page 1191

ਦੋਹਰਾ ॥

दोहरा ॥

ਤਾ ਤੇ ਕਰੋ ਚਰਿਤ੍ਰ ਕਛੁ; ਹਨਿਯੈ ਯਾ ਕਹੁ ਆਜ ॥

ता ते करो चरित्र कछु; हनियै या कहु आज ॥

ਸਾਮ ਡਾਰਿ ਯਾ ਕੇ ਇਸੈ; ਹਨੌ ਨ ਜਾਨਹਿ ਰਾਜ ॥੮॥

साम डारि या के इसै; हनौ न जानहि राज ॥८॥

ਚੌਪਈ ॥

चौपई ॥

ਏਕ ਸਖੀ ਕਹ ਕਹਿ ਸਮਝਾਯੋ ॥

एक सखी कह कहि समझायो ॥

ਅਧਿਕ ਦਰਬੁ ਦੈ ਤਹਾ ਪਠਾਯੋ ॥

अधिक दरबु दै तहा पठायो ॥

ਜਬ ਆਵਤ ਨ੍ਰਿਪ ਕਹ ਲਖਿ ਲੀਜੌ ॥

जब आवत न्रिप कह लखि लीजौ ॥

ਤਬ ਮਦ ਪੀ ਗਾਰੀ ਤਿਹ ਦੀਜੌ ॥੯॥

तब मद पी गारी तिह दीजौ ॥९॥

ਅਜੈਚੰਦ ਤਿਹ ਠਾਂ ਜਬ ਆਯੋ ॥

अजैचंद तिह ठां जब आयो ॥

ਅਪਹਿ ਤ੍ਰਿਯ ਬੌਰੀ ਠਹਰਾਯੋ ॥

अपहि त्रिय बौरी ठहरायो ॥

ਭਾਂਤਿ ਅਨਿਕ ਗਾਰਿਨ ਤਿਹ ਦੀਯੋ ॥

भांति अनिक गारिन तिह दीयो ॥

ਕੋਪਮਾਨ ਰਾਜਾ ਕਹ ਕੀਯੋ ॥੧੦॥

कोपमान राजा कह कीयो ॥१०॥

ਨ੍ਰਿਪ ਇਹ ਕਹਾ ਅਬੈ ਗਹਿ ਲੇਹੁ ॥

न्रिप इह कहा अबै गहि लेहु ॥

ਡਾਰਿ ਇਸੀ ਧੌਲਰ ਤੇ ਦੇਹੁ ॥

डारि इसी धौलर ते देहु ॥

ਤਬ ਸਖਿ ਭਾਜ ਜਾਤ ਭੀ ਤਹਾ ॥

तब सखि भाज जात भी तहा ॥

ਜੁਧਕਰਨ ਕੋ ਗ੍ਰਿਹ ਥੋ ਜਹਾ ॥੧੧॥

जुधकरन को ग्रिह थो जहा ॥११॥

ਅਧਿਕ ਕੋਪ ਰਾਨੀ ਤਬ ਭਈ ॥

अधिक कोप रानी तब भई ॥

ਸੈਨਾ ਕੋ ਆਗ੍ਯਾ ਇਮ ਦਈ ॥

सैना को आग्या इम दई ॥

ਜਿਨ ਨ੍ਰਿਪ ਚੋਰ ਡਾਰਿ ਗ੍ਰਿਹ ਰਾਖੀ ॥

जिन न्रिप चोर डारि ग्रिह राखी ॥

ਤਾ ਕੋ ਹਨੋ ਆਜ ਯੌ ਭਾਖੀ ॥੧੨॥

ता को हनो आज यौ भाखी ॥१२॥

ਦੋਹਰਾ ॥

दोहरा ॥

ਯੌ ਨ੍ਰਿਪ ਹੂੰ ਆਗ੍ਯਾ ਦਈ; ਅਤਿ ਚਿਤ ਕੋਪ ਬਢਾਇ ॥

यौ न्रिप हूं आग्या दई; अति चित कोप बढाइ ॥

ਸਖੀ ਸਹਿਤ ਵਹਿ ਮੂੜ ਕੌ; ਅਬ ਹੀ ਦੇਹੁ ਉਡਾਇ ॥੧੩॥

सखी सहित वहि मूड़ कौ; अब ही देहु उडाइ ॥१३॥

ਚੌਪਈ ॥

चौपई ॥

ਆਇਸੁ ਦਿਯਾ ਤੋਪਖਾਨਾ ਕੌ ॥

आइसु दिया तोपखाना कौ ॥

ਇਹ ਘਰ ਪਰ ਛਾਡਹੁ ਬਾਨਾ ਕੌ ॥

इह घर पर छाडहु बाना कौ ॥

ਅਬ ਹੀ ਯਾ ਕਹ ਦੇਹੁ ਉਡਾਈ ॥

अब ही या कह देहु उडाई ॥

ਪੁਨਿ ਮੁਖ ਹਮਹਿ ਦਿਖਾਵਹੁ ਆਈ ॥੧੪॥

पुनि मुख हमहि दिखावहु आई ॥१४॥

ਦੋਹਰਾ ॥

दोहरा ॥

ਸੁਨਿ ਨ੍ਰਿਪ ਕੇ ਚਾਕਰ ਬਚਨ; ਤਹਾ ਪਹੂੰਚੇ ਜਾਇ ॥

सुनि न्रिप के चाकर बचन; तहा पहूंचे जाइ ॥

ਤ੍ਰਿਯਾ ਚਰਿਤ੍ਰ ਨ ਬੂਝਿਯੋ; ਭ੍ਰਾਤਾ ਦਿਯੋ ਉਡਾਇ ॥੧੫॥

त्रिया चरित्र न बूझियो; भ्राता दियो उडाइ ॥१५॥

ਚੌਪਈ ॥

चौपई ॥

ਤ੍ਰਿਯਾ ਚਰਿਤ੍ਰ ਕਿਨਹੂੰ ਨਹਿ ਜਾਨਾ ॥

त्रिया चरित्र किनहूं नहि जाना ॥

ਬਿਧਨਾ ਸਿਰਜਿ ਬਹੁਰਿ ਪਛੁਤਾਨਾ ॥

बिधना सिरजि बहुरि पछुताना ॥

ਸਿਵ ਘਰ ਤਜਿ ਕਾਨਨਹਿ ਸਿਧਾਯੋ ॥

सिव घर तजि काननहि सिधायो ॥

ਤਊ ਤਰੁਨਿ ਕੋ ਅੰਤੁ ਨ ਪਾਯੋ ॥੧੬॥

तऊ तरुनि को अंतु न पायो ॥१६॥

ਦੋਹਰਾ ॥

दोहरा ॥

ਇਹ ਛਲ ਸੌ ਰਾਜਾ ਛਲਾ; ਜੁਧਕਰਨ ਕੌ ਘਾਇ ॥

इह छल सौ राजा छला; जुधकरन कौ घाइ ॥

ਤ੍ਰਿਯ ਚਰਿਤ੍ਰ ਕੋ ਮੂੜ ਕਛੁ; ਭੇਵ ਸਕਾ ਨਹਿ ਪਾਇ ॥੧੭॥

त्रिय चरित्र को मूड़ कछु; भेव सका नहि पाइ ॥१७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਰਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੩॥੪੯੬੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ तिरसठि चरित्र समापतम सतु सुभम सतु ॥२६३॥४९६८॥अफजूं॥


ਦੋਹਰਾ ॥

दोहरा ॥

ਨ੍ਰਿਪਤਿ ਬਿਚਛਨ ਸੈਨ ਕੇ; ਮਤੀ ਸੁਲਛਨਿ ਨਾਰਿ ॥

न्रिपति बिचछन सैन के; मती सुलछनि नारि ॥

ਦਛਨਿ ਕੋ ਰਾਜਾ ਰਹੈ; ਧਨ ਕਰਿ ਭਰੇ ਭੰਡਾਰ ॥੧॥

दछनि को राजा रहै; धन करि भरे भंडार ॥१॥

ਚੌਪਈ ॥

चौपई ॥

ਬਿਰਹ ਕੁਅਰਿ ਤਾ ਕੇ ਦੁਹਿਤਾ ਇਕ ॥

बिरह कुअरि ता के दुहिता इक ॥

ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ ॥

पड़ी ब्याकरन कोक सासत्रनिक ॥

ਨਾਨਾ ਬਿਧਿ ਕੀ ਬਿਦ੍ਯਾ ਧਰੈ ॥

नाना बिधि की बिद्या धरै ॥

ਬਹੁ ਪੰਡਿਤ ਉਸਤਿਤ ਜਿਹ ਕਰੈ ॥੨॥

बहु पंडित उसतित जिह करै ॥२॥

ਦੋਹਰਾ ॥

दोहरा ॥

ਅਧਿਕ ਰੂਪ ਤਿਹ ਕੁਅਰਿ ਕੋ; ਬ੍ਰਹਮ ਬਨਾਯੋ ਆਪੁ ॥

अधिक रूप तिह कुअरि को; ब्रहम बनायो आपु ॥

ਤਾ ਸਮ ਸੁੰਦਰਿ ਥਾਪਿ ਕਰਿ; ਸਕਾ ਨ ਦੂਸਰਿ ਥਾਪੁ ॥੩॥

ता सम सुंदरि थापि करि; सका न दूसरि थापु ॥३॥

ਪਰੀ ਪਦਮਨੀ ਪੰਨਗੀ; ਤਾ ਸਮ ਔਰ ਨ ਕੋਇ ॥

परी पदमनी पंनगी; ता सम और न कोइ ॥

ਨਰੀ ਨ੍ਰਿਤਕਾਰੀ ਨਟੀ; ਦੁਤਿਯ ਨ ਵੈਸੀ ਹੋਇ ॥੪॥

नरी न्रितकारी नटी; दुतिय न वैसी होइ ॥४॥

TOP OF PAGE

Dasam Granth