ਦਸਮ ਗਰੰਥ । दसम ग्रंथ ।

Page 1099

ਜਬ ਹੀ ਰੁਕਮ ਕੋਟ ਕੌ ਲਾਗਿਯੋ ॥

जब ही रुकम कोट कौ लागियो ॥

ਤਬ ਨ੍ਰਿਪ ਸਕਲ ਸਸਤ੍ਰ ਗਹਿ ਜਾਗਿਯੋ ॥

तब न्रिप सकल ससत्र गहि जागियो ॥

ਸਕਲ ਸੈਨ ਲੀਨੇ ਸੰਗ ਆਯੋ ॥

सकल सैन लीने संग आयो ॥

ਮਹਾ ਕੋਪ ਕਰਿ ਨਾਦਿ ਬਜਾਯੋ ॥੧੨॥

महा कोप करि नादि बजायो ॥१२॥

ਅੜਿਲ ॥

अड़िल ॥

ਕਾਢਿ ਕਾਢਿ ਕਰਿ ਖੜਗ; ਪਖਰਿਯਾ ਧਾਵਹੀ ॥

काढि काढि करि खड़ग; पखरिया धावही ॥

ਮਹਾ ਖੇਤ ਮੈ ਖਤ੍ਰੀ; ਖਿੰਗ ਨਚਾਵਈ ॥

महा खेत मै खत्री; खिंग नचावई ॥

ਖੰਡ ਖੰਡ ਹ੍ਵੈ ਗਿਰੇ; ਖਗਿਸ ਕੇ ਸਰ ਲਗੇ ॥

खंड खंड ह्वै गिरे; खगिस के सर लगे ॥

ਹੋ ਚਲੇ ਖੇਤ ਕੋ ਛਾਡਿ; ਕ੍ਰੋਧ ਅਤਿ ਹੀ ਜਗੇ ॥੧੩॥

हो चले खेत को छाडि; क्रोध अति ही जगे ॥१३॥

ਭੁਜੰਗ ਛੰਦ ॥

भुजंग छंद ॥

ਮੰਡੇ ਆਨਿ ਮਾਨੀ ਮਹਾ ਕੋਪ ਹ੍ਵੈ ਕੈ ॥

मंडे आनि मानी महा कोप ह्वै कै ॥

ਕਿਤੇ ਬਾਢਵਾਰੀਨ ਕੌ ਬਾਧਿ ਕੈ ਕੈ ॥

किते बाढवारीन कौ बाधि कै कै ॥

ਕਿਤੇ ਪਾਨਿ ਮਾਗੈ ਕਿਤੇ ਮਾਰਿ ਕੂਕੈ ॥

किते पानि मागै किते मारि कूकै ॥

ਕਿਤੇ ਚਾਰਿ ਓਰਾਨ ਤੇ ਆਨ ਢੂਕੈ ॥੧੪॥

किते चारि ओरान ते आन ढूकै ॥१४॥

ਕਿਤੇ ਸਸਤ੍ਰ ਅਸਤ੍ਰਾਨ ਲੈ ਕੈ ਪਧਾਰੈ ॥

किते ससत्र असत्रान लै कै पधारै ॥

ਕਿਤੇ ਬਾਢਵਾਰੀ ਕਿਤੇ ਬਾਨ ਮਾਰੈ ॥

किते बाढवारी किते बान मारै ॥

ਕਿਤੇ ਹਾਕ ਕੂਕੈ ਕਿਤੇ ਰੂਹ ਛੋਰੈ ॥

किते हाक कूकै किते रूह छोरै ॥

ਕਿਤੇ ਛਿਪ੍ਰ ਛਤ੍ਰੀਨ ਕੇ ਛਤ੍ਰ ਤੋਰੈ ॥੧੫॥

किते छिप्र छत्रीन के छत्र तोरै ॥१५॥

ਭਏ ਨਾਦ ਭਾਰੇ ਮਹਾ ਕੋਪ ਕੈ ਕੈ ॥

भए नाद भारे महा कोप कै कै ॥

ਕਿਤੇ ਬਾਢਵਾਰੀਨ ਕੋ ਬਾਢ ਦੈ ਕੈ ॥

किते बाढवारीन को बाढ दै कै ॥

ਹਨ੍ਯੋ ਕ੍ਰਿਸਨ ਕ੍ਰੋਧੀ ਭਟੰ ਬ੍ਰਿਣਤ ਘਾਯੋ ॥

हन्यो क्रिसन क्रोधी भटं ब्रिणत घायो ॥

ਭਜੈ ਸੂਰਮਾ ਰੁਕਮ ਕੋਟੈ ਗਿਰਾਯੋ ॥੧੬॥

भजै सूरमा रुकम कोटै गिरायो ॥१६॥

ਦੋਹਰਾ ॥

दोहरा ॥

ਰੁਕਮ ਕੋਟ ਕੌ ਜੀਤਿ ਕੈ; ਤਹਾ ਪਹੂਚਿਯੋ ਜਾਇ ॥

रुकम कोट कौ जीति कै; तहा पहूचियो जाइ ॥

ਜਹਾ ਦੁਰਗ ਕਲਧੋਤ ਕੌ; ਰਾਖ੍ਯੋ ਦ੍ਰੁਗਤ ਬਨਾਇ ॥੧੭॥

जहा दुरग कलधोत कौ; राख्यो द्रुगत बनाइ ॥१७॥

ਭੁਜੰਗ ਛੰਦ ॥

भुजंग छंद ॥

ਤਹੀ ਜਾਇ ਲਾਗੋ ਮਚਿਯੋ ਲੋਹ ਗਾਢੋ ॥

तही जाइ लागो मचियो लोह गाढो ॥

ਮਹਾ ਛਤ੍ਰ ਧਾਰੀਨ ਕੌ ਛੋਭ ਬਾਢੋ ॥

महा छत्र धारीन कौ छोभ बाढो ॥

ਕਿਤੇ ਫਾਸ ਫਾਸੇ ਕਿਤੇ ਮਾਰਿ ਛੋਰੇ ॥

किते फास फासे किते मारि छोरे ॥

ਫਿਰੈ ਮਤ ਦੰਤੀ ਕਹੂੰ ਛੂਛ ਘੋਰੇ ॥੧੮॥

फिरै मत दंती कहूं छूछ घोरे ॥१८॥

ਚੌਪਈ ॥

चौपई ॥

ਜੁਝਿ ਜੁਝਿ ਸੁਭਟ ਸਾਮੁਹੇ ਮਰੈ ॥

जुझि जुझि सुभट सामुहे मरै ॥

ਚੁਨਿ ਚੁਨਿ ਕਿਤੇ ਬਰੰਗਨਿਨ ਬਰੈ ॥

चुनि चुनि किते बरंगनिन बरै ॥

ਬਰਤ ਬਰੰਗਨਿਨ ਜੁ ਨਰ ਨਿਹਾਰੈ ॥

बरत बरंगनिन जु नर निहारै ॥

ਲਰਿ ਲਰਿ ਮਰੈ ਨ ਸਦਨ ਸਿਧਾਰੈ ॥੧੯॥

लरि लरि मरै न सदन सिधारै ॥१९॥

ਦੋਹਰਾ ॥

दोहरा ॥

ਕ੍ਰਿਸਨ ਜੀਤਿ ਸਭ ਸੂਰਮਾ; ਰਾਜਾ ਦਏ ਛੁਰਾਇ ॥

क्रिसन जीति सभ सूरमा; राजा दए छुराइ ॥

ਨਰਕਾਸੁਰ ਕੌ ਘਾਇਯੋ; ਅਬਲਾ ਲਈ ਛਿਨਾਇ ॥੨੦॥

नरकासुर कौ घाइयो; अबला लई छिनाइ ॥२०॥

ਇਹ ਚਰਿਤ੍ਰ ਤਨ ਚੰਚਲਾ; ਰਾਜਾ ਦਏ ਛੁਰਾਇ ॥

इह चरित्र तन चंचला; राजा दए छुराइ ॥

ਕ੍ਰਿਸਨ ਨਾਥ ਸਭ ਹੂ ਕਰੇ; ਨਰਕਾਸੁਰਹਿ ਹਨਾਇ ॥੨੧॥

क्रिसन नाथ सभ हू करे; नरकासुरहि हनाइ ॥२१॥

ਚੌਪਈ ॥

चौपई ॥

ਸੋਰਹ ਸਪਤ ਕ੍ਰਿਸਨ ਤਿਯ ਬਰੀ ॥

सोरह सपत क्रिसन तिय बरी ॥

ਭਾਂਤਿ ਭਾਂਤਿ ਕੇ ਭੋਗਨ ਭਰੀ ॥

भांति भांति के भोगन भरी ॥

ਕੰਚਨ ਕੋ ਸਭ ਕੋਟ ਗਿਰਾਯੋ ॥

कंचन को सभ कोट गिरायो ॥

ਆਨਿ ਦ੍ਵਾਰਿਕਾ ਦੁਰਗ ਬਨਾਯੋ ॥੨੨॥

आनि द्वारिका दुरग बनायो ॥२२॥

ਸਵੈਯਾ ॥

सवैया ॥

ਗ੍ਰਿਹ ਕਾਹੂ ਕੇ ਚੌਪਰਿ ਮੰਡਤ ਹੈ; ਤ੍ਰਿਯ ਕਾਹੂ ਸੋ ਫਾਗ ਮਚਾਵਤ ਹੈ ॥

ग्रिह काहू के चौपरि मंडत है; त्रिय काहू सो फाग मचावत है ॥

ਕਹੂੰ ਗਾਵਤ ਗੀਤ ਬਜਾਵਤ ਤਾਲ; ਸੁ ਬਾਲ ਕਹੂੰ ਦੁਲਰਾਵਤ ਹੈ ॥

कहूं गावत गीत बजावत ताल; सु बाल कहूं दुलरावत है ॥

ਗਨਿਕਾਨ ਕੇ ਖ੍ਯਾਲ ਸੁਨੈ ਕਤਹੂੰ; ਕਹੂੰ ਬਸਤ੍ਰ ਅਨੂਪ ਬਨਾਵਤ ਹੈ ॥

गनिकान के ख्याल सुनै कतहूं; कहूं बसत्र अनूप बनावत है ॥

ਸੁਭ ਚਿਤ੍ਰਨ ਚਿਤ ਸੁ ਬਿਤ ਹਰੇ; ਕੋਊ ਤਾ ਕੌ ਚਰਿਤ੍ਰ ਨ ਪਾਵਤ ਹੈ ॥੨੩॥

सुभ चित्रन चित सु बित हरे; कोऊ ता कौ चरित्र न पावत है ॥२३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੩॥੩੮੩੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ तिंन चरित्र समापतम सतु सुभम सतु ॥२०३॥३८३०॥अफजूं॥

TOP OF PAGE

Dasam Granth