ਦਸਮ ਗਰੰਥ । दसम ग्रंथ ।

Page 1066

ਭਲੋ ਭਯੋ, ਤੂ ਘਰਿ ਫਿਰਿ ਅਈ ॥

भलो भयो, तू घरि फिरि अई ॥

ਪਕਰਿ ਤੁਰਕਨੀ ਕਰਿ ਨਹਿ ਲਈ ॥

पकरि तुरकनी करि नहि लई ॥

ਜੌ ਕੋਊ ਧਾਮ ਮਲੇਛਨ ਆਵੈ ॥

जौ कोऊ धाम मलेछन आवै ॥

ਧਰਮ ਸਹਿਤ ਫਿਰਿ ਜਾਨ ਨ ਪਾਵੈ ॥੧੪॥

धरम सहित फिरि जान न पावै ॥१४॥

ਤੁਮ ਪਤਿ! ਮਾਥ ਨ ਅਪਨੋ ਧੁਨੋ ॥

तुम पति! माथ न अपनो धुनो ॥

ਮੇਰੀ ਸਕਲ ਬ੍ਰਿਥਾ ਕਹ ਸੁਨੋ ॥

मेरी सकल ब्रिथा कह सुनो ॥

ਸਕਲ ਕਥਾ ਮੈ ਤੁਮੈ ਸੁਨਾਊ ॥

सकल कथा मै तुमै सुनाऊ ॥

ਤਾ ਤੇ ਤੁਮਰੋ ਭ੍ਰਮਹਿ ਮਿਟਾਊ ॥੧੫॥

ता ते तुमरो भ्रमहि मिटाऊ ॥१५॥

ਜਬ ਮੈ ਭੂਲ ਧਾਮ ਤਿਹ ਗਈ ॥

जब मै भूल धाम तिह गई ॥

ਤਬਹਿ ਪਕਰਿ ਤੁਰਕਨ ਮੁਹਿ ਲਈ ॥

तबहि पकरि तुरकन मुहि लई ॥

ਤਬ ਮੈ ਤਿਨ ਸੋ ਐਸ ਉਚਾਰੋ ॥

तब मै तिन सो ऐस उचारो ॥

ਤੁਮੈ ਨ ਸੂਝਤ ਨਾਥ ਹਮਾਰੋ? ॥੧੬॥

तुमै न सूझत नाथ हमारो? ॥१६॥

ਐਸੇ ਕਹਹਿ, ਹੋਹਿ ਤੂ ਤੁਰਕਨਿ ॥

ऐसे कहहि, होहि तू तुरकनि ॥

ਮੋ ਕੌ ਲਗੇ ਲੋਗ ਮਿਲਿ ਘੁਰਕਨਿ ॥

मो कौ लगे लोग मिलि घुरकनि ॥

ਕੈ ਤੂ ਹੋਹਿ ਹਮਾਰੀ ਨਾਰੀ ॥

कै तू होहि हमारी नारी ॥

ਨਾਤਰ ਦੇਤਿ ਠੌਰਿ ਤੁਹਿ ਮਾਰੀ ॥੧੭॥

नातर देति ठौरि तुहि मारी ॥१७॥

ਅੜਿਲ ॥

अड़िल ॥

ਤਬ ਮੈ ਤਾ ਸੌ ਚਰਿਤ; ਭਾਂਤਿ ਐਸੋ ਕਿਯੋ ॥

तब मै ता सौ चरित; भांति ऐसो कियो ॥

ਨਿਜੁ ਭਗ ਤੇ ਨਖ ਸਾਥਿ; ਕਾਢਿ ਸ੍ਰੋਨਤ ਦਯੋ ॥

निजु भग ते नख साथि; काढि स्रोनत दयो ॥

ਪ੍ਰਥਮ ਅਲਿੰਗਨ ਖਾਨ ਸਾਥ; ਹਸਿ ਮੈ ਕਰਿਯੋ ॥

प्रथम अलिंगन खान साथ; हसि मै करियो ॥

ਹੋ ਬਹੁਰੌ ਮੁਖ ਤੇ ਬਚਨ; ਤਾਹਿ ਮੈ ਉਚਰਿਯੋ ॥੧੮॥

हो बहुरौ मुख ते बचन; ताहि मै उचरियो ॥१८॥

ਰਿਤੁ ਆਈ ਹੈ ਮੋਹਿ; ਸੁ ਮੈ ਗ੍ਰਿਹ ਜਾਤ ਹੋ ॥

रितु आई है मोहि; सु मै ग्रिह जात हो ॥

ਤੁਮੈ ਸਾਥ ਬਹਲੋਲ! ਨ ਭੋਗ ਕਮਾਤ ਹੋ ॥

तुमै साथ बहलोल! न भोग कमात हो ॥

ਸੰਗ ਮਨੁਛ ਦੈ ਮੋਹਿ; ਤਹਾ ਪਹੁਚਾਇਯੈ ॥

संग मनुछ दै मोहि; तहा पहुचाइयै ॥

ਹੋ ਦਿਵਸ ਤੀਸਰੇ ਮੋ ਕੌ; ਬਹੁਰਿ ਬੁਲਾਇਯੈ ॥੧੯॥

हो दिवस तीसरे मो कौ; बहुरि बुलाइयै ॥१९॥

ਸੁਨਿ ਐਸੇ ਬਚ ਮੋਹਿ; ਖਾਨ ਤਬ ਤਜਿ ਦਿਯੋ ॥

सुनि ऐसे बच मोहि; खान तब तजि दियो ॥

ਕਾਮ ਭੋਗ ਤਹ ਸੰਗ; ਨ ਮੈ ਐਸੋ ਕਿਯੋ ॥

काम भोग तह संग; न मै ऐसो कियो ॥

ਤਬ ਤੁਮ ਕੌ ਮੈ ਮਿਲੀ; ਤਹਾ ਤੇ ਆਇ ਕੈ ॥

तब तुम कौ मै मिली; तहा ते आइ कै ॥

ਹੋ ਅਬ ਤੁਮ ਕ੍ਯੋਹੂ ਮੋ ਕੌ; ਲੇਹੁ ਬਚਾਇ ਕੈ ॥੨੦॥

हो अब तुम क्योहू मो कौ; लेहु बचाइ कै ॥२०॥

ਦੋਹਰਾ ॥

दोहरा ॥

ਸੁਨਿ ਐਸੋ ਬਚ ਮੂੜ ਤਬ; ਫੂਲਿ ਗਯੋ ਮੁਸਕਾਇ ॥

सुनि ऐसो बच मूड़ तब; फूलि गयो मुसकाइ ॥

ਭੇਦ ਨ ਜਾਨ੍ਯੋ ਬਾਲ ਕੋ; ਆਈ ਭਗਹਿ ਫੁਰਾਇ ॥੨੧॥

भेद न जान्यो बाल को; आई भगहि फुराइ ॥२१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਹਤਰਵੋਂ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੩॥੩੪੦੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ तिहतरवों चरित्र समापतम सतु सुभम सतु ॥१७३॥३४०२॥अफजूं॥


ਚੌਪਈ ॥

चौपई ॥

ਮੋਕਲ ਗੜ ਮੋਕਲ ਨ੍ਰਿਪ ਭਾਰੋ ॥

मोकल गड़ मोकल न्रिप भारो ॥

ਪਿਤਰ ਮਾਤ ਪਛਮ ਉਜਿਯਾਰੋ ॥

पितर मात पछम उजियारो ॥

ਸੁਰਤਾ ਦੇ ਤਿਹ ਸੁਤਾ ਭਣਿਜੈ ॥

सुरता दे तिह सुता भणिजै ॥

ਜਾ ਸਮ ਰੂਪ ਕਵਨ ਤ੍ਰਿਯ ਦਿਜੈ? ॥੧॥

जा सम रूप कवन त्रिय दिजै? ॥१॥

ਅਪਨੋ ਤਵਨ ਸੁਯੰਬਰ ਬਨਾਯੋ ॥

अपनो तवन सुय्मबर बनायो ॥

ਸਭ ਭੂਪਨ ਕੋ ਬੋਲਿ ਪਠਾਯੋ ॥

सभ भूपन को बोलि पठायो ॥

ਕਾਸਟ ਤੁਰੈ ਜੋ ਹ੍ਯਾਂ ਚੜਿ ਆਵੈ ॥

कासट तुरै जो ह्यां चड़ि आवै ॥

ਸੋਈ ਰਾਜ ਸੁਤਾ ਕਹ ਪਾਵੈ ॥੨॥

सोई राज सुता कह पावै ॥२॥

ਅੜਿਲ ॥

अड़िल ॥

ਸਤ ਗਾੜਨ ਕੋ ਬਲ; ਜੋ ਨਰ ਕਰ ਮੈ ਧਰੈ ॥

सत गाड़न को बल; जो नर कर मै धरै ॥

ਕਾਸਟ ਤੁਰੈ ਹ੍ਵੈ ਸ੍ਵਾਰ; ਤੁਰਤ ਇਹ ਮਗੁ ਪਰੈ ॥

कासट तुरै ह्वै स्वार; तुरत इह मगु परै ॥

ਲੀਕ ਬਡੀ ਲਹੁ ਬਿਨੁ; ਕਰ ਛੂਏ ਜੋ ਕਰੈ ॥

लीक बडी लहु बिनु; कर छूए जो करै ॥

ਹੋ ਸੋਈ ਨ੍ਰਿਪ ਬਰ ਆਜੁ; ਆਨ ਹਮ ਕੌ ਬਰੈ ॥੩॥

हो सोई न्रिप बर आजु; आन हम कौ बरै ॥३॥

ਜਹ ਪੇਰੋ ਸਾਹ ਹੁਤੋ; ਤਹੀ ਖਬਰੈ ਗਈ ॥

जह पेरो साह हुतो; तही खबरै गई ॥

ਅਚਰਜ ਕਥਾ ਸੁਨਿ; ਮੋਨ ਸਭਾ ਸਭ ਹੀ ਭਈ ॥

अचरज कथा सुनि; मोन सभा सभ ही भई ॥

ਤਬ ਹਜਰਤ ਤ੍ਰਿਯ; ਐਸੇ ਬਚਨ ਸੁਨਾਇਯੋ ॥

तब हजरत त्रिय; ऐसे बचन सुनाइयो ॥

ਹੋ ਹਜਰਤ ਕੋ ਭ੍ਰਮੁ ਸਭ ਹੀ; ਤਬੈ ਮਿਟਾਇਯੋ ॥੪॥

हो हजरत को भ्रमु सभ ही; तबै मिटाइयो ॥४॥

TOP OF PAGE

Dasam Granth