ਦਸਮ ਗਰੰਥ । दसम ग्रंथ ।

Page 1061

ਅਰਧ ਨਦੀ ਨਵਕਾ ਜਬ ਗਈ ॥

अरध नदी नवका जब गई ॥

ਤਬ ਹੀ ਫੋਰਿ ਮਲਾਹਨ ਦਈ ॥

तब ही फोरि मलाहन दई ॥

ਸਭ ਬੇਸ੍ਵਾ ਡੂਬਨ ਤਬ ਲਾਗੀ ॥

सभ बेस्वा डूबन तब लागी ॥

ਭਰੂਵਨਿ ਦਸੋ ਦਿਸਨ ਕਹ ਭਾਗੀ ॥੧੭॥

भरूवनि दसो दिसन कह भागी ॥१७॥

ਬੇਸ੍ਵਾ ਸਕਲ ਗੁਚਕਿਯਨ ਖਾਹੀ ॥

बेस्वा सकल गुचकियन खाही ॥

ਠੌਰ ਨ ਰਹੀ, ਭਾਜਿ ਜਿਤ ਜਾਹੀ ॥

ठौर न रही, भाजि जित जाही ॥

ਹਾਇ ਹਾਇ ਰਾਨੀ ਤਬ ਕਰਈ ॥

हाइ हाइ रानी तब करई ॥

ਇਨ ਮੂਏ ਰਾਜਾ ਇਹ ਮਰਈ ॥੧੮॥

इन मूए राजा इह मरई ॥१८॥

ਰਾਵ ਸੁਨਤ ਇਨ ਕਹੈ ਨਿਕਾਰਹੁ ॥

राव सुनत इन कहै निकारहु ॥

ਸਖਿਯਨ ਕਹਿਯੋ ਬੋਰ ਗਹਿ ਡਾਰਹੁ ॥

सखियन कहियो बोर गहि डारहु ॥

ਅਮਿਤ ਮ੍ਰਿਦੰਗ ਬਹਤ ਕਹੂੰ ਜਾਹੀ ॥

अमित म्रिदंग बहत कहूं जाही ॥

ਬੇਸ੍ਵਾ ਕਹੀ ਗੁਚਕਿਯਨ ਖਾਹੀ ॥੧੯॥

बेस्वा कही गुचकियन खाही ॥१९॥

ਮੁਰਲੀ ਮੁਰਜ ਤੰਬੂਰਾ ਬਹੈ ॥

मुरली मुरज त्मबूरा बहै ॥

ਭਰੂਆ ਬਹੇ ਜਾਤਿ ਨਹਿ ਕਹੇ ॥

भरूआ बहे जाति नहि कहे ॥

ਭਰੂਅਨਿ ਕਹੂੰ ਪੁਕਾਰਤ ਜਾਹੀ ॥

भरूअनि कहूं पुकारत जाही ॥

ਬੇਸ੍ਵਨ ਰਹੀ ਕਛੂ ਸੁਧਿ ਨਾਹੀ ॥੨੦॥

बेस्वन रही कछू सुधि नाही ॥२०॥

ਡੂਬਿ ਡੂਬਿ ਭਰੂਆ ਕਹੂੰ ਮਰੇ ॥

डूबि डूबि भरूआ कहूं मरे ॥

ਭਰੂਅਨਿ ਉਦਰ ਨੀਰ ਸੋ ਭਰੇ ॥

भरूअनि उदर नीर सो भरे ॥

ਬੇਸ੍ਵਾ ਏਕ ਜਿਯਤ ਨਹਿ ਬਾਚੀ ॥

बेस्वा एक जियत नहि बाची ॥

ਐਸੀ ਮਾਰ ਕਿਰੀਚਕ ਮਾਚੀ ॥੨੧॥

ऐसी मार किरीचक माची ॥२१॥

ਗੁਚਕਿ ਖਾਤ ਬੇਸ੍ਵਾ ਜੇ ਗਈ ॥

गुचकि खात बेस्वा जे गई ॥

ਟੰਗਰਨਿ ਪਕਰਿ ਬੋਰਿ ਸੋਊ ਦਈ ॥

टंगरनि पकरि बोरि सोऊ दई ॥

ਹਾਇ ਹਾਇ ਨ੍ਰਿਪ ਠਾਂਢ ਪੁਕਾਰੈ ॥

हाइ हाइ न्रिप ठांढ पुकारै ॥

ਕੋ ਪਹੁਚੈ ਤਿਨ ਖੈਂਚਿ ਨਿਕਾਰੈ ॥੨੨॥

को पहुचै तिन खैंचि निकारै ॥२२॥

ਜੋ ਬੇਸ੍ਵਾ ਕਾਢਨ ਕਹ ਗਯੋ ॥

जो बेस्वा काढन कह गयो ॥

ਡੂਬਤ ਵਹੂ ਨਦੀ ਮਹਿ ਭਯੋ ॥

डूबत वहू नदी महि भयो ॥

ਧਾਰ ਧਾਰ ਭਰੁਅਨਿ ਇਕ ਕਰਹੀ ॥

धार धार भरुअनि इक करही ॥

ਡੂਬਿ ਡੂਬਿ ਸਰਿਤਾ ਮੋ ਮਰਹੀ ॥੨੩॥

डूबि डूबि सरिता मो मरही ॥२३॥

ਕੂਕਿ ਕੂਕਿ ਬੇਸ੍ਵਾ ਸਭ ਹਾਰੀ ॥

कूकि कूकि बेस्वा सभ हारी ॥

ਕਿਨਹੀ ਪੁਰਖ ਨ ਐਂਚਿ ਨਿਕਾਰੀ ॥

किनही पुरख न ऐंचि निकारी ॥

ਭਰੂਆ ਮਰਿ ਭਰੂਅਨਿ ਜੁਤ ਰਹੇ ॥

भरूआ मरि भरूअनि जुत रहे ॥

ਇਕ ਸੋ ਸਾਠਿ ਤਾਇਫੇ ਬਹੇ ॥੨੪॥

इक सो साठि ताइफे बहे ॥२४॥

ਦੋਹਰਾ ॥

दोहरा ॥

ਦਸ ਦਸ ਮਨ ਤਿਲਕੈ ਭਈ; ਖਟ ਮਨ ਭਈ ਇਜਾਰ ॥

दस दस मन तिलकै भई; खट मन भई इजार ॥

ਡੂਬਿ ਮਰੀ ਬੇਸ੍ਵਾ ਸਕਲ; ਕੋਊ ਨ ਸਕਿਯੋ ਨਿਕਾਰਿ ॥੨੫॥

डूबि मरी बेस्वा सकल; कोऊ न सकियो निकारि ॥२५॥

ਚੌਪਈ ॥

चौपई ॥

ਤਬ ਰਾਨੀ ਨ੍ਰਿਪ ਪੈ ਚਲਿ ਗਈ ॥

तब रानी न्रिप पै चलि गई ॥

ਭਾਂਤਿ ਭਾਂਤਿ ਸਮੁਝਾਵਤ ਭਈ ॥

भांति भांति समुझावत भई ॥

ਪਤਿ! ਤੁਮ ਕਛੂ ਸੋਕ ਨ ਬਿਚਾਰਹੁ ॥

पति! तुम कछू सोक न बिचारहु ॥

ਇਨ ਰਨਿਯਨ ਕੇ ਸੰਗ ਬਿਹਾਰਹੁ ॥੨੬॥

इन रनियन के संग बिहारहु ॥२६॥

ਔਰ ਬੇਸ੍ਵਾ ਬੋਲਿ ਪਠੈਯਹੁ ॥

और बेस्वा बोलि पठैयहु ॥

ਕਾਮ ਕੇਲ ਤਿਨ ਸੰਗ ਕਮੈਯਹੁ ॥

काम केल तिन संग कमैयहु ॥

ਜੌ ਤੁਮ ਕੌ ਰਾਖਿਯੋ ਕਰਤਾਰਾ ॥

जौ तुम कौ राखियो करतारा ॥

ਹੋਇ ਸੁੰਦਰੀ ਕਈ ਹਜਾਰਾ ॥੨੭॥

होइ सुंदरी कई हजारा ॥२७॥

ਦੋਹਰਾ ॥

दोहरा ॥

ਮੂੜ ਰਾਵ ਚੁਪ ਹ੍ਵੈ ਰਹਿਯੋ; ਸਕਿਯੋ ਨ ਚਰਿਤ ਬਿਚਾਰਿ ॥

मूड़ राव चुप ह्वै रहियो; सकियो न चरित बिचारि ॥

ਪ੍ਰਗਟ ਅਖਾਰੇ ਸਾਠਿ ਸਤ; ਰਾਨੀ ਦਏ ਸੰਘਾਰਿ ॥੨੮॥

प्रगट अखारे साठि सत; रानी दए संघारि ॥२८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੮॥੩੩੩੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ अठसठवो चरित्र समापतम सतु सुभम सतु ॥१६८॥३३३६॥अफजूं॥


ਚੌਪਈ ॥

चौपई ॥

ਬ੍ਰਿਜ ਮਹਿ ਏਕ ਅਹੀਰਨਿ ਰਹੈ ॥

ब्रिज महि एक अहीरनि रहै ॥

ਸਾਹ ਪਰੀ ਤਾ ਕੌ ਜਗ ਕਹੈ ॥

साह परी ता कौ जग कहै ॥

ਅਤਿ ਉਤਮ ਤਿਹ ਅੰਗ ਬਿਰਾਜੈ ॥

अति उतम तिह अंग बिराजै ॥

ਜਾ ਕੌ ਨਿਰਖਿ ਚੰਦ੍ਰਮਾ ਲਾਜੈ ॥੧॥

जा कौ निरखि चंद्रमा लाजै ॥१॥

TOP OF PAGE

Dasam Granth