ਦਸਮ ਗਰੰਥ । दसम ग्रंथ ।

Page 1037

ਚਿਤ੍ਰ ਸਿੰਘ ਬਾਚ ॥

चित्र सिंघ बाच ॥

ਦੋਹਰਾ ॥

दोहरा ॥

ਜੈਸੋ ਤ੍ਰਿਯ ਇਨ ਰਨ ਕਿਯੋ; ਤੋਸੋ ਕਰੈ ਨ ਕੋਇ ॥

जैसो त्रिय इन रन कियो; तोसो करै न कोइ ॥

ਪਾਛੇ ਭਯੋ ਨ ਅਬ ਸੁਨ੍ਯੋ; ਆਗੇ ਕਬਹੂੰ ਨ ਹੋਇ ॥੧॥

पाछे भयो न अब सुन्यो; आगे कबहूं न होइ ॥१॥

ਚੌਪਈ ॥

चौपई ॥

ਤਬ ਮੰਤ੍ਰੀ ਇਹ ਭਾਂਤਿ ਉਚਾਰੀ ॥

तब मंत्री इह भांति उचारी ॥

ਸੁਨੋ ਰਾਜ! ਤੁਮ ਬਾਤ ਹਮਾਰੀ ॥

सुनो राज! तुम बात हमारी ॥

ਬਿਸੁਨ ਸਾਥ ਜੰਭਾਸੁਰ ਲਰਿਯੋ ॥

बिसुन साथ ज्मभासुर लरियो ॥

ਤਾ ਕੌ ਪ੍ਰਾਨ ਲਛਿਮੀ ਹਰਿਯੋ ॥੨॥

ता कौ प्रान लछिमी हरियो ॥२॥

ਤਾ ਤੇ ਹੋਤ ਇੰਦ੍ਰ ਭੈ ਭੀਤ੍ਯੋ ॥

ता ते होत इंद्र भै भीत्यो ॥

ਚੌਦਹ ਭਵਨ ਨਰਹ ਤਨਿ ਜੀਤ੍ਯੋ ॥

चौदह भवन नरह तनि जीत्यो ॥

ਸੋਊ ਅਸੁਰ ਇਹ ਪਰ ਚੜਿ ਆਯੋ ॥

सोऊ असुर इह पर चड़ि आयो ॥

ਤੁਮਲ ਜੁਧ ਹਰਿ ਸਾਥ ਮਚਾਯੋ ॥੩॥

तुमल जुध हरि साथ मचायो ॥३॥

ਅੜਿਲ ॥

अड़िल ॥

ਭਾਂਤਿ ਭਾਂਤਿ ਤਾ ਸੋ; ਰਨ ਇੰਦ੍ਰ ਮਚਾਇਯੋ ॥

भांति भांति ता सो; रन इंद्र मचाइयो ॥

ਸੂਰ ਚੰਦ੍ਰ ਥਕਿ ਰਹੇ; ਨ ਕਛੂ ਬਸਾਇਯੋ ॥

सूर चंद्र थकि रहे; न कछू बसाइयो ॥

ਦੇਵ ਦੈਤ ਹ੍ਵੈ ਮ੍ਰਿਤਕ; ਬਿਰਾਜੇ ਤਾਹਿ ਰਨ ॥

देव दैत ह्वै म्रितक; बिराजे ताहि रन ॥

ਹੋ ਜਨੁ ਅਲਿਕਿਸ ਕੇ ਬਾਗ; ਬਿਰਾਜੈ ਮਾਲਿ ਜਨ ॥੪॥

हो जनु अलिकिस के बाग; बिराजै मालि जन ॥४॥

ਭੁਜੰਗ ਛੰਦ ॥

भुजंग छंद ॥

ਲਏ ਬੀਰ ਧੀਰੇ, ਮਹਾ ਕੋਪਿ ਢੂਕੇ ॥

लए बीर धीरे, महा कोपि ढूके ॥

ਚਹੂੰ ਓਰ ਗਾਜੇ, ਹਠੀ ਇੰਦ੍ਰ ਜੂ ਕੇ ॥

चहूं ओर गाजे, हठी इंद्र जू के ॥

ਉਤੇ ਦੈਤ ਬਾਂਕੇ, ਇਤੈ ਦੇਵ ਰੂਰੇ ॥

उते दैत बांके, इतै देव रूरे ॥

ਹਟੇ ਨ ਹਠੀਲੇ, ਮਹਾ ਰੋਸ ਪੂਰੇ ॥੫॥

हटे न हठीले, महा रोस पूरे ॥५॥

ਦੁਹੂੰ ਓਰ ਬਾਜੰਤ੍ਰ, ਆਨੇਕ ਬਾਜੇ ॥

दुहूं ओर बाजंत्र, आनेक बाजे ॥

ਬਧੇ ਬੀਰ ਬਾਨੇ, ਦੁਹੂੰ ਓਰ ਗਾਜੇ ॥

बधे बीर बाने, दुहूं ओर गाजे ॥

ਮਚਿਯੋ ਜੁਧ ਗਾੜੋ, ਪਰੀ ਮਾਰ ਭਾਰੀ ॥

मचियो जुध गाड़ो, परी मार भारी ॥

ਬਹੈ ਤੀਰ ਤਰਵਾਰਿ, ਕਾਤੀ ਕਟਾਰੀ ॥੬॥

बहै तीर तरवारि, काती कटारी ॥६॥

ਮਹਾ ਕੋਪ ਕੈ ਕੈ, ਬਲੀ ਦੈਤ ਧਾਏ ॥

महा कोप कै कै, बली दैत धाए ॥

ਹਠਿਨ ਕੋਪ ਕੈ, ਸਸਤ੍ਰ ਅਸਤ੍ਰੈ ਚਲਾਏ ॥

हठिन कोप कै, ससत्र असत्रै चलाए ॥

ਬਧੇ ਕੌਚ ਕਾਤੀ, ਜਬੈ ਜੰਭ ਗਜਿਯੋ ॥

बधे कौच काती, जबै ज्मभ गजियो ॥

ਤਬੈ ਛਾਡਿ ਕੈ ਖੇਤ, ਦੇਵੇਸ ਭਜਿਯੋ ॥੭॥

तबै छाडि कै खेत, देवेस भजियो ॥७॥

ਚੌਪਈ ॥

चौपई ॥

ਭਾਜਤ ਇੰਦ੍ਰ ਜਾਤ ਭਯੋ ਤਹਾਂ ॥

भाजत इंद्र जात भयो तहां ॥

ਲਏ ਲਛਮੀ ਹਰਿ ਥਿਰ ਜਹਾਂ ॥

लए लछमी हरि थिर जहां ॥

ਭਾਂਤਿ ਭਾਂਤਿ ਹ੍ਵੈ ਦੁਖਿਤ ਪੁਕਾਰੇ ॥

भांति भांति ह्वै दुखित पुकारे ॥

ਤੁਮਰੇ ਜਿਯਤ ਨਾਥ! ਹਮ ਹਾਰੇ ॥੮॥

तुमरे जियत नाथ! हम हारे ॥८॥

ਜਗਪਤਿ ਸੂਲ ਕੋਪ ਤਬ ਆਯੋ ॥

जगपति सूल कोप तब आयो ॥

ਲਛਿਮੀ ਕੁਅਰਿ ਲੈ ਸੰਗ ਸਿਧਾਯੋ ॥

लछिमी कुअरि लै संग सिधायो ॥

ਬਾਧਿ ਸਨਧਿ ਬਿਰਾਜਿਯੋ ਤਹਾ ॥

बाधि सनधि बिराजियो तहा ॥

ਗਾਜਤ ਬੀਰ ਜੰਭ ਬਹੁ ਜਹਾ ॥੯॥

गाजत बीर ज्मभ बहु जहा ॥९॥

ਅੜਿਲ ॥

अड़िल ॥

ਬੀਸ ਬਾਨ ਬਿਸੁਨਾਥ; ਚਲਾਏ ਕੋਪ ਕਰਿ ॥

बीस बान बिसुनाथ; चलाए कोप करि ॥

ਲਗੇ ਜੰਭ ਕੇ ਦੇਹ; ਗਏ ਉਹਿ ਘਾਨਿ ਕਰਿ ॥

लगे ज्मभ के देह; गए उहि घानि करि ॥

ਭਏ ਸ੍ਰੋਨ ਬਿਸਿਖੋਤਮ; ਅਧਿਕ ਬਿਰਾਜਹੀ ॥

भए स्रोन बिसिखोतम; अधिक बिराजही ॥

ਹੋ ਜਿਨ ਕੀ ਪ੍ਰਭਾ ਬਿਲੋਕਿ; ਤਛਜਾ ਲਾਜਹੀ ॥੧੦॥

हो जिन की प्रभा बिलोकि; तछजा लाजही ॥१०॥

ਦੋਹਰਾ ॥

दोहरा ॥

ਲਛਿਮ ਕੁਮਾਰਿ ਐਸੋ ਕਹਿਯੋ; ਸੁਨਹੁ ਬਿਸਨ ਜੂ! ਬੈਨ ॥

लछिम कुमारि ऐसो कहियो; सुनहु बिसन जू! बैन ॥

ਯਾ ਕੌ ਹੌਹੂੰ ਜੀਤਿ ਕੈ; ਪਠਊ ਜਮ ਕੈ ਐਨ ॥੧੧॥

या कौ हौहूं जीति कै; पठऊ जम कै ऐन ॥११॥

ਅੜਿਲ ॥

अड़िल ॥

ਬਿਸਨ ਠਾਂਢਿ ਕੈ ਲਛਮਿ ਕੁਅਰਿ; ਕਰ ਧਨੁਖ ਲਿਯ ॥

बिसन ठांढि कै लछमि कुअरि; कर धनुख लिय ॥

ਚਿਤ੍ਰ ਬਚਿਤ੍ਰ ਅਯੋਧਨ; ਤਾ ਸੋ ਐਸ ਕਿਯ ॥

चित्र बचित्र अयोधन; ता सो ऐस किय ॥

ਅਮਿਤ ਰੂਪ ਦਿਖਰਾਇ; ਮੋਹਿ ਅਰਿ ਕੌ ਲਿਯੋ ॥

अमित रूप दिखराइ; मोहि अरि कौ लियो ॥

ਹੋ ਬਹੁ ਘਾਇਨ ਕੇ ਸੰਗ; ਤਾਹਿ ਘਾਯਲ ਕਿਯੋ ॥੧੨॥

हो बहु घाइन के संग; ताहि घायल कियो ॥१२॥

ਮਿਸਹੀ ਕਹਿਯੋ ਨ ਹਨੁ ਰੇ! ਹਰਿ ਇਹ ਮਾਰ ਹੈ ॥

मिसही कहियो न हनु रे! हरि इह मार है ॥

ਬਹੁਤ ਜੁਧ ਕਰਿ ਯਾ ਸੌ; ਬਹੁਰਿ ਸੰਘਾਰਿ ਹੈ ॥

बहुत जुध करि या सौ; बहुरि संघारि है ॥

ਜਬ ਪਾਛੇ ਕੀ ਓਰ; ਸੁ ਸਤ੍ਰੁ ਨਿਹਾਰਿਯੋ ॥

जब पाछे की ओर; सु सत्रु निहारियो ॥

ਹੋ ਦਯੋ ਸੁਦਰਸਨ ਛਾਡ; ਮੂੰਡਿ ਕਟ ਡਾਰਿਯੋ ॥੧੩॥

हो दयो सुदरसन छाड; मूंडि कट डारियो ॥१३॥

TOP OF PAGE

Dasam Granth