ਦਸਮ ਗਰੰਥ । दसम ग्रंथ ।

Page 943

ਦੋਹਰਾ ॥

दोहरा ॥

ਜੂਨਿ ਜਾਟ ਕੀ ਤਿਨ ਧਰੀ; ਮ੍ਰਿਤ ਮੰਡਲ ਮੈ ਆਇ ॥

जूनि जाट की तिन धरी; म्रित मंडल मै आइ ॥

ਚੂਚਕ ਕੇ ਉਪਜੀ ਭਵਨ; ਹੀਰ ਨਾਮ ਧਰਵਾਇ ॥੧੬॥

चूचक के उपजी भवन; हीर नाम धरवाइ ॥१६॥

ਚੌਪਈ ॥

चौपई ॥

ਇਸੀ ਭਾਂਤਿ ਸੋ ਕਾਲ ਬਿਹਾਨ੍ਯੋ ॥

इसी भांति सो काल बिहान्यो ॥

ਬੀਤਯੋ ਬਰਖ ਏਕ ਦਿਨ ਜਾਨ੍ਯੋ ॥

बीतयो बरख एक दिन जान्यो ॥

ਬਾਲਾਪਨੋ ਛੂਟਿ ਜਬ ਗਯੋ ॥

बालापनो छूटि जब गयो ॥

ਜੋਬਨ ਆਨਿ ਦਮਾਮੋ ਦਯੋ ॥੧੭॥

जोबन आनि दमामो दयो ॥१७॥

ਰਾਂਝਾ ਚਾਰਿ ਮਹਿਖਿਯਨ ਆਵੈ ॥

रांझा चारि महिखियन आवै ॥

ਤਾ ਕੋ ਹੇਰਿ ਹੀਰ ਬਲਿ ਜਾਵੈ ॥

ता को हेरि हीर बलि जावै ॥

ਤਾ ਸੌ ਅਧਿਕ ਨੇਹੁ ਉਪਜਾਯੋ ॥

ता सौ अधिक नेहु उपजायो ॥

ਭਾਂਤਿ ਭਾਂਤਿ ਸੌ ਮੋਹ ਬਢਾਯੋ ॥੧੮॥

भांति भांति सौ मोह बढायो ॥१८॥

ਦੋਹਰਾ ॥

दोहरा ॥

ਖਾਤ ਪੀਤ ਬੈਠਤ ਉਠਤ; ਸੋਵਤ ਜਾਗਤ ਨਿਤਿ ॥

खात पीत बैठत उठत; सोवत जागत निति ॥

ਕਬਹੂੰ ਨ ਬਿਸਰੈ ਚਿਤ ਤੇ; ਸੁੰਦਰ ਦਰਸ ਨਮਿਤ ॥੧੯॥

कबहूं न बिसरै चित ते; सुंदर दरस नमित ॥१९॥

ਹੀਰ ਬਾਚ ॥

हीर बाच ॥

ਸਵੈਯਾ ॥

सवैया ॥

ਬਾਹਰ ਜਾਉ ਤੌ ਬਾਹਰ ਹੀ; ਗ੍ਰਿਹ ਆਵਤ ਆਵਤ ਸੰਗ ਲਗੇਹੀ ॥

बाहर जाउ तौ बाहर ही; ग्रिह आवत आवत संग लगेही ॥

ਜੌ ਹਠਿ ਬੈਠਿ ਰਹੋ ਘਰ ਮੈ; ਪਿਯ ਪੈਠਿ ਰਹੈ ਹਿਯ ਮੈ ਪਹਿ ਲੇਹੀ ॥

जौ हठि बैठि रहो घर मै; पिय पैठि रहै हिय मै पहि लेही ॥

ਨੀਂਦ ਹਮੈ ਨਕਵਾਨੀ ਕਰੀ; ਛਿਨ ਹੀ ਛਿਨ ਰਾਮ ਸਖੀ! ਸੁਪਨੇਹੀ ॥

नींद हमै नकवानी करी; छिन ही छिन राम सखी! सुपनेही ॥

ਜਾਗਤ ਸੋਵਤ ਰਾਤਹੂੰ ਦ੍ਯੋਸ; ਕਹੂੰ ਮੁਹਿ ਰਾਂਝਨ ਚੈਨ ਨ ਦੇਹੀ ॥੨੦॥

जागत सोवत रातहूं द्योस; कहूं मुहि रांझन चैन न देही ॥२०॥

ਚੌਪਈ ॥

चौपई ॥

ਰਾਂਝਨ ਰਾਂਝਨ ਸਦਾ ਉਚਾਰੈ ॥

रांझन रांझन सदा उचारै ॥

ਸੋਵਤ ਜਾਗਤ ਤਹਾ ਸੰਭਾਰੈ ॥

सोवत जागत तहा स्मभारै ॥

ਬੈਠਤ ਉਠਤ ਚਲਤ ਹੂੰ ਸੰਗਾ ॥

बैठत उठत चलत हूं संगा ॥

ਤਾਹੀ ਕੌ ਜਾਨੈ ਕੈ ਅੰਗਾ ॥੨੧॥

ताही कौ जानै कै अंगा ॥२१॥

ਕਾਹੂੰ ਕੋ ਜੋ ਹੀਰ ਨਿਹਾਰੈ ॥

काहूं को जो हीर निहारै ॥

ਰਾਂਝਨ ਹੀ ਰਿਦ ਬੀਚ ਬਿਚਾਰੈ ॥

रांझन ही रिद बीच बिचारै ॥

ਐਸੀ ਪ੍ਰੀਤਿ ਪ੍ਰਿਆ ਕੀ ਲਾਗੀ ॥

ऐसी प्रीति प्रिआ की लागी ॥

ਨੀਂਦ ਭੂਖ ਤਾ ਕੀ ਸਭ ਭਾਗੀ ॥੨੨॥

नींद भूख ता की सभ भागी ॥२२॥

ਰਾਂਝਨ ਹੀ ਕੇ ਰੂਪ ਵਹ ਭਈ ॥

रांझन ही के रूप वह भई ॥

ਜ੍ਯੋ ਮਿਲਿ ਬੂੰਦਿ ਬਾਰਿ ਮੋ ਗਈ ॥

ज्यो मिलि बूंदि बारि मो गई ॥

ਜੈਸੇ ਮ੍ਰਿਗ ਮ੍ਰਿਗਯਾ ਕੋ ਲਹੇ ॥

जैसे म्रिग म्रिगया को लहे ॥

ਹੋਤ ਬਧਾਇ ਬਿਨਾ ਹੀ ਗਹੇ ॥੨੩॥

होत बधाइ बिना ही गहे ॥२३॥

ਦੋਹਰਾ ॥

दोहरा ॥

ਜੈਸੇ ਲਕਰੀ ਆਗ ਮੈ; ਪਰਤ ਕਹੂੰ ਤੇ ਆਇ ॥

जैसे लकरी आग मै; परत कहूं ते आइ ॥

ਪਲਕ ਦ੍ਵੈਕ ਤਾ ਮੈ ਰਹੈ; ਬਹੁਰਿ ਆਗ ਹ੍ਵੈ ਜਾਇ ॥੨੪॥

पलक द्वैक ता मै रहै; बहुरि आग ह्वै जाइ ॥२४॥

ਹਰਿ ਜਾ ਅਸਿ ਐਸੇ ਸੁਨ੍ਯੋ; ਕਰਤ ਏਕ ਤੇ ਦੋਇ ॥

हरि जा असि ऐसे सुन्यो; करत एक ते दोइ ॥

ਬਿਰਹ ਬਢਾਰਨਿ ਜੋ ਬਧੇ; ਏਕ ਦੋਇ ਤੇ ਹੋਇ ॥੨੫॥

बिरह बढारनि जो बधे; एक दोइ ते होइ ॥२५॥

ਰਾਂਝਨ ਹੀਰ ਪ੍ਰੇਮ ਮੈ; ਰਹੈ ਏਕ ਹੀ ਹੋਇ ॥

रांझन हीर प्रेम मै; रहै एक ही होइ ॥

ਕਹਿਬੇ ਕੌ ਤਨ ਏਕ ਹੀ; ਲਹਿਬੇ ਕੋ ਤਨ ਦੋਇ ॥੨੬॥

कहिबे कौ तन एक ही; लहिबे को तन दोइ ॥२६॥

ਚੌਪਈ ॥

चौपई ॥

ਐਸੀ ਪ੍ਰੀਤਿ ਪ੍ਰਿਯਾ ਕੀ ਭਈ ॥

ऐसी प्रीति प्रिया की भई ॥

ਸਿਗਰੀ ਬਿਸਰਿ ਤਾਹਿ ਸੁਧਿ ਗਈ ॥

सिगरी बिसरि ताहि सुधि गई ॥

ਰਾਂਝਾ ਜੂ ਕੇ ਰੂਪ ਉਰਝਾਨੀ ॥

रांझा जू के रूप उरझानी ॥

ਲੋਕ ਲਾਜ ਤਜਿ ਭਈ ਦਿਵਾਨੀ ॥੨੭॥

लोक लाज तजि भई दिवानी ॥२७॥

ਤਬ ਚੂਚਕ ਇਹ ਭਾਂਤਿ ਬਿਚਾਰੀ ॥

तब चूचक इह भांति बिचारी ॥

ਯਹ ਕੰਨ੍ਯਾ ਨਹਿ ਜਿਯਤ ਹਮਾਰੀ ॥

यह कंन्या नहि जियत हमारी ॥

ਅਬ ਹੀ ਯਹ ਖੇਰਾ ਕੋ ਦੀਜੈ ॥

अब ही यह खेरा को दीजै ॥

ਯਾ ਮੈ ਤਨਿਕ ਢੀਲ ਨਹਿ ਕੀਜੈ ॥੨੮॥

या मै तनिक ढील नहि कीजै ॥२८॥

ਖੇਰਹਿ ਬੋਲ ਤੁਰਤੁ ਤਿਹ ਦਯੋ ॥

खेरहि बोल तुरतु तिह दयो ॥

ਰਾਂਝਾ ਅਤਿਥ ਹੋਇ ਸੰਗ ਗਯੋ ॥

रांझा अतिथ होइ संग गयो ॥

ਮਾਗਤ ਭੀਖ ਘਾਤ ਜਬ ਪਾਯੋ ॥

मागत भीख घात जब पायो ॥

ਲੈ ਤਾ ਕੋ ਸੁਰ ਲੋਕ ਸਿਧਾਯੋ ॥੨੯॥

लै ता को सुर लोक सिधायो ॥२९॥

TOP OF PAGE

Dasam Granth