ਦਸਮ ਗਰੰਥ । दसम ग्रंथ ।

Page 719

ਸਿੰਘ ਸਬਦ ਭਾਖੋ ਪ੍ਰਥਮ; ਬਾਹਨ ਬਹੁਰਿ ਉਚਾਰਿ ॥

सिंघ सबद भाखो प्रथम; बाहन बहुरि उचारि ॥

ਸਭੈ ਨਾਮ ਜਗ ਮਾਤ ਕੇ; ਲੀਜਹੁ ਸੁਕਬਿ! ਸੁਧਾਰਿ ॥੩੨॥

सभै नाम जग मात के; लीजहु सुकबि! सुधारि ॥३२॥

ਰਿਪੁ ਖੰਡਨ ਮੰਡਨ ਜਗਤ; ਖਲ ਖੰਡਨ ਜਗ ਮਾਹਿ ॥

रिपु खंडन मंडन जगत; खल खंडन जग माहि ॥

ਤਾ ਕੇ ਨਾਮ ਉਚਾਰੀਐ; ਜਿਹੇ ਸੁਨਿ ਦੁਖ ਟਰਿ ਜਾਹਿ ॥੩੩॥

ता के नाम उचारीऐ; जिहे सुनि दुख टरि जाहि ॥३३॥

ਸਭ ਸਸਤ੍ਰਨ ਕੇ ਨਾਮ ਕਹਿ; ਪ੍ਰਿਥਮ ਅੰਤ ਪਤਿ ਭਾਖੁ ॥

सभ ससत्रन के नाम कहि; प्रिथम अंत पति भाखु ॥

ਸਭ ਹੀ ਨਾਮ ਕ੍ਰਿਪਾਨ ਕੇ; ਜਾਣ ਹ੍ਰਿਦੈ ਮਹਿ ਰਾਖੁ ॥੩੪॥

सभ ही नाम क्रिपान के; जाण ह्रिदै महि राखु ॥३४॥

ਖਤ੍ਰਿਯਾਂਕੈ ਖੇਲਕ ਖੜਗ; ਖਗ ਖੰਡੋ ਖਤ੍ਰਿਆਰਿ ॥

खत्रियांकै खेलक खड़ग; खग खंडो खत्रिआरि ॥

ਖੇਲਾਂਤਕ ਖਲਕੇਮਰੀ; ਅਸਿ ਕੇ ਨਾਮ ਬਿਚਾਰ ॥੩੫॥

खेलांतक खलकेमरी; असि के नाम बिचार ॥३५॥

ਭੂਤਾਂਤਕਿ ਸ੍ਰੀ ਭਗਵਤੀ; ਭਵਹਾ ਨਾਮ ਬਖਾਨ ॥

भूतांतकि स्री भगवती; भवहा नाम बखान ॥

ਸਿਰੀ ਭਵਾਨੀ ਭੈ ਹਰਨ; ਸਭ ਕੋ ਕਰੌ ਕਲ੍ਯਾਨ ॥੩੬॥

सिरी भवानी भै हरन; सभ को करौ कल्यान ॥३६॥

ਅੜਿਲ ॥

अड़िल ॥

ਭੂਤ ਸਬਦ ਕੌ ਭਾਖਿ; ਬਹੁਰਿ ਅਰਿ ਭਾਖੀਐ ॥

भूत सबद कौ भाखि; बहुरि अरि भाखीऐ ॥

ਸਭ ਅਸਿ ਜੂ ਕੇ ਨਾਮ; ਜਾਨ ਜੀਅ ਰਾਖੀਐ ॥

सभ असि जू के नाम; जान जीअ राखीऐ ॥

ਨਾਮ ਮ੍ਰਿਗਨ ਸਭ ਕਹਿ; ਧਨੁਸਰ ਉਚਾਰੀਐ ॥

नाम म्रिगन सभ कहि; धनुसर उचारीऐ ॥

ਹੋ ਸਭ ਖੰਡੇ ਕੇ ਨਾਮ; ਸਤਿ ਜੀਅ ਧਾਰੀਐ ॥੩੭॥

हो सभ खंडे के नाम; सति जीअ धारीऐ ॥३७॥

ਦੋਹਰਾ ॥

दोहरा ॥

ਪ੍ਰਿਥਮ ਨਾਮ ਜਮ ਕੋ ਉਚਰਿ; ਬਹੁਰੋ ਰਦਨ ਉਚਾਰਿ ॥

प्रिथम नाम जम को उचरि; बहुरो रदन उचारि ॥

ਸਕਲ ਨਾਮ ਜਮਦਾੜ ਕੇ; ਲੀਜਹੁ ਸੁਕਬਿ ਸੁਧਾਰਿ ॥੩੮॥

सकल नाम जमदाड़ के; लीजहु सुकबि सुधारि ॥३८॥

ਉਦਰ ਸਬਦ ਪ੍ਰਿਥਮੈ ਕਹੋ; ਪੁਨਿ ਅਰਿ ਸਬਦ ਉਚਾਰ ॥

उदर सबद प्रिथमै कहो; पुनि अरि सबद उचार ॥

ਨਾਮ ਸਭੈ ਜਮਦਾੜ ਕੇ; ਲੀਜਹੁ ਸੁਕਬਿ ਬਿਚਾਰ ॥੩੯॥

नाम सभै जमदाड़ के; लीजहु सुकबि बिचार ॥३९॥

ਮ੍ਰਿਗ ਗ੍ਰੀਵਾ ਸਿਰ ਅਰਿ ਉਚਰਿ; ਪੁਨਿ ਅਸਿ ਸਬਦ ਉਚਾਰ ॥

म्रिग ग्रीवा सिर अरि उचरि; पुनि असि सबद उचार ॥

ਸਭੈ ਨਾਮ ਸ੍ਰੀ ਖੜਗ ਕੇ; ਲੀਜੋ ਹ੍ਰਿਦੈ ਬਿਚਾਰਿ ॥੪੦॥

सभै नाम स्री खड़ग के; लीजो ह्रिदै बिचारि ॥४०॥

ਕਰੀ ਕਰਾਂਤਕ ਕਸਟ ਰਿਪੁ; ਕਾਲਾਯੁਧ ਕਰਵਾਰਿ ॥

करी करांतक कसट रिपु; कालायुध करवारि ॥

ਕਰਾਚੋਲ ਕ੍ਰਿਪਾਨ ਕੇ; ਲੀਜਹੁ ਨਾਮ ਸੁਧਾਰ ॥੪੧॥

कराचोल क्रिपान के; लीजहु नाम सुधार ॥४१॥

ਹਸਤਿ ਕਰੀ ਕਰ ਪ੍ਰਿਥਮ ਕਹਿ; ਪੁਨਿ ਅਰਿ ਸਬਦ ਸੁਨਾਇ ॥

हसति करी कर प्रिथम कहि; पुनि अरि सबद सुनाइ ॥

ਸਸਤ੍ਰ ਰਾਜ ਕੇ ਨਾਮ ਸਬ; ਮੋਰੀ ਕਰਹੁ ਸਹਾਇ ॥੪੨॥

ससत्र राज के नाम सब; मोरी करहु सहाइ ॥४२॥

ਸਿਰੀ ਸਰੋਹੀ ਸੇਰਸਮ; ਜਾ ਸਮ ਅਉਰ ਨ ਕੋਇ ॥

सिरी सरोही सेरसम; जा सम अउर न कोइ ॥

ਤੇਗ ਜਾਪੁ ਤੁਮਹੂੰ ਜਪੋ; ਭਲੋ ਤੁਹਾਰੋ ਹੋਇ ॥੪੩॥

तेग जापु तुमहूं जपो; भलो तुहारो होइ ॥४३॥

ਖਗ ਮ੍ਰਿਗ ਜਛ ਭੁਜੰਗ ਗਨ; ਏ ਪਦ ਪ੍ਰਿਥਮ ਉਚਾਰਿ ॥

खग म्रिग जछ भुजंग गन; ए पद प्रिथम उचारि ॥

ਫੁਨਿ ਅਰਿ ਸਬਦ ਉਚਾਰੀਐ; ਜਾਨ ਤਿਸੈ ਤਰਵਾਰਿ ॥੪੪॥

फुनि अरि सबद उचारीऐ; जान तिसै तरवारि ॥४४॥

ਹਲਬਿ ਜੁਨਬੀ ਮਗਰਬੀ; ਮਿਸਰੀ ਊਨਾ ਨਾਮ ॥

हलबि जुनबी मगरबी; मिसरी ऊना नाम ॥

ਸੈਫ ਸਰੋਹੀ ਸਸਤ੍ਰਪਤਿ; ਜਿਤ੍ਯੋ ਰੂਮ ਅਰੁ ਸਾਮ ॥੪੫॥

सैफ सरोही ससत्रपति; जित्यो रूम अरु साम ॥४५॥

ਕਤੀ ਯਾਮਾਨੀ ਹਿੰਦਵੀ; ਸਭ ਸਸਤ੍ਰ ਕੇ ਨਾਥ ॥

कती यामानी हिंदवी; सभ ससत्र के नाथ ॥

ਲਏ ਭਗਉਤੀ ਨਿਕਸ ਹੈ; ਆਪ ਕਲੰਕੀ ਹਾਥਿ ॥੪੬॥

लए भगउती निकस है; आप कलंकी हाथि ॥४६॥

ਪ੍ਰਿਥਮ ਸਕਤਿ ਪਦ ਉਚਰਿ ਕੈ; ਪੁਨਿ ਕਹੁ ਸਕਤਿ ਬਿਸੇਖ ॥

प्रिथम सकति पद उचरि कै; पुनि कहु सकति बिसेख ॥

ਨਾਮ ਸੈਹਥੀ ਕੇ ਸਕਲ; ਨਿਕਸਤ ਜਾਹਿ ਅਨੇਕ ॥੪੭॥

नाम सैहथी के सकल; निकसत जाहि अनेक ॥४७॥

ਪ੍ਰਿਥਮ ਸੁਭਟ ਪਦ ਉਚਰਿ ਕੈ; ਬਹੁਰਿ ਸਬਦ ਅਰਿ ਦੇਹੁ ॥

प्रिथम सुभट पद उचरि कै; बहुरि सबद अरि देहु ॥

ਨਾਮ ਸੈਹਥੀ ਕੇ ਸਭੈ; ਸਮਝਿ ਚਤੁਰ ਚਿਤ ਲੇਹੁ ॥੪੮॥

नाम सैहथी के सभै; समझि चतुर चित लेहु ॥४८॥

TOP OF PAGE

Dasam Granth