ਦਸਮ ਗਰੰਥ । दसम ग्रंथ ।

Page 592

ਉਮਡੀ ਜਨੁ ਘੋਰ ਘਮੰਡ ਘਟਾ ॥

उमडी जनु घोर घमंड घटा ॥

ਚਮਕੰਤ ਕ੍ਰਿਪਾਣ ਸੁ ਬਿਜੁ ਛਟਾ ॥

चमकंत क्रिपाण सु बिजु छटा ॥

ਦਲ ਬੈਰਨ ਕੋ ਪਗ ਦ੍ਵੈ ਨ ਫਟਾ ॥

दल बैरन को पग द्वै न फटा ॥

ਰੁਪ ਕੈ ਰਣ ਮੋ ਫਿਰਿ ਆਨਿ ਜੁਟਾ ॥੪੭੨॥

रुप कै रण मो फिरि आनि जुटा ॥४७२॥

ਕਰਿ ਕੋਪ ਫਿਰੇ ਰਣ ਰੰਗਿ ਹਠੀ ॥

करि कोप फिरे रण रंगि हठी ॥

ਤਪ ਕੈ ਜਿਮਿ ਪਾਵਕ ਜ੍ਵਾਲ ਭਠੀ ॥

तप कै जिमि पावक ज्वाल भठी ॥

ਪ੍ਰਤਿਨਾ ਪਤਿ ਕੈ ਪ੍ਰਤਿਨਾ ਇਕਠੀ ॥

प्रतिना पति कै प्रतिना इकठी ॥

ਰਿਸ ਕੈ ਰਣ ਮੋ ਰੁਪਿ ਸੈਣ ਜੁਟੀ ॥੪੭੩॥

रिस कै रण मो रुपि सैण जुटी ॥४७३॥

ਤਰਵਾਰ ਅਪਾਰ ਹਜਾਰ ਲਸੈ ॥

तरवार अपार हजार लसै ॥

ਹਰਿ ਜਿਉ ਅਰਿ ਕੈ ਪ੍ਰਤਿਅੰਗ ਡਸੈ ॥

हरि जिउ अरि कै प्रतिअंग डसै ॥

ਰਤ ਡੂਬਿ ਸਮੈ ਰਣਿ ਐਸ ਹਸੈ ॥

रत डूबि समै रणि ऐस हसै ॥

ਜਨੁ ਬਿਜੁਲ ਜੁਆਲ ਕਰਾਲ ਕਸੈ ॥੪੭੪॥

जनु बिजुल जुआल कराल कसै ॥४७४॥

ਬਿਧੂਪ ਨਰਾਜ ਛੰਦ ॥

बिधूप नराज छंद ॥

ਖਿਮੰਤ ਤੇਗ ਐਸ ਕੈ ॥

खिमंत तेग ऐस कै ॥

ਜੁਲੰਤ ਜ੍ਵਾਲ ਜੈਸ ਕੈ ॥

जुलंत ज्वाल जैस कै ॥

ਹਸੰਤ ਜੇਮਿ ਕਾਮਿਣੰ ॥

हसंत जेमि कामिणं ॥

ਖਿਮੰਤ ਜਾਣੁ ਦਾਮਿਣੰ ॥੪੭੫॥

खिमंत जाणु दामिणं ॥४७५॥

ਬਹੰਤ ਦਾਇ ਘਾਇਣੰ ॥

बहंत दाइ घाइणं ॥

ਚਲੰਤ ਚਿਤ੍ਰ ਚਾਇਣੰ ॥

चलंत चित्र चाइणं ॥

ਗਿਰੰਤ ਅੰਗ ਭੰਗ ਇਉ ॥

गिरंत अंग भंग इउ ॥

ਬਨੇ ਸੁ ਜ੍ਵਾਲ ਜਾਲ ਜਿਉ ॥੪੭੬॥

बने सु ज्वाल जाल जिउ ॥४७६॥

ਹਸੰਤ ਖੇਤਿ ਖਪਰੀ ॥

हसंत खेति खपरी ॥

ਭਕੰਤ ਭੂਤ ਭੈ ਧਰੀ ॥

भकंत भूत भै धरी ॥

ਖਿਮੰਤ ਜੇਮਿ ਦਾਮਿਣੀ ॥

खिमंत जेमि दामिणी ॥

ਨਚੰਤ ਹੇਰਿ ਕਾਮਿਣੀ ॥੪੭੭॥

नचंत हेरि कामिणी ॥४७७॥

ਹਹੰਕ ਭੈਰਵੀ ਸੁਰੀ ॥

हहंक भैरवी सुरी ॥

ਕਹੰਕ ਸਾਧ ਸਿਧਰੀ ॥

कहंक साध सिधरी ॥

ਛਲੰਕ ਛਿਛ ਇਛਣੀ ॥

छलंक छिछ इछणी ॥

ਬਹੰਤ ਤੇਗ ਤਿਛਣੀ ॥੪੭੮॥

बहंत तेग तिछणी ॥४७८॥

ਗਣੰਤ ਗੂੜ ਗੰਭਰੀ ॥

गणंत गूड़ ग्मभरी ॥

ਸੁਭੰਤ ਸਿਪ ਸੌ ਭਰੀ ॥

सुभंत सिप सौ भरी ॥

ਚਲੰਤਿ ਚਿਤ੍ਰ ਚਾਪਣੀ ॥

चलंति चित्र चापणी ॥

ਜਪੰਤ ਜਾਪੁ ਜਾਪਣੀ ॥੪੭੯॥

जपंत जापु जापणी ॥४७९॥

ਪੁਅੰਤ ਸੀਸ ਈਸਣੀ ॥

पुअंत सीस ईसणी ॥

ਹਸੰਤ ਹਾਰ ਸੀਸਣੀ ॥

हसंत हार सीसणी ॥

ਕਰੰਤ ਪ੍ਰੇਤ ਨਿਸਨੰ ॥

करंत प्रेत निसनं ॥

ਅਗੰਮਗੰਮ ਭਿਉ ਰਣੰ ॥੪੮੦॥

अगमगम भिउ रणं ॥४८०॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਜਬੈ ਜੰਗ ਜੰਗੀ, ਰਚਿਓ ਜੰਗ ਜੋਰੰ ॥

जबै जंग जंगी, रचिओ जंग जोरं ॥

ਹਨੇ ਬੀਰ ਬੰਕੇ, ਤਮੰ ਜਾਣੁ ਭੋਰੰ ॥

हने बीर बंके, तमं जाणु भोरं ॥

ਤਬੈ ਕੋਪਿ ਗਰਜਿਓ, ਕਲਕੀ ਅਵਤਾਰੰ ॥

तबै कोपि गरजिओ, कलकी अवतारं ॥

ਸਜੇ ਸਰਬ ਸਸਤ੍ਰੰ, ਧਸਿਓ ਲੋਹ ਧਾਰੰ ॥੪੮੧॥

सजे सरब ससत्रं, धसिओ लोह धारं ॥४८१॥

ਜਯਾ ਸਬਦ ਉਠੇ, ਰਹੇ ਲੋਗ ਪੂਰੰ ॥

जया सबद उठे, रहे लोग पूरं ॥

ਖੁਰੰ ਖੇਹ ਉਠੀ, ਛੁਹੀ ਜਾਇ ਸੂਰੰ ॥

खुरं खेह उठी, छुही जाइ सूरं ॥

ਛੁਟੇ ਸ੍ਵਰਨਪੰਖੀ, ਭਯੋ ਅੰਧਕਾਰੰ ॥

छुटे स्वरनपंखी, भयो अंधकारं ॥

ਅੰਧਾਧੁੰਦ ਮਚੀ, ਉਠੀ ਸਸਤ੍ਰ ਝਾਰੰ ॥੪੮੨॥

अंधाधुंद मची, उठी ससत्र झारं ॥४८२॥

ਹਣਿਓ ਜੋਰ ਜੰਗੰ, ਤਜਿਓ ਸਰਬ ਸੈਣੰ ॥

हणिओ जोर जंगं, तजिओ सरब सैणं ॥

ਤ੍ਰਿਣੰ ਦੰਤ ਥਾਂਭੈ, ਬਕੈ ਦੀਨ ਬੈਣੰ ॥

त्रिणं दंत थांभै, बकै दीन बैणं ॥

ਮਿਲੇ ਦੈ ਅਕੋਰੰ, ਨਿਹੋਰੰਤ ਰਾਜੰ ॥

मिले दै अकोरं, निहोरंत राजं ॥

ਭਜੇ ਗਰਬ ਸਰਬੰ, ਤਜੇ ਰਾਜ ਸਾਜੰ ॥੪੮੩॥

भजे गरब सरबं, तजे राज साजं ॥४८३॥

ਕਟੇ ਕਾਸਮੀਰੀ, ਹਠੇ ਕਸਟਵਾਰੀ ॥

कटे कासमीरी, हठे कसटवारी ॥

ਕੁਪੇ ਕਾਸਕਾਰੀ, ਬਡੇ ਛਤ੍ਰਧਾਰੀ ॥

कुपे कासकारी, बडे छत्रधारी ॥

ਬਲੀ ਬੰਗਸੀ, ਗੋਰਬੰਦੀ ਗ੍ਰਦੇਜੀ ॥

बली बंगसी, गोरबंदी ग्रदेजी ॥

ਮਹਾ ਮੂੜ ਮਾਜਿੰਦ੍ਰਰਾਨੀ ਮਜੇਜੀ ॥੪੮੪॥

महा मूड़ माजिंद्ररानी मजेजी ॥४८४॥

ਹਣੇ ਰੂਸਿ ਤੂਸੀ ਕ੍ਰਿਤੀ ਚਿਤ੍ਰ ਜੋਧੀ ॥

हणे रूसि तूसी क्रिती चित्र जोधी ॥

ਹਠੇ ਪਾਰਸੀ ਯਦ ਖੂਬਾਂ ਸਕ੍ਰੋਧੀ ॥

हठे पारसी यद खूबां सक्रोधी ॥

ਬੁਰੇ ਬਾਗਦਾਦੀ ਸਿਪਾਹਾ ਕੰਧਾਰੀ ॥

बुरे बागदादी सिपाहा कंधारी ॥

ਕੁਲੀ ਕਾਲਮਾਛਾ ਛੁਭੇ ਛਤ੍ਰਧਾਰੀ ॥੪੮੫॥

कुली कालमाछा छुभे छत्रधारी ॥४८५॥

TOP OF PAGE

Dasam Granth