ਦਸਮ ਗਰੰਥ । दसम ग्रंथ ।

Page 541

ਮਾਰਤ ਭਯੋ ਅਰਿ ਬਾਨ ਜਬੈ; ਹਰਿ ਸ੍ਯੰਦਨ ਵਾਹੀ ਕੀ ਓਰਿ ਧਵਾਯੋ ॥

मारत भयो अरि बान जबै; हरि स्यंदन वाही की ओरि धवायो ॥

ਆਵਤ ਭਯੋ ਉਤ ਤੇ ਅਰਿ ਸੋ; ਇਤ ਤੇ ਏਊ ਗੇ ਮਿਲਿ ਕੈ ਰਨ ਪਾਯੋ ॥

आवत भयो उत ते अरि सो; इत ते एऊ गे मिलि कै रन पायो ॥

ਸ੍ਯੰਦਨ ਹੂ ਬਲਿ ਕੈ ਸੰਗਿ ਸ੍ਯੰਦਨ; ਢਾਹਿ ਦਯੋ ਕਬਿ ਯੌ ਜਸੁ ਗਾਯੋ ॥

स्यंदन हू बलि कै संगि स्यंदन; ढाहि दयो कबि यौ जसु गायो ॥

ਜਿਉ ਸਹਬਾਜ ਮਨੋ ਚਕਵਾ ਸੰਗ; ਏਕ ਧਕਾ ਹੂ ਕੇ ਮਾਰਿ ਗਿਰਾਯੋ ॥੨੩੬੮॥

जिउ सहबाज मनो चकवा संग; एक धका हू के मारि गिरायो ॥२३६८॥

ਰਥ ਤੋਰ ਕੈ ਸਤ੍ਰ ਕੀ ਨੰਦਗ ਸੋ; ਕਬਿ ਸ੍ਯਾਮ ਕਹੈ ਕਟਿ ਗ੍ਰੀਵ ਗਿਰਾਈ ॥

रथ तोर कै सत्र की नंदग सो; कबि स्याम कहै कटि ग्रीव गिराई ॥

ਅਉਰ ਜਿਤੀ ਤਿਹ ਕੇ ਸੰਗ ਸੈਨ; ਹੁਤੀ ਸੁ ਭਲੇ ਜਮਲੋਕਿ ਪਠਾਈ ॥

अउर जिती तिह के संग सैन; हुती सु भले जमलोकि पठाई ॥

ਰੋਸ ਭਰਿਯੋ ਹਰਿ ਠਾਂਢੋ ਰਹਿਯੋ; ਰਨਿ ਸੋ ਉਪਮਾ ਕਬਿ ਸ੍ਯਾਮ ਸੁਨਾਈ ॥

रोस भरियो हरि ठांढो रहियो; रनि सो उपमा कबि स्याम सुनाई ॥

ਸ੍ਰੀ ਬ੍ਰਿਜਨਾਇਕ ਚਉਦਹੂ ਲੋਕ ਮੈ; ਪਾਵਤ ਭਯੋ ਬਡੀ ਯੌ ਸੁ ਬਡਾਈ ॥੨੩੬੯॥

स्री ब्रिजनाइक चउदहू लोक मै; पावत भयो बडी यौ सु बडाई ॥२३६९॥

ਦੋਹਰਾ ॥

दोहरा ॥

ਦੰਤਬਕ੍ਰ ਤਬ ਚਿਤ ਮੈ; ਅਤਿ ਹੀ ਕੋਪ ਬਢਾਇ ॥

दंतबक्र तब चित मै; अति ही कोप बढाइ ॥

ਸ੍ਰੀ ਜਦੁਪਤਿ ਜਹ ਠਾਂਢੋ ਹੋ; ਤਹ ਹੀ ਪਹੁਚਿਓ ਜਾਇ ॥੨੩੭੦॥

स्री जदुपति जह ठांढो हो; तह ही पहुचिओ जाइ ॥२३७०॥

ਸਵੈਯਾ ॥

सवैया ॥

ਸ੍ਰੀ ਬ੍ਰਿਜ ਨਾਇਕ ਕਉ ਜਬ ਹੀ; ਤਿਨ ਆਇ ਆਯੋਧਨ ਬੀਚ ਹਕਾਰਿਯੋ ॥

स्री ब्रिज नाइक कउ जब ही; तिन आइ आयोधन बीच हकारियो ॥

ਹਉ ਮਰਿਹਉ ਨਹੀ ਯੌ ਕਹਿਯੋ ਤਾਹਿ ਸੁ; ਜਿਉ ਸਿਸੁਪਾਲ ਬਲੀ ਤੁਹਿ ਮਾਰਿਯੋ ॥

हउ मरिहउ नही यौ कहियो ताहि सु; जिउ सिसुपाल बली तुहि मारियो ॥

ਐਸੇ ਸੁਨਿਯੋ ਜਬ ਸ੍ਯਾਮ ਜੂ ਬੈਨ; ਤਬੈ ਹਰਿ ਜੂ ਪੁਨਿ ਬਾਨ ਸੰਭਾਰਿਯੋ ॥

ऐसे सुनियो जब स्याम जू बैन; तबै हरि जू पुनि बान स्मभारियो ॥

ਸਤ੍ਰੁ ਕੋ ਸ੍ਯਾਮ ਭਨੈ ਰਥ ਤੇ ਫੁਨਿ; ਮੂਰਛ ਕੈ ਕਰਿ ਭੂ ਪਰ ਡਾਰਿਯੋ ॥੨੩੭੧॥

सत्रु को स्याम भनै रथ ते फुनि; मूरछ कै करि भू पर डारियो ॥२३७१॥

ਲੈ ਸੁਧਿ ਹ੍ਵੈ ਸੋਊ ਲੋਪ ਗਯੋ; ਫਿਰਿ ਕੋਪ ਭਰਿਯੋ ਰਨ ਭੀਤਰ ਆਯੋ ॥

लै सुधि ह्वै सोऊ लोप गयो; फिरि कोप भरियो रन भीतर आयो ॥

ਕਾਨ੍ਹ ਕੇ ਬਾਪ ਕੋ ਕਾਨ੍ਹ ਹੀ ਕਉ ਕਟਿ; ਮਾਯਾ ਕੋ ਕੈ ਇਕ ਮੂੰਡ ਦਿਖਾਯੋ ॥

कान्ह के बाप को कान्ह ही कउ कटि; माया को कै इक मूंड दिखायो ॥

ਕੋਪ ਕੀਯੋ ਘਨਿ ਸ੍ਯਾਮ ਤਬੈ; ਅਰੁ ਨੈਨ ਦੁਹੂਨ ਤੇ ਨੀਰ ਬਹਾਯੋ ॥

कोप कीयो घनि स्याम तबै; अरु नैन दुहून ते नीर बहायो ॥

ਹਾਥ ਪੈ ਚਕ੍ਰ ਸੁਦਰਸਨ ਲੈ; ਅਰਿ ਕੋ ਸਿਰ ਕਾਟਿ ਕੈ ਭੂਮਿ ਗਿਰਾਯੋ ॥੨੩੭੨॥

हाथ पै चक्र सुदरसन लै; अरि को सिर काटि कै भूमि गिरायो ॥२३७२॥

ਇਤਿ ਸ੍ਰੀ ਦਸਮ ਸਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੰਤ ਬਕਤ੍ਰ ਦੈਤ ਬਧਹ ਧਿਆਇ ਸੰਪੂਰਨੰ ॥

इति स्री दसम सकंध पुराणे बचित्र नाटक ग्रंथे क्रिसनावतारे दंत बकत्र दैत बधह धिआइ स्मपूरनं ॥


ਅਥ ਬੈਦੂਰਥ ਦੈਤ ਬਧ ਕਥਨੰ ॥

अथ बैदूरथ दैत बध कथनं ॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਜਾਹਿ ਸਿਵਾਦਿਕ ਬ੍ਰਹਮ ਨਿਮਿਓ ਸੁ; ਸਦਾ ਅਪਨੇ ਚਿਤ ਬੀਚ ਬਿਚਾਰਿਯੋ ॥

जाहि सिवादिक ब्रहम निमिओ सु; सदा अपने चित बीच बिचारियो ॥

ਸ੍ਯਾਮ ਭਨੈ ਤਿਹ ਕਉ ਤਬ ਹੀ; ਕਬ ਹੀ ਕਿਰਪਾ ਨਿਧਿ ਰੂਪ ਦਿਖਾਰਿਯੋ ॥

स्याम भनै तिह कउ तब ही; कब ही किरपा निधि रूप दिखारियो ॥

ਰੰਗ ਨ ਰੂਪ ਅਉ ਰਾਗ ਨ ਰੇਖ; ਇਹੈ ਚਹੂੰ ਬੇਦਨ ਭੇਦ ਉਚਾਰਿਯੋ ॥

रंग न रूप अउ राग न रेख; इहै चहूं बेदन भेद उचारियो ॥

ਤਾ ਧਰਿ ਮੂਰਤਿ ਜੁਧ ਬਿਖੈ; ਇਹ ਸ੍ਯਾਮ ਭਨੈ ਰਨ ਬੀਚ ਸੰਘਾਰਿਯੋ ॥੨੩੭੩॥

ता धरि मूरति जुध बिखै; इह स्याम भनै रन बीच संघारियो ॥२३७३॥

TOP OF PAGE

Dasam Granth