ਦਸਮ ਗਰੰਥ । दसम ग्रंथ ।

Page 537

ਅਥ ਕਾਨ੍ਹ ਜੂ ਕੋਪ ਰਾਜਾ ਜੁਧਿਸਟਰ ਛਿਮਾਪਨ ਕਰਤ ਭਏ ॥

अथ कान्ह जू कोप राजा जुधिसटर छिमापन करत भए ॥

ਸਵੈਯਾ ॥

सवैया ॥

ਕਾਟ ਕੈ ਸੀਸ ਦਯੋ ਸਿਸੁਪਾਲ ਕੋ; ਕੋਪ ਭਰਿਯੋ ਦੋਊ ਨੈਨ ਨਚਾਵੈ ॥

काट कै सीस दयो सिसुपाल को; कोप भरियो दोऊ नैन नचावै ॥

ਕਉਨ ਬਲੀ ਇਹ ਬੀਚ ਸਭਾ ਹੂ ਕੇ? ਹੈ ਹਮ ਸੋ ਸੋਊ ਜੁਧੁ ਮਚਾਵੈ ॥

कउन बली इह बीच सभा हू के? है हम सो सोऊ जुधु मचावै ॥

ਪਾਰਥ ਭੀਮ ਤੇ ਆਦਿਕ ਬੀਰ; ਰਹੇ ਚੁਪ ਹੋਇ ਅਤਿ ਹੀ ਡਰ ਆਵੈ ॥

पारथ भीम ते आदिक बीर; रहे चुप होइ अति ही डर आवै ॥

ਸੁੰਦਰ ਐਸੇ ਸਰੂਪ ਕੇ ਊਪਰਿ; ਸ੍ਯਾਮ ਕਬੀਸਰ ਪੈ ਬਲਿ ਜਾਵੈ ॥੨੩੪੩॥

सुंदर ऐसे सरूप के ऊपरि; स्याम कबीसर पै बलि जावै ॥२३४३॥

ਜੋਤਿ ਜਿਤੀ ਅਰਿ ਭੀਤਰ ਥੀ; ਸੁ ਸਬੈ ਮੁਖ ਸ੍ਯਾਮ ਕੇ ਬੀਚ ਸਮਾਨੀ ॥

जोति जिती अरि भीतर थी; सु सबै मुख स्याम के बीच समानी ॥

ਬੋਲ ਸਕੈ ਨ, ਰਹੇ ਚੁਪ ਹੁਇ; ਕਬਿ ਸ੍ਯਾਮ ਕਹੈ ਜੁ ਬਡੇ ਅਭਿਮਾਨੀ ॥

बोल सकै न, रहे चुप हुइ; कबि स्याम कहै जु बडे अभिमानी ॥

ਬਾਕੋ ਬਲੀ ਸਿਸੁਪਾਲ ਹਨਿਯੋ; ਤਿਹ ਕੀ ਹੁਤੀ ਚੰਦ੍ਰਵਤੀ ਰਜਧਾਨੀ ॥

बाको बली सिसुपाल हनियो; तिह की हुती चंद्रवती रजधानी ॥

ਯਾ ਸਮ ਅਉਰ ਨ ਕੋਊ ਬੀਯੋ ਜਗਿ; ਸ੍ਰੀ ਜਦੁਬੀਰ ਸਹੀ ਪ੍ਰਭੁ ਜਾਨੀ ॥੨੩੪੪॥

या सम अउर न कोऊ बीयो जगि; स्री जदुबीर सही प्रभु जानी ॥२३४४॥

ਏਕ ਕਹੈ ਜਦੁਰਾਇ ਬਡੋ ਭਟ; ਜਾਹਿ ਬਲੀ ਸਿਸੁਪਾਲ ਸੋ ਘਾਯੋ ॥

एक कहै जदुराइ बडो भट; जाहि बली सिसुपाल सो घायो ॥

ਇੰਦ੍ਰ ਤੇ, ਸੂਰਜ ਤੇ, ਜਮ ਤੇ; ਹੁਤੋ ਜਾਤ ਨ ਸੋ ਜਮਲੋਕਿ ਪਠਾਯੋ ॥

इंद्र ते, सूरज ते, जम ते; हुतो जात न सो जमलोकि पठायो ॥

ਸੋ ਇਹ ਏਕ ਹੀ ਆਂਖ ਕੇ ਫੋਰ; ਕੇ ਭੀਤਰ ਮਾਰਿ ਦਯੋ, ਜੀਅ ਆਯੋ ॥

सो इह एक ही आंख के फोर; के भीतर मारि दयो, जीअ आयो ॥

ਚਉਦਹ ਲੋਕਨ ਕੋ ਕਰਤਾ ਕਰਿ; ਸ੍ਰੀ ਬ੍ਰਿਜਨਾਥ ਸਹੀ ਠਹਰਾਯੋ ॥੨੩੪੫॥

चउदह लोकन को करता करि; स्री ब्रिजनाथ सही ठहरायो ॥२३४५॥

ਚਉਦਹ ਲੋਕਨ ਕੋ ਕਰਤਾ ਇਹ; ਸਾਧਨ ਸੰਤ ਇਹੈ ਜੀਅ ਜਾਨਿਯੋ ॥

चउदह लोकन को करता इह; साधन संत इहै जीअ जानियो ॥

ਦੇਵ ਅਦੇਵ ਕੀਏ ਸਭ ਯਾਹੀ ਕੇ; ਬੇਦਨ ਤੇ ਗੁਨ ਜਾਨਿ ਬਖਾਨਿਯੋ ॥

देव अदेव कीए सभ याही के; बेदन ते गुन जानि बखानियो ॥

ਬੀਰਨ ਬੀਰ ਬਡੋਈ ਲਖਿਯੋ ਹਰਿ; ਭੂਪਨ ਭੂਪਨ ਤੇ ਖੁਨਸਾਨਿਯੋ ॥

बीरन बीर बडोई लखियो हरि; भूपन भूपन ते खुनसानियो ॥

ਅਉਰ ਜਿਤੇ ਅਰਿ ਠਾਢੇ ਹੁਤੇ; ਤਿਨ ਸ੍ਯਾਮ ਸਹੀ ਕਰਿ ਕਾਲ ਪਛਾਨਿਯੋ ॥੨੩੪੬॥

अउर जिते अरि ठाढे हुते; तिन स्याम सही करि काल पछानियो ॥२३४६॥

ਸ੍ਰੀ ਬ੍ਰਿਜ ਨਾਇਕ ਠਾਂਢਿ ਤਹਾ; ਕਰ ਬੀਚ ਸੁਦਰਸਨ ਚਕ੍ਰ ਲੀਏ ॥

स्री ब्रिज नाइक ठांढि तहा; कर बीच सुदरसन चक्र लीए ॥

ਬਹੁ ਰੋਸ ਠਨੇ ਅਤਿ ਕ੍ਰੋਧ ਭਰਿਯੋ; ਅਰਿ ਆਨ ਕੋ ਆਨਤ ਹੈ ਨ ਹੀਏ ॥

बहु रोस ठने अति क्रोध भरियो; अरि आन को आनत है न हीए ॥

ਤਿਹ ਠਉਰ ਸਭਾ ਹੂ ਮੈ ਗਾਜਤ ਭਯੋ; ਸਭ ਕਾਲਹਿ ਕੋ ਮਨੋ ਭੇਖ ਕੀਏ ॥

तिह ठउर सभा हू मै गाजत भयो; सभ कालहि को मनो भेख कीए ॥

ਜਿਹ ਦੇਖਤਿ ਪ੍ਰਾਨ ਤਜੈ ਅਰਿ ਵਾ; ਬਹੁ ਸੰਤ ਨਿਹਾਰ ਕੇ ਰੂਪ ਜੀਏ ॥੨੩੪੭॥

जिह देखति प्रान तजै अरि वा; बहु संत निहार के रूप जीए ॥२३४७॥

ਨ੍ਰਿਪ ਜੁਧਿਸਟਰ ਬਾਚ ਕਾਨ੍ਹ ਜੂ ਸੋ ॥

न्रिप जुधिसटर बाच कान्ह जू सो ॥

ਸਵੈਯਾ ॥

सवैया ॥

ਆਪ ਹੀ ਭੂਪ ਕਹੀ ਉਠ ਕੈ; ਕਰ ਜੋਰਿ ਦੋਊ ਪ੍ਰਭ ! ਕ੍ਰੋਧ ਨਿਵਾਰੋ ॥

आप ही भूप कही उठ कै; कर जोरि दोऊ प्रभ ! क्रोध निवारो ॥

ਥੋ ਸਿਸੁਪਾਲ ਬਡੋ ਖਲ ਸੋ; ਤੁਮ ਚਕ੍ਰਹਿ ਲੈ ਛਿਨ ਮਾਹਿ ਸੰਘਾਰੋ ॥

थो सिसुपाल बडो खल सो; तुम चक्रहि लै छिन माहि संघारो ॥

ਯੌ ਕਹਿ ਪਾਇ ਰਹਿਯੋ ਗਹਿ ਕੈ; ਦੁਹੂ ਆਪਨੇ ਨੈਨਨ ਤੇ ਜਲੁ ਢਾਰੋ ॥

यौ कहि पाइ रहियो गहि कै; दुहू आपने नैनन ते जलु ढारो ॥

ਕਾਨ੍ਹ ਜੂ ! ਜੋ ਤੁਮ ਰੋਸ ਕਰੋ; ਤੋ ਕਹਾ ਤੁਮ ਸੋ ਬਸੁ ਹੈਬ ਹਮਾਰੋ? ॥੨੩੪੮॥

कान्ह जू ! जो तुम रोस करो; तो कहा तुम सो बसु हैब हमारो? ॥२३४८॥

TOP OF PAGE

Dasam Granth