ਦਸਮ ਗਰੰਥ । दसम ग्रंथ ।

Page 514

ਹਲੀ ਗਦਾ ਤਬ ਤਾ ਪਰ ਮਾਰੀ ॥

हली गदा तब ता पर मारी ॥

ਉਨ ਹੂ ਕੋਪ ਸੋ ਤਾ ਪਰ ਝਾਰੀ ॥

उन हू कोप सो ता पर झारी ॥

ਸ੍ਰਉਨਤ ਛੁਟਿਯੋ ਅਰੁਨ ਦੋਊ ਭਏ ॥

स्रउनत छुटियो अरुन दोऊ भए ॥

ਮਾਨਹੁ ਕ੍ਰੋਧ ਰੂਪ ਹੁਇ ਗਏ ॥੨੧੬੯॥

मानहु क्रोध रूप हुइ गए ॥२१६९॥

ਦੋਹਰਾ ॥

दोहरा ॥

ਦਾਤ ਕਾਢਿ ਇਕ ਹਸਤ ਥੋ; ਸੋ ਇਹ ਨੈਨ ਨਿਹਾਰਿ ॥

दात काढि इक हसत थो; सो इह नैन निहारि ॥

ਰੁਕਮਿਨਿ ਜੁਧੁ ਕੋ ਛੋਰ ਕੈ; ਤਾ ਪਰ ਚਲਿਯੋ ਹਕਾਰਿ ॥੨੧੭੦॥

रुकमिनि जुधु को छोर कै; ता पर चलियो हकारि ॥२१७०॥

ਸਵੈਯਾ ॥

सवैया ॥

ਸਭ ਤੋਰ ਕੈ ਦਾਤ ਦਏ ਤਿਹ ਕੇ; ਬਲਭਦ੍ਰ ਗਦਾ ਸੰਗ ਪੈ ਗਹਿ ਕੈ ॥

सभ तोर कै दात दए तिह के; बलभद्र गदा संग पै गहि कै ॥

ਦੋਊ ਮੂਛ ਉਖਾਰ ਲਈ ਤਿਹ ਕੀ; ਅਤਿ ਸ੍ਰਉਨ ਚਲਿਯੋ ਤਿਹ ਤੇ ਬਹਿ ਕੈ ॥

दोऊ मूछ उखार लई तिह की; अति स्रउन चलियो तिह ते बहि कै ॥

ਫਿਰਿ ਅਉਰ ਹਨੇ ਬਲਵੰਤ ਘਨੇ; ਕਬਿ ਸ੍ਯਾਮ ਕਹੈ ਚਿਤ ਮੈ ਚਹਿ ਕੈ ॥

फिरि अउर हने बलवंत घने; कबि स्याम कहै चित मै चहि कै ॥

ਫਿਰਿ ਆਇ ਭਿਰਿਯੋ ਰੁਕਮੀ ਸੰਗ ਯੌ; ਤੁਹਿ ਮਾਰਤ ਹਉ, ਮੁਖ ਤੇ ਕਹਿ ਕੈ ॥੨੧੭੧॥

फिरि आइ भिरियो रुकमी संग यौ; तुहि मारत हउ, मुख ते कहि कै ॥२१७१॥

ਧਾਵਤ ਭਯੋ ਰੁਕਮੀ ਪੈ ਹਲੀ; ਕਬਿ ਸ੍ਯਾਮ ਕਹੈ ਚਿਤਿ ਰੋਸ ਬਢੈ ਕੈ ॥

धावत भयो रुकमी पै हली; कबि स्याम कहै चिति रोस बढै कै ॥

ਰੋਮ ਖਰੇ ਕਰਿ ਕੈ ਅਪੁਨੇ ਪੁਨਿ; ਅਉਰ ਪ੍ਰਚੰਡ ਗਦਾ ਕਰਿ ਲੈ ਕੈ ॥

रोम खरे करि कै अपुने पुनि; अउर प्रचंड गदा करि लै कै ॥

ਆਵਤ ਭਯੋ ਉਤ ਤੇ ਸੋਊ ਬੀਰ ਸੁ; ਆਪਸ ਮੈ ਰਨ ਦੁੰਦ ਮਚੈ ਕੈ ॥

आवत भयो उत ते सोऊ बीर सु; आपस मै रन दुंद मचै कै ॥

ਹੁਇ ਬਿਸੰਭਾਰ ਪਰੇ ਦੋਊ ਬੀਰ; ਧਰਾ ਪਰ ਘਾਇਨ ਕੇ ਸੰਗ ਘੈ ਕੈ ॥੨੧੭੨॥

हुइ बिस्मभार परे दोऊ बीर; धरा पर घाइन के संग घै कै ॥२१७२॥

ਚੌਪਈ ॥

चौपई ॥

ਪਹਰ ਦੋਇ ਤਹ ਜੁਧੁ ਮਚਾਯੋ ॥

पहर दोइ तह जुधु मचायो ॥

ਏਕ ਨ ਦੋ ਮੈ ਮਾਰਨ ਪਾਯੋ ॥

एक न दो मै मारन पायो ॥

ਬਿਹਬਲ ਹੋਇ ਦੋਊ ਧਰਿ ਪਰੇ ॥

बिहबल होइ दोऊ धरि परे ॥

ਜੀਵਤ ਬਚੇ ਸੁ ਮਾਨਹੋ ਮਰੇ ॥੨੧੭੩॥

जीवत बचे सु मानहो मरे ॥२१७३॥

ਬਿਮੁਛਿਤ ਹ੍ਵੈ ਫਿਰ ਜੁਧ ਮਚਾਯੋ ॥

बिमुछित ह्वै फिर जुध मचायो ॥

ਕਉਤੁਕ ਸਭ ਲੋਕਨ ਦਰਸਾਯੋ ॥

कउतुक सभ लोकन दरसायो ॥

ਕ੍ਰੋਧਿਤ ਹੁਇ ਸੁ ਯਾ ਬਿਧਿ ਅਰੈ ॥

क्रोधित हुइ सु या बिधि अरै ॥

ਕੇਹਰਿ ਦੁਇ ਜਨੁ ਬਨ ਮੈ ਲਰੈ ॥੨੧੭੪॥

केहरि दुइ जनु बन मै लरै ॥२१७४॥

ਸਵੈਯਾ ॥

सवैया ॥

ਜੁਧ ਬਿਖੇ ਥਕ ਗਯੋ ਰੁਕਮੀ; ਤਬ ਧਾਇ ਹਲੀ ਇਕ ਘਾਇ ਚਲਾਯੋ ॥

जुध बिखे थक गयो रुकमी; तब धाइ हली इक घाइ चलायो ॥

ਤਉ ਉਨ ਹੂ ਅਰਿ ਕੋ ਪੁਨਿ ਘਾਇ ਸੁ; ਆਵਤ ਮਾਰਗ ਮੈ ਲਖਿ ਪਾਯੋ ॥

तउ उन हू अरि को पुनि घाइ सु; आवत मारग मै लखि पायो ॥

ਤਉ ਹੀ ਸੰਭਾਰਿ ਗਦਾ ਅਪੁਨੀ; ਅਰੁ ਚਿਤ ਬਿਖੈ ਅਤਿ ਰੋਸ ਬਢਾਯੋ ॥

तउ ही स्मभारि गदा अपुनी; अरु चित बिखै अति रोस बढायो ॥

ਸ੍ਯਾਮ ਭਨੈ ਤਿਹ ਬੀਰ ਤਬੈ ਸੁ; ਗਦਾ ਕੋ ਗਦਾ ਸੰਗਿ ਘਾਇ ਬਚਾਯੋ ॥੨੧੭੫॥

स्याम भनै तिह बीर तबै सु; गदा को गदा संगि घाइ बचायो ॥२१७५॥

ਸ੍ਯਾਮ ਭਨੈ ਅਰਿ ਕੋ ਜਬ ਹੀ; ਇਹ ਆਵਤ ਘਾਇ ਕੋ ਬੀਚ ਨਿਵਾਰਿਯੋ ॥

स्याम भनै अरि को जब ही; इह आवत घाइ को बीच निवारियो ॥

ਤਉ ਬਲਭਦ੍ਰ ਮਹਾ ਰਿਸਿ ਠਾਨਿ ਸੁ; ਅਉਰ ਗਦਾ ਹੂ ਕੋ ਘਾਉ ਪ੍ਰਹਾਰਿਯੋ ॥

तउ बलभद्र महा रिसि ठानि सु; अउर गदा हू को घाउ प्रहारियो ॥

ਸੋ ਇਹ ਕੇ ਸਿਰ ਭੀਤਰ ਲਾਗ; ਗਯੋ, ਇਨ ਹੂ ਨਹੀ ਨੈਕੁ ਸੰਭਾਰਿਯੋ ॥

सो इह के सिर भीतर लाग; गयो, इन हू नही नैकु स्मभारियो ॥

ਝੂਮ ਕੈ ਦੇਹ ਪਰਿਯੋ ਧਰਨੀ; ਰੁਕਮੀ ਪੁਨਿ ਅੰਤ ਕੇ ਧਾਮਿ ਸਿਧਾਰਿਯੋ ॥੨੧੭੬॥

झूम कै देह परियो धरनी; रुकमी पुनि अंत के धामि सिधारियो ॥२१७६॥

ਭ੍ਰਾਤ ਜਿਤੇ ਰੁਕਮੀ ਕੇ ਹੁਤੇ; ਬਧ ਭ੍ਰਾਤ ਨਿਹਾਰਿ ਕੈ ਕ੍ਰੋਧ ਭਰੇ ॥

भ्रात जिते रुकमी के हुते; बध भ्रात निहारि कै क्रोध भरे ॥

ਬਰਛੀ ਅਰੁ ਬਾਨ ਕਮਾਨ ਕ੍ਰਿਪਾਨ; ਗਦਾ ਗਹਿ ਯਾ ਪਰ ਆਇ ਪਰੇ ॥

बरछी अरु बान कमान क्रिपान; गदा गहि या पर आइ परे ॥

ਕਿਲਕਾਰ ਦਸੋ ਦਿਸ ਘੇਰਤ ਭੇ; ਮੁਸਲੀਧਰ ਤੇ ਨ ਰਤੀ ਕੁ ਡਰੇ ॥

किलकार दसो दिस घेरत भे; मुसलीधर ते न रती कु डरे ॥

ਨਿਸ ਕੋ ਮਨੋ ਹੇਰਿ ਪਤੰਗ ਦੀਆ; ਪਰ ਨੈਕੁ ਡਰੇ ਨਹੀ, ਟੂਟ ਪਰੇ ॥੨੧੭੭॥

निस को मनो हेरि पतंग दीआ; पर नैकु डरे नही, टूट परे ॥२१७७॥

TOP OF PAGE

Dasam Granth