ਦਸਮ ਗਰੰਥ । दसम ग्रंथ ।

Page 496

ਇਤਿ ਤੇ ਬ੍ਰਿਜ ਨਾਇਕ ਆਇ ਗਯੋ; ਇਹ ਮੂਰਤਿ ਓਰਿ ਰਹੇ ਟਕ ਲਾਈ ॥

इति ते ब्रिज नाइक आइ गयो; इह मूरति ओरि रहे टक लाई ॥

ਤਉ ਹੀ ਲਉ ਨਾਰਦ ਆਇ ਗਯੋ; ਬਿਰਥਾ ਸਭ ਹੀ ਤਿਨਿ ਭਾਖਿ ਸੁਨਾਈ ॥

तउ ही लउ नारद आइ गयो; बिरथा सभ ही तिनि भाखि सुनाई ॥

ਕਾਨ੍ਹ ਜੂ ! ਪੂਤ ਤਿਹਾਰੋ ਈ ਹੈ ਇਹ; ਯੌ ਸੁਨਿ ਕੈ ਪੁਰ ਬਾਜੀ ਬਧਾਈ ॥

कान्ह जू ! पूत तिहारो ई है इह; यौ सुनि कै पुर बाजी बधाई ॥

ਭਾਗਨ ਕੀ ਨਿਧਿ ਸ੍ਯਾਮ ਭਨੈ; ਜਦੁਬੀਰ ਮਨੋ ਇਹ ਦਿਵਸਹਿ ਪਾਈ ॥੨੦੩੫॥

भागन की निधि स्याम भनै; जदुबीर मनो इह दिवसहि पाई ॥२०३५॥

ਇਤਿ ਸ੍ਰੀ ਦਸਮ ਸਕੰਧੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਪਰਦੁਮਨ ਸੰਬਰ ਦੈਤ ਬਧ ਕੈ ਰੁਕਮਿਨਿ ਕਾਨ੍ਹ ਜੂ ਕੋ ਆਈ ਮਿਲਤ ਭਏ ॥

इति स्री दसम सकंधे बचित्र नाटक क्रिसनावतारे परदुमन स्मबर दैत बध कै रुकमिनि कान्ह जू को आई मिलत भए ॥


ਅਥ ਸਤ੍ਰਾਜਿਤ ਸੂਰਜ ਤੇ ਮਨਿ ਲਿਆਏ ਜਾਮਵੰਤ ਬਧ ਕਥਨੰ ॥

अथ सत्राजित सूरज ते मनि लिआए जामवंत बध कथनं ॥

ਦੋਹਰਾ ॥

दोहरा ॥

ਇਤ ਸੂਰਜ ਸੇਵਾ ਕਰੀ; ਸਤ੍ਰਾਜਿਤ ਬਲਵਾਨ ॥

इत सूरज सेवा करी; सत्राजित बलवान ॥

ਰਵਿ ਤਿਹ ਕੋ ਤਬ ਮਨਿ ਦਈ; ਉਜਲ ਆਪ ਸਮਾਨ ॥੨੦੩੬॥

रवि तिह को तब मनि दई; उजल आप समान ॥२०३६॥

ਸਵੈਯਾ ॥

सवैया ॥

ਲੈ ਮਨਿ ਸੂਰਜ ਤੇ ਅਰਿ ਜੀਤ ਜੁ; ਤਾ ਦਿਨ ਆਪਨੇ ਧਾਮਹਿ ਆਯੋ ॥

लै मनि सूरज ते अरि जीत जु; ता दिन आपने धामहि आयो ॥

ਜੋ ਕਬਿ ਸ੍ਯਾਮ ਭਨੈ ਕਰਿ ਸੇਵ; ਘਨੋ ਰਵਿ ਕੋ ਚਿਤ ਤਾ ਰਿਝਵਾਯੋ ॥

जो कबि स्याम भनै करि सेव; घनो रवि को चित ता रिझवायो ॥

ਅਉ ਕਰਿ ਕੈ ਤਪਸ੍ਯਾ ਅਤਿ ਹੀ; ਤਿਹ ਕੀ ਹਿਤ ਸੋ ਤਿਹ ਕਉ ਜਬ ਗਾਯੋ ॥

अउ करि कै तपस्या अति ही; तिह की हित सो तिह कउ जब गायो ॥

ਸੋ ਸੁਨਿ ਕੈ ਸੁ ਬ੍ਰਿਥਾ ਪੁਰ ਲੋਗਨ; ਯੌ ਜਦੁਬੀਰ ਪੈ ਜਾਇ ਸੁਨਾਯੋ ॥੨੦੩੭॥

सो सुनि कै सु ब्रिथा पुर लोगन; यौ जदुबीर पै जाइ सुनायो ॥२०३७॥

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਕਾਨ੍ਹ ਬੁਲਾਇ ਅਰੰਜਿਤ ਕਉ; ਹਸਿ ਕੈ ਮੁਖ ਤੇ ਇਹ ਆਇਸ ਦੀਨੋ ॥

कान्ह बुलाइ अरंजित कउ; हसि कै मुख ते इह आइस दीनो ॥

ਭੂਪ ਕਉ ਦੈ, ਤੁ ਕਹਿਓ ਅਬ ਹੀ; ਰਵਿ ਤੇ ਜੁ ਰਿਝਾਇ ਕੈ ਤੈ ਧਨੁ ਲੀਨੋ ॥

भूप कउ दै, तु कहिओ अब ही; रवि ते जु रिझाइ कै तै धनु लीनो ॥

ਜੋ ਚਹਿ ਕੈ ਚਿਤ ਮੈ ਚਪਲਾ ਦੁਤਿ; ਯਾਹਿ ਕਹਿਯੋ ਇਨ ਨੈਕੁ ਨ ਕੀਨੋ ॥

जो चहि कै चित मै चपला दुति; याहि कहियो इन नैकु न कीनो ॥

ਮੋਨ ਹੀ ਠਾਨ ਕੇ ਬੈਠਿ ਰਹਿਯੋ; ਬ੍ਰਿਜਨਾਥ ਕੋ ਉਤਰੁ ਨੈਕੁ ਨ ਦੀਨੋ ॥੨੦੩੮॥

मोन ही ठान के बैठि रहियो; ब्रिजनाथ को उतरु नैकु न दीनो ॥२०३८॥

ਪ੍ਰਭ ਯੌ ਬਤੀਆ ਕਹਿ ਬੈਠਿ ਰਹਿਯੋ; ਤਿਹ ਭ੍ਰਾਤ ਅਖੇਟ ਕੇ ਕਾਜ ਪਧਾਰਿਯੋ ॥

प्रभ यौ बतीआ कहि बैठि रहियो; तिह भ्रात अखेट के काज पधारियो ॥

ਬਾਂਧ ਭਲੇ ਮਨਿ ਕਉ ਸਿਰ ਪੈ; ਸਭ ਹੂੰ ਜਨ ਦੂਸਰ ਭਾਨੁ ਬਿਚਾਰਿਯੋ ॥

बांध भले मनि कउ सिर पै; सभ हूं जन दूसर भानु बिचारियो ॥

ਕਾਨਨ ਕੇ ਜਬ ਬੀਚ ਗਯੋ; ਮ੍ਰਿਗਰਾਜ ਬਡੋ ਇਕ ਯਾਹਿ ਨਿਹਾਰਿਯੋ ॥

कानन के जब बीच गयो; म्रिगराज बडो इक याहि निहारियो ॥

ਤਾਨ ਕੈ ਬਾਨ ਚਲਾਵਤ ਭਯੋ; ਸਰ ਵਾ ਸਹਿ ਕੈ ਇਹ ਕੋ ਫਿਰਿ ਮਾਰਿਯੋ ॥੨੦੩੯॥

तान कै बान चलावत भयो; सर वा सहि कै इह को फिरि मारियो ॥२०३९॥

ਚੌਪਈ ॥

चौपई ॥

ਜਬ ਤਿਨਿ ਕੇ ਹਰਿ ਕੇ ਸਰਿ ਮਾਰਿਯੋ ॥

जब तिनि के हरि के सरि मारियो ॥

ਤਬ ਕੇ ਹਰਿ ਪੁਰਖਤ ਸੰਭਾਰਿਯੋ ॥

तब के हरि पुरखत स्मभारियो ॥

ਏਕ ਚਪੇਟ ਚਉਕਿ ਤਿਹ ਮਾਰੀ ॥

एक चपेट चउकि तिह मारी ॥

ਮਨਿ ਸਮੇਤ ਲਈ ਪਾਗ ਉਤਾਰੀ ॥੨੦੪੦॥

मनि समेत लई पाग उतारी ॥२०४०॥

ਦੋਹਰਾ ॥

दोहरा ॥

ਤਿਹ ਬਧ ਕੈ ਮਨਿ ਪਾਗ ਲੈ; ਸਿੰਘ ਧਸਿਯੋ ਬਨਿ ਜਾਇ ॥

तिह बध कै मनि पाग लै; सिंघ धसियो बनि जाइ ॥

ਭਾਲਕ ਏਕ ਬਡੋ ਹੁਤੋ; ਤਿਹਿ ਹੇਰਿਓ ਮਿਰਗਰਾਇ ॥੨੦੪੧॥

भालक एक बडो हुतो; तिहि हेरिओ मिरगराइ ॥२०४१॥

TOP OF PAGE

Dasam Granth