ਦਸਮ ਗਰੰਥ । दसम ग्रंथ ।

Page 418

ਤਉ ਹਰਿ ਜੂ ਕਰਿ ਕੋਪ ਚਲਿਯੋ; ਤਬ ਦਾਰੁਕ ਸ੍ਯੰਦਨ ਕੋ ਸੁ ਧਵਾਯੋ ॥

तउ हरि जू करि कोप चलियो; तब दारुक स्यंदन को सु धवायो ॥

ਪਾਨਿ ਲੀਯੋ ਅਸਿ ਸ੍ਯਾਮ ਸੰਭਾਰ ਕੈ; ਤਾਹਿ ਹਕਾਰ ਕੈ ਤਾਕਿ ਚਲਾਯੋ ॥

पानि लीयो असि स्याम स्मभार कै; ताहि हकार कै ताकि चलायो ॥

ਢਾਲ ਕ੍ਰਿਤਾਸਤ੍ਰ ਸਿੰਘ ਲਈ; ਹਰਿ ਤਾਹੀ ਕੀ ਓਟ ਕੈ ਵਾਰ ਬਚਾਯੋ ॥

ढाल क्रितासत्र सिंघ लई; हरि ताही की ओट कै वार बचायो ॥

ਆਪਨੀ ਕਾਢਿ ਕ੍ਰਿਪਾਨ ਮਿਯਾਨ ਤੇ; ਦਾਰੁਕ ਕੇ ਤਨ ਘਾਉ ਲਗਾਯੋ ॥੧੩੬੬॥

आपनी काढि क्रिपान मियान ते; दारुक के तन घाउ लगायो ॥१३६६॥

ਜੁਧ ਕਰੈ ਕਰਵਾਰਨ ਕੋ; ਮਨ ਮੈ ਅਤਿ ਹੀ ਦੋਊ ਕ੍ਰੋਧ ਬਢਾਏ ॥

जुध करै करवारन को; मन मै अति ही दोऊ क्रोध बढाए ॥

ਸ੍ਰੀ ਹਰਿ ਜੂ ਅਰਿ ਘਾਇ ਲਯੋ; ਤਬ ਹੀ ਹਰਿ ਕੋ ਰਿਪੁ ਘਾਇ ਲਗਾਏ ॥

स्री हरि जू अरि घाइ लयो; तब ही हरि को रिपु घाइ लगाए ॥

ਕਉਤਕਿ ਦੇਖਿ ਦੋਊ ਠਟਕੇ ਦਲ; ਬਿਓਮ ਤੇ ਦੇਵਨ ਬੈਨ ਸੁਨਾਏ ॥

कउतकि देखि दोऊ ठटके दल; बिओम ते देवन बैन सुनाए ॥

ਲਾਗੀ ਅਵਾਰ ਮੁਰਾਰਿ ! ਸੁਨੋ; ਪਲ ਮੈ ਮਧੁ ਸੇ ਮੁਰ ਸੇ ਤੁਮ ਘਾਏ ॥੧੩੬੭॥

लागी अवार मुरारि ! सुनो; पल मै मधु से मुर से तुम घाए ॥१३६७॥

ਚਾਰ ਮਹੂਰਤ ਜੁਧੁ ਭਯੋ; ਥਕ ਕੈ ਹਰਿ ਜੂ ਇਹ ਘਾਤ ਬਿਚਾਰਿਓ ॥

चार महूरत जुधु भयो; थक कै हरि जू इह घात बिचारिओ ॥

ਮਾਰਹੁ ਨਾਹਿ, ਕਹਿਯੋ ਸੁ ਸਹੀ; ਮੁਰਿ ਕੈ ਅਰਿ ਪਾਛੇ ਕੀ ਓਰਿ ਨਿਹਾਰਿਓ ॥

मारहु नाहि, कहियो सु सही; मुरि कै अरि पाछे की ओरि निहारिओ ॥

ਐਸੇ ਹੀ ਤੀਛਨ ਲੈ ਅਸਿ ਸ੍ਰੀ ਹਰਿ; ਸਤ੍ਰ ਕੀ ਗ੍ਰੀਵ ਕੇ ਊਪਰ ਝਾਰਿਓ ॥

ऐसे ही तीछन लै असि स्री हरि; सत्र की ग्रीव के ऊपर झारिओ ॥

ਐਸੀ ਏ ਭਾਂਤਿ ਹਨਿਓ ਰਿਪੁ ਕਉ; ਅਪਨੇ ਦਲ ਕੋ ਸਭ ਤ੍ਰਾਸ ਨਿਵਾਰਿਯੋ ॥੧੩੬੮॥

ऐसी ए भांति हनिओ रिपु कउ; अपने दल को सभ त्रास निवारियो ॥१३६८॥

ਯੌ ਅਰਿ ਮਾਰਿ ਲਯੋ ਰਨ ਮੈ; ਅਤਿ ਹੀ ਮਨ ਮੈ ਹਰਿ ਜੂ ਸੁਖੁ ਪਾਯੋ ॥

यौ अरि मारि लयो रन मै; अति ही मन मै हरि जू सुखु पायो ॥

ਆਪਨੀ ਸੈਨ ਨਿਹਾਰ ਮੁਰਾਰਿ; ਮਹਾ ਬਲੁ ਧਾਰ ਕੈ ਸੰਖ ਬਜਾਯੋ ॥

आपनी सैन निहार मुरारि; महा बलु धार कै संख बजायो ॥

ਸੰਤ ਸਹਾਇਕ ਸ੍ਰੀ ਬ੍ਰਿਜ ਨਾਇਕ; ਹੈ ਸਬ ਲਾਇਕ ਨਾਮ ਕਹਾਯੋ ॥

संत सहाइक स्री ब्रिज नाइक; है सब लाइक नाम कहायो ॥

ਸ੍ਰੀ ਹਰਿ ਜੂ ਮੁਖ ਐਸੇ ਕਹਿਯੋ; ਚਤੁਰੰਗ ਚਮੂੰ ਰਨ ਜੁਧੁ ਮਚਾਯੋ ॥੧੩੬੯॥

स्री हरि जू मुख ऐसे कहियो; चतुरंग चमूं रन जुधु मचायो ॥१३६९॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਪਾਚ ਭੂਪ ਬਧਹ ਸਮਾਪਤਮੰ ॥

इति स्री बचित्र नाटक ग्रंथे क्रिसनावतारे जुध प्रबंधे पाच भूप बधह समापतमं ॥


ਅਥ ਖੜਗ ਸਿੰਘ ਜੁਧ ਕਥਨੰ ॥

अथ खड़ग सिंघ जुध कथनं ॥

ਦੋਹਰਾ ॥

दोहरा ॥

ਤਿਹ ਭੂਪਤਿ ਕੋ ਮਿਤ੍ਰ ਇਕ; ਖੜਗ ਸਿੰਘ ਤਿਹ ਨਾਮ ॥

तिह भूपति को मित्र इक; खड़ग सिंघ तिह नाम ॥

ਪੈਰੇ ਸਮਰ ਸਮੁਦ੍ਰ ਬਹੁ; ਮਹਾਰਥੀ ਬਲ ਧਾਮ ॥੧੩੭੦॥

पैरे समर समुद्र बहु; महारथी बल धाम ॥१३७०॥

ਕ੍ਰੁਧਤ ਹ੍ਵੈ ਅਤਿ ਮਨ ਬਿਖੈ; ਚਾਰ ਭੂਪ ਤਿਹ ਸਾਥ ॥

क्रुधत ह्वै अति मन बिखै; चार भूप तिह साथ ॥

ਜੁਧੁ ਕਰਨਿ ਹਰਿ ਸਿਉ ਚਲਿਯੋ; ਅਮਿਤ ਸੈਨ ਲੈ ਸਾਥ ॥੧੩੭੧॥

जुधु करनि हरि सिउ चलियो; अमित सैन लै साथ ॥१३७१॥

ਛਪੈ ਛੰਦ ॥

छपै छंद ॥

ਖੜਗ ਸਿੰਘ ਬਰ ਸਿੰਘ; ਅਉਰ ਨ੍ਰਿਪ ਗਵਨ ਸਿੰਘ ਬਰ ॥

खड़ग सिंघ बर सिंघ; अउर न्रिप गवन सिंघ बर ॥

ਧਰਮ ਸਿੰਘ ਭਵ ਸਿੰਘ; ਬਡੇ ਬਲਵੰਤ ਜੁਧੁ ਕਰ ॥

धरम सिंघ भव सिंघ; बडे बलवंत जुधु कर ॥

ਰਥ ਅਨੇਕ ਸੰਗ ਲੀਏ; ਸੁਭਟ ਬਹੁ ਬਾਜਤ ਸਜਤ ॥

रथ अनेक संग लीए; सुभट बहु बाजत सजत ॥

ਦਸ ਹਜਾਰ ਗਜ ਮਤ; ਚਲੇ ਘਨੀਅਰ ਜਿਮ ਗਜਤ ॥

दस हजार गज मत; चले घनीअर जिम गजत ॥

ਮਿਲਿ ਘੇਰਿ ਲੀਓ ਤਿਨ ਕਉ ਤਿਨੋ; ਸੁ ਕਬਿ ਸ੍ਯਾਮ ਜਸੁ ਲਖਿ ਲੀਯੋ ॥

मिलि घेरि लीओ तिन कउ तिनो; सु कबि स्याम जसु लखि लीयो ॥

ਰਿਤੁ ਪਾਵਸ ਮੈ ਘਨ ਘਟਾ ਜਿਉ; ਘੋਰ ਮਨੋ ਨਰ ਬੋਲੀਓ ॥੧੩੭੨॥

रितु पावस मै घन घटा जिउ; घोर मनो नर बोलीओ ॥१३७२॥

ਦੋਹਰਾ ॥

दोहरा ॥

ਜਾਦਵ ਕੀ ਸੈਨਾ ਹੁਤੇ; ਨਿਕਸੇ ਭੂਪ ਸੁ ਚਾਰ ॥

जादव की सैना हुते; निकसे भूप सु चार ॥

ਨਾਮ ਸਰਸ ਸਿੰਘ ਬੀਰ ਸਿੰਘ; ਮਹਾ ਸਿੰਘ ਸਿੰਘ ਸਾਰ ॥੧੩੭੩॥

नाम सरस सिंघ बीर सिंघ; महा सिंघ सिंघ सार ॥१३७३॥

TOP OF PAGE

Dasam Granth