ਦਸਮ ਗਰੰਥ । दसम ग्रंथ ।

Page 388

ਕੋਪ ਭਰੇ ਅਸਿ ਪਾਨਿ ਧਰੇ; ਧਨ ਸਿੰਘ ਅਰੇ ਗਜਰਾਜ ਸੰਘਾਰੇ ॥

कोप भरे असि पानि धरे; धन सिंघ अरे गजराज संघारे ॥

ਅਉਰ ਜਿਤੇ ਗਜ ਪੁੰਜ ਹੁਤੇ; ਡਰ ਮਾਨਿ ਭਜੇ ਅਤਿ ਹੀ ਧੁਜਵਾਰੇ ॥

अउर जिते गज पुंज हुते; डर मानि भजे अति ही धुजवारे ॥

ਤਾ ਛਬਿ ਕੀ ਉਪਮਾ ਕਬਿ ਸ੍ਯਾਮ; ਕਹੈ ਮਨ ਮੈ ਸੁ ਬਿਚਾਰ ਉਚਾਰੇ ॥

ता छबि की उपमा कबि स्याम; कहै मन मै सु बिचार उचारे ॥

ਮਾਨਹੁ ਇੰਦ੍ਰ ਕੇ ਆਗਮ ਤੇ; ਡਰ ਭੂ ਧਰ ਕੈ ਧਰਿ ਪੰਖ ਪਧਾਰੇ ॥੧੧੧੨॥

मानहु इंद्र के आगम ते; डर भू धर कै धरि पंख पधारे ॥१११२॥

ਜੁਧ ਕੀਯੋ ਧਨ ਸਿੰਘ ਘਨੋ; ਤਿਹ ਕੇ ਕੋਊ ਸਾਮੁਹਿ ਬੀਰ ਨ ਆਯੋ ॥

जुध कीयो धन सिंघ घनो; तिह के कोऊ सामुहि बीर न आयो ॥

ਸੋ ਰਨਿ ਕੋਪ ਸਿਉ ਆਨਿ ਪਰਿਯੋ; ਨਹੀ ਜਾਨ ਦੀਯੋ ਸੋਈ ਮਾਰਿ ਗਿਰਾਯੋ ॥

सो रनि कोप सिउ आनि परियो; नही जान दीयो सोई मारि गिरायो ॥

ਦਾਸਰਥੀ ਦਲ ਸਿਉ ਜਿਮਿ ਰਾਵਨ; ਰੋਸ ਭਰਿਯੋ ਅਤਿ ਜੁਧ ਮਚਾਯੋ ॥

दासरथी दल सिउ जिमि रावन; रोस भरियो अति जुध मचायो ॥

ਤੈਸੇ ਭਿਰਿਯੋ ਧਨ ਸਿੰਘ ਬਲੀ; ਹਨਿ ਕੈ ਚਤੁਰੰਗ ਚਮੂੰ ਪੁਨਿ ਧਾਯੋ ॥੧੧੧੩॥

तैसे भिरियो धन सिंघ बली; हनि कै चतुरंग चमूं पुनि धायो ॥१११३॥

ਟੇਰਿ ਕਹਿਯੋ ਧਨ ਸਿੰਘ ਬਲੀ; ਰਨ ਤ੍ਯਾਗ ਸੁਨੋ ਹਰਿ ! ਭਾਜਿ ਨ ਜਈਯੈ ॥

टेरि कहियो धन सिंघ बली; रन त्याग सुनो हरि ! भाजि न जईयै ॥

ਤਾ ਤੇ ਸੰਭਾਰ ਕੇ ਆਨਿ ਭਿਰੋ; ਨਿਜ ਲੋਕਨ ਕੋ ਬਿਰਥਾ ਨ ਕਟਈਯੈ ॥

ता ते स्मभार के आनि भिरो; निज लोकन को बिरथा न कटईयै ॥

ਹੇ ਬਲਿਦੇਵ ! ਸਰਾਸਨੁ ਲੈ; ਹਮ ਸੋ ਸਮੁਹਾਇ ਕੈ ਜੁਧ ਕਰਈਯੈ ॥

हे बलिदेव ! सरासनु लै; हम सो समुहाइ कै जुध करईयै ॥

ਸੰਗਰ ਕੇ ਸਮ ਅਉਰ ਕਛੂ ਨਹੀ; ਯਾ ਤੇ ਦੁਹੂੰ ਜਗ ਮੈ ਜਸੁ ਪਈਯੈ ॥੧੧੧੪॥

संगर के सम अउर कछू नही; या ते दुहूं जग मै जसु पईयै ॥१११४॥

ਯੌ ਸੁਨਿ ਕੈ ਬਤੀਯਾ ਅਰਿ ਕੀ; ਤਰਕੀ ਮਨ ਮੈ ਅਤਿ ਕੋਪ ਭਰਿਯੋ ਹੈ ॥

यौ सुनि कै बतीया अरि की; तरकी मन मै अति कोप भरियो है ॥

ਬਾਲ ਕਮਾਨ ਕ੍ਰਿਪਾਨ ਗਦਾ; ਗਹਿ ਕੈ ਜਦੁਬੀਰ ਹੂੰ ਧਾਇ ਪਰਿਯੋ ਹੈ ॥

बाल कमान क्रिपान गदा; गहि कै जदुबीर हूं धाइ परियो है ॥

ਜੁਧ ਕੇ ਫੇਰਿ ਫਿਰਿਯੋ ਧਨ ਸਿੰਘ; ਸਰਾਸਨੁ ਲੈ ਨਹੀ ਨੈਕੁ ਡਰਿਯੋ ਹੈ ॥

जुध के फेरि फिरियो धन सिंघ; सरासनु लै नही नैकु डरियो है ॥

ਬਾਨਨ ਕੀ ਬਰਖਾ ਕਰਿ ਕੈ; ਹਰਿ ਸਿਉ ਲਰਿ ਕੈ ਬਲਿ ਸਾਥ ਅਰਿਯੋ ਹੈ ॥੧੧੧੫॥

बानन की बरखा करि कै; हरि सिउ लरि कै बलि साथ अरियो है ॥१११५॥

ਇਤ ਤੇ ਬਲਿਭਦ੍ਰ ਸੁ ਕੋਪ ਭਰਿਯੋ; ਉਤ ਤੇ ਧਨ ਸਿੰਘ ਭਯੋ ਅਤਿ ਤਾਤੋ ॥

इत ते बलिभद्र सु कोप भरियो; उत ते धन सिंघ भयो अति तातो ॥

ਜੁਧ ਕੀਯੋ ਰਿਸਿ ਘਾਇਨ ਸੋ; ਸੁ ਦੁਹੂੰਨ ਕੇ ਅੰਗ ਭਯੋ ਰੰਗ ਰਾਤੋ ॥

जुध कीयो रिसि घाइन सो; सु दुहूंन के अंग भयो रंग रातो ॥

ਮਾਰ ਹੀ ਮਾਰ ਪੁਕਾਰਿ ਪਰੇ; ਅਰਿ ਭੂਲਿ ਗਈ ਮਨ ਕੀ ਸੁਧਿ ਸਾਤੋ ॥

मार ही मार पुकारि परे; अरि भूलि गई मन की सुधि सातो ॥

ਰਾਮ ਕਹੈ ਇਹ ਭਾਂਤਿ ਲਰੈ; ਹਰਿ ਸੋ ਹਰਿ ਜਿਉ ਗਜ ਸੋ ਗਜ ਮਾਤੋ ॥੧੧੧੬॥

राम कहै इह भांति लरै; हरि सो हरि जिउ गज सो गज मातो ॥१११६॥

ਜੋ ਬਲਦੇਵ ਕਰੈ ਤਿਹ ਵਾਰ; ਬਚਾਇ ਕੈ ਆਪਨੋ ਆਪੁ ਸੰਭਾਰੇ ॥

जो बलदेव करै तिह वार; बचाइ कै आपनो आपु स्मभारे ॥

ਲੈ ਕਰ ਮੋ ਅਸਿ ਦਉਰਿ ਤਬੈ; ਕਸਿ ਕੈ ਬਲ ਊਪਰ ਘਾਇ ਪ੍ਰਹਾਰੇ ॥

लै कर मो असि दउरि तबै; कसि कै बल ऊपर घाइ प्रहारे ॥

ਬੀਰ ਪੈ ਭੀਰ ਲਖੀ ਜਦੁਬੀਰ; ਸੁ ਜਾਦਵ ਲੈ ਰਿਪੁ ਓਰ ਸਿਧਾਰੇ ॥

बीर पै भीर लखी जदुबीर; सु जादव लै रिपु ओर सिधारे ॥

ਘੇਰਿ ਲਯੋ ਧਨ ਸਿੰਘ ਤਬੈ; ਨਿਸ ਮੈ ਸਸਿ ਕੀ ਢਿਗ ਜਿਉ ਲਖ ਤਾਰੇ ॥੧੧੧੭॥

घेरि लयो धन सिंघ तबै; निस मै ससि की ढिग जिउ लख तारे ॥१११७॥

ਬੇੜਿ ਲਯੋ ਧਨ ਸਿੰਘ ਜਬੈ; ਗਜ ਸਿੰਘ ਜੁ ਠਾਂਢੋ ਹੁਤੋ, ਸੋਊ ਧਾਯੋ ॥

बेड़ि लयो धन सिंघ जबै; गज सिंघ जु ठांढो हुतो, सोऊ धायो ॥

ਸ੍ਰੀ ਬਲਦੇਵ ਲਖਿਯੋ ਤਬ ਹੀ; ਚੜਿ ਸਯੰਦਨ ਵਾਹੀ ਕੀ ਓਰਿ ਧਵਾਯੋ ॥

स्री बलदेव लखियो तब ही; चड़ि सयंदन वाही की ओरि धवायो ॥

ਆਵਨ ਸੋ ਨ ਦਯੋ ਹਰਿ ਲਉ; ਅਧ ਬੀਚ ਹੀ ਬਾਨਨ ਸੋ ਬਿਰਮਾਯੋ ॥

आवन सो न दयो हरि लउ; अध बीच ही बानन सो बिरमायो ॥

ਠਾਂਢੋ ਰਹਿਯੋ ਗਜ ਸਿੰਘ ਤਹਾ; ਸੁ ਮਨੋ ਗਜ ਕੇ ਪਗਿ ਸਾਕਰ ਪਾਯੋ ॥੧੧੧੮॥

ठांढो रहियो गज सिंघ तहा; सु मनो गज के पगि साकर पायो ॥१११८॥

TOP OF PAGE

Dasam Granth