ਦਸਮ ਗਰੰਥ । दसम ग्रंथ ।

Page 344

ਅਥ ਮਥੁਰਾ ਮੈ ਹਰਿ ਕੋ ਆਗਮ ॥

अथ मथुरा मै हरि को आगम ॥

ਸਵੈਯਾ ॥

सवैया ॥

ਸੁਨਿ ਕੈ ਬਤੀਯਾ ਸੰਗਿ ਗ੍ਵਾਰਨ ਲੈ; ਬ੍ਰਿਜਰਾਜ ਚਲਿਯੋ ਮਥੁਰਾ ਕੋ ਤਬੈ ॥

सुनि कै बतीया संगि ग्वारन लै; ब्रिजराज चलियो मथुरा को तबै ॥

ਬਕਰੇ ਅਤਿ ਲੈ ਪੁਨਿ ਛੀਰ ਘਨੋ; ਧਰ ਕੈ ਮੁਸਲੀਧਰ ਸ੍ਯਾਮ ਅਗੈ ॥

बकरे अति लै पुनि छीर घनो; धर कै मुसलीधर स्याम अगै ॥

ਤਿਹ ਦੇਖਤ ਹੀ ਸੁਖ ਹੋਤ ਘਨੋ; ਤਨ ਕੋ ਜਿਹ ਦੇਖਤ ਪਾਪ ਭਗੈ ॥

तिह देखत ही सुख होत घनो; तन को जिह देखत पाप भगै ॥

ਮਨੋ ਗ੍ਵਾਰਨ ਕੋ ਬਨ ਸੁੰਦਰ ਮੈ; ਸਮ ਕੇਹਰਿ ਕੀ ਜਦੁਰਾਇ ਲਗੈ ॥੭੯੨॥

मनो ग्वारन को बन सुंदर मै; सम केहरि की जदुराइ लगै ॥७९२॥

ਦੋਹਰਾ ॥

दोहरा ॥

ਮਥੁਰਾ ਹਰਿ ਕੇ ਜਾਨ ਕੀ; ਸੁਨੀ ਜਸੋਧਾ ਬਾਤ ॥

मथुरा हरि के जान की; सुनी जसोधा बात ॥

ਤਬੈ ਲਗੀ ਰੋਦਨ ਕਰਨ; ਭੂਲਿ ਗਈ ਸੁਧ ਸਾਤ ॥੭੯੩॥

तबै लगी रोदन करन; भूलि गई सुध सात ॥७९३॥

ਸਵੈਯਾ ॥

सवैया ॥

ਰੋਵਨ ਲਾਗ ਜਬੈ ਜਸੁਧਾ; ਅਪੁਨੇ ਮੁਖਿ ਤੇ ਇਹ ਭਾਂਤਿ ਸੋ ਭਾਖੈ ॥

रोवन लाग जबै जसुधा; अपुने मुखि ते इह भांति सो भाखै ॥

ਕੋ ਹੈ ਹਿਤੂ ਹਮਰੋ ਬ੍ਰਿਜ ਮੈ? ਚਲਤੇ ਹਰਿ ਕੋ ਬ੍ਰਿਜ ਮੈ ਫਿਰਿ ਰਾਖੈ ॥

को है हितू हमरो ब्रिज मै? चलते हरि को ब्रिज मै फिरि राखै ॥

ਐਸੋ ਕੋ ਢੀਠ ਕਰੈ ਜੀਯ ਮੋ; ਨ੍ਰਿਪ ਸਾਮੁਹਿ ਜਾ ਬਤੀਯਾ ਇਹ ਭਾਖੈ ॥

ऐसो को ढीठ करै जीय मो; न्रिप सामुहि जा बतीया इह भाखै ॥

ਸੋਕ ਭਰੀ ਮੁਰਝਾਇ ਗਿਰੀ; ਧਰਨੀ ਪਰ ਸੋ ਬਤੀਯਾ ਨਹਿ ਭਾਖੈ ॥੭੯੪॥

सोक भरी मुरझाइ गिरी; धरनी पर सो बतीया नहि भाखै ॥७९४॥

ਬਾਰਹ ਮਾਸ ਰਖਿਯੋ ਉਦਰੈ ਮਹਿ; ਤੇਰਹਿ ਮਾਸ ਭਏ ਜੋਊ ਜਈਯਾ ॥

बारह मास रखियो उदरै महि; तेरहि मास भए जोऊ जईया ॥

ਪਾਲਿ ਬਡੋ ਜੁ ਕਰਿਯੋ ਤਬ ਹੀ; ਹਰਿ ਕੋ ਸੁਨਿ ਮੈ ਮੁਸਲੀਧਰ ਭਯਾ ॥

पालि बडो जु करियो तब ही; हरि को सुनि मै मुसलीधर भया ॥

ਤਾਹੀ ਕੇ ਕਾਜ ਕਿਧੌ ਨ੍ਰਿਪ ਵਾ; ਬਸੁਦੇਵ ਕੋ ਕੈ ਸੁਤ ਬੋਲਿ ਪਠਈਯਾ ॥

ताही के काज किधौ न्रिप वा; बसुदेव को कै सुत बोलि पठईया ॥

ਪੈ ਹਮਰੇ ਘਟ ਭਾਗਨ ਕੇ ਘਰਿ; ਭੀਤਰ ਪੈ ਨਹੀ ਸ੍ਯਾਮ ਰਹਈਯਾ ॥੭੯੫॥

पै हमरे घट भागन के घरि; भीतर पै नही स्याम रहईया ॥७९५॥


ਅਥ ਬ੍ਰਿਹ ਨਾਟਕ ਲਿਖਯਤੇ ॥

अथ ब्रिह नाटक लिखयते ॥

ਦੋਹਰਾ ॥

दोहरा ॥

ਰਥ ਊਪਰ ਮਹਾਰਾਜ ਗੇ; ਰਥਿ ਚੜਿ ਕੈ ਤਜਿ ਗ੍ਰੇਹ ॥

रथ ऊपर महाराज गे; रथि चड़ि कै तजि ग्रेह ॥

ਗੋਪਿਨ ਕਥਾ ਬ੍ਰਿਲਾਪ ਕੀ; ਭਈ ਸੰਤ ਸੁਨਿ ਲੇਹੁ ॥੭੯੬॥

गोपिन कथा ब्रिलाप की; भई संत सुनि लेहु ॥७९६॥

ਸਵੈਯਾ ॥

सवैया ॥

ਜਬ ਹੀ ਚਲਿਬੇ ਕੀ ਸੁਨੀ ਬਤੀਯਾ; ਤਬ ਗ੍ਵਾਰਨਿ ਨੈਨ ਤੇ ਨੀਰ ਢਰਿਯੋ ॥

जब ही चलिबे की सुनी बतीया; तब ग्वारनि नैन ते नीर ढरियो ॥

ਗਿਨਤੀ ਤਿਨ ਕੇ ਮਨ ਬੀਚ ਭਈ; ਮਨ ਕੋ ਸਭ ਆਨੰਦ ਦੂਰ ਕਰਿਯੋ ॥

गिनती तिन के मन बीच भई; मन को सभ आनंद दूर करियो ॥

ਜਿਤਨੋ ਤਿਨ ਮੈ ਰਸ ਜੋਬਨ ਥੋ; ਦੁਖ ਕੀ ਸੋਈ ਈਧਨ ਮਾਹਿ ਜਰਿਯੋ ॥

जितनो तिन मै रस जोबन थो; दुख की सोई ईधन माहि जरियो ॥

ਤਿਨ ਤੇ ਨਹੀ ਬੋਲਿਯੋ ਜਾਤ ਕਛੂ; ਮਨ ਕਾਨ੍ਹ ਕੀ ਪ੍ਰੀਤਿ ਕੇ ਸੰਗ ਜਰਿਯੋ ॥੭੯੭॥

तिन ते नही बोलियो जात कछू; मन कान्ह की प्रीति के संग जरियो ॥७९७॥

ਜਾ ਸੰਗਿ ਗਾਵਤ ਥੀ ਮਿਲਿ ਗੀਤ; ਕਰੈ ਮਿਲਿ ਕੈ ਜਿਹ ਸੰਗਿ ਅਖਾਰੇ ॥

जा संगि गावत थी मिलि गीत; करै मिलि कै जिह संगि अखारे ॥

ਜਾ ਹਿਤ ਲੋਗਨ ਹਾਸ ਸਹਿਯੋ; ਤਿਹ ਸੰਗਿ ਫਿਰੈ ਨਹਿ ਸੰਕ ਬਿਚਾਰੇ ॥

जा हित लोगन हास सहियो; तिह संगि फिरै नहि संक बिचारे ॥

ਜਾ ਹਮਰੋ ਅਤਿ ਹੀ ਹਿਤ ਕੈ ਲਰਿ; ਆਪ ਬਲੀ ਤਿਨਿ ਦੈਤ ਪਛਾਰੇ ॥

जा हमरो अति ही हित कै लरि; आप बली तिनि दैत पछारे ॥

ਸੋ ਤਜਿ ਕੈ ਬ੍ਰਿਜ ਮੰਡਲ ਕਉ; ਸਜਨੀ ! ਮਥੁਰਾ ਹੂੰ ਕੀ ਓਰਿ ਪਧਾਰੇ ॥੭੯੮॥

सो तजि कै ब्रिज मंडल कउ; सजनी ! मथुरा हूं की ओरि पधारे ॥७९८॥

ਜਾਹੀ ਕੇ ਸੰਗਿ ਸੁਨੋ ਸਜਨੀ ! ਹਮਰੋ ਜਮਨਾ ਤਟਿ ਨੇਹੁ ਭਯੋ ਹੈ ॥

जाही के संगि सुनो सजनी ! हमरो जमना तटि नेहु भयो है ॥

ਤਾਹੀ ਕੇ ਬੀਚ ਰਹਿਯੋ ਗਡ ਕੈ; ਤਿਹ ਤੇ ਨਹੀ ਛੂਟਨ ਨੈਕੁ ਗਯੋ ਹੈ ॥

ताही के बीच रहियो गड कै; तिह ते नही छूटन नैकु गयो है ॥

ਤਾ ਚਲਬੇ ਕੀ ਸੁਨੀ ਬਤੀਯਾ; ਅਤਿ ਹੀ ਮਨ ਭੀਤਰ ਸੋਕ ਛਯੋ ਹੈ ॥

ता चलबे की सुनी बतीया; अति ही मन भीतर सोक छयो है ॥

ਸੋ ਸੁਨੀਯੈ ਸਜਨੀ ! ਹਮ ਕਉ; ਤਜਿ ਕੈ ਬ੍ਰਿਜ ਕਉ, ਮਥਰਾ ਕੋ ਗਯੋ ਹੈ ॥੭੯੯॥

सो सुनीयै सजनी ! हम कउ; तजि कै ब्रिज कउ, मथरा को गयो है ॥७९९॥

TOP OF PAGE

Dasam Granth