ਦਸਮ ਗਰੰਥ । दसम ग्रंथ ।

Page 341

ਕੰਸ ਬਾਚ ਪ੍ਰਤਿ ਉਤਰ ॥

कंस बाच प्रति उतर ॥

ਸਵੈਯਾ ॥

सवैया ॥

ਕੋਪ ਭਰਿਯੋ ਮਨ ਮੈ ਮਥੁਰਾਪਤਿ; ਚਿੰਤ ਕਰੀ ਇਹ ਕੋ ਅਬ ਮਰੀਐ ॥

कोप भरियो मन मै मथुरापति; चिंत करी इह को अब मरीऐ ॥

ਇਹ ਕੀ ਸਮ ਕਾਰਜ ਅਉਰ ਕਛੂ ਨਹਿ; ਤਾ ਬਧਿ, ਆਪਨ ਊਬਰੀਐ ॥

इह की सम कारज अउर कछू नहि; ता बधि, आपन ऊबरीऐ ॥

ਤਬ ਨਾਰਦ ਬੋਲਿ ਉਠਿਓ ਹਸਿ ਕੈ; ਸੁਨੀਐ ਨ੍ਰਿਪ ! ਕਾਰਜ ਯਾ ਕਰੀਐ ॥

तब नारद बोलि उठिओ हसि कै; सुनीऐ न्रिप ! कारज या करीऐ ॥

ਛਲ ਸੋ ਬਲ ਸੋ ਕਬਿ ਸ੍ਯਾਮ ਕਹੈ; ਅਪਨੇ ਅਰਿ ਕੋ ਸਿਰ ਵਾ ਹਰੀਐ ॥੭੭੧॥

छल सो बल सो कबि स्याम कहै; अपने अरि को सिर वा हरीऐ ॥७७१॥

ਕੰਸ ਬਾਚ ਨਾਰਦ ਸੋ ॥

कंस बाच नारद सो ॥

ਸਵੈਯਾ ॥

सवैया ॥

ਤਬ ਕੰਸ ਪ੍ਰਨਾਮ ਕਹੀ ਕਰਿ ਕੈ; ਸੁਨੀਐ ਰਿਖਿ ਜੂ ! ਤੁਮ ਸਤਿ ਕਹੀ ਹੈ ॥

तब कंस प्रनाम कही करि कै; सुनीऐ रिखि जू ! तुम सति कही है ॥

ਵਾ ਕੀ ਬ੍ਰਿਥਾ ਰਜਨੀ ਦਿਨ ਮੈ; ਹਮਰੈ ਮਨ ਮੈ ਬਸਿ ਕੈ ਸੁ ਰਹੀ ਹੈ ॥

वा की ब्रिथा रजनी दिन मै; हमरै मन मै बसि कै सु रही है ॥

ਜਾਹਿ ਮਰਿਓ ਅਘੁ ਦੈਤ ਬਲੀ ਬਕੁ; ਪੂਤਨਾ ਜਾ ਥਨ ਜਾਇ ਗਹੀ ਹੈ ॥

जाहि मरिओ अघु दैत बली बकु; पूतना जा थन जाइ गही है ॥

ਤਾ ਮਰੀਐ ਛਲ ਕੈ ਕਿਧੌ ਸੰਗਿ ਕਿ; ਕੈ ਬਲ ਕੈ, ਇਹ ਬਾਤ ਸਹੀ ਹੈ ॥੭੭੨॥

ता मरीऐ छल कै किधौ संगि कि; कै बल कै, इह बात सही है ॥७७२॥

ਕੰਸ ਬਾਚ ਕੇਸੀ ਸੋ ॥

कंस बाच केसी सो ॥

ਸਵੈਯਾ ॥

सवैया ॥

ਮੁਨਿ ਤਉ ਮਿਲਿ ਕੈ ਨ੍ਰਿਪ ਸੋ ਗ੍ਰਿਹ ਗਯੋ; ਤਬ ਕੰਸਿ ਬਲੀ ਇਕ ਦੈਤ ਬੁਲਾਯੋ ॥

मुनि तउ मिलि कै न्रिप सो ग्रिह गयो; तब कंसि बली इक दैत बुलायो ॥

ਮਾਰਹੁ ਜਾਇ ਕਹਿਓ ਜਸੁਧਾ ਪੁਤ; ਪੈ ਕਹਿ ਕੈ ਇਹ ਭਾਂਤਿ ਪਠਾਯੋ ॥

मारहु जाइ कहिओ जसुधा पुत; पै कहि कै इह भांति पठायो ॥

ਪਾਛੈ ਤੇ ਪੈ ਭਗਨੀ ਭਗਨੀ ਪਤਿ; ਡਾਰਿ ਜੰਜੀਰਨ ਧਾਮਿ ਰਖਾਯੋ ॥

पाछै ते पै भगनी भगनी पति; डारि जंजीरन धामि रखायो ॥

ਸੰਗਿ ਚੰਡੂਰ ਕਹਿਓ ਇਹ ਭੇਦ; ਤਬੈ ਕੁਬਿਲਯਾ ਗਿਰਿ ਬੋਲਿ ਪਠਾਯੋ ॥੭੭੩॥

संगि चंडूर कहिओ इह भेद; तबै कुबिलया गिरि बोलि पठायो ॥७७३॥

ਕੰਸ ਬਾਚ ਅਕ੍ਰੂਰ ਸੋ ॥

कंस बाच अक्रूर सो ॥

ਸਵੈਯਾ ॥

सवैया ॥

ਭਾਖ ਕਹੀ ਸੰਗ ਭ੍ਰਿਤਨ ਸੋ; ਇਕ ਖੇਲਨ ਕੋ ਰੰਗ ਭੂਮਿ ਬਨਈਯੈ ॥

भाख कही संग भ्रितन सो; इक खेलन को रंग भूमि बनईयै ॥

ਸੰਗਿ ਚੰਡੂਰ ਕਹਿਯੋ ਮੁਸਟ ਕੈ; ਦਰਵਾਜੇ ਬਿਖੈ ਗਜ ਕੋ ਥਿਰ ਕਈਯੈ ॥

संगि चंडूर कहियो मुसट कै; दरवाजे बिखै गज को थिर कईयै ॥

ਬੋਲਿ ਅਕ੍ਰੂਰ ਕਹੀ ਹਮਰੋ ਰਥ; ਲੈ ਕਰਿ ਨੰਦ ਪੁਰੀ ਮਹਿ ਜਈਯੈ ॥

बोलि अक्रूर कही हमरो रथ; लै करि नंद पुरी महि जईयै ॥

ਜਗ ਅਬੈ ਹਮਰੇ ਗ੍ਰਿਹ ਹੈ; ਇਹ ਬਾਤਨ ਕੋ ਕਰ ਕੈ ਹਰਿ ਲਿਅਈਯੈ ॥੭੭੪॥

जग अबै हमरे ग्रिह है; इह बातन को कर कै हरि लिअईयै ॥७७४॥

ਜਾਹਿ ਕਹਿਯੋ ਅਕ੍ਰੂਰਹਿ ਕੋ; ਬ੍ਰਿਜ ਕੇ ਪੁਰਿ ਮੈ ਅਤਿ ਕੋਪਹਿ ਸਿਉ ਤਾ ॥

जाहि कहियो अक्रूरहि को; ब्रिज के पुरि मै अति कोपहि सिउ ता ॥

ਜਗ ਅਬੈ ਹਮਰੇ ਗ੍ਰਿਹ ਹੈ; ਰਿਝਵਾਇ ਕੈ ਲ੍ਯਾਵਹੁ ਵਾ ਕਹਿ ਇਉ ਤਾ ॥

जग अबै हमरे ग्रिह है; रिझवाइ कै ल्यावहु वा कहि इउ ता ॥

ਤਾ ਛਬਿ ਕੋ ਜਸੁ ਉਚ ਮਹਾ; ਉਪਜਿਯੋ ਕਬਿ ਕੇ ਮਨ ਮੈ ਬਿਉਤਾ ॥

ता छबि को जसु उच महा; उपजियो कबि के मन मै बिउता ॥

ਜਿਉ ਬਨ ਬੀਚ ਹਰੇ ਮ੍ਰਿਤ ਕੇ ਸੁ; ਪਠਿਯੋ ਮ੍ਰਿਗਵਾ ਕਹਿ ਕੇਹਰਿ ਨਿਉਤਾ ॥੭੭੫॥

जिउ बन बीच हरे म्रित के सु; पठियो म्रिगवा कहि केहरि निउता ॥७७५॥

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਨ੍ਰਿਪ ਭੇਜਿਯੋ ਅਕ੍ਰੂਰ ਕਹੁ; ਹਰਿ ਮਾਰਨ ਕੇ ਘਾਤ ॥

न्रिप भेजियो अक्रूर कहु; हरि मारन के घात ॥

ਅਬ ਬਧ ਕੇਸੀ ਕੀ ਕਥਾ; ਭਈ, ਕਹੋ ਸੋਈ ਬਾਤ ॥੭੭੬॥

अब बध केसी की कथा; भई, कहो सोई बात ॥७७६॥

ਸਵੈਯਾ ॥

सवैया ॥

ਪ੍ਰਾਤ ਚਲਿਯੋ ਤਹ ਕੋ ਉਠਿ ਸੋ; ਰਿਪੁ ਹ੍ਵੈ ਹਯ ਦੀਰਘ ਪੈ ਤਹ ਆਯੋ ॥

प्रात चलियो तह को उठि सो; रिपु ह्वै हय दीरघ पै तह आयो ॥

ਦੇਖਤ ਜਾਹਿ ਦਿਨੇਸ ਡਰਿਓ; ਮਘਵਾ ਜਿਹ ਪੇਖਤ ਹੀ ਡਰ ਪਾਯੋ ॥

देखत जाहि दिनेस डरिओ; मघवा जिह पेखत ही डर पायो ॥

ਗ੍ਵਾਰ ਡਰੇ ਤਿਹ ਦੇਖਤ ਹੀ; ਹਰਿ ਪਾਇਨ ਊਪਰ ਸੀਸ ਝੁਕਾਯੋ ॥

ग्वार डरे तिह देखत ही; हरि पाइन ऊपर सीस झुकायो ॥

ਧੀਰ ਭਯੋ ਜਦੁਰਾਇ ਤਬੈ; ਤਿਹ ਸੋ ਕੁਪ ਕੈ ਰਨ ਦੁੰਦ ਮਚਾਯੋ ॥੭੭੭॥

धीर भयो जदुराइ तबै; तिह सो कुप कै रन दुंद मचायो ॥७७७॥

TOP OF PAGE

Dasam Granth