ਦਸਮ ਗਰੰਥ । दसम ग्रंथ ।

Page 325

ਖੇਲ ਬਿਖੈ ਰਸ ਕੀ ਸੋ ਤ੍ਰੀਯਾ ਸਭ; ਸ੍ਯਾਮ ਕੇ ਆਗੇ ਹ੍ਵੈ ਐਸੇ ਧਈ ਹੈ ॥

खेल बिखै रस की सो त्रीया सभ; स्याम के आगे ह्वै ऐसे धई है ॥

ਯੌ ਕਬਿ ਸ੍ਯਾਮ ਕਹੈ ਉਪਮਾ; ਗਜ ਗਾਮਨਿ ਕਾਮਿਨ ਰੂਪ ਭਈ ਹੈ ॥੬੫੭॥

यौ कबि स्याम कहै उपमा; गज गामनि कामिन रूप भई है ॥६५७॥

ਕਾਨ੍ਹ ਛੁਹਿਯੋ ਚਹੈ ਗ੍ਵਾਰਿਨ ਕੌ; ਸੋਊ ਭਾਗ ਚਲੈ ਨਹੀ ਦੇਤ ਛੁਹਾਈ ॥

कान्ह छुहियो चहै ग्वारिन कौ; सोऊ भाग चलै नही देत छुहाई ॥

ਜਿਉ ਮ੍ਰਿਗਨੀ ਅਪਨੇ ਪਤਿ ਕੋ; ਰਤਿ ਕੇਲ ਸਮੈ ਨਹੀ ਦੇਤ ਮਿਲਾਈ ॥

जिउ म्रिगनी अपने पति को; रति केल समै नही देत मिलाई ॥

ਕੁੰਜਨ ਭੀਤਰ ਤੀਰ ਨਦੀ; ਬ੍ਰਿਖਭਾਨ ਸੁਤਾ ਸੁ ਫਿਰੈ ਤਹ ਧਾਈ ॥

कुंजन भीतर तीर नदी; ब्रिखभान सुता सु फिरै तह धाई ॥

ਠਉਰ ਤਹਾ ਕਬਿ ਸ੍ਯਾਮ ਕਹੈ; ਇਹ ਭਾਂਤਿ ਸੋ ਸ੍ਯਾਮ ਜੂ ਖੇਲ ਮਚਾਈ ॥੬੫੮॥

ठउर तहा कबि स्याम कहै; इह भांति सो स्याम जू खेल मचाई ॥६५८॥

ਰਾਤਿ ਕਰੀ ਛਠ ਮਾਸਨ ਕੀ; ਅਤਿ ਉਜਲ ਪੈ ਸੋਊ ਅਰਧ ਅੰਧੇਰੀ ॥

राति करी छठ मासन की; अति उजल पै सोऊ अरध अंधेरी ॥

ਤਾਹੀ ਸਮੈ ਤਿਹ ਠਉਰ ਬਿਖੈ; ਕਬਿ ਸ੍ਯਾਮ ਸਭੈ ਹਰਿ ਗ੍ਵਾਰਿਨ ਘੇਰੀ ॥

ताही समै तिह ठउर बिखै; कबि स्याम सभै हरि ग्वारिन घेरी ॥

ਨੈਨ ਕੀ ਕੋਰ ਕਟਾਛਨ ਪੇਖਤ; ਝੂਮਿ ਗਿਰੀ ਇਕ ਹ੍ਵੈ ਗਈ ਚੇਰੀ ॥

नैन की कोर कटाछन पेखत; झूमि गिरी इक ह्वै गई चेरी ॥

ਯੌ ਉਪਜੀ ਉਪਮਾ ਜੀਯ ਮੈ; ਸਰ ਸੋ ਮ੍ਰਿਗਨੀ ਜਿਮ ਘਾਵਤ ਹੇਰੀ ॥੬੫੯॥

यौ उपजी उपमा जीय मै; सर सो म्रिगनी जिम घावत हेरी ॥६५९॥

ਫੇਰ ਉਠੈ ਉਠਤੇ ਹੀ ਭਗੈ; ਜਦੁਰਾ ਕੌ ਨ ਗ੍ਵਾਰਿਨ ਦੇਤ ਮਿਲਾਈ ॥

फेर उठै उठते ही भगै; जदुरा कौ न ग्वारिन देत मिलाई ॥

ਪਾਛੈ ਪਰੈ ਤਿਨ ਕੇ ਹਰਿ ਜੂ; ਚੜਿ ਕੈ ਰਸ ਕੈ ਹਯ ਊਪਰ ਧਾਈ ॥

पाछै परै तिन के हरि जू; चड़ि कै रस कै हय ऊपर धाई ॥

ਰਾਧੇ ਕੋ ਨੈਨਨ ਕੇ ਸਰ ਸੰਗ; ਬਧੈ ਮਨੋ ਭਉਹ ਕਮਾਨ ਚੜਾਈ ॥

राधे को नैनन के सर संग; बधै मनो भउह कमान चड़ाई ॥

ਝੂਮਿ ਗਿਰੈ ਧਰਨੀ ਪਰ ਸੋ; ਮ੍ਰਿਗਨੀ ਮ੍ਰਿਗਹਾ ਮਨੋ ਮਾਰਿ ਗਿਰਾਈ ॥੬੬੦॥

झूमि गिरै धरनी पर सो; म्रिगनी म्रिगहा मनो मारि गिराई ॥६६०॥

ਸੁਧਿ ਲੈ ਬ੍ਰਿਖਭਾਨੁ ਸੁਤਾ ਤਬ ਹੀ; ਹਰਿ ਅਗ੍ਰਜ ਕੁੰਜਨ ਮੈ ਉਠਿ ਭਾਗੈ ॥

सुधि लै ब्रिखभानु सुता तब ही; हरि अग्रज कुंजन मै उठि भागै ॥

ਰਸ ਸੋ ਜਦੁਰਾਇ ਮਹਾ ਰਸੀਆ; ਤਬ ਹੀ ਤਿਹ ਕੇ ਪਿਛੂਆਨ ਸੋ ਲਾਗੈ ॥

रस सो जदुराइ महा रसीआ; तब ही तिह के पिछूआन सो लागै ॥

ਮੋਛ ਲਹੈ ਨਰ ਸੋ ਛਿਨ ਮੈ; ਹਰਿ ਕੇ ਇਹ ਕਉਤੁਕ ਜੋ ਅਨੁਰਾਗੈ ॥

मोछ लहै नर सो छिन मै; हरि के इह कउतुक जो अनुरागै ॥

ਯੌ ਉਪਜੈ ਉਪਮਾ ਮਨ ਮੈ; ਮ੍ਰਿਗਨੀ ਜਿਮ ਘਾਇਲ ਸ੍ਵਾਰ ਕੇ ਆਗੈ ॥੬੬੧॥

यौ उपजै उपमा मन मै; म्रिगनी जिम घाइल स्वार के आगै ॥६६१॥

ਅਤਿ ਭਾਗਤ ਕੁੰਜ ਗਲੀਨ ਬਿਖੈ; ਬ੍ਰਿਖਭਾਨੁ ਸੁਤਾ ਕੋ ਗਹੇ ਹਰਿ ਐਸੇ ॥

अति भागत कुंज गलीन बिखै; ब्रिखभानु सुता को गहे हरि ऐसे ॥

ਕੈਧੌ ਧਵਾਇ ਧਵਾਇ ਮਹਾ; ਜਮੁਨਾ ਤਟਿ ਹਾਰਤ ਮਾਨਕ ਜੈਸੇ ॥

कैधौ धवाइ धवाइ महा; जमुना तटि हारत मानक जैसे ॥

ਪੈ ਚੜਿ ਕੈ ਰਸ ਹੈ ਮਨ, ਨੈਨਨ; ਭਉਹ ਤਨਾਇ ਕੈ ਮਾਰਤ ਲੈਸੇ ॥

पै चड़ि कै रस है मन, नैनन; भउह तनाइ कै मारत लैसे ॥

ਯੌ ਉਪਜੀ ਉਪਮਾ ਜਿਮ ਸ੍ਵਾਰ; ਮਨੋ ਜਿਤ ਲੇਤ ਮ੍ਰਿਗੀ ਕਹੁ ਜੈਸੇ ॥੬੬੨॥

यौ उपजी उपमा जिम स्वार; मनो जित लेत म्रिगी कहु जैसे ॥६६२॥

ਗਹਿ ਕੈ ਬ੍ਰਿਖਭਾਨੁ ਸੁਤਾ ਜਦੁਰਾਇ ਜੂ; ਬੋਲਤ ਤਾ ਸੰਗਿ ਅੰਮ੍ਰਿਤ ਬਾਨੀ ॥

गहि कै ब्रिखभानु सुता जदुराइ जू; बोलत ता संगि अम्रित बानी ॥

ਭਾਗਤ ਕਾਹੇ ਕੇ ਹੇਤ? ਸੁਨੋ; ਹਮ ਹੂੰ ਤੇ ਤੂੰ ਕਿਉ ਸੁਨਿ ਗ੍ਵਾਰਿਨ ਰਾਨੀ ! ॥

भागत काहे के हेत? सुनो; हम हूं ते तूं किउ सुनि ग्वारिन रानी ! ॥

ਕੰਜਮੁਖੀ ! ਤਨ ਕੰਚਨ ਸੋ ! ਹਮ ਹ੍ਵੈ ਮਨ ਕੀ ਸਭ ਬਾਤ ਪਛਾਨੀ ॥

कंजमुखी ! तन कंचन सो ! हम ह्वै मन की सभ बात पछानी ॥

ਸ੍ਯਾਮ ਕੇ ਪ੍ਰੇਮ ਛਕੀ ਮਨਿ ਸੁੰਦਰਿ; ਹ੍ਵੈ ਬਨਿ ਖੋਜਤ ਸ੍ਯਾਮ ਦਿਵਾਨੀ ॥੬੬੩॥

स्याम के प्रेम छकी मनि सुंदरि; ह्वै बनि खोजत स्याम दिवानी ॥६६३॥

ਬ੍ਰਿਖਭਾਨ ਸੁਤਾ ਪਿਖਿ ਗ੍ਵਾਰਿਨ ਕੋ; ਨਿਹੁਰਾਇ ਕੈ ਨੀਚੇ ਰਹੀ ਅਖੀਆ ॥

ब्रिखभान सुता पिखि ग्वारिन को; निहुराइ कै नीचे रही अखीआ ॥

ਮਨੋ ਯਾ ਮ੍ਰਿਗ ਭਾ ਸਭ ਛੀਨ ਲਈ; ਕਿ ਮਨੋ ਇਹ ਕੰਜਨ ਕੀ ਪਖੀਆ ॥

मनो या म्रिग भा सभ छीन लई; कि मनो इह कंजन की पखीआ ॥

ਸਮ ਅੰਮ੍ਰਿਤ ਕੀ ਹਸਿ ਕੈ ਤ੍ਰੀਯਾ; ਯੌ ਬਤੀਯਾ ਹਰਿ ਕੇ ਸੰਗ ਹੈ ਅਖੀਆ ॥

सम अम्रित की हसि कै त्रीया; यौ बतीया हरि के संग है अखीआ ॥

ਹਰਿ ! ਛਾਡਿ ਦੈ ਮੋਹਿ ਕਹਿਯੋ ਹਮ ਕੌ; ਸੁ ਨਿਹਾਰਤ ਹੈ ਸਭ ਹੀ ਸਖੀਆ ॥੬੬੪॥

हरि ! छाडि दै मोहि कहियो हम कौ; सु निहारत है सभ ही सखीआ ॥६६४॥

TOP OF PAGE

Dasam Granth