ਦਸਮ ਗਰੰਥ । दसम ग्रंथ ।

Page 279

ਕਾਨ੍ਹ ਬਾਚ ॥

कान्ह बाच ॥

ਸਵੈਯਾ ॥

सवैया ॥

ਕ੍ਰੋਧ ਛਿਮਾਪਨ ਕੈ ਮੁਸਲੀ ! ਹਰਿ ਫੇਰਿ ਕਹੀ ਸੰਗ ਬਾਲਕ ਬਾਨੀ ॥

क्रोध छिमापन कै मुसली ! हरि फेरि कही संग बालक बानी ॥

ਬਿਪ ਗੁਰੂ ਸਭ ਹੀ ਜਗ ਕੇ; ਸਮਝਾਇ ਕਹੀ ਇਹ ਕਾਨ੍ਹ ਕਹਾਨੀ ॥

बिप गुरू सभ ही जग के; समझाइ कही इह कान्ह कहानी ॥

ਆਇਸੁ ਮਾਨਿ ਗਏ ਫਿਰ ਕੈ; ਜੁ ਹੁਤੀ ਨ੍ਰਿਪ ਕੰਸਹਿ ਕੀ ਰਜਧਾਨੀ ॥

आइसु मानि गए फिर कै; जु हुती न्रिप कंसहि की रजधानी ॥

ਖੈਬੇ ਕੋ ਭੋਜਨ ਮਾਗਤ ਕਾਨ੍ਹ; ਕਹਿਯੋ ਨਹਿ ਬਿਪ ਮਨੀ ਅਭਿਮਾਨੀ ॥੩੧੦॥

खैबे को भोजन मागत कान्ह; कहियो नहि बिप मनी अभिमानी ॥३१०॥

ਕਬਿਤੁ ॥

कबितु ॥

ਕਾਨ੍ਹ ਜੂ ਕੇ ਗ੍ਵਾਰਨ ਕੋ ਬਿਪਨ ਦੁਬਾਰ ਰਿਸਿ; ਉਤਰ ਦਯੋ ਨ ਕਛੂ, ਖੈਬੇ ਕੋ ਕਛੂ ਦਯੋ ॥

कान्ह जू के ग्वारन को बिपन दुबार रिसि; उतर दयो न कछू, खैबे को कछू दयो ॥

ਤਬ ਹੀ ਰਿਸਾਏ, ਗੋਪ ਆਏ ਹਰਿ ਜੂ ਕੇ ਪਾਸ; ਕਰਿ ਕੈ ਪ੍ਰਨਾਮ, ਐਸੇ ਉਤਰ ਤਿਨੈ ਦਯੋ ॥

तब ही रिसाए, गोप आए हरि जू के पास; करि कै प्रनाम, ऐसे उतर तिनै दयो ॥

ਮੋਨ ਸਾਧਿ ਬੈਠਿ ਰਹੈ, ਖੈਬੇ ਕੋ ਨ ਦੇਤ ਕਛੂ; ਤਬੈ ਫਿਰਿ ਆਇ ਜਬੈ ਕ੍ਰੋਧ ਮਨ ਮੈ ਭਯੋ ॥

मोन साधि बैठि रहै, खैबे को न देत कछू; तबै फिरि आइ जबै क्रोध मन मै भयो ॥

ਅਤਿ ਹੀ ਛੁਧਾਤੁਰ ਭਏ ਹੈ ਹਮ ਦੀਨਾਨਾਥ ! ਕੀਜੀਐ ਉਪਾਵ, ਨ ਤੋ ਬਲ ਤਨ ਕੋ ਗਯੋ ॥੩੧੧॥

अति ही छुधातुर भए है हम दीनानाथ ! कीजीऐ उपाव, न तो बल तन को गयो ॥३११॥

ਸਵੈਯਾ ॥

सवैया ॥

ਗਰੜਧ੍ਵਜ ਦੇਖਿ ਤਿਨੈ ਛੁਧਵਾਨ; ਕਹਿਯੋ ਮਿਲਿ ਕੈ ਇਹ ਕਾਮ ਕਰਿਉ ਰੇ ॥

गरड़ध्वज देखि तिनै छुधवान; कहियो मिलि कै इह काम करिउ रे ॥

ਜਾਹੁ ਕਹਿਯੋ ਉਨ ਕੀ ਪਤਨੀ ਪਹਿ; ਬਿਪ ਬਡੇ ਮਤਿ ਕੇ ਅਤਿ ਬਉਰੇ ॥

जाहु कहियो उन की पतनी पहि; बिप बडे मति के अति बउरे ॥

ਜਗਿ ਕਰੈ ਜਿਹ ਕਾਰਨ ਕੋ; ਅਰੁ ਹੋਮ ਕਰੈ ਜਪੁ ਅਉ ਸਤੁ ਸਉ ਰੇ ॥

जगि करै जिह कारन को; अरु होम करै जपु अउ सतु सउ रे ॥

ਤਾਹੀ ਕੋ ਭੇਦੁ ਨ ਜਾਨਤ ਮੂੜ; ਕਹੈ ਮਿਸਟਾਨ ਕੈ ਖਾਨ ਕੋ, ਕਉਰੇ ॥੩੧੨॥

ताही को भेदु न जानत मूड़; कहै मिसटान कै खान को, कउरे ॥३१२॥

ਸਭ ਗੋਪ ਨਿਵਾਇ ਕੈ ਸੀਸ ਚਲੇ; ਚਲ ਕੇ ਫਿਰਿ ਬਿਪਨ ਕੇ ਘਰਿ ਆਏ ॥

सभ गोप निवाइ कै सीस चले; चल के फिरि बिपन के घरि आए ॥

ਜਾਏ ਤਬੈ ਤਿਨ ਕੀ ਪਤਨੀ ਪਹਿ; ਕਾਨ੍ਹ ਤਬੈ ਛੁਧਵਾਨ ਜਤਾਏ ॥

जाए तबै तिन की पतनी पहि; कान्ह तबै छुधवान जताए ॥

ਤਉ ਸੁਨਿ ਬਾਤ ਸਭੈ ਪਤਨੀ ਦਿਜ; ਠਾਂਢਿ ਭਈ ਉਠਿ ਆਨੰਦ ਪਾਏ ॥

तउ सुनि बात सभै पतनी दिज; ठांढि भई उठि आनंद पाए ॥

ਧਾਇ ਚਲੀ ਹਰਿ ਕੇ ਮਿਲਬੇ ਕਹੁ; ਆਨੰਦ ਕੈ ਦੁਖ ਦੂਰਿ ਨਸਾਏ ॥੩੧੩॥

धाइ चली हरि के मिलबे कहु; आनंद कै दुख दूरि नसाए ॥३१३॥

ਬਿਪਨ ਕੀ ਬਰਜੀ ਨ ਰਹੀ ਤ੍ਰਿਯ; ਕਾਨ੍ਹਰ ਕੇ ਮਿਲਬੇ ਕਹੁ ਧਾਈ ॥

बिपन की बरजी न रही त्रिय; कान्हर के मिलबे कहु धाई ॥

ਏਕ ਪਰੀ ਉਠਿ ਮਾਰਗ ਮੈ; ਇਕ ਦੇਹ ਰਹੀ ਜੀਅ ਦੇਹ ਪੁਜਾਈ ॥

एक परी उठि मारग मै; इक देह रही जीअ देह पुजाई ॥

ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਨੈ ਮੁਖ ਤੇ ਇਮ ਭਾਖ ਸੁਨਾਈ ॥

ता छबि की अति ही उपमा; कबि नै मुख ते इम भाख सुनाई ॥

ਜੋਰ ਸਿਉ ਜ੍ਯੋ ਬਹਤੀ ਸਰਤਾ; ਨ ਰਹੈ ਹਟਕੀ ਭੁਸ ਭੀਤ ਬਨਾਈ ॥੩੧੪॥

जोर सिउ ज्यो बहती सरता; न रहै हटकी भुस भीत बनाई ॥३१४॥

ਧਾਇ ਸਭੈ ਹਰਿ ਕੇ ਮਿਲਬੇ ਕਹੁ; ਬਿਪਨ ਕੀ ਪਤਨੀ ਬਡਭਾਗਨ ॥

धाइ सभै हरि के मिलबे कहु; बिपन की पतनी बडभागन ॥

ਚੰਦ੍ਰਮੁਖੀ ਮ੍ਰਿਗ ਸੇ ਦ੍ਰਿਗਨੀ; ਕਬਿ ਸ੍ਯਾਮ ਚਲੀ ਹਰਿ ਕੇ ਪਗ ਲਾਗਨ ॥

चंद्रमुखी म्रिग से द्रिगनी; कबि स्याम चली हरि के पग लागन ॥

ਹੈ ਸੁਭ ਅੰਗ ਸਭੇ ਜਿਨ ਕੇ; ਨ ਸਕੈ ਜਿਨ ਕੀ ਬ੍ਰਹਮਾ ਗਨਤਾ ਗਨ ॥

है सुभ अंग सभे जिन के; न सकै जिन की ब्रहमा गनता गन ॥

ਭਉਨਨ ਤੇ ਸਭ ਇਉ ਨਿਕਰੀ; ਜਿਮੁ ਮੰਤ੍ਰ ਪੜ੍ਹੇ ਨਿਕਰੈ ਬਹੁ ਨਾਗਨ ॥੩੧੫॥

भउनन ते सभ इउ निकरी; जिमु मंत्र पड़्हे निकरै बहु नागन ॥३१५॥

ਦੋਹਰਾ ॥

दोहरा ॥

ਹਰਿ ਕੋ ਆਨਨ ਦੇਖ ਕੈ; ਭਈ ਸਭਨ ਕੋ ਚੈਨ ॥

हरि को आनन देख कै; भई सभन को चैन ॥

ਨਿਕਟ ਤ੍ਰਿਯਾ ਕੋ ਪਾਇ ਕੈ; ਪਰਤ ਚੈਨ ਪਰ ਮੈਨ ॥੩੧੬॥

निकट त्रिया को पाइ कै; परत चैन पर मैन ॥३१६॥

ਸਵੈਯਾ ॥

सवैया ॥

ਕੋਮਲ ਕੰਜ ਸੇ ਫੂਲ ਰਹੇ ਦ੍ਰਿਗ; ਮੋਰ ਕੇ ਪੰਖ ਸਿਰ ਊਪਰ ਸੋਹੈ ॥

कोमल कंज से फूल रहे द्रिग; मोर के पंख सिर ऊपर सोहै ॥

ਹੈ ਬਰਨੀ ਸਰ ਸੀ ਭਰੁਟੇ ਧਨੁ; ਆਨਨ ਪੈ ਸਸਿ ਕੋਟਿਕ ਕੋਹੈ ॥

है बरनी सर सी भरुटे धनु; आनन पै ससि कोटिक कोहै ॥

ਮਿਤ੍ਰ ਕੀ ਬਾਤ ਕਹਾ ਕਹੀਯੇ; ਜਿਹ ਕੋ ਪਖਿ ਕੈ ਰਿਪੁ ਕੋ ਮਨ ਮੋਹੈ ॥

मित्र की बात कहा कहीये; जिह को पखि कै रिपु को मन मोहै ॥

ਮਾਨਹੁ ਲੈ ਸਿਵ ਕੇ ਰਿਪੁ ਆਪ; ਦਯੋ ਬਿਧਨਾ ਰਸ ਯਾਹਿ ਨਿਚੋਹੈ ॥੩੧੭॥

मानहु लै सिव के रिपु आप; दयो बिधना रस याहि निचोहै ॥३१७॥

TOP OF PAGE

Dasam Granth