ਦਸਮ ਗਰੰਥ । दसम ग्रंथ ।

Page 248

ਅਥ ਦੇਵਕੀ ਬਸੁਦੇਵ ਛੋਰਬੋ ॥

अथ देवकी बसुदेव छोरबो ॥

ਸਵੈਯਾ ॥

सवैया ॥

ਬਾਤ ਸੁਨੀ ਇਹ ਕੀ ਜੁ ਸ੍ਰੋਨਨ; ਨਿੰਦਤ ਦੇਵਨ ਕੋ ਘਰਿ ਆਯੋ ॥

बात सुनी इह की जु स्रोनन; निंदत देवन को घरि आयो ॥

ਝੂਠ ਹਨੇ ਹਮ ਪੈ ਭਗਨੀ ਸੁਤ; ਜਾਇ ਕੈ ਪਾਇਨ ਸੀਸ ਨਿਵਾਯੋ ॥

झूठ हने हम पै भगनी सुत; जाइ कै पाइन सीस निवायो ॥

ਗ੍ਯਾਨ ਕਥਾ ਕਰ ਕੈ ਅਤਿ ਹੀ; ਬਹੁ ਦੇਵਕੀ ਔ ਬਸੁਦੇਵ ਰਿਝਾਯੋ ॥

ग्यान कथा कर कै अति ही; बहु देवकी औ बसुदेव रिझायो ॥

ਹ੍ਵੈ ਕੈ ਪ੍ਰਸੰਨਿ ਬੁਲਾਇ ਲੁਹਾਰ ਕੋ; ਲੋਹ ਅਉ ਮੋਹ ਕੋ ਫਾਧ ਕਟਾਯੋ ॥੭੪॥

ह्वै कै प्रसंनि बुलाइ लुहार को; लोह अउ मोह को फाध कटायो ॥७४॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੇਵਕੀ ਬਸੁਦੇਵ ਕੋ ਛੋਰਬੋ ਬਰਨਨੰ ਸਮਾਪਤੰ ॥

इति स्री बचित्र नाटक ग्रंथे क्रिसनावतारे देवकी बसुदेव को छोरबो बरननं समापतं ॥

ਕੰਸ ਮੰਤ੍ਰੀਨ ਸੋ ਬਿਚਾਰ ਕਰਤ ਭਯਾ ॥

कंस मंत्रीन सो बिचार करत भया ॥

ਦੋਹਰਾ ॥

दोहरा ॥

ਮੰਤ੍ਰੀ ਸਕਲ ਬੁਲਾਇ ਕੇ; ਕੀਨੋ ਕੰਸ ਬਿਚਾਰ ॥

मंत्री सकल बुलाइ के; कीनो कंस बिचार ॥

ਬਾਲਕ ਜੋ ਮਮ ਦੇਸ ਮੈ; ਸੋ ਸਭ ਡਾਰੋ ਮਾਰ ॥੭੫॥

बालक जो मम देस मै; सो सभ डारो मार ॥७५॥

ਸਵੈਯਾ ॥

सवैया ॥

ਭਾਗਵਤ ਕੀ ਯਹ ਸੁਧ ਕਥਾ; ਬਹੁ ਬਾਤ ਭਰੇ ਭਲੀ ਭਾਂਤਿ ਉਚਾਰੀ ॥

भागवत की यह सुध कथा; बहु बात भरे भली भांति उचारी ॥

ਬਾਕੀ ਕਹੋ ਫੁਨਿ ਅਉਰ ਕਥਾ ਕੋ; ਸੁਭ ਰੂਪ ਧਰਿਯੋ ਬ੍ਰਿਜ ਮਧਿ ਮੁਰਾਰੀ ॥

बाकी कहो फुनि अउर कथा को; सुभ रूप धरियो ब्रिज मधि मुरारी ॥

ਦੇਵ ਸਭੈ ਹਰਖੇ ਸੁਨਿ ਭੂਮਹਿ; ਅਉਰ ਮਨੈ ਹਰਖੈ ਨਰ ਨਾਰੀ ॥

देव सभै हरखे सुनि भूमहि; अउर मनै हरखै नर नारी ॥

ਮੰਗਲ ਹੋਹਿ ਘਰਾ ਘਰ ਮੈ; ਉਤਰਿਯੋ ਅਵਤਾਰਨ ਕੋ ਅਵਤਾਰੀ ॥੭੬॥

मंगल होहि घरा घर मै; उतरियो अवतारन को अवतारी ॥७६॥

ਜਾਗ ਉਠੀ ਜਸੁਧਾ ਜਬ ਹੀ; ਪਿਖਿ ਪੁਤ੍ਰਹਿ ਦੇਨ ਲਗੀ ਹੁਨੀਆ ਹੈ ॥

जाग उठी जसुधा जब ही; पिखि पुत्रहि देन लगी हुनीआ है ॥

ਪੰਡਿਤਨ ਕੋ ਅਰੁ ਗਾਇਨ ਕੋ; ਬਹੁ ਦਾਨ ਦੀਓ ਸਭ ਹੀ ਗੁਨੀਆ ਹੈ ॥

पंडितन को अरु गाइन को; बहु दान दीओ सभ ही गुनीआ है ॥

ਪੁਤ੍ਰ ਭਯੋ ਸੁਨਿ ਕੈ ਬ੍ਰਿਜਭਾਮਿਨ; ਓਢ ਕੈ ਲਾਲ ਚਲੀ ਚੁਨੀਆ ਹੈ ॥

पुत्र भयो सुनि कै ब्रिजभामिन; ओढ कै लाल चली चुनीआ है ॥

ਜਿਉ ਮਿਲ ਕੈ ਘਨ ਕੇ ਦਿਨ ਮੈ; ਉਡ ਕੈ ਸੁ ਚਲੀ ਜੁ ਮਨੋ ਮੁਨੀਆ ਹੈ ॥੭੭॥

जिउ मिल कै घन के दिन मै; उड कै सु चली जु मनो मुनीआ है ॥७७॥

ਨੰਦ ਬਾਚ ਕੰਸ ਪ੍ਰਤਿ ॥

नंद बाच कंस प्रति ॥

ਦੋਹਰਾ ॥

दोहरा ॥

ਨੰਦ ਮਹਰ ਲੈ ਭੇਟ ਕੌ; ਗਯੋ ਕੰਸ ਕੇ ਪਾਸਿ ॥

नंद महर लै भेट कौ; गयो कंस के पासि ॥

ਪੁਤ੍ਰ ਭਯੋ ਹਮਰੇ ਗ੍ਰਿਹੈ; ਜਾਇ ਕਹੀ ਅਰਦਾਸਿ ॥੭੮॥

पुत्र भयो हमरे ग्रिहै; जाइ कही अरदासि ॥७८॥

ਬਸੁਦੇਵ ਬਾਚ ਨੰਦ ਸੋ ॥

बसुदेव बाच नंद सो ॥

ਦੋਹਰਾ ॥

दोहरा ॥

ਨੰਦ ਚਲਿਓ ਗ੍ਰਿਹ ਕੋ ਜਬੈ; ਸੁਨੀ ਬਾਤ ਬਸੁਦੇਵ ॥

नंद चलिओ ग्रिह को जबै; सुनी बात बसुदेव ॥

ਭੈ ਹ੍ਵੈ ਹੈ ਤੁਮ ਕੋ ਬਡੋ; ਸੁਨੋ ਗੋਪ ਪਤਿ ! ਭੇਵ ॥੭੯॥

भै ह्वै है तुम को बडो; सुनो गोप पति ! भेव ॥७९॥

ਕੰਸ ਬਾਚ ਬਕੀ ਸੋ ॥

कंस बाच बकी सो ॥

ਸਵੈਯਾ ॥

सवैया ॥

ਕੰਸ ਕਹੈ ਬਕੀ ! ਬਾਤ ਸੁਨੋ; ਇਹ ਆਜ ਕਰੋ ਤੁਮ ਕਾਜ ਹਮਾਰੋ ॥

कंस कहै बकी ! बात सुनो; इह आज करो तुम काज हमारो ॥

ਬਾਰਕ ਜੇ ਜਨਮੇ ਇਹ ਦੇਸ ਮੈ; ਤਾਹਿ ਕੌ ਜਾਇ ਕੈ ਸੀਘ੍ਰ ਸੰਘਾਰੋ ॥

बारक जे जनमे इह देस मै; ताहि कौ जाइ कै सीघ्र संघारो ॥

ਕਾਲ ਵਹੈ ਹਮਰੋ ਕਹੀਐ; ਤਿਹ ਤ੍ਰਾਸ ਡਰਿਯੋ ਹੀਅਰਾ ਮਮ ਭਾਰੋ ॥

काल वहै हमरो कहीऐ; तिह त्रास डरियो हीअरा मम भारो ॥

ਹਾਲ ਬਿਹਾਲ ਭਯੋ ਤਿਹ ਕਾਲ; ਮਨੋ ਤਨ ਮੈ ਜੁ ਡਸਿਓ ਅਹਿ ਕਾਰੋ ॥੮੦॥

हाल बिहाल भयो तिह काल; मनो तन मै जु डसिओ अहि कारो ॥८०॥

ਪੂਤਨਾ ਬਾਚ ਕੰਸ ਪ੍ਰਤਿ ॥

पूतना बाच कंस प्रति ॥

ਦੋਹਰਾ ॥

दोहरा ॥

ਇਹ ਸੁਨਿ ਕੈ ਤਬ ਪੂਤਨਾ; ਕਹੀ ਕੰਸ ਸੋ ਬਾਤ ॥

इह सुनि कै तब पूतना; कही कंस सो बात ॥

ਬਰਮਾ ਜਾਏ ਸਬ ਹਨੋ; ਮਿਟੇ ਤਿਹਾਰੋ ਤਾਤ ॥੮੧॥

बरमा जाए सब हनो; मिटे तिहारो तात ॥८१॥

ਸਵੈਯਾ ॥

सवैया ॥

ਸੀਸ ਨਿਵਾਇ ਉਠੀ ਤਬ ਬੋਲਿ ਸੁ; ਘੋਲਿ ਮਿਠਾ ਲਪਟੌ ਥਨ ਮੈ ॥

सीस निवाइ उठी तब बोलि सु; घोलि मिठा लपटौ थन मै ॥

ਬਾਲ ਜੁ ਪਾਨ ਕਰੇ ਤਜੇ ਪ੍ਰਾਨਨ; ਤਾਹਿ ਮਸਾਨ ਕਰੋਂ ਛਿਨ ਮੈ ॥

बाल जु पान करे तजे प्रानन; ताहि मसान करों छिन मै ॥

ਬੁਧਿ ਤਾਨ ਸੁਜਾਨ ਕਹਿਯੋ, ਸਤਿ ਮਾਨ; ਸੁ ਆਇ ਹੌਂ ਟੋਰ ਕੈ ਤਾ ਹਨਿ ਮੈ ॥

बुधि तान सुजान कहियो, सति मान; सु आइ हौं टोर कै ता हनि मै ॥

ਨਿਰਭਉ ਨ੍ਰਿਪ ! ਰਾਜ ਕਰੋ ਨਗਰੀ; ਸਗਰੀ ਜਿਨ ਸੋਚ ਕਰੋ ਮਨ ਮੈ ॥੮੨॥

निरभउ न्रिप ! राज करो नगरी; सगरी जिन सोच करो मन मै ॥८२॥

TOP OF PAGE

Dasam Granth