ਦਸਮ ਗਰੰਥ । दसम ग्रंथ ।

Page 247

ਦੋਹਰਾ ॥

दोहरा ॥

ਕ੍ਰਿਸਨ ਜਬੈ ਚੜਤੀ ਕਰੀ; ਫੇਰਿਓ ਮਾਯਾ ਜਾਲ ॥

क्रिसन जबै चड़ती करी; फेरिओ माया जाल ॥

ਅਸੁਰ ਜਿਤੇ ਚਉਕੀ ਹੁਤੇ; ਸੋਇ ਗਏ ਤਤਕਾਲ ॥੬੬॥

असुर जिते चउकी हुते; सोइ गए ततकाल ॥६६॥

ਸਵੈਯਾ ॥

सवैया ॥

ਕੰਸਹਿ ਕੇ ਡਰ ਤੇ ਬਸੁਦੇਵ; ਸੁ ਪਾਇ ਜਬੈ ਜਮੁਨਾ ਮਧਿ ਠਾਨੋ ॥

कंसहि के डर ते बसुदेव; सु पाइ जबै जमुना मधि ठानो ॥

ਮਾਨ ਕੈ ਪ੍ਰੀਤਿ ਪੁਰਾਤਨ ਕੋ; ਜਲ ਪਾਇਨ ਭੇਟਨ ਕਾਜ ਉਠਾਨੋ ॥

मान कै प्रीति पुरातन को; जल पाइन भेटन काज उठानो ॥

ਤਾ ਛਬਿ ਕੋ ਜਸੁ ਉਚ ਮਹਾ; ਕਬਿ ਨੇ ਅਪਨੇ ਮਨ ਮੈ ਪਹਿਚਾਨੋ ॥

ता छबि को जसु उच महा; कबि ने अपने मन मै पहिचानो ॥

ਕਾਨ੍ਹ ਕੋ ਜਾਨ ਕਿਧੋ ਪਤਿ ਹੈ; ਇਹ ਕੈ ਜਮੁਨਾ ਤਿਹ ਭੇਟਤ ਮਾਨੋ ॥੬੭॥

कान्ह को जान किधो पति है; इह कै जमुना तिह भेटत मानो ॥६७॥

ਦੋਹਰਾ ॥

दोहरा ॥

ਜਬੈ ਜਸੋਦਾ ਸੁਇ ਗਈ; ਮਾਯਾ ਕੀਯੋ ਪ੍ਰਕਾਸ ॥

जबै जसोदा सुइ गई; माया कीयो प्रकास ॥

ਡਾਰਿ ਕ੍ਰਿਸਨ ਤਿਹ ਪੈ ਸੁਤਾ; ਲੀਨੀ ਹੈ ਕਰਿ ਤਾਸ ॥੬੮॥

डारि क्रिसन तिह पै सुता; लीनी है करि तास ॥६८॥

ਸਵੈਯਾ ॥

सवैया ॥

ਮਾਯਾ ਕੋ ਲੈ ਕਰ ਮੈ ਬਸੁਦੇਵ ਸੁ; ਸੀਘ੍ਰ ਚਲਿਯੋ ਅਪੁਨੇ ਗ੍ਰਿਹ ਮਾਹੀ ॥

माया को लै कर मै बसुदेव सु; सीघ्र चलियो अपुने ग्रिह माही ॥

ਸੋਇ ਗਏ ਪਰ ਦੁਆਰ ਸਬੈ; ਘਰ ਬਾਹਰਿ ਭੀਤਰਿ ਕੀ ਸੁਧਿ ਨਾਹੀ ॥

सोइ गए पर दुआर सबै; घर बाहरि भीतरि की सुधि नाही ॥

ਦੇਵਕੀ ਤੀਰ ਗਯੋ ਜਬ ਹੀ; ਸਭ ਤੇ ਮਿਲਗੇ ਪਟ ਆਪਸਿ ਮਾਹੀ ॥

देवकी तीर गयो जब ही; सभ ते मिलगे पट आपसि माही ॥

ਬਾਲਿ ਉਠੀ ਜਬ ਰੋਦਨ ਕੈ; ਜਗ ਕੈ, ਸੁਧਿ ਜਾਇ ਕਰੀ ਨਰ ਨਾਹੀ ॥੬੯॥

बालि उठी जब रोदन कै; जग कै, सुधि जाइ करी नर नाही ॥६९॥

ਰੋਇ ਉਠੀ ਵਹ ਬਾਲਿ ਜਬੈ; ਤਬ ਸ੍ਰੋਨਨ ਮੈ ਸੁਨਿ ਲੀ ਧੁਨਿ ਹੋਰੈ ॥

रोइ उठी वह बालि जबै; तब स्रोनन मै सुनि ली धुनि होरै ॥

ਧਾਇ ਗਏ ਨ੍ਰਿਪ ਕੰਸਹ ਕੇ ਘਰਿ; ਜਾਇ ਕਹਿਯੋ ਜਨਮਿਯੋ ਰਿਪੁ ਤੋਰੈ ॥

धाइ गए न्रिप कंसह के घरि; जाइ कहियो जनमियो रिपु तोरै ॥

ਲੈ ਕੇ ਕ੍ਰਿਪਾਨ ਗਯੋ ਤਿਹ ਕੇ; ਚਲਿ ਜਾਇ ਗਹੀ ਕਰ ਤੈ ਕਰਿ ਜੋਰੈ ॥

लै के क्रिपान गयो तिह के; चलि जाइ गही कर तै करि जोरै ॥

ਦੇਖਹੁ ਬਾਤ ਮਹਾ ਜੜ ਕੀ; ਅਬ ਆਦਿਕ ਕੇ ਬਿਖ ਚਾਬਤ ਭੋਰੈ ॥੭੦॥

देखहु बात महा जड़ की; अब आदिक के बिख चाबत भोरै ॥७०॥

ਲਾਇ ਰਹੀ ਉਰ ਸੋ ਤਿਹ ਕੋ; ਮੁਖ ਤੇ ਕਹਿਯੋ ਬਾਤ ਸੁਨੋ ਮਤਵਾਰੇ ! ॥

लाइ रही उर सो तिह को; मुख ते कहियो बात सुनो मतवारे ! ॥

ਪੁਤ੍ਰ ਹਨੇ ਮਮ ਪਾਵਕ ਸੇ; ਛਠ ਹੀ ਤੁਮ ਪਾਥਰ ਪੈ ਹਨਿ ਡਾਰੇ ॥

पुत्र हने मम पावक से; छठ ही तुम पाथर पै हनि डारे ॥

ਛੀਨ ਕੈ ਕੰਸ ਕਹਿਯੋ ਮੁਖ ਤੇ; ਇਹ ਭੀ ਪਟਕੇ ਇਹ ਕੈ ਅਬ ਨਾਰੇ ॥

छीन कै कंस कहियो मुख ते; इह भी पटके इह कै अब नारे ॥

ਦਾਮਿਨੀ ਹ੍ਵੈ ਲਹਕੀ ਨਭ ਮੈ; ਜਬ ਰਾਖ ਲਈ ਵਹ ਰਾਖਨਹਾਰੇ ॥੭੧॥

दामिनी ह्वै लहकी नभ मै; जब राख लई वह राखनहारे ॥७१॥

ਕਬਿਤੁ ॥

कबितु ॥

ਕੈ ਕੈ ਕ੍ਰੋਧ ਮਨਿ ਕਰਿ, ਬ੍ਯੋਤ ਵਾ ਕੇ ਮਾਰਬੇ ਕੀ; ਚਾਕਰਨ ਕਹਿਓ ਮਾਰ ਡਾਰੋ ਨ੍ਰਿਪ ਬਾਤ ਹੈ ॥

कै कै क्रोध मनि करि, ब्योत वा के मारबे की; चाकरन कहिओ मार डारो न्रिप बात है ॥

ਕਰ ਮੋ ਉਠਾਇ ਕੈ, ਬਨਾਇ ਭਾਰੇ ਪਾਥਰ ਪੈ; ਰਾਜ ਕਾਜ ਰਾਖਬੇ ਕੋ ਕਛੁ ਨਹੀ ਪਾਤ ਹੈ ॥

कर मो उठाइ कै, बनाइ भारे पाथर पै; राज काज राखबे को कछु नही पात है ॥

ਆਪਨੋ ਸੋ ਬਲ ਕਰਿ, ਰਾਖੈ ਇਹ ਭਲੀ ਭਾਤ; ਸ੍ਵਛੰਦ ਬੰਦ ਕੈ ਕੈ ਛੂਟ ਇਹ ਜਾਤ ਹੈ ॥

आपनो सो बल करि, राखै इह भली भात; स्वछंद बंद कै कै छूट इह जात है ॥

ਮਾਯਾ ਕੋ ਬਢਾਇ ਕੈ, ਸੁ ਸਭਨ ਸੁਨਾਇ ਕੈ; ਸੁ ਐਸੇ ਉਡੀ ਬਾਰਾ ਜੈਸੇ ਪਾਰਾ ਉਡਿ ਜਾਤ ਹੈ ॥੭੨॥

माया को बढाइ कै, सु सभन सुनाइ कै; सु ऐसे उडी बारा जैसे पारा उडि जात है ॥७२॥

ਸਵੈਯਾ ॥

सवैया ॥

ਆਠ ਭੁਜਾ ਕਰਿ ਕੈ ਅਪਨੀ; ਸਭਨੋ ਕਰ ਮੈ ਬਰ ਆਯੁਧ ਲੀਨੇ ॥

आठ भुजा करि कै अपनी; सभनो कर मै बर आयुध लीने ॥

ਜਵਾਲ ਨਿਕਾਸ ਕਹੀ ਮੁਖ ਤੇ; ਰਿਪੁ ਅਉਰ ਭਯੋ ਤੁਮਰੋ ਮਤਿ ਹੀਨੇ ! ॥

जवाल निकास कही मुख ते; रिपु अउर भयो तुमरो मति हीने ! ॥

ਦਾਮਿਨਿ ਸੀ ਲਹਕੈ ਨਭਿ ਮੈ; ਡਰ ਕੈ ਫਟਗੇ ਤਿਹ ਸਤ੍ਰਨ ਸੀਨੇ ॥

दामिनि सी लहकै नभि मै; डर कै फटगे तिह सत्रन सीने ॥

ਮਾਰ ਡਰੈ ਇਹ ਹੂੰ ਹਮ ਹੂੰ; ਸਭ ਤ੍ਰਾਸ ਮਨੈ ਅਤਿ ਦੈਤਨ ਕੀਨੇ ॥੭੩॥

मार डरै इह हूं हम हूं; सभ त्रास मनै अति दैतन कीने ॥७३॥

TOP OF PAGE

Dasam Granth