ਦਸਮ ਗਰੰਥ । दसम ग्रंथ ।

Page 224

ਰਾਵਨ ਕੋ ਰਘੁਰਾਜ ਜਬੈ; ਰਣ ਮੰਡਲ ਆਵਤ ਮੱਧਿ ਨਿਹਾਰਯੋ ॥

रावन को रघुराज जबै; रण मंडल आवत मद्धि निहारयो ॥

ਬੀਸ ਸਿਲਾ ਸਿਤ ਸਾਇਕ ਲੈ; ਕਰਿ ਕੋਪੁ ਬਡੋ ਉਰ ਮੱਧ ਪ੍ਰਹਾਰਯੋ ॥

बीस सिला सित साइक लै; करि कोपु बडो उर मद्ध प्रहारयो ॥

ਭੇਦ ਚਲੇ ਮਰਮ ਸੱਥਲ ਕੋ ਸਰ; ਸ੍ਰੋਣ ਨਦੀ ਸਰ ਬੀਚ ਪਖਾਰਯੋ ॥

भेद चले मरम सत्थल को सर; स्रोण नदी सर बीच पखारयो ॥

ਆਗੇ ਹੀ ਰੇਂਗ ਚਲਯੋ ਹਠਿ ਕੈ ਭਟ; ਧਾਮ ਕੋ ਭੂਲ ਨ ਨਾਮ ਉਚਾਰਯੋ ॥੬੨੧॥

आगे ही रेंग चलयो हठि कै भट; धाम को भूल न नाम उचारयो ॥६२१॥

ਰੋਸ ਭਰਯੋ ਰਨ ਮੌ ਰਘੁਨਾਥ; ਸੁ ਪਾਨ ਕੇ ਬੀਚ ਸਰਾਸਨ ਲੈ ਕੈ ॥

रोस भरयो रन मौ रघुनाथ; सु पान के बीच सरासन लै कै ॥

ਪਾਂਚਕ ਪਾਇ ਹਟਾਇ ਦਯੋ ਤਿਹ; ਬੀਸਹੂੰ ਬਾਂਹਿ ਬਿਨਾ ਓਹ ਕੈ ਕੈ ॥

पांचक पाइ हटाइ दयो तिह; बीसहूं बांहि बिना ओह कै कै ॥

ਦੈ ਦਸ ਬਾਨ ਬਿਮਾਨ ਦਸੋ; ਸਿਰ ਕਾਟ ਦਏ ਸਿਵ ਲੋਕ ਪਠੈ ਕੈ ॥

दै दस बान बिमान दसो; सिर काट दए सिव लोक पठै कै ॥

ਸ੍ਰੀ ਰਘੁਰਾਜ ਬਰਯੋ ਸੀਅ ਕੋ; ਬਹੁਰੋ ਜਨੁ ਜੁੱਧ ਸੁਯੰਬਰ ਜੈ ਕੈ ॥੬੨੨॥

स्री रघुराज बरयो सीअ को; बहुरो जनु जुद्ध सुय्मबर जै कै ॥६२२॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਦਸ ਸਿਰ ਬਧਹ ਧਿਆਇ ਸਮਾਪਤਮ ਸਤੁ ॥

इति स्री बचित्र नाटके रामवतार दस सिर बधह धिआइ समापतम सतु ॥


ਅਥ ਮਦੋਦਰੀ ਸਮੋਧ ਬਭੀਛਨ ਕੋ ਲੰਕ ਰਾਜ ਦੀਬੋ ॥

अथ मदोदरी समोध बभीछन को लंक राज दीबो ॥

ਸੀਤਾ ਮਿਲਬੋ ਕਥਨੰ ॥

सीता मिलबो कथनं ॥

ਸ੍ਵੈਯਾ ਛੰਦ ॥

स्वैया छंद ॥

ਇੰਦ੍ਰ ਡਰਾਕੁਲ ਥੋ ਜਿੱਹ ਕੇ ਡਰ; ਸੂਰਜ ਚੰਦ੍ਰ ਹੁਤੋ ਭਯ ਭੀਤੋ ॥

इंद्र डराकुल थो जिह के डर; सूरज चंद्र हुतो भय भीतो ॥

ਲੂਟ ਲਯੋ ਧਨ ਜਉਨ ਧਨੇਸ ਕੋ; ਬ੍ਰਹਮ ਹੁਤੋ ਚਿਤ ਮੋਨਨਿ ਚੀਤੋ ॥

लूट लयो धन जउन धनेस को; ब्रहम हुतो चित मोननि चीतो ॥

ਇੰਦ੍ਰ ਸੇ ਭੂਪ ਅਨੇਕ ਲਰੈ; ਇਨ ਸੌ, ਫਿਰਿ ਕੈ ਗ੍ਰਹ ਜਾਤ ਨ ਜੀਤੋ ॥

इंद्र से भूप अनेक लरै; इन सौ, फिरि कै ग्रह जात न जीतो ॥

ਸੋ ਰਨ ਆਜ ਭਲੈਂ ਰਘੁਰਾਜ; ਸੁ ਜੁੱਧ ਸੁਯੰਬਰ ਕੈ ਸੀਅ ਜੀਤੋ ॥੬੨੩॥

सो रन आज भलैं रघुराज; सु जुद्ध सुय्मबर कै सीअ जीतो ॥६२३॥

ਅਲਕਾ ਛੰਦ ॥

अलका छंद ॥

ਚਟਪਟ ਸੈਣੰ ਖਟਪਟ ਭਾਜੇ ॥

चटपट सैणं खटपट भाजे ॥

ਝਟਪਟ ਜੁੱਝਯੋ ਲਖ ਰਣ ਰਾਜੇ ॥

झटपट जुझयो लख रण राजे ॥

ਸਟਪਟ ਭਾਜੇ ਅਟਪਟ ਸੂਰੰ ॥

सटपट भाजे अटपट सूरं ॥

ਝਟਪਟ ਬਿਸਰੀ ਘਟ ਪਟ ਹੂਰੰ ॥੬੨੪॥

झटपट बिसरी घट पट हूरं ॥६२४॥

ਚਟਪਟ ਪੈਠੇ ਖਟਪਟ ਲੰਕੰ ॥

चटपट पैठे खटपट लंकं ॥

ਰਣ ਤਜ ਸੂਰੰ ਸਰ ਧਰ ਬੰਕੰ ॥

रण तज सूरं सर धर बंकं ॥

ਝਲਹਲ ਬਾਰੰ ਨਰਬਰ ਨੈਣੰ ॥

झलहल बारं नरबर नैणं ॥

ਧਕਿ ਧਕਿ ਉਚਰੇ ਭਕਿ ਭਕਿ ਬੈਣੰ ॥੬੨੫॥

धकि धकि उचरे भकि भकि बैणं ॥६२५॥

ਨਰ ਬਰ ਰਾਮੰ ਬਰਨਰ ਮਾਰੋ ॥

नर बर रामं बरनर मारो ॥

ਝਟਪਟ ਬਾਹੰ ਕਟਿ ਕਟਿ ਡਾਰੋ ॥

झटपट बाहं कटि कटि डारो ॥

ਤਬ ਸਭ ਭਾਜੇ ਰਖ ਰਖ ਪ੍ਰਾਣੰ ॥

तब सभ भाजे रख रख प्राणं ॥

ਖਟਪਟ ਮਾਰੇ ਝਟਪਟ ਬਾਣੰ ॥੬੨੬॥

खटपट मारे झटपट बाणं ॥६२६॥

ਚਟਪਟ ਰਾਨੀ ਸਟਪਟ ਧਾਈ ॥

चटपट रानी सटपट धाई ॥

ਰਟਪਟ ਰੋਵਤ ਅਟਪਟ ਆਈ ॥

रटपट रोवत अटपट आई ॥

ਚਟਪਟ ਲਾਗੀ ਅਟਪਟ ਪਾਯੰ ॥

चटपट लागी अटपट पायं ॥

ਨਰਬਰ ਨਿਰਖੇ ਰਘੁਬਰ ਰਾਯੰ ॥੬੨੭॥

नरबर निरखे रघुबर रायं ॥६२७॥

ਚਟਪਟ ਲੋਟੈਂ ਅਟਪਟ ਧਰਣੀ ॥

चटपट लोटैं अटपट धरणी ॥

ਕਸਿ ਕਸਿ ਰੋਵੈਂ ਬਰਨਰ ਬਰਣੀ ॥

कसि कसि रोवैं बरनर बरणी ॥

ਪਟਪਟ ਡਾਰੈਂ ਅਟਪਟ ਕੇਸੰ ॥

पटपट डारैं अटपट केसं ॥

ਬਟ ਹਰਿ ਕੂਕੈਂ ਨਟ ਵਰ ਭੇਸੰ ॥੬੨੮॥

बट हरि कूकैं नट वर भेसं ॥६२८॥

ਚਟਪਟ ਚੀਰੰ ਅਟਪਟ ਪਾਰੈਂ ॥

चटपट चीरं अटपट पारैं ॥

ਧਰ ਕਰ ਧੂਮੰ ਸਰਬਰ ਡਾਰੈਂ ॥

धर कर धूमं सरबर डारैं ॥

ਸਟਪਟ ਲੋਟੈਂ ਖਟਪਟ ਭੂਮੰ ॥

सटपट लोटैं खटपट भूमं ॥

ਝਟਪਟ ਝੂਰੈਂ ਘਰਹਰ ਘੂਮੰ ॥੬੨੯॥

झटपट झूरैं घरहर घूमं ॥६२९॥

ਰਸਾਵਲ ਛੰਦ ॥

रसावल छंद ॥

ਜਬੈ ਰਾਮ ਦੇਖੈ ॥

जबै राम देखै ॥

ਮਹਾ ਰੂਪ ਲੇਖੈ ॥

महा रूप लेखै ॥

ਰਹੀ ਨਯਾਇ ਸੀਸੰ ॥

रही नयाइ सीसं ॥

ਸਭੈ ਨਾਰ ਈਸੰ ॥੬੩੦॥

सभै नार ईसं ॥६३०॥

ਲਖੈਂ ਰੂਪ ਮੋਹੀ ॥

लखैं रूप मोही ॥

ਫਿਰੀ ਰਾਮ ਦੇਹੀ ॥

फिरी राम देही ॥

ਦਈ ਤਾਹਿ ਲੰਕਾ ॥

दई ताहि लंका ॥

ਜਿਮੰ ਰਾਜ ਟੰਕਾ ॥੬੩੧॥

जिमं राज टंका ॥६३१॥

TOP OF PAGE

Dasam Granth