ਦਸਮ ਗਰੰਥ । दसम ग्रंथ ।

Page 192

ਅਧੰਧ ਧੰਧੇ ਅਕੱਜ ਕੱਜੇ ॥

अधंध धंधे अकज्ज कज्जे ॥

ਅਭਿੰਨ ਭਿੰਨੇ ਅਭੱਜ ਭੱਜੇ ॥

अभिंन भिंने अभज्ज भज्जे ॥

ਅਛੇੜ ਛੇੜੇ ਅਲੱਧ ਲੱਧੇ ॥

अछेड़ छेड़े अलध लधे ॥

ਅਜਿੱਤ ਜਿੱਤੇ ਅਬੱਧ ਬੱਧੇ ॥੨੩੦॥

अजित्त जिते अबध बधे ॥२३०॥

ਅਚੀਰ ਚੀਰ ਅਤੋੜ ਤਾੜੇ ॥

अचीर चीर अतोड़ ताड़े ॥

ਅਠੱਟ ਠੱਟੇ ਅਪਾੜ ਪਾੜੇ ॥

अठट्ट ठट्टे अपाड़ पाड़े ॥

ਅਧੱਕ ਧੱਕੇ ਅਪੰਗ ਪੰਗੇ ॥

अधक धके अपंग पंगे ॥

ਅਜੁੱਧ ਜੁੱਧੇ ਅਜੰਗ ਜੰਗੇ ॥੨੩੧॥

अजुध जुधे अजंग जंगे ॥२३१॥

ਅਕੁੱਟ ਕੁੱਟੇ ਅਘੁੱਟ ਘਾਏ ॥

अकुट्ट कुट्टे अघुट्ट घाए ॥

ਅਚੂਰ ਚੂਰੇ ਅਦਾਵ ਦਾਏ ॥

अचूर चूरे अदाव दाए ॥

ਅਭੀਰ ਭੀਰੇ ਅਭੰਗ ਭੰਗੇ ॥

अभीर भीरे अभंग भंगे ॥

ਅਟੁੱਕ ਟੁੱਕੇ ਅਕੰਗ ਕੰਗੇ ॥੨੩੨॥

अटुक टुके अकंग कंगे ॥२३२॥

ਅਖਿੱਦ ਖੇਦੇ ਅਢਾਹ ਢਾਹੇ ॥

अखिद्द खेदे अढाह ढाहे ॥

ਅਗੰਜ ਗੰਜੇ ਅਬਾਹ ਬਾਹੇ ॥

अगंज गंजे अबाह बाहे ॥

ਅਮੁੰਨ ਮੁੰਨੇ ਅਹੇਹ ਹੇਹੇ ॥

अमुंन मुंने अहेह हेहे ॥

ਵਿਰਚੰਨ ਨਾਰੀ, ਤ ਸੁੱਖ ਕੇਹੇ? ॥੨੩੩॥

विरचंन नारी, त सुख केहे? ॥२३३॥

ਦੋਹਰਾ ॥

दोहरा ॥

ਇਹ ਬਿਧਿ ਕੇਕਈ ਹਠ ਗਹਯੋ; ਬਰ ਮਾਂਗਨ ਨ੍ਰਿਪ ਤੀਰ ॥

इह बिधि केकई हठ गहयो; बर मांगन न्रिप तीर ॥

ਅਤਿ ਆਤਰ ਕਿਆ ਕਹਿ ਸਕੈ? ਬਿਧਯੋ ਕਾਮ ਕੇ ਤੀਰ ॥੨੩੪॥

अति आतर किआ कहि सकै? बिधयो काम के तीर ॥२३४॥

ਦੋਹਰਾ ॥

दोहरा ॥

ਬਹੁ ਬਿਧਿ ਪਰ ਪਾਇਨ ਰਹੇ; ਮੋਰੇ ਬਚਨ ਅਨੇਕ ॥

बहु बिधि पर पाइन रहे; मोरे बचन अनेक ॥

ਗਹਿਅਉ ਹਠਿ ਅਬਲਾ ਰਹੀ; ਮਾਨਯੋ ਬਚਨ ਨ ਏਕ ॥੨੩੫॥

गहिअउ हठि अबला रही; मानयो बचन न एक ॥२३५॥

ਬਰ ਦਯੋ ਮੈ ਛੋਰੇ ਨਹੀ; ਤੈਂ ਕਰਿ ਕੋਟਿ ਉਪਾਇ ॥

बर दयो मै छोरे नही; तैं करि कोटि उपाइ ॥

ਘਰ ਮੋ ਸੁਤ ਕਉ ਦੀਜੀਐ; ਬਨਬਾਸੈ ਰਘੁਰਾਇ ॥੨੩੬॥

घर मो सुत कउ दीजीऐ; बनबासै रघुराइ ॥२३६॥

ਭੂਪ ਧਰਨਿ ਬਿਨ ਬੁੱਧਿ ਗਿਰਯੋ; ਸੁਨਤ ਬਚਨ ਤ੍ਰਿਯ ਕਾਨ ॥

भूप धरनि बिन बुधि गिरयो; सुनत बचन त्रिय कान ॥

ਜਿਮ ਮ੍ਰਿਗੇਸ ਬਨ ਕੇ ਬਿਖੈ; ਬਧਯੋ ਬਧ ਕਰਿ ਬਾਨ ॥੨੩੭॥

जिम म्रिगेस बन के बिखै; बधयो बध करि बान ॥२३७॥

ਤਰਫਰਾਤ ਪ੍ਰਿਥਵੀ ਪਰਯੋ; ਸੁਨਿ ਬਨ ਰਾਮ ਉਚਾਰ ॥

तरफरात प्रिथवी परयो; सुनि बन राम उचार ॥

ਪਲਕ ਪ੍ਰਾਨ ਤਯਾਗੇ ਤਜਤ; ਮੱਧਿ ਸਫਰਿ ਸਰ ਬਾਰ ॥੨੩੮॥

पलक प्रान तयागे तजत; मधि सफरि सर बार ॥२३८॥

ਰਾਮ ਨਾਮ ਸ੍ਰਵਨਨ ਸੁਣਯੋ; ਉਠਿ ਥਿਰ ਭਯੋ ਸੁਚੇਤ ॥

राम नाम स्रवनन सुणयो; उठि थिर भयो सुचेत ॥

ਜਨੁ ਰਣ ਸੁਭਟ ਗਿਰਯੋ ਉਠਯੋ; ਗਹਿ ਅਸ ਨਿਡਰ ਸੁਚੇਤ ॥੨੩੯॥

जनु रण सुभट गिरयो उठयो; गहि अस निडर सुचेत ॥२३९॥

ਪ੍ਰਾਨ ਪਤਨ ਨ੍ਰਿਪ ਬਰ ਸਹੋ; ਧਰਮ ਨ ਛੋਰਾ ਜਾਇ ॥

प्रान पतन न्रिप बर सहो; धरम न छोरा जाइ ॥

ਦੈਨ ਕਹੇ ਜੋ ਬਰ ਹੁਤੇ; ਤਨ ਜੁਤ ਦਏ ਉਠਾਇ ॥੨੪੦॥

दैन कहे जो बर हुते; तन जुत दए उठाइ ॥२४०॥

ਕੇਕਈ ਬਾਚ ਨ੍ਰਿਪੋ ਬਾਚ ॥

केकई बाच न्रिपो बाच ॥

ਬਸਿਸਟ ਸੋਂ ॥

बसिसट सों ॥

ਦੋਹਰਾ ॥

दोहरा ॥

ਰਾਮ ਪਯਾਨੋ ਬਨ ਕਰੈ; ਭਰਥ ਕਰੈ ਠਕੁਰਾਇ ॥

राम पयानो बन करै; भरथ करै ठकुराइ ॥

ਬਰਖ ਚਤਰ ਦਸ ਕੇ ਬਿਤੇ; ਫਿਰਿ ਰਾਜਾ ਰਘੁਰਾਇ ॥੨੪੧॥

बरख चतर दस के बिते; फिरि राजा रघुराइ ॥२४१॥

ਕਹੀ ਬਸਿਸਟ ਸੁਧਾਰ ਕਰਿ; ਸ੍ਰੀ ਰਘੁਬਰ ਸੋ ਜਾਇ ॥

कही बसिसट सुधार करि; स्री रघुबर सो जाइ ॥

ਬਰਖ ਚਤੁਰਦਸ ਭਰਥ ਨ੍ਰਿਪ; ਪੁਨਿ ਨ੍ਰਿਪ ਸ੍ਰੀ ਰਘੁਰਾਇ ॥੨੪੨॥

बरख चतुरदस भरथ न्रिप; पुनि न्रिप स्री रघुराइ ॥२४२॥

ਸੁਨਿ ਬਸਿਸਟ ਕੋ ਬਚ ਸ੍ਰਵਣ; ਰਘੁਪਤਿ ਫਿਰੇ ਸਸੋਗ ॥

सुनि बसिसट को बच स्रवण; रघुपति फिरे ससोग ॥

ਉਤ ਦਸਰਥ ਤਨ ਕੋ ਤਜਯੋ; ਸ੍ਰੀ ਰਘੁਬੀਰ ਬਿਯੋਗ ॥੨੪੩॥

उत दसरथ तन को तजयो; स्री रघुबीर बियोग ॥२४३॥

ਸੋਰਠਾ ॥

सोरठा ॥

ਗ੍ਰਹਿ ਆਵਤ ਰਘੁਰਾਇ; ਸਭੁ ਧਨ ਦੀਯੋ ਲੁਟਾਇ ਕੈ ॥

ग्रहि आवत रघुराइ; सभु धन दीयो लुटाइ कै ॥

ਕਟਿ ਤਰਕਸੀ ਸੁਹਾਇ; ਬੋਲਤ ਭੇ ਸੀਅ ਸੋ ਬਚਨ ॥੨੪੪॥

कटि तरकसी सुहाइ; बोलत भे सीअ सो बचन ॥२४४॥

ਸੁਨਿ ਸੀਅ ! ਸੁਜਸ ਸੁਜਾਨ; ਰਹੌ ਕੌਸੱਲਿਆ ਤੀਰ ਤੁਮ ॥

सुनि सीअ ! सुजस सुजान; रहौ कौसलिआ तीर तुम ॥

ਰਾਜ ਕਰਉ ਫਿਰਿ ਆਨ; ਤੋਹਿ ਸਹਿਤ ਬਨਬਾਸ ਬਸਿ ॥੨੪੫॥

राज करउ फिरि आन; तोहि सहित बनबास बसि ॥२४५॥

ਸੀਤਾ ਬਾਚ ਰਾਮ ਸੋਂ ॥

सीता बाच राम सों ॥

ਸੋਰਠਾ ॥

सोरठा ॥

ਮੈ ਨ ਤਜੋ ਪੀਅ ਸੰਗਿ; ਕੈਸੋਈ ਦੁਖ ਜੀਅ ਪੈ ਪਰੋ ॥

मै न तजो पीअ संगि; कैसोई दुख जीअ पै परो ॥

ਤਨਕ ਨ ਮੋਰਉ ਅੰਗਿ; ਅੰਗਿ ਤੇ ਹੋਇ ਅਨੰਗ ਕਿਨ ॥੨੪੬॥

तनक न मोरउ अंगि; अंगि ते होइ अनंग किन ॥२४६॥

TOP OF PAGE

Dasam Granth