ਦਸਮ ਗਰੰਥ । दसम ग्रंथ ।

Page 119

ਦੁਹਾ ਕੰਧਾਰਾ ਮੁਹਿ ਜੁੜੇ, ਨਾਲ ਧਉਸਾ ਭਾਰੀ ॥

दुहा कंधारा मुहि जुड़े, नाल धउसा भारी ॥

ਲਈ ਭਗਉਤੀ ਦੁਰਗਸਾਹਿ, ਵਰ ਜਾਗਣਿ ਭਾਰੀ ॥

लई भगउती दुरगसाहि, वर जागणि भारी ॥

ਲਾਈ ਰਾਜੇ ਸੁੰਭ ਨੋ, ਰਤ ਪੀਐ ਪਿਆਰੀ ॥

लाई राजे सु्मभ नो, रत पीऐ पिआरी ॥

ਸੁੰਭ ਪਾਲਾਣੋ ਡਿਗਿਆ, ਉਪਮਾ ਵੀਚਾਰੀ ॥

सु्मभ पालाणो डिगिआ, उपमा वीचारी ॥

ਡੁਬਿ ਰਤੁ ਨਾਲਹੁ ਨਿਕਲੀ, ਬਰਛੀ ਦੋਧਾਰੀ ॥

डुबि रतु नालहु निकली, बरछी दोधारी ॥

ਜਾਣੁ ਰਜਾਦੀ ਉਤਰੀ, ਪੈਨ੍ਹਿ ਸੂਹੀ ਸਾਰ੍ਹੀ ॥੫੩॥

जाणु रजादी उतरी, पैन्हि सूही सार्ही ॥५३॥

ਦੁਰਗਾ ਅਤੇ ਦਾਨਵੀ, ਭੇੜ ਪਇਆ ਸਬਾਹੀਂ ॥

दुरगा अते दानवी, भेड़ पइआ सबाहीं ॥

ਸਸਤ੍ਰ ਪਜੂਤੇ ਦੁਰਗਸਾਹ, ਗਹਿ ਸਭਨੀ ਬਾਹੀਂ ॥

ससत्र पजूते दुरगसाह, गहि सभनी बाहीं ॥

ਸੁੰਭ ਨਿਸੁੰਭ ਸੰਘਾਰਿਆ, ਵਥ ਜੇ ਹੈ ਸਾਹੀਂ ॥

सु्मभ निसु्मभ संघारिआ, वथ जे है साहीं ॥

ਫਉਜਾ ਰਾਕਸ ਆਰੀਆਂ, ਵੇਖ ਰੋਵਨਿ ਧਾਹੀਂ ॥

फउजा राकस आरीआं, वेख रोवनि धाहीं ॥

ਮੁਹਿ ਕੜੂਚੇ ਘਾਹੁ ਦੇ, ਛਡਿ ਘੋੜੇ ਰਾਹੀਂ ॥

मुहि कड़ूचे घाहु दे, छडि घोड़े राहीं ॥

ਭਜਦੇ ਹੋਇ ਮਾਰੀਅਨ, ਮੁੜਿ ਝਾਕਨਿ ਨਾਹੀਂ ॥੫੪॥

भजदे होइ मारीअन, मुड़ि झाकनि नाहीं ॥५४॥

ਸੁੰਭ ਨਿਸੁੰਭ ਪਠਾਇਆ, ਜਮ ਦੇ ਧਾਮ ਨੋ ॥

सु्मभ निसु्मभ पठाइआ, जम दे धाम नो ॥

ਇੰਦ੍ਰ ਸਦਿ ਬੁਲਾਇਆ, ਰਾਜ ਅਭਿਖੇਖ ਨੋ ॥

इंद्र सदि बुलाइआ, राज अभिखेख नो ॥

ਸਿਰ ਪਰ ਛਤ੍ਰ ਫਿਰਾਇਆ, ਰਾਜੇ ਇੰਦ੍ਰ ਦੇ ॥

सिर पर छत्र फिराइआ, राजे इंद्र दे ॥

ਚਉਦੀ ਲੋਕੀ ਛਾਇਆ, ਜਸੁ ਜਗਮਾਤ ਦਾ ॥

चउदी लोकी छाइआ, जसु जगमात दा ॥

ਦੁਰਗਾ ਪਾਠ ਬਣਾਇਆ, ਸਭੇ ਪਉੜੀਆ ॥

दुरगा पाठ बणाइआ, सभे पउड़ीआ ॥

ਫੇਰਿ ਨ ਜੂਨੀ ਆਇਆ, ਜਿਨਿ ਇਹ ਗਾਇਆ ॥੫੫॥

फेरि न जूनी आइआ, जिनि इह गाइआ ॥५५॥

ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ ॥

इति स्री दुरगा की वार समापतं सतु सुभम सतु ॥

TOP OF PAGE

Dasam Granth