ਦਸਮ ਗਰੰਥ । दसम ग्रंथ ।

Page 15

ਕੋਟਿ ਇਸਨਾਨ ਗਜਾਦਿਕ ਦਾਨਿ; ਅਨੇਕ ਸੁਅੰਬਰ ਸਾਜਿ, ਬਰੈਂਗੇ ॥

कोटि इसनान गजादिक दानि; अनेक सुअ्मबर साजि, बरैंगे ॥

ਬ੍ਰਹਮ, ਮਹੇਸੁਰ, ਬਿਸਨੁ, ਸਚੀਪਤਿ; ਅੰਤਿ ਫਸੇ, ਜਮ ਫਾਸਿ ਪਰੈਂਗੇ ॥

ब्रहम, महेसुर, बिसनु, सचीपति; अंति फसे, जम फासि परैंगे ॥

ਜੇ ਨਰ, ਸ੍ਰੀਪਤਿ ਕੇ ਪ੍ਰਸ ਹੈਂ ਪਗ; ਤੇ ਨਰ, ਫੇਰਿ ਨ ਦੇਹ ਧਰੈਂਗੇ ॥੮॥੨੮॥

जे नर, स्रीपति के प्रस हैं पग; ते नर, फेरि न देह धरैंगे ॥८॥२८॥

ਕਹਾ ਭਯੋ? ਦੋਊ ਲੋਚਨ ਮੂੰਦ ਕੈ; ਬੈਠਿ ਰਹਿਓ, ਬਕ ਧ੍ਯਾਨ ਲਗਾਇਓ ॥

कहा भयो? दोऊ लोचन मूंद कै; बैठि रहिओ, बक ध्यान लगाइओ ॥

ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ; ਲੋਕ ਗਇਓ, ਪਰਲੋਕ ਗਵਾਇਓ ॥

न्हात फिरिओ लीए सात समुंद्रन; लोक गइओ, परलोक गवाइओ ॥

ਬਾਸੁ ਕੀਓ ਬਿਖਿਆਨ ਸੋ ਬੈਠ ਕੇ; ਐਸੇ ਹੀ ਐਸ ਸੁ ਬੈਸ ਬਿਤਾਇਓ ॥

बासु कीओ बिखिआन सो बैठ के; ऐसे ही ऐस सु बैस बिताइओ ॥

ਸਾਚੁ ਕਹੌ, ਸੁਨ ਲੇਹੁ ਸਭੈ; ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭੁ ਪਾਇਓ ॥੯॥੨੯॥

साचु कहौ, सुन लेहु सभै; जिन प्रेम कीओ, तिन ही प्रभु पाइओ ॥९॥२९॥

ਕਾਹੂੰ ਲੈ ਪਾਹਨ ਪੂਜ ਧਰਿਓ ਸਿਰਿ; ਕਾਹੂੰ ਲੈ ਲਿੰਗੁ ਗਰੇ ਲਟਕਾਇਓ ॥

काहूं लै पाहन पूज धरिओ सिरि; काहूं लै लिंगु गरे लटकाइओ ॥

ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ; ਕਾਹੂੰ, ਪਛਾਹ ਕੋ ਸੀਸ ਨਿਵਾਇਓ ॥

काहूं लखिओ हरि अवाची दिसा महि; काहूं, पछाह को सीस निवाइओ ॥

ਕੋਊ, ਬੁਤਾਨ ਕੌ ਪੂਜਤ ਹੈ ਪਸੁ; ਕੋਊ, ਮ੍ਰਿਤਾਨ ਕੌ ਪੂਜਨ ਧਾਇਓ ॥

कोऊ, बुतान कौ पूजत है पसु; कोऊ, म्रितान कौ पूजन धाइओ ॥

ਕੂਰ ਕ੍ਰਿਆ ਉਰਝਿਓ ਸਭ ਹੀ ਜਗੁ; ਸ੍ਰੀ ਭਗਵਾਨ ਕੌ ਭੇਦੁ ਨ ਪਾਇਓ ॥੧੦॥੩੦॥

कूर क्रिआ उरझिओ सभ ही जगु; स्री भगवान कौ भेदु न पाइओ ॥१०॥३०॥

ਤ੍ਵਪ੍ਰਸਾਦਿ ॥ ਤੋਮਰ ਛੰਦ ॥

त्वप्रसादि ॥ तोमर छंद ॥

ਹਰਿ, ਜਨਮ ਮਰਨ ਬਿਹੀਨ ॥

हरि, जनम मरन बिहीन ॥

ਦਸ ਚਾਰ ਚਾਰ, ਪ੍ਰਬੀਨ ॥

दस चार चार, प्रबीन ॥

ਅਕਲੰਕ ਰੂਪ ਅਪਾਰ ॥

अकलंक रूप अपार ॥

ਅਨਛਿਜ ਤੇਜ ਉਦਾਰ ॥੧॥੩੧॥

अनछिज तेज उदार ॥१॥३१॥

ਅਨਭਿਜ ਰੂਪ ਦੁਰੰਤ ॥

अनभिज रूप दुरंत ॥

ਸਭ ਜਗਤ ਭਗਤ ਮਹੰਤ ॥

सभ जगत भगत महंत ॥

ਜਸ ਤਿਲਕ ਭੂ ਭ੍ਰਿਤ ਭਾਨੁ ॥

जस तिलक भू भ्रित भानु ॥

ਦਸ ਚਾਰ ਚਾਰ ਨਿਧਾਨ ॥੨॥੩੨॥

दस चार चार निधान ॥२॥३२॥

ਅਕਲੰਕ ਰੂਪ ਅਪਾਰ ॥

अकलंक रूप अपार ॥

ਸਭ ਲੋਕ ਸੋਕ ਬਿਦਾਰ ॥

सभ लोक सोक बिदार ॥

ਕਲ ਕਾਲ ਕਰਮ ਬਿਹੀਨ ॥

कल काल करम बिहीन ॥

ਸਭ ਕਰਮ ਧਰਮ ਪ੍ਰਬੀਨ ॥੩॥੩੩॥

सभ करम धरम प्रबीन ॥३॥३३॥

ਅਨਖੰਡ ਅਤੁਲ ਪ੍ਰਤਾਪ ॥

अनखंड अतुल प्रताप ॥

ਸਭ ਥਾਪਿਓ ਜਿਹ ਥਾਪ ॥

सभ थापिओ जिह थाप ॥

ਅਨਖੇਦ ਭੇਦ ਅਛੇਦ ॥

अनखेद भेद अछेद ॥

ਮੁਖਚਾਰ ਗਾਵਤ ਬੇਦ ॥੪॥੩੪॥

मुखचार गावत बेद ॥४॥३४॥

ਜਿਹ ਨੇਤਿ ਨਿਗਮ ਕਹੰਤ ॥

जिह नेति निगम कहंत ॥

ਮੁਖਚਾਰ ਬਕਤ ਬਿਅੰਤ ॥

मुखचार बकत बिअंत ॥

ਅਨਭਿਜ ਅਤੁਲ ਪ੍ਰਤਾਪ ॥

अनभिज अतुल प्रताप ॥

ਅਨਖੰਡ ਅਮਿਤ ਅਥਾਪ ॥੫॥੩੫॥

अनखंड अमित अथाप ॥५॥३५॥

ਜਿਹ ਕੀਨ ਜਗਤ ਪਸਾਰ ॥

जिह कीन जगत पसार ॥

ਰਚਿਓ ਬਿਚਾਰਿ ਬਿਚਾਰਿ ॥

रचिओ बिचारि बिचारि ॥

ਅਨੰਤ ਰੂਪ ਅਖੰਡ ॥

अनंत रूप अखंड ॥

ਅਤੁਲ ਪ੍ਰਤਾਪ ਪ੍ਰਚੰਡ ॥੬॥੩੬॥

अतुल प्रताप प्रचंड ॥६॥३६॥

ਜਿਹ ਅੰਡ ਤੇ ਬ੍ਰਹਮੰਡ ॥

जिह अंड ते ब्रहमंड ॥

ਕੀਨੇ ਸੁ ਚੌਦਹ ਖੰਡ ॥

कीने सु चौदह खंड ॥

ਸਭ ਕੀਨ ਜਗਤ ਪਸਾਰ ॥

सभ कीन जगत पसार ॥

ਅਬਿਯਕਤ ਰੂਪ ਉਦਾਰ ॥੭॥੩੭॥

अबियकत रूप उदार ॥७॥३७॥

ਜਿਹ ਕੋਟਿ ਇੰਦ੍ਰ ਨ੍ਰਿਪਾਰ ॥

जिह कोटि इंद्र न्रिपार ॥

ਕਈ ਬ੍ਰਹਮ ਬਿਸਨ ਬਿਚਾਰ ॥

कई ब्रहम बिसन बिचार ॥

ਕਈ ਰਾਮ ਕ੍ਰਿਸਨ ਰਸੂਲ ॥

कई राम क्रिसन रसूल ॥

ਬਿਨ ਭਗਤਿ ਕੋ ਨ ਕਬੂਲ ॥੮॥੩੮॥

बिन भगति को न कबूल ॥८॥३८॥

ਕਈ ਸਿੰਧ ਬਿੰਧ ਨਗਿੰਦ੍ਰ ॥

कई सिंध बिंध नगिंद्र ॥

ਕਈ ਮਛ ਕਛ ਫਨਿੰਦ੍ਰ ॥

कई मछ कछ फनिंद्र ॥

ਕਈ ਦੇਵਿ ਆਦਿ ਕੁਮਾਰਿ ॥

कई देवि आदि कुमारि ॥

ਕਈ ਕ੍ਰਿਸਨ ਬਿਸਨ ਅਵਤਾਰ ॥੯॥੩੯॥

कई क्रिसन बिसन अवतार ॥९॥३९॥

ਕਈ ਇੰਦ੍ਰ ਬਾਰ ਬੁਹਾਰ ॥

कई इंद्र बार बुहार ॥

ਕਈ ਬੇਦ ਅਉ ਮੁਖਚਾਰ ॥

कई बेद अउ मुखचार ॥

ਕਈ ਰੁਦ੍ਰ ਛੁਦ੍ਰ ਸਰੂਪ ॥

कई रुद्र छुद्र सरूप ॥

ਕਈ ਰਾਮ ਕ੍ਰਿਸਨ ਅਨੂਪ ॥੧੦॥੪੦॥

कई राम क्रिसन अनूप ॥१०॥४०॥

ਕਈ ਕੋਕ ਕਾਬਿ ਭਣੰਤ ॥

कई कोक काबि भणंत ॥

ਕਈ ਬੇਦ ਭੇਦ ਕਹੰਤ ॥

कई बेद भेद कहंत ॥

ਕਈ ਸਾਸਤ੍ਰ ਸਿੰਮ੍ਰਿਤਿ ਬਖਾਨ ॥

कई सासत्र सिम्रिति बखान ॥

ਕਹੂੰ ਕਥਤ ਹੀ ਸੁ ਪੁਰਾਨ ॥੧੧॥੪੧॥

कहूं कथत ही सु पुरान ॥११॥४१॥

TOP OF PAGE

Dasam Granth